Karan Aujla: ਪੰਜਾਬੀ ਗਾਇਕ ਕਰਨ ਔਜਲਾ ਦਾ ਵੀਡੀਓ ਹੋ ਰਿਹਾ ਵਾਇਰਲ, ਕੁੜੀਆਂ ਬਾਰੇ ਬੋਲੇ- 'ਇਹ ਬੜੀਆਂ ਤੇਜ਼ ਹੁੰਦੀਆਂ....'
Karan Aujla Video: ਕਰਨ ਔਜਲਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿਚ ਉਨ੍ਹਾਂ ਨੂੰ ਲਾਈਵ ਪਰਫਾਰਮੈਂਸ ਦੌਰਾਨ ਸਟੇਜ 'ਤੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਕਰਨ ਔਜਲਾ ਨੇ ਕੁੜੀਆਂ ਬਾਰੇ ਅਜਿਹੀ ਗੱਲ ਬੋਲੀ ਹੈ ਕਿ...
ਅਮੈਲੀਆ ਪੰਜਾਬੀ ਦੀ ਰਿਪੋਰਟ
Karan Aujla Video: ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਹਨ। ਹਾਲ ਹੀ 'ਚ ਕਰਨ ਔਜਲਾ ਖੂਬ ਸੁਰਖੀਆਂ 'ਚ ਰਹੇ ਸੀ। ਉਨ੍ਹਾਂ ਦੀ ਐਲਬਮ 'ਮੇਕਿੰਗ ਮੈਮੋਰੀਜ਼' ਨੇ ਦੁਨੀਆ ਭਰ 'ਚ ਖੂਬ ਵਾਹ-ਵਾਹੀ ਲੁੱਟੀ। ਇਸ ਦੇ ਨਾਲ ਨਾਲ ਕਰਨ ਔਜਲਾ ਆਪਣੀ ਪਰਸਨਲ ਲਾਈਫ ਕਰਕੇ ਵੀ ਕਾਫੀ ਸੁਰਖੀਆਂ 'ਚ ਰਹਿੰਦੇ ਹਨ।
ਹੁਣ ਕਰਨ ਔਜਲਾ ਦਾ ਨਾਂ ਫਿਰ ਤੋਂ ਚਰਚਾ ਵਿੱਚ ਹੈ। ਦਰਅਸਲ, ਔਜਲਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿਚ ਉਨ੍ਹਾਂ ਨੂੰ ਲਾਈਵ ਪਰਫਾਰਮੈਂਸ ਦੌਰਾਨ ਸਟੇਜ 'ਤੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਕਰਨ ਔਜਲਾ ਨੇ ਕੁੜੀਆਂ ਬਾਰੇ ਅਜਿਹੀ ਗੱਲ ਬੋਲੀ ਹੈ ਕਿ ਉਨ੍ਹਾਂ ਦੀ ਖੂਬ ਤਾਰੀਫ ਹੋ ਰਹੀ ਹੈ। ਕਰਨ ਔਜਲਾ ਨੇ ਜਦੋਂ ਪਹਿਲਾਂ ਇਹ ਗੱਲ ਕਹੀ ਤਾਂ ਸਭ ਨੂੰ ਲੱਗਿਆ ਕਿ ਉਹ ਕੁੜੀਆਂ ਬਾਰੇ ਨੈਗਟਿਵ ਬੋਲ ਰਹੇ ਹਨ, ਪਰ ਜਦੋਂ ਉਨ੍ਹਾਂ ਨੇ ਅਗਲੀ ਗੱਲ ਕਹੀ ਤਾਂ ਸਭ ਦਾ ਦਿਲ ਜਿੱਤ ਲਿਆ। ਦਰਅਸਲ, ਪੰਜਾਬੀ ਗਾਇਕ ਨੇ ਕਿਹਾ ਕਿ 'ਇਹ ਕੁੜੀਆਂ ਬੜੀਆਂ ਤੇਜ਼ ਹੁੰਦੀਆਂ ਨੇ।' ਇਸ 'ਤੇ ਲਾਈਵ ਸ਼ੋਅ 'ਤੇ ਮੌਜੂਦ ਲੋਕ ਹੈਰਾਨ ਹੋ ਗਏ। ਇਸ ਤੋਂ ਬਾਅਦ ਕਰਨ ਔਜਲਾ ਬੋਲੇ- 'ਪੂਰੀ ਗੱਲ ਤਾਂ ਸੁਣ ਲਓ। ਇਹ ਕੁੜੀਆਂ ਬੜੀਆਂ ਤੇਜ਼ ਹੁੰਦੀਆਂ ਨੇ, ਇਨ੍ਹਾਂ ਨੂੰ ਪਤਾ ਸਭ ਹੁੰਦਾ ਪਰ ਇਹ ਬੋਲਦੀਆਂ ਨਹੀਂ।' ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਹਾਲ ਹੀ 'ਚ ਕੈਨੇਡਾ ਤੋਂ ਦੁਬਈ ਸ਼ਿਫਟ ਹੋਏ ਹਨ, ਜਿਸ ਦਾ ਕਾਰਨ ਉਨ੍ਹਾਂ ਨੇ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਦੱਸਿਆ ਸੀ। ਕਰਨ ਔਜਲਾ ਦੇ ਇਸ ਫੈਸਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਕਰਨ ਔਜਲਾ ਦੀ ਐਲਬਮ 'ਮੇਕਿੰਗ ਮੈਮੋਰੀਜ਼' ਹਾਲ ਹੀ 'ਚ ਰਿਲੀਜ਼ ਹੋਈ ਸੀ। ਇਸ ਐਲਬਮ ਨੂੰ ਪੂਰੀ ਦੁਨੀਆ 'ਚ ਖੂਬ ਪਿਆਰ ਮਿਿਲਿਆ ਹੈ।