Parineeti Chopra: ਪਰਿਣੀਤੀ ਚੋਪੜਾ ਨਾਲ ਵਿਆਹ ਦੀਆਂ ਖਬਰਾਂ 'ਤੇ ਰਾਘਵ ਚੱਢਾ ਨੇ ਤੋੜੀ ਚੁੱਪੀ, ਸਵਾਲ ਦਾ ਦਿੱਤਾ ਦਿਲਚਸਪ ਜਵਾਬ
Parineeti Chopra Raghav Chadha: ਪਰਿਣੀਤੀ ਅਤੇ ਰਾਘਵ ਚੱਢਾ ਦੇ ਰਿਲੇਸ਼ਨਸ਼ਿਪ ਵਿੱਚ ਹੋਣ ਦੀਆਂ ਅਫਵਾਹਾਂ ਲੰਬੇ ਸਮੇਂ ਤੋਂ ਚੱਲ ਰਹੀਆਂ ਹਨ। ਦੂਜੇ ਪਾਸੇ 'ਆਪ' ਨੇਤਾ ਰਾਘਵ ਨੇ ਪਹਿਲੀ ਵਾਰ ਪਰਿਣੀਤੀ ਨੂੰ ਲੈ ਕੇ ਆਪਣੀ ਚੁੱਪੀ ਤੋੜੀ ਹੈ।
Raghav Chadha On Parineeti: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਲੰਬੇ ਸਮੇਂ ਤੋਂ ਸੁਰਖੀਆਂ ਵਿੱਚ ਹਨ। ਦੋਹਾਂ ਦੇ ਜਲਦ ਹੀ ਵਿਆਹ ਕਰਨ ਦੀਆਂ ਅਫਵਾਹਾਂ ਹਨ। ਹਾਲਾਂਕਿ ਜੋੜੇ ਨੇ ਅਜੇ ਤੱਕ ਆਪਣੇ ਰਿਸ਼ਤੇ ਦੀ ਪੁਸ਼ਟੀ ਨਹੀਂ ਕੀਤੀ ਹੈ। ਇਸ ਦੇ ਨਾਲ ਹੀ ਇਕ ਤਾਜ਼ਾ ਇੰਟਰਵਿਊ ਦੌਰਾਨ 'ਆਪ' ਨੇਤਾ ਰਾਘਵ ਨੇ ਪਰਿਣੀਤੀ ਨਾਲ ਵਿਆਹ ਦੀਆਂ ਅਫਵਾਹਾਂ 'ਤੇ ਚੁੱਪੀ ਤੋੜੀ ਹੈ।
ਰਾਘਵ ਨੇ ਪਰਿਣੀਤੀ ਨਾਲ ਵਿਆਹ ਦੀਆਂ ਅਫਵਾਹਾਂ 'ਤੇ ਤੋੜੀ ਚੁੱਪੀ
ਦਰਅਸਲ, ਇੱਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਰਾਘਵ ਚੱਢਾ ਤੋਂ ਪੁੱਛਿਆ ਗਿਆ ਸੀ, "ਪਰਿਣੀਤੀ ਨੂੰ ਲੈ ਕੇ ਕਾਫੀ ਚਰਚਾ ਹੈ।" ਪਹਿਲਾਂ ਤਾਂ ਰਾਘਵ ਇਹ ਸੁਣ ਕੇ ਸ਼ਰਮਾਏ ਅਤੇ ਫਿਰ ਹੱਸ ਕੇ ਕਿਹਾ, ''ਅੱਜ ਜਸ਼ਨ ਮਨਾਓ ਕਿ ਆਮ ਆਦਮੀ ਪਾਰਟੀ ਰਾਸ਼ਟਰੀ ਪਾਰਟੀ ਬਣ ਗਈ ਹੈ ਅਤੇ ਕਈ ਸਾਰੇ ਹੋਰ ਜਸ਼ਨ ਮਨਾਉਣ ਦਾ ਮੌਕਾ ਵੀ ਆਵੇਗਾ।
ਰਾਘਵ ਨੂੰ ਪਰਿਣੀਤੀ ਬਾਰੇ ਕਈ ਵਾਰ ਪੁੱਛਿਆ ਗਿਆ
ਇਸ ਦੇ ਨਾਲ ਹੀ ਜਦੋਂ ਇਕ ਹੋਰ ਨਿਊਜ਼ ਚੈਨਲ ਨੇ ਵੀ ਰਾਘਵ ਨੂੰ ਪਰਿਣੀਤੀ ਬਾਰੇ ਇਹੀ ਸਵਾਲ ਪੁੱਛਿਆ ਤਾਂ ਰਾਘਵ ਨੇ ਕਿਹਾ, ''ਮੈਂ ਤੁਹਾਨੂੰ ਦੱਸਾਂਗਾ। ਅਸੀਂ ਇਸ 'ਤੇ ਇਕ ਵੱਖਰਾ ਇੰਟਰਵਿਊ ਕਰਾਂਗੇ।" ਇਸ ਦੌਰਾਨ, ਪਰਿਣੀਤੀ ਲੰਡਨ ਦੀ ਯਾਤਰਾ ਤੋਂ ਬਾਅਦ ਮੁੰਬਈ ਵਾਪਸ ਆ ਗਈ ਹੈ। ਅਦਾਕਾਰਾ ਨੂੰ ਮੰਗਲਵਾਰ ਦੁਪਹਿਰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ।
ਹਾਰਡੀ ਸੰਧੂ ਨੇ ਪਰਿਣੀਤੀ-ਰਾਘਵ ਦੇ ਰਿਸ਼ਤੇ 'ਤੇ ਲਗਾਈ ਸੀ ਮੋਹਰ
ਪਰਿਣੀਤੀ ਅਤੇ ਰਾਘਵ ਆਪਣੇ ਰਿਸ਼ਤੇ ਦੀ ਪੁਸ਼ਟੀ ਨਹੀਂ ਕਰ ਰਹੇ ਹਨ, ਪਰ ਹਾਲ ਹੀ ਵਿੱਚ ਗਾਇਕ ਅਤੇ ਅਭਿਨੇਤਾ ਹਾਰਡੀ ਸੰਧੂ ਨੇ ਡੀਐਨਏ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਜੋੜੇ ਦੇ ਰਿਸ਼ਤੇ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਪਰਿਣੀਤੀ ਅਤੇ ਰਾਘਵ ਜਲਦੀ ਹੀ ਵਿਆਹ ਕਰਨ ਜਾ ਰਹੇ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੀਵ ਅਰੋੜਾ ਨੇ ਵੀ ਹਾਲ ਹੀ 'ਚ ਰਾਘਵ ਅਤੇ ਪਰਿਣੀਤੀ ਨੂੰ ਟਵਿੱਟਰ 'ਤੇ ਉਨ੍ਹਾਂ ਦੇ ਰਿਸ਼ਤੇ ਲਈ ਵਧਾਈ ਦਿੱਤੀ ਹੈ।
ਪਰਿਣੀਤੀ ਅਤੇ ਰਾਘਵ ਨੂੰ ਕਈ ਵਾਰ ਇਕੱਠੇ ਦੇਖਿਆ ਗਿਆ ਸੀ
ਦੱਸ ਦੇਈਏ ਕਿ ਪਰਿਣੀਤੀ ਅਤੇ ਰਾਘਵ ਨੂੰ ਹਾਲ ਹੀ ਵਿੱਚ ਕਈ ਵਾਰ ਇੱਕਠੇ ਦੇਖਿਆ ਗਿਆ ਹੈ। ਹਾਲ ਹੀ 'ਚ ਦੋਵਾਂ ਨੂੰ ਲਗਾਤਾਰ ਦੋ ਦਿਨ ਮੁੰਬਈ 'ਚ ਲੰਚ ਅਤੇ ਡਿਨਰ ਡੇਟ 'ਤੇ ਦੇਖਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਦੇ ਡੇਟਿੰਗ ਦੀਆਂ ਅਫਵਾਹਾਂ ਫੈਲ ਗਈਆਂ। ਇਸ ਤੋਂ ਬਾਅਦ ਦੋਵਾਂ ਨੂੰ ਕਈ ਵਾਰ ਏਅਰਪੋਰਟ 'ਤੇ ਇਕੱਠੇ ਦੇਖਿਆ ਗਿਆ। ਅਤੇ ਜਦੋਂ ਪਰਿਣੀਤੀ ਦਿੱਲੀ ਆਈ ਤਾਂ ਰਾਘਵ ਖੁਦ ਅਭਿਨੇਤਰੀ ਨੂੰ ਮਿਲਣ ਆਏ। ਇਹ ਸਾਫ਼-ਸਾਫ਼ ਦੱਸਦਾ ਹੈ ਕਿ ਦੋਵਾਂ ਵਿਚਕਾਰ ਕੁਝ ਹੈ।