(Source: ECI/ABP News)
'ਅਰਦਾਸ' ਫਿਲਮ 'ਚ ਕਰਮਜੀਤ ਅਨਮੋਲ ਦਾ ਕਿਰਦਾਰ ਸ਼ੰਭੂ ਨਾਥ ਇਸ ਸ਼ਖਸ ਤੋਂ ਸੀ ਪ੍ਰੇਰਿਤ, ਵੀਡੀਓ ਦੇਖ ਹੋ ਜਾਓਗੇ ਹੈਰਾਨ
Karamjit Anmol Video: ਕਰਮਜੀਤ ਅਨਮੋਲ ਦੀ ਇੱਕ ਵੀਡੀਓ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਕਰਮਜੀਤ ਅਨਮੋਲ ਨੇ 'ਅਰਦਾਸ' ਫਿਲਮ 'ਚ ਸ਼ੰਭੂ ਨਾਥ ਦਾ ਕਿਰਦਾਰ ਨਿਭਾਇਆ ਸੀ।
!['ਅਰਦਾਸ' ਫਿਲਮ 'ਚ ਕਰਮਜੀਤ ਅਨਮੋਲ ਦਾ ਕਿਰਦਾਰ ਸ਼ੰਭੂ ਨਾਥ ਇਸ ਸ਼ਖਸ ਤੋਂ ਸੀ ਪ੍ਰੇਰਿਤ, ਵੀਡੀਓ ਦੇਖ ਹੋ ਜਾਓਗੇ ਹੈਰਾਨ punjabi actor karamjit anmol character shambhu nath was inspired by this real life man video will amaze you 'ਅਰਦਾਸ' ਫਿਲਮ 'ਚ ਕਰਮਜੀਤ ਅਨਮੋਲ ਦਾ ਕਿਰਦਾਰ ਸ਼ੰਭੂ ਨਾਥ ਇਸ ਸ਼ਖਸ ਤੋਂ ਸੀ ਪ੍ਰੇਰਿਤ, ਵੀਡੀਓ ਦੇਖ ਹੋ ਜਾਓਗੇ ਹੈਰਾਨ](https://feeds.abplive.com/onecms/images/uploaded-images/2023/04/17/f08cd7b7392141d151045ae6c6a8d9e81681748673264469_original.jpg?impolicy=abp_cdn&imwidth=1200&height=675)
Karamjit Anmol Video: 'ਅਰਦਾਸ' ਪੰਜਾਬੀ ਇੰਡਸਟਰੀ ਦੀ ਯਾਦਗਾਰੀ ਫਿਲਮ ਹੈ, ਜਿਸ ਨੂੰ ਹਰ ਕੋਈ ਪਸੰਦ ਕਰਦਾ ਹੈ। 2016 'ਚ ਰਿਲੀਜ਼ ਹੋਈ ਇਹ ਫਿਲਮ ਨੂੰ ਲੋਕ ਅੱਜ ਵੀ ਦੇਖਣਾ ਪਸੰਦ ਕਰਦੇ ਹਨ। ਇਹੀ ਨਹੀਂ ਆਈਐਮਡੀਬੀ ਨੇ ਵੀ ਫਿਲਮ ਨੂੰ 8.3 ਦੀ ਰੇਟਿੰਗ ਦਿੱਤੀ ਹੈ। ਫਿਲਮ ਆਲੋਚਕਾਂ ਵੱਲੋਂ ਵੀ ਫਿਲਮ ਨੂੰ ਖੂਬ ਤਾਰੀਫਾਂ ਮਿਲੀਆਂ ਸੀ।
ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਹੁਣ ਇਸ ਫਿਲਮ ਦੀ ਗੱਲ ਕਿਉਂ ਕਰ ਰਹੇ ਹਾਂ। ਦਰਅਸਲ, ਅਦਾਕਾਰ ਕਰਮਜੀਤ ਅਨਮੋਲ ਦੀ ਇੱਕ ਵੀਡੀਓ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਕਰਮਜੀਤ ਅਨਮੋਲ ਨੇ 'ਅਰਦਾਸ' ਫਿਲਮ 'ਚ ਸ਼ੰਭੂ ਨਾਥ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ 'ਚ ਉਨ੍ਹਾਂ ਨੇ ਸ਼ਾਨਦਾਰ ਕੰਮ ਕੀਤਾ ਸੀ। ਹੁਣ ਕਰਮਜੀਤ ਅਨਮੋਲ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦਾ ਇਹ ਕਿਰਦਾਰ ਜਿਸ ਸ਼ਖਸ ਤੋਂ ਪ੍ਰੇਰਿਤ ਸੀ, ਉਸ ਦੀ ਵੀਡੀਓ ਕਰਮਜੀਤ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।
ਵੀਡੀਓ 'ਚ ਦਿਖਾਈ ਦੇ ਰਿਹਾ ਸ਼ਖਸ ਉਹੀ ਹੈ, ਜਿਸ ਦੀ ਨਕਲ ਨਾਲ ਕਰਮਜੀਤ ਅਨਮੋਲ ਦਾ ਕਿਰਦਾਰ ਰਚਿਆ ਗਿਆ ਸੀ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਕਰਮਜੀਤ ਅਨਮੋਲ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਛੋਟੇ ਮੋਟੇ ਕਾਮੇਡੀ ਕਿਰਦਾਰਾਂ ਤੋਂ ਕੀਤੀ ਸੀ। ਇਸ ਤੋਂ ਬਾਅਦ ਉਹ ਲੰਬੇ ਸਮੇਂ ਤੱਕ ਭਗਵੰਤ ਮਾਨ ਦੇ ਕਾਮੇਡੀ ਸ਼ੋਅ 'ਜੁਗਨੂੰ ਕਹਿੰਦਾ ਹੈ' ਨਾਲ ਜੁੜੇ ਰਹੇ। ਕਰਮਜੀਤ ਅਨਮੋਲ ਅੱਜ ਜਿਸ ਮੁਕਾਮ 'ਤੇ ਹਨ, ਉੱਥੇ ਤੱਕ ਪਹੁੰਚਣ ਲਈ ਉਨ੍ਹਾਂ ਨੇ ਖੂਬ ਸੰਘਰਸ਼ ਕੀਤਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਕਰਮਜੀਤ ਅਨਮੋਲ ਹਾਲ ਹੀ 'ਚ ਫਿਲਮ 'ਜੀ ਵਾਈਫ ਜੀ' 'ਚ ਨਜ਼ਰ ਆਏ ਸੀ। ਇਸ ਦੇ ਨਾਲ ਨਾਲ ਉਹ 'ਕੈਰੀ ਆਨ ਜੱਟਾ 3' 'ਚ ਵੀ ਐਕਟਿੰਗ ਕਰਦੇ ਨਜ਼ਰ ਆਉਣਗੇ। ਇਹ ਫਿਲਮ 29 ਜੂਨ 2023 ਨੂੰ ਸਿਨੇਮਾਘਰਾਂ 'ਚ ਦਰਸ਼ਕਾਂ ਦਾ ਮਨੋਰੰਜਨ ਕਰੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)