(Source: ECI/ABP News)
Shinda Grewal: ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਨੇ ਸਿੱਧੂ ਮੂਸੇਵਾਲਾ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਕਿਹਾ- ਮਿਸ ਯੂ ਚਾਚਾ ਜੀ
SIdhu Moose Wala Shinda Grewal: ਗਿੱਪੀ ਦੇ ਪੁੱਤਰ ਸ਼ਿੰਦਾ ਗਰੇਵਾਲ ਨੇ ਸਿੱਧੂ ਮੂਸੇ ਵਾਲਾ ਨਾਲ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਸ਼ਿੰਦਾ ਗਰੇਵਾਲ ਨੇ ਸਿੱਧੂ ਮੂਸੇ ਵਾਲਾ ਨੂੰ ਚਾਚਾ ਕਿਹਾ ਹੈ।

Shinda Grewal With Sidhu Moose Wala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਗਿੱਪੀ ਗਰੇਵਾਲ ਦੇ ਬੇਹੱਦ ਨਜ਼ਦੀਕ ਸੀ। ਸਿੱਧੂ ਮੂਸੇ ਵਾਲਾ ਦਾ ਗੀਤ ‘ਸੋ ਹਾਈ’ ਗਿੱਪੀ ਦੇ ਹੀ ਮਿਊਜ਼ਿਕ ਬੈਨਰ ਹੰਬਲ ਮਿਊਜ਼ਿਕ ’ਤੇ ਰਿਲੀਜ਼ ਹੋਇਆ ਸੀ।
ਗਿੱਪੀ ਦੇ ਘਰਵਾਲਿਆਂ ਨਾਲ ਵੀ ਸਿੱਧੂ ਦੀ ਨੇੜਤਾ ਸੀ। ਇਸੇ ਦੇ ਚਲਦਿਆਂ ਗਿੱਪੀ ਦੇ ਪੁੱਤਰ ਸ਼ਿੰਦਾ ਗਰੇਵਾਲ ਨੇ ਸਿੱਧੂ ਮੂਸੇ ਵਾਲਾ ਨਾਲ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਸ਼ਿੰਦਾ ਗਰੇਵਾਲ ਨੇ ਸਿੱਧੂ ਮੂਸੇ ਵਾਲਾ ਨੂੰ ਚਾਚਾ ਕਿਹਾ ਹੈ।
View this post on Instagram
ਤਸਵੀਰਾਂ ਪੁਰਾਣੇ ਐਵਾਰਡ ਸਮਾਰੋਹ ਦੀਆਂ ਹਨ, ਜਿਸ ’ਚ ਸ਼ਿੰਦਾ ਨੂੰ ਸਿੱਧੂ ਦੀ ਗੋਦ ’ਚ ਬੈਠੇ ਦੇਖਿਆ ਜਾ ਸਕਦਾ ਹੈ। ਤਸਵੀਰਾਂ ਦੀ ਕੈਪਸ਼ਨ ’ਚ ਸ਼ਿੰਦਾ ਗਰੇਵਾਲ ਨੇ ਲਿਖਿਆ, ‘‘ਮੇਰੇ ਚਾਚਾ ਮੇਰੇ ਐਵਾਰਡ ਫੰਕਸ਼ਨ ’ਚ। ਚਾਚਾ ਜੀ ਤੁਹਾਨੂੰ ਬਹੁਤ ਯਾਦ ਕਰਦੇ ਹਾਂ।’’
View this post on Instagram
ਦੱਸ ਦੇਈਏ ਕਿ ਕੁਝ ਲੋਕ ਸ਼ਿੰਦਾ ਨੂੰ ਇਸ ਗੱਲੋਂ ਵੀ ਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਸ ਨੇ ਇੰਸਟਾਗ੍ਰਾਮ ’ਤੇ ਸਿੱਧੂ ਮੂਸੇ ਵਾਲਾ ਨੂੰ ਫਾਲੋਅ ਕਿਉਂ ਨਹੀਂ ਕੀਤਾ। ਉਥੇ ਕੁਝ ਲੋਕ ਸ਼ਿੰਦਾ ਦੇ ਬਚਾਅ ’ਚ ਇਹ ਆਖ ਰਹੇ ਹਨ ਕਿ ਫਾਲੋਅ ਕਰਨ ਨਾਲ ਪਿਆਰ ਘੱਟ ਜਾਂ ਵੱਧ ਨਹੀਂ ਹੋ ਜਾਂਦਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
