Sukh Kharoud: ਸੁੱਖ ਖਰੌੜ ਨਵਜੰਮੇ ਪੁੱਤਰ ਨੂੰ ਲੈ ਪਹੁੰਚੇ ਗੁਰੂ ਘਰ, ਗਾਇਕ ਦੀਆਂ ਖੁਸ਼ੀਆਂ 'ਚ ਸ਼ਾਮਲ ਹੋਏ ਫੈਨਜ਼
Sukh Kharoud Newborn Son: The Landers ਮਿਊਜ਼ਿਕ ਗਰੁੱਪ ਦੇ ਮਸ਼ਹੂਰ ਗਾਇਕ ਸੁੱਖ ਖਰੌੜ ਦੇ ਘਰ ਇਨ੍ਹੀਂ ਦਿਨੀਂ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਹਾਲ
Sukh Kharoud Newborn Son: The Landers ਮਿਊਜ਼ਿਕ ਗਰੁੱਪ ਦੇ ਮਸ਼ਹੂਰ ਗਾਇਕ ਸੁੱਖ ਖਰੌੜ ਦੇ ਘਰ ਇਨ੍ਹੀਂ ਦਿਨੀਂ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਸੁੱਖ ਦੀ ਪਤਨੀ ਪੁਨੀਤ ਕੌਰ ਖਰੌੜ ਨੇ ਬੱਚੇ ਨੂੰ ਜਨਮ ਦਿੱਤਾ ਹੈ। ਜਿਸਦਾ ਇੱਕ ਵੀਡੀਓ ਸ਼ੇਅਰ ਕਰ ਜੋੜੇ ਵੱਲੋਂ ਜਾਣਕਾਰੀ ਸ਼ੇਅਰ ਕੀਤੀ ਗਈ। ਇਸ ਵਿਚਾਲੇ ਪਹਿਲਾ ਗਾਇਕ ਆਪਣੇ ਪੁੱਤਰ ਨੂੰ ਲੈ ਗੁਰੂ ਘਰ ਪੁੱਜਾ। ਇਸ ਵੀਡੀਓ ਨੂੰ ਵੇਖ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਲੁਟਾਇਆ ਜਾ ਰਿਹਾ ਹੈ। ਤੁਸੀ ਵੀ ਵੇਖੋ ਸੁੱਖ ਦੀ ਪਤਨੀ ਪੁਨੀਤ ਵੱਲੋਂ ਸ਼ੇਅਰ ਕੀਤਾ ਗਿਆ ਇਹ ਵੀਡੀਓ...
View this post on Instagram
ਗਾਇਕ ਸੁੱਖ ਦੀ ਪਤਨੀ ਪੁਨੀਤ ਕੌਰ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟਸ ਕਰ ਵਧਾਈ ਦਿੱਤੀ ਜਾ ਰਹੀ ਹੈ। ਇੱਕ ਯੂਜ਼ਰ ਨੇ ਕਮੈਂਟ ਕਰਦਿਆਂ ਕਿਹਾ, ਪਹਿਲਾਂ ਸਵਾਗਤ ਗੁਰੂ ਘਰ ਕੀਤਾ ਬਹੁਤ ਖੁਸ਼ੀ ਹੋਈ ਵੇਖ ਕੇ ਬਾਬਾ ਜੀ ਚੜ੍ਹਦੀ ਕਲਾ ਵਿੱਚ ਰੱਖਣ... ਫੈਨਜ਼ ਤੋਂ ਇਲਾਵਾ ਇਸ ਪੋਸਟ ਨੂੰ ਫਿਲਮੀ ਸਿਤਾਰਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਜਾਣਕਾਰੀ ਮੁਤਾਬਕ ਸੁੱਖ ਅਤੇ ਪੁਨੀਤ ਵੱਲੋਂ ਅਰੇਂਜ ਮੈਰਿਜ ਕਰਵਾਈ ਗਈ ਹੈ ਅਤੇ ਉਨ੍ਹਾਂ ਦੀ ਪਤਨੀ ਕੈਨੇਡਾ ਨਿਵਾਸੀ ਹੈ। ਸੁੱਖ ਨੇ ਕਈ ਹਿੱਟ ਗੀਤਾਂ ਰਾਹੀਂ ਪ੍ਰਸ਼ੰਸਕਾਂ ਦਾ ਮਨ ਮੋਹਿਆ ਹੈ, ਅਤੇ ਉਹ ਸਭ ਦੇ ਦਿਲਾਂ ਉੱਪਰ ਰਾਜ ਕਰਦੇ ਆ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।