(Source: ECI/ABP News)
Sippy Gill: ਪੰਜਾਬੀ ਸਿੰਗਰ ਸਿੱਪੀ ਗਿੱਲ ਦਾ ਹੋਇਆ ਭਿਆਨਕ ਐਕਸੀਡੈਂਟ, ਸੜਕ 'ਤੇ ਪਲਟ ਗਈ ਕਾਰ, ਦੇਖੋ ਇਹ ਵੀਡੀਓ
Sippy Gill Accident: ਪੰਜਾਬੀ ਗਾਇਕ ਸਿੱਪੀ ਗਿੱਲ ਨੂੰ ਲੈਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਉਨ੍ਹਾਂ ਦੀ ਕਾਰ ਦਾ ਕੈਨੇਡਾ 'ਚ ਭਿਆਨਕ ਐਕਸੀਡੈਂਟ ਹੋ ਗਿਆ ਹੈ। ਪਰ ਖੁਸ਼ਕਿਸਮਤੀ ਨਾਲ ਗਾਇਕ ਇਸ ਹਾਦਸੇ 'ਚ ਵਾਲ ਵਾਲ ਬਚ ਗਏ ਹਨ।
![Sippy Gill: ਪੰਜਾਬੀ ਸਿੰਗਰ ਸਿੱਪੀ ਗਿੱਲ ਦਾ ਹੋਇਆ ਭਿਆਨਕ ਐਕਸੀਡੈਂਟ, ਸੜਕ 'ਤੇ ਪਲਟ ਗਈ ਕਾਰ, ਦੇਖੋ ਇਹ ਵੀਡੀਓ punjabi singer sippy gill met with an accident in canada shares video of himself watch here Sippy Gill: ਪੰਜਾਬੀ ਸਿੰਗਰ ਸਿੱਪੀ ਗਿੱਲ ਦਾ ਹੋਇਆ ਭਿਆਨਕ ਐਕਸੀਡੈਂਟ, ਸੜਕ 'ਤੇ ਪਲਟ ਗਈ ਕਾਰ, ਦੇਖੋ ਇਹ ਵੀਡੀਓ](https://feeds.abplive.com/onecms/images/uploaded-images/2024/01/24/34b2878d82b8b6892f8edd78b131655a1706106652111469_original.png?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Sippy Gill Accident: ਪੰਜਾਬੀ ਗਾਇਕ ਸਿੱਪੀ ਗਿੱਲ ਨੂੰ ਲੈਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਉਨ੍ਹਾਂ ਦੀ ਕਾਰ ਦਾ ਕੈਨੇਡਾ 'ਚ ਭਿਆਨਕ ਐਕਸੀਡੈਂਟ ਹੋ ਗਿਆ ਹੈ। ਪਰ ਖੁਸ਼ਕਿਸਮਤੀ ਨਾਲ ਗਾਇਕ ਇਸ ਹਾਦਸੇ 'ਚ ਵਾਲ ਵਾਲ ਬਚ ਗਏ ਹਨ।
ਕਿਵੇਂ ਹੋਇਆ ਹਾਦਸਾ?
ਦੱਸ ਦਈਏ ਕਿ ਸਿੱਪੀ ਗਿੱਲ ਨੇ ਐਕਸੀਡੈਂਟ ਦਾ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਦੀ ਕਾਰ ਸੜਕ 'ਤੇ ਪਲਟੀ ਹੋਈ ਨਜ਼ਰ ਆ ਰਹੀ ਹੈ। ਗਾਇਕ ਗੱਡੀ ;ਚੋਂ ਬਾਹਰ ਨਿਕਲ ਕੇ ਆਪਣੀ ਹਾਲਤ ਬਾਰੇ ਦੱਸ ਰਿਹਾ ਹੈ। ਇਸ ਦਰਮਿਆਨ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਖਾਸ ਸੰਦੇਸ਼ ਵੀ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜ਼ਿੰਦਗੀ ਇੱਕ ਐਡਵੈਂਚਰ ਹੈ, ਕੋਈ ਪਤਾ ਨਹੀਂ ਲੱਗਦਾ ਕਿ ਕਦੋਂ ਕੀ ਹੋ ਜਾਵੇ। ਹੁਣ ਗਾਇਕ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਗਾਇਕ ਨਾਲ ਇਹ ਹਾਦਸਾ ਕੈਨੇਡਾ ਦੀ ਇੱਕ ਸੁੰਨੀ ਜਗ੍ਹਾ 'ਤੇ ਵਾਪਰਿਆ। ਉਨ੍ਹਾਂ ਦੇ ਮੁਤਾਬਕ ਓਵਰਟੇਕ ਕਰਨ ਦੇ ਚੱਕਰ 'ਚ ਇਹ ਹਾਦਸਾ ਵਾਪਰਿਆ ਹੈ। ਐਕਸੀਡੈਂਟ ਅਜਿਹੀ ਜਗ੍ਹਾ ;ਤੇ ਹੋਇਆ ਸੀ, ਜਿੱਥੇ ਗਾਇਕ ਨੂੰ ਜਲਦੀ ਜਲਦੀ ਕੋਈ ਮਦਦ ਵੀ ਨਹੀਂ ਮਿਲ ਸਕੀ ਸੀ। ਆਖਰ ਕਾਫੀ ਚਿਰ ਪਿੱਛੋਂ ਇੱਕ ਅੰਗਰੇਜ਼ ਨੇ ਆ ਕੇ ਉਨ੍ਹਾਂ ਦੀ ਮਦਦ ਕੀਤੀ। ਤੁਸੀਂ ਵੀ ਦੇਖੋ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਸਿੱਪੀ ਗਿੱਲ ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਚੱਲ ਰਿਹਾ ਹੈ। ਹਾਲ ਹੀ 'ਚ ਗਾਇਕ ਦੇ ਖਿਲਾਫ ਮੋਹਾਲੀ ਦੇ ਥਾਣੇ 'ਚ ਐਫਆਈਆਰ ਵੀ ਦਰਜ ਹੋਈ ਸੀ। ਗਾਇਕ 'ਤੇ ਕੁੱਟਮਾਰ ਕਰਨ ਦੇ ਸੰਗੀਨ ਇਲਜ਼ਾਮ ਲੱਗੇ ਸੀ। ਇਸ ਤੋਂ ਇਲਾਵਾ ਥੋੜੇ ਸਮੇਂ ਪਹਿਲਾਂ ਗਾਇਕ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਸੀ, ਜਿਸ ਦੀ ਉਸ ਨੇ ਲੁਧਿਆਣਾ ਦੇ ਥਾਣੇ 'ਚ ਸ਼ਿਕਾਇਤ ਵੀ ਦਰਜ ਕਰਵਾਈ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)