Babbu Maan: ਬੱਬੂ ਮਾਨ ਦਾ ਨਵਾਂ ਗਾਣਾ 'ਬੁਲੇਟ' ਹੋਇਆ ਰਿਲੀਜ਼, ਗਾਇਕ ਬੋਲੇ- 'ਮੇਰਾ ਬੁਲੇਟ ਚਲਾਉਣ ਨੂੰ ਜੀਅ ਕਰਦੈ...'
Babbu Maan New Song: ਬੱਬੂ ਮਾਨ ਦਾ ਨਵਾਂ ਗਾਣਾ 'ਬੁਲੇਟ' ਰਿਲੀਜ਼ ਹੋਇਆ ਹੈ। ਆਪਣੇ ਨਵੇਂ ਗਾਣੇ 'ਚ ਮਾਨ 'ਬੁਲੇਟ' ਮੋਟਰ ਸਾਈਕਲ ਚਲਾਉਂਦੇ ਨਜ਼ਰ ਆ ਰਹੇ ਹਨ। ਇਸ ਗਾਣੇ ਦੇ ਬੋਲ 'ਚ ਵੀ ਬੱਬੂ ਮਾਨ ਦਾ ਬੁਲੇਟ ਪ੍ਰਤੀ ਪਿਆਰ ਸਾਫ ਝਲਕ ਰਿਹਾ ਹੈ।

Babbu Maan Bullet Song Out Now: ਬੱਬੂ ਮਾਨ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਮਾਨ ਪਿਛਲੇ 3 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇੰਨੇ ਸਮੇਂ ਦੇ ਬਾਅਦ ਵੀ ਮਾਨ ਹਾਲੇ ਤੱਕ ਇੰਡਸਟਰੀ 'ਚ ਐਕਟਿਵ ਹਨ। ਉਹ ਲਗਾਤਾਰ ਆਪਣੇ ਨਵੇਂ ਗੀਤਾਂ ਨਾਲ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ।
ਬੱਬੂ ਮਾਨ ਦਾ ਨਵਾਂ ਗਾਣਾ 'ਬੁਲੇਟ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਆਪਣੇ ਨਵੇਂ ਗਾਣੇ 'ਚ ਮਾਨ 'ਬੁਲੇਟ' ਮੋਟਰ ਸਾਈਕਲ ਚਲਾਉਂਦੇ ਨਜ਼ਰ ਆ ਰਹੇ ਹਨ। ਇਸ ਗਾਣੇ ਦੇ ਬੋਲ 'ਚ ਵੀ ਬੱਬੂ ਮਾਨ ਦਾ ਬੁਲੇਟ ਪ੍ਰਤੀ ਪਿਆਰ ਸਾਫ ਝਲਕ ਰਿਹਾ ਹੈ। ਮਾਨ ਕਹਿੰਦੇ ਨਜ਼ਰ ਆ ਰਹੇ ਹਨ, 'ਮੇਰਾ ਬੁਲੇਟ ਚਲਾਉਣ ਨੂੰ ਜੀਅ ਕਰਦੈ।' ਦੇਖੋ ਇਹ ਵੀਡੀਓ:
View this post on Instagram
ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਬੱਬੂ ਮਾਨ ਪੰਜਾਬੀ ਇੰਡਸਟਰੀ 'ਚ ਤਾਂ ਐਕਟਿਵ ਰਹਿੰਦੇ ਹੀ ਹਨ, ਨਾਲ ਹੀ ਮਾਨ ਲਗਾਤਾਰ ਸੋਸ਼ਲ ਮੀਡੀਆ 'ਤੇ ਵੀ ਸੁਪਰ ਐਕਟਿਵ ਰਹਿੰਦੇ ਹਨ। ਉਹ ਆਪਣੇ ਨਾਲ ਜੁੜੀ ਹਰ ਛੋਟੀ-ਵੱਡੀ ਅਪਡੇਟ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਮਾਨ ਨੇ ਆਪਣੀ ਇੱਕ ਵੀਡੀਓ ਸੋਸ਼ਲ ਮੀਡੀਆ ;ਤੇ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੂੰ ਪਿੰਡ 'ਚ ਸਾਦਾ ਜੀਵਨ ਬਤੀਤ ਕਰਦਿਆਂ ਦੇਖਿਆ ਗਿਆ ਸੀ। ਮਾਨ ਬਹੁਤ ਹੀ ਘੱਟ ਪੰਜਾਬੀ ਸਿੰਗਰਾਂ 'ਚੋਂ ਇੱਕ ਹਨ, ਇੰਨੇਂ ਸਫਲ ਹੋਣ ਦੇ ਬਾਵਜੂਦ ਸਾਦਗੀ ਭਰਿਆ ਜੀਵਨ ਜਿਉਣਾ ਪਸੰਦ ਕਰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
