Ammy Virk: ਇੰਸਟਾਗ੍ਰਾਮ ‘ਤੇ 3.1 ਮਿਲੀਅਨ ਰੀਲਾਂ ਵਾਲਾ ਪਹਿਲਾ ਪੰਜਾਬੀ ਗਾਣਾ ਬਣਿਆ ‘ਚੰਨ ਸਿਤਾਰੇ’, ਸਿੱਧੂ ਮੂਸੇਵਾਲਾ ਦੇ ਗਾਣੇ ਦਾ ਟੁੱਟਿਆ ਰਿਕਾਰਡ
Ammy Virk Chann Sitare: ‘ਚੰਨ ਸਿਤਾਰੇ’ ਗੀਤ ‘ਤੇ ਇੰਸਟਾਗ੍ਰਾਮ ‘ਤੇ 3.1 ਮਿਲੀਅਨ ਰੀਲਾਂ ਬਣ ਚੁੱਕੀਆਂ ਹਨ। ਇਸ ਦੇ ਨਾਲ ਇਹ 31 ਲੱਖ ਰੀਲਾਂ ਵਾਲਾ ਪਹਿਲਾ ਪੰਜਾਬੀ ਗਾਣਾ ਬਣ ਚੁੱਕਿਆ ਹੈ। ਗੀਤ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ
Chann Sitare Ammy Virk: ਪੰਜਾਬੀ ਗਾਇਕ ਐਮੀ ਵਿਰਕ ਇੰਨੀਂ ਖੂਬ ਸੁਰਖੀਆ ‘ਚ ਹੈ। ਦਰਅਸਲ, ਗਾਇਕ ਦਾ ਗੀਤ ‘ਚੰਨ ਸਿਤਾਰੇ’ ਜ਼ਬਰਦਸਤ ਹਿੱਟ ਹੈ। ਇਸ ਗਾਣੇ ਨੂੰ ਸਿਰਫ਼ ਪੰਜਾਬ ‘ਚ ਹੀ ਨਹੀਂ, ਪੂਰੇ ਦੇਸ਼ ਤੇ ਦੁਨੀਆ ‘ਚ ਖੂਬ ਪਸੰਦ ਕੀਤਾ ਜਾ ਰਿਹਾ ਹੈ। ਪਿਛਲੇ ਹਫਤੇ ਇਸ ਗਾਣੇ ਨੇ ਇੰਸਟਾਗ੍ਰਾਮ ‘ਤੇ 2 ਮਿਲੀਅਨ ਰੀਲਾਂ ਦਾ ਰਿਕਾਰਡ ਬਣਾਇਆ ਸੀ। ਹੁਣ ਇੱਕ ਹੋਰ ਨਵਾਂ ਰਿਕਾਰਡ ਇਸ ਗਾਣੇ ਦੇ ਨਾਂ ‘ਤੇ ਦਰਜ ਹੋ ਗਿਆ ਹੈ। ‘ਚੰਨ ਸਿਤਾਰੇ’ ਗੀਤ ‘ਤੇ ਇੰਸਟਾਗ੍ਰਾਮ ‘ਤੇ 3.1 ਮਿਲੀਅਨ ਰੀਲਾਂ ਬਣ ਚੁੱਕੀਆਂ ਹਨ। ਇਸ ਦੇ ਨਾਲ ਹੀ ਇਹ 31 ਲੱਖ ਰੀਲਾਂ ਵਾਲਾ ਪਹਿਲਾ ਪੰਜਾਬੀ ਗਾਣਾ ਬਣ ਚੁੱਕਿਆ ਹੈ। ਇਸ ਗੀਤ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ।
ਪਿਛਲੇ ਹਫਤੇ ਐਮੀ ਵਿਰਕ ਨੇ ਇੱਕ ਪੋਸਟ ਸ਼ੇਅਰ ਕਰ 2 ਮਿਲੀਅਨ ਰੀਲਾਂ ਲਈ ਆਪਣੇ ਫੈਨਜ਼ ਨੂੰ ਧੰਨਵਾਦ ਕੀਤਾ ਸੀ। ਹੁਣ ਗਾਇਕ ਨੇ ਆਪਣੇ ਇੰਸਟਾਗ੍ਰਾਮ ‘ਤੇ ਸਟੋਰੀ ਸ਼ੇਅਰ ਕੀਤੀ ਹੈ। ਜਿਸ ਵਿੱਚ ਉਸ ਨੇ ਗਾਣੇ ‘ਤੇ ਰਿਕਾਰਡ 3 ਮਿਲੀਅਨ ਰੀਲਾਂ ਬਣਨ ‘ਤੇ ਖੁਸ਼ੀ ਜ਼ਾਹਰ ਕੀਤੀ ਹੈ। ਇਹੀ ਨਹੀਂ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਇਸ ਖੂਬਸੂਰਤ ਗਾਣੇ ‘ਤੇ ਰੀਲਾਂ ਬਣਾ ਰਹੇ ਹਨ। ਹੁਣ ਤੱਕ ਬਾਰਬੀ ਮਾਨ, ਗਿੱਪੀ ਗਰੇਵਾਲ, ਕਰਤਾਰ ਚੀਮਾ ਤੇ ਇੰਟਰਨੈੱਟ ਸਨਸਨੀ ਕਿਲੀ ਪੌਲ ਇਸ ਗੀਤ ‘ਤੇ ਰੀਲ ਬਣਾ ਚੁੱਕੇ ਹਨ।
ਸਿੱਧੂ ਮੂਸੇਵਾਲਾ ਦਾ ਤੋੜ ਦਿੱਤਾ ਰਿਕਾਰਡ
ਦੱਸ ਦਈਏ ਕਿ ਹੁਣ ਤੱਕ ਸਿੱਧੂ ਮੂਸੇਵਾਲਾ ਦੇ ਗਾਣੇ ‘ਸੋ ਹਾਈ’ ਤੇ ਇੰਸਟਾਗ੍ਰਾਮ ‘ਤੇ 3 ਮਿਲੀਅਨ ਰੀਲਾਂ ਬਣੀਆਂ ਸੀ, ਪਰ ਹੁਣ ਇਹ ਰਿਕਾਰਡ ਚੰਨ ਸਿਤਾਰੇ ਗਾਣੇ ਨੇ ਤੋੜ ਦਿੱਤਾ ਹੈ। ਇਸ ਗਾਣੇ ‘ਤੇ 3.1 ਮਿਲੀਅਨ ਰੀਲਾਂ ਬਣ ਚੁੱਕੀਆਂ ਹਨ। ਇਸ ਦੇ ਨਾਲ ਨਾਲ ਹੋਰ ਗਾਣਿਆਂ ਦੀ ਗੱਲ ਕਰੀਏ ਤਾਂ ਬੀ ਪਰਾਕ ਦਾ ਗਾਣਾ ਝਾਂਜਰ ਕਾਫੀ ਸਮੇਂ ਤੱਕ ਟਰੈਂਡਿੰਗ ‘ਚ ਰਿਹਾ ਸੀ। ਇਸ ਗੀਤ ‘ਤੇ 1.7 ਮਿਲੀਅਨ ਰੀਲਾਂ ਬਣੀਆਂ ਸੀ। ਜਦਕਿ ਪੰਜਾਬੀ ਸਿੰਗਰ ਕਾਕਾ ਦਾ ਗਾਣਾ ‘ਮਿੱਟੀ ਦੇ ਟਿੱਬੇ’ ਵੀ ਟਰੈਂਡਿੰਗ ‘ਚ ਸੀ। ਇਸ ਗੀਤ ‘ਤੇ ਕੁੱਲ 2 ਮਿਲੀਅਨ ਰੀਲਾਂ ਬਣੀਆਂ ਸੀ।
ਕਾਬਿਲੇਗ਼ੋਰ ਹੈ ਕਿ ‘ਚੰਨ ਸਿਤਾਰੇ’ ਗਾਣਾ ਫਿਲਮ ‘ਓਏ ਮੱਖਣਾ’ ਦਾ ਹੈ। ਇਹ ਫਿਲਮ 4 ਨਵੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ਫਿਲਮ ‘ਚ ਐਮੀ ਵਿਰਕ, ਤਾਨੀਆ ਤੇ ਗੁੱਗੂ ਗਿੱਲ ਮੁੱਖ ਭੂਮਿਕਾਵਾਂ ‘ਚ ਨਜ਼ਰ ਆਏ ਸੀ।
ਇਹ ਵੀ ਪੜ੍ਹੋ: ਸਰਗੁਣ ਮਹਿਤਾ ਨਾਲ ਪਤੀ ਰਵੀ ਦੂਬੇ ਨੇ ਸ਼ੇਅਰ ਕੀਤੀ ਰੋਮਾਂਟਿਕ ਫੋਟੋ, ਕੈਪਸ਼ਨ ਨੇ ਜਿੱਤਿਆ ਫੈਨਜ਼ ਦਾ ਦਿਲ