(Source: ECI/ABP News)
Gippy Grewal: ਗਿੱਪੀ ਗਰੇਵਾਲ ਨੇ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, CM ਦੀ ਧੀ ਨੂੰ ਲੈ ਬੋਲੇ- 'ਦੁਨੀਆਂ 'ਚ ਤੁਹਾਡਾ ਸਵਾਗਤ ਨਿਆਮਤ ਬੇਟਾ'
Gippy Grewal and his family visit CM Bhagwant Mann House: ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਆਪਣੇ ਪਰਿਵਾਰ ਅਤੇ ਬੱਚਿਆ ਸਮੇਤ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ

Gippy Grewal and his family visit CM Bhagwant Mann House: ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਆਪਣੇ ਪਰਿਵਾਰ ਅਤੇ ਬੱਚਿਆ ਸਮੇਤ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਪੁੱਜੇ। ਇਸ ਦੌਰਾਨ ਉਨ੍ਹਾਂ ਬੇਹੱਦ ਖੂਬਸੂਰਤ ਤਸਵੀਰ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤੀ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਪੰਜਾਬੀ ਗਾਇਕ ਨੇ ਕੈਪਸ਼ਨ ਵਿੱਚ ਲਿਖਿਆ, ਜੇ ਪੁੱਤਰ ਮਿੱਠੜੇ ਮੇਵੇ ਤਾਂ ਧੀਆਂ ਮਿਸ਼ਰੀ ਡਲ਼ੀਆਂ…” ਇਸ ਖ਼ੂਬਸੂਰਤ ਦੁਨੀਆਂ ਵਿੱਚ ਤੁਹਾਡਾ ਸਵਾਗਤ ਹੈ ਨਿਆਮਤ ਬੇਟਾ, ਪ੍ਰਮਾਤਮਾ ਤੁਹਾਨੂੰ ਸਦਾ ਖ਼ੁਸ਼ ਤੇ ਚੜ੍ਹਦੀ ਕਲਾ ‘ਚ ਰੱਖੇ…🙏...
ਦੱਸ ਦੇਈਏ ਕਿ ਗਿੱਪੀ ਗਰੇਵਾਲ ਦੀ ਇੰਸਟਾਗ੍ਰਾਮ ਪੋਸਟ ਤੋਂ ਇਹ ਸਾਫ ਹੋ ਚੁੱਕਿਆ ਹੈ ਕਿ ਉਹ ਮੁੱਖ ਮੰਤਰੀ ਦੀ ਧੀ ਦੇ ਜਨਮ ਦੀ ਖੁਸ਼ੀ ਵਿੱਚ ਉਨ੍ਹਾਂ ਨੂੰ ਵਧਾਈਆਂ ਦੇਣ ਪੁੱਜੇ ਹਨ। ਇਸ ਦੌਰਾਨ ਪੰਜਾਬੀ ਗਾਇਕ ਦੀ ਪਤਨੀ ਰਵਨੀਤ ਗਰੇਵਾਲ ਸਣੇ ਉਨ੍ਹਾਂ ਦਾ ਛੋਟਾ ਬੇਟਾ ਗੁਰਬਾਜ਼ ਅਤੇ ਸ਼ਿੰਦਾ ਵੀ ਨਜ਼ਰ ਆਇਆ। ਇਸ ਤਸਵੀਰ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਲਗਾਤਾਰ ਕਮੈਂਟ ਕਰ ਇਸ ਉੱਪਰ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ।
View this post on Instagram
ਕੁਝ ਫੈਨਜ਼ ਨੇ ਕੀਤਾ ਟ੍ਰੋਲ
ਕਲਾਕਾਰ ਦੀਆਂ ਤਸਵੀਰਾਂ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਬਾਈ ਇਹਨੂੰ ਸਿੱਧੂ ਮੂਸੇਵਾਲਾ ਦਾ ਇਨਸਾਫ ਦੀ ਗੱਲ ਵੀ ਲੈਦਾ ਲੱਗਦੇ ਹੱਥ... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਸੀ ਐਮ ਮਾਨ ਰੌਕਸਟਾਰ ਦੇ ਨਾਲ, ਇਸਦੇ ਨਾਲ ਹੀ ਇੱਕ ਹੋਰ ਪ੍ਰਸ਼ੰਸਕ ਨੇ ਕਮੈਂਟ ਕਰ ਕਿਹਾ ਮੂਸੇਵਾਲਾ ਦੇ ਭਰਾ ਨੂੰ ਕਦੋਂ ਜਾਣਾ ਮਿਲਣ ਕੇ ਬਾਈਕਾਟ ਕਰਤਾ ਉਸਦਾ, ਵੈਸੇ ਤੇ ਮੈਂ ਤੁਹਾਡਾ ਬਹੁਤ ਵੱਡਾ ਫੈਨ ਆ, ਪਰ ਆ ਤਸਵੀਰ ਦੇਖਣ ਤੋਂ ਬਾਅਦ ਮੈਨੂੰ ਸ਼ੱਕ ਪੈ ਰਿਹਾ ਕਿ ਤੁਸੀ ਮੂਸੇਵਾਲਾ ਨਾਲ ਗੱਦਾਰੀ ਕਰ ਰਹੇ ਓ....
ਤੁਹਾਨੂੰ ਦੱਸ ਦੇਈਏ ਕਿ ਸੀਐਮ ਭਗਵੰਤ ਮਾਨ 7 ਜੁਲਾਈ ਨੂੰ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ ਵਿੱਚ ਬੱਝੇ। ਇਨ੍ਹਾਂ ਦਾ ਵਿਆਹ ਸਿੱਖ ਪਰੰਪਰਾਵਾਂ ਅਤੇ ਆਨੰਦ ਕਾਰਜਾਂ ਅਨੁਸਾਰ ਹੋਇਆ ਸੀ। ਕਾਬਿਲੇਗੌਰ ਹੈ ਕਿ ਭਗਵੰਤ ਮਾਨ ਨੂੰ ਪੰਜਾਬ ਦੇ ਕਈ ਸਿਆਸਤਦਾਨਾਂ ਨੇ ਵੀ ਵਿਆਹ ਦੀ ਵਧਾਈ ਦਿੱਤੀ। ਹਾਲਾਂਕਿ ਉਨ੍ਹਾਂ ਦੇ ਵਿਆਹ ਵਿੱਚ ਗਿਣੇ-ਚੁਣੇ ਹੀ ਲੋਕ ਸ਼ਾਮਲ ਹੋਏ ਸਨ। ਇਸ ਤੋਂ ਇਲਾਵਾ ਪੰਜਾਬੀ ਸਿਨੇਮਾ ਜਗਤ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਵਿਆਹ ਵਿੱਚ ਸ਼ਮੂਲੀਅਤ ਕੀਤੀ। ਪੰਜਾਬ ਦੇ ਸੀਐਮ ਨੇ ਹਾਲ ਹੀ ਵਿੱਚ ਆਪਣੇ ਘਰ ਧੀ ਦਾ ਸਵਾਗਤ ਕੀਤਾ, ਜਿਸਦਾ ਨਾਂਅ ਉਨ੍ਹਾਂ ਨਿਆਮਤ ਰੱਖਿਆ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
