Punjabi singer Kaka: ਥਾਰ ‘ਤੇ ਸਟੰਟ ਮਾਰਨ ਦੇ ਚੱਕਰ ‘ਚ ਟਰੋਲ ਹੋਇਆ ਗਾਇਕ ਕਾਕਾ, ਲੋਕਾਂ ਨੇ ਰੱਜ ਕੇ ਉਡਾਇਆ ਮਜ਼ਾਕ
Punjabi Singer Kaka Brutally Trolled: ਕਾਕਾ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਉਹ ਆਪਣੀ ਕਾਲੀ ਥਾਰ ‘ਤੇ ਸਟੰਟ ਕਰਦਾ ਨਜ਼ਰ ਆ ਰਿਹਾ ਹੈ।
Punjabi Singer Kaka Trolled: ਪੰਜਾਬੀ ਗਾਇਕ ਕਾਕਾ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ‘ਚ ਬਣਿਆ ਰਹਿੰਦਾ ਹੈ। ਹਾਲ ਹੀ ‘ਚ ਗਾਇਕ ਦੇ ਹਿਸਾਰ ਸ਼ੋਅ ‘ਚ ਕਾਫੀ ਹੰਗਾਮਾ ਹੋਇਆ ਸੀ, ਜਿਸ ਨੂੰ ਲੈਕੇ ਉਸ ਦੀ ਕਾਫੀ ਚਰਚਾ ਹੋਈ ਸੀ। ਇਸ ਦੇ ਨਾਲ ਨਾਲ ਕਾਕਾ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦਾ ਹੈ। ਉਹ ਆਪਣੀਆਂ ਪੋਸਟਾਂ ਰਾਹੀਂ ਫੈਨਜ਼ ਦਾ ਮਨੋਰੰਜਨ ਕਰਦਾ ਰਹਿੰਦਾ ਹੈ। ਪਰ ਹਾਲ ਹੀ ‘ਚ ਕਾਕਾ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਕਾਫੀ ਟਰੋਲ ਹੋਣਾ ਪੈ ਰਿਹਾ ਹੈ।
ਦਰਅਸਲ, ਕਾਕਾ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਉਹ ਆਪਣੀ ਕਾਲੀ ਥਾਰ ‘ਤੇ ਸਟੰਟ ਕਰਦਾ ਨਜ਼ਰ ਆ ਰਿਹਾ ਹੈ। ਸਟੰਟ ਤੱਕ ਤਾਂ ਠੀਕ ਹੈ, ਪਰ ਜਿਵੇਂ ਹੀ ਉਹ ਗੱਡੀ ਤੋਂ ਉੱਤਰਦਾ ਹੈ ਤਾਂ ਲੋਕ ਉਸ ਦੀ ਅਜਿਹੀ ਚੀਜ਼ ਨੋਟ ਕਰਦੇ ਹਨ, ਜੋ ਕਿ ਦੇਖਣ ‘ਚ ਅਜੀਬ ਲੱਗਦਾ ਹੈ। ਬੱਸ ਇਸੇ ਕਰਕੇ ਗਾਇਕ ਨੂੰ ਟਰੋਲ ਕੀਤਾ ਜਾ ਰਿਹਾ ਹੈ। ਤਾਂ ਹੁਣ ਸਸਪੈਂਸ ਖਤਮ ਕਰਦਿਆਂ ਅਸੀਂ ਤੁਹਾਨੂੰ ਦਸਦੇ ਹਾਂ ਕਿ ਕਾਕਾ ਕਿਹੜੀ ਚੀਜ਼ ਕਰਕੇ ਟਰੋਲ ਹੋ ਰਿਹਾ ਹੈ। ਜੇ ਤੁਸੀਂ ਵੀਡੀਓ ਨੂੰ ਗੌਰ ਨਾਲ ਦੇਖੋ ਤਾਂ ਤੁਹਾਨੂੰ ਪਤਾ ਲਗਦਾ ਹੈ ਕਿ ਜਦੋਂ ਕਾਕਾ ਗੱਡੀ ਤੋਂ ਉੱਤਰਦਾ ਹੈ, ਤਾਂ ਉਸ ਦੇ ਪੈਰਾਂ ‘ਚ ਜੁੱਤੇ ਪਹਿਨੇ ਹੋਏ ਹਨ। ਪਰ ਉਸ ਦੋਵੇਂ ਪੈਰਾਂ ‘ਚ ਅਲੱਗ ਅਲੱਗ ਜੁੱਤੇ ਪਹਿਨੇ ਹੋਏ ਹਨ। ਇੱਕ ਬੂਟ ਕਾਲੇ ਰੰਗ ਦਾ ਹੈ ਤੇ ਦੂਜਾ ਸਫੇਦ ਰੰਗ ਦਾ। ਇਸ ਗੱਲ ਕਰਕੇ ਕਾਕਾ ਦਾ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ। ਤੁਸੀਂ ਵੀ ਦੇਖੋ ਇਹ ਵੀਡੀਓ:
View this post on Instagram
ਇਸ ਵੀਡੀਓ ‘ਤੇ ਲੋਕ ਕਾਕਾ ਦਾ ਜੰਮ ਕੇ ਮਜ਼ਾਕ ਉਡਾ ਰਹੇ ਹਨ। ਇੱਕ ਸ਼ਖਸ ਨੇ ਲਿਖਿਆ, ‘ਬਾਈ ਗੁਰਦੁਆਰੇ ‘ਚੋਂ ਅਲੱਗ ਅਲੱਗ ਜੁੱਤੇ ਚੁੱਕ ਲਏ ਕੀ?’ ਇੱਕ ਹੋਰ ਯੂਜ਼ਰ ਨੇ ਲਿਖਿਆ, “ਇਨ੍ਹਾਂ ਕੀ ਵਹਿਮ ਕਿ ਬੂਟ ਹੀ ਸੇਮ ਨਾ ਹੋਣ।” ਇੱਕ ਹੋਰ ਵਿਅਕਤੀ ਨੇ ਲਿਖਿਆ, ‘ਬਾਈ ਪੈਸਾ ਹੋਵੇ ਤਾਂ ਕੀ ਕੁੱਝ ਨੀ ਹੋ ਸਕਦਾ?’ ਇੱਕ ਹੋਰ ਯੂਜ਼ਰ ਨੇ ਲਿਖਿਆ, ‘ਅੱਜ ਕਾਕਾ ਜੀ ਕੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ।’ ਇਸ ਤਰ੍ਹਾਂ ਦੇ ਕਿੰਨੇ ਹੀ ਮਜ਼ਾਕੀਆ ਕਮੈਂਟ ਲੋਕਾਂ ਨੇ ਕਾਕਾ ਦੀ ਇਸ ਪੋਸਟ ‘ਤੇ ਕੀਤੇ ਹਨ। ਤੁਸੀਂ ਵੀ ਪੜ੍ਹੋ:
ਦੱਸ ਦਈਏ ਕਿ ਗਾਇਕ ਕਾਕਾ ਪੰਜਾਬੀ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ। ਉਸ ਨੇ ਆਪਣੇ ਹੁਣ ਤੱਕ ਦੇ ਕਰੀਅਰ ‘ਚ ਕਾਫੀ ਵੱਡਾ ਨਾਮ ਕਮਾ ਲਿਆ ਹੈ। ਉਸ ਨੇ 2017 ‘ਚ ਇੰਡਸਟਰੀ ‘ਚ ਗਾਇਕ ਵਜੋਂ ਕਦਮ ਰੱਖਿਆ ਸੀ ਅਤੇ ਪਹਿਲੇ ਹੀ ਗਾਣੇ ਤੋਂ ਪਛਾਣ ਬਣਾ ਲਈ ਸੀ।
ਇਹ ਵੀ ਪੜ੍ਹੋ: ਪੰਜਾਬੀ ਗਾਇਕਾ ਮਿਸ ਪੂਜਾ ਮਨਾ ਰਹੀ 42ਵਾਂ ਜਨਮਦਿਨ, ਪਰਿਵਾਰ ਨਾਲ ਕੱਟਿਆ ਕੇਕ, ਦੇਖੋ ਤਸਵੀਰਾਂ