Sidhu Moose Wala: ਸਿੱਧੂ ਮੂਸੇਵਾਲਾ ਦੇ ਸ਼ਬਦ ਅਤੇ ਬੋਲਾਂ 'ਚ ਵੀ ਹੈ ਕਰਿਸ਼ਮਾ, ਸ਼ਖਸ਼ ਨੇ ਦੱਸਿਆ ਕਿਵੇਂ ਕੋਮਾ 'ਚ ਪਿਆ ਬੱਚਾ ਹਿਲਾਉਂਦਾ ਹੈ ਹੱਥ
Sidhu moose wala songs Effect on child: ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਦਰਸ਼ਕਾਂ ਦੇ ਦਿਲਾਂ ਵਿੱਚ ਹੌਲੀ-ਹੌਲੀ ਘਰ ਬਣਾ ਚੁੱਕੀਆਂ ਹਨ। ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪ੍ਰਸ਼ੰਸਕਾਂ ਵਿੱਚ
Sidhu moose wala songs Effect on child: ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਦਰਸ਼ਕਾਂ ਦੇ ਦਿਲਾਂ ਵਿੱਚ ਹੌਲੀ-ਹੌਲੀ ਘਰ ਬਣਾ ਚੁੱਕੀਆਂ ਹਨ। ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪ੍ਰਸ਼ੰਸਕਾਂ ਵਿੱਚ ਵੀ ਸਿੱਧੂ ਮੂਸੇਵਾਲਾ ਦਾ ਬੋਲਬਾਲਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮੌਤ ਦੇ ਇੱਕ ਸਾਲ ਤੋਂ ਵੱਧ ਬੀਤ ਜਾਣ ਤੋਂ ਬਾਅਦ ਵੀ ਸਿੱਧੂ ਦੀ ਪ੍ਰਸਿੱਧੀ ਹੋਰ ਵੀ ਵੱਧਦੀ ਜਾ ਰਹੀ ਹੈ। ਇਸ ਵਿਚਾਲੇ ਇੱਕ ਅਜਿਹਾ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਈਰਲ ਹੋ ਰਿਹਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਤੁਸੀ ਹੈਰਾਨ ਰਹਿ ਜਾਵੋਗੇ।
View this post on Instagram
ਦੱਸ ਦੇਈਏ ਕਿ ਇਹ ਵੀਡੀਓ hrmnstatus_ ਇੰਸਟਾਗ੍ਰਾਮ ਹੈਂਡਲ ਉੱਪਰ ਸਾਂਝਾ ਕੀਤਾ ਗਿਆ ਹੈ। ਜਿਸ ਨੂੰ ਦੇਖ ਹਰ ਕੋਈ ਹੈਰਾਨ ਹੋ ਰਿਹਾ ਹੈ। ਦਰਅਸਲ, ਇਸ ਵਿੱਚ ਇੱਕ ਕੋਮਾ ਵਿੱਚ ਪਏ ਬੀਮਾਰ ਬੱਚੇ ਦਾ ਜ਼ਿਕਰ ਹੋ ਰਿਹਾ ਹੈ। ਹੈਰਾਨੀ ਦੀ ਗੱਲ਼ ਇਹ ਹੈ ਕਿ ਉਸ ਬੱਚੇ ਕੋਲ ਜਦੋਂ ਵੀ ਸਿੱਧੂ ਮੂਸੇਵਾਲਾ ਦੇ ਗੀਤ ਚਲਾਏ ਜਾਂਦੇ ਹਨ ਤਾਂ ਉਹ ਆਪਣੇ ਹੱਥ ਹਿਲਾੁਂਦਾ ਹੈ। ਇਸ ਵੀਡੀਓ ਵਿੱਚ ਨਜ਼ਰ ਆ ਰਿਹਾ ਸ਼ਖਸ਼ ਇਸ ਬਾਰੇ ਦੱਸਦਾ ਹੈ ਕਿ ਤੁਸੀ ਵਿਸ਼ਵਾਸ਼ ਨਹੀਂ ਕਰਨਾ ਬਸੰਤ ਵਾਲੇ ਦਿਨ ਇੱਕ ਬੱਚਾ ਫਲੈਟ ਬਣਦਾ ਪਿਆ ਸੀ ਲਿਫਟ ਵਿੱਚੋਂ ਡਿੱਗ ਗਿਆ... ਉਸਦਾ ਸਿਰ ਖੁੱਲ੍ਹ ਗਿਆ, ਉਸ ਸਮੇਂ ਉਸਨੂੰ ਹਸਪਤਾਲ ਵਿੱਚ ਲੈ ਗਏ ਮੈ ਵੀ ਗਿਆ ਉੱਥੇ... ਉੱਥੇ ਨਾ ਇੱਕ ਸਪੀਕਰ ਲੱਗਾ ਛੋਟਾ ਜਿਹਾ...ਆਈਸੀਓ ਵਿੱਚ ਉਸਦੇ ਨਜ਼ਦੀਕ ਉਸਤੇ 295 ਗਾਣਾ ਚੱਲਦਾ ਸੀ... ਮੈਂ ਸਿਸਟਰ ਨੂੰ ਪੁੱਛਿਆ ਕਿ ਆ ਕੀ ਹੈ ਕਹਿੰਦੀ ਇਸਦੀ ਸਰਜਰੀ ਹੋਈ ਸੀਰੀਅਸ... ਜਦੋਂ ਸਿੱਧੂ ਮੂਸੇਵਾਲਾ ਦੇ ਗਾਣੇ ਚੱਲਦੇ ਆ ਤਾਂ ਇਸਦੇ ਹੱਥ ਹਿਲਦੇ ਆ....
ਇਸ ਵੀਡੀਓ ਉੱਪਰ ਪ੍ਰਸ਼ੰਸਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦਿਆਂ ਲਿਖਿਆ, ਮਰੇ ਹੋਏ ਲੋਕਾਂ ਚੋਂ ਜਾਨ ਪਾ ਦਿੰਦੇ ਨੇਂ ਮੂਸੇਵਾਲਾ 22 ਦੇ ਗੀਤ... ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦਿਆਂ ਲਿਖਿਆ ਲੋਕਾਂ ਨੇ ਓਨੂੰ ਦਿਲ ਚ ਰੱਖਿਆ ਸੀ ਤੇ ਹੈ ਸਿੱਧੂ ਬਾਈ ਨੇ ਵੀ ਲੋਕਾਂ ਨੂੰ ਦਿੱਲ ਚ ਰੱਖਿਆ...
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦੇ ਮਰਨ ਤੋਂ ਇਹ ਉਸ ਦਾ ਚੌਥਾ ਗਾਣਾ ਰਿਲੀਜ਼ ਹੋਇਆ ਹੈ। ਸਿੱਧੂ ਦਾ ਪਰਿਵਾਰ ਲਗਾਤਾਰ ਆਪਣੇ ਪੁੱਤਰ ਦੇ ਇਨਸਾਫ ਦੀ ਜੰਗ ਲੜ੍ਹ ਰਿਹਾ ਹੈ। ਇਸ ਮੌਕੇ ਨਾ ਸਿਰਫ ਪਰਿਵਾਰ ਸਗੋਂ ਫਿਲਮ ਇੰਡਸਟਰੀ ਦੇ ਸਿਤਾਰੇ ਅਤੇ ਪ੍ਰਸ਼ੰਸਕ ਵੀ ਮੂਸੇਵਾਲਾ ਲਈ ਇਨਸਾਫ ਦੀ ਮੰਗ ਕਰ ਰਹੇ ਹਨ।