(Source: ECI/ABP News)
ਪੰਜਾਬੀ ਗਾਣਿਆਂ ਦੇ ਮਸ਼ਹੂਰ ਡਾਇਰੈਕਟਰ ਅਰਵਿੰਦਰ ਖਹਿਰਾ ਦਾ ਹੋਇਆ ਵਿਆਹ, ਪੰਜਾਬੀ ਸਿਤਾਰੀਆਂ ਨੇ ਲਾਈਆਂ ਰੌਣਕਾਂ
Arvinder Khaira Wedding: ਅਰਵਿੰਦਰ ਤੇ ਲਵਿਕਾ ਦੇ ਵਿਆਹ ’ਚ ਸਰਗੁਣ ਮਹਿਤਾ, ਸੁਨੰਦਾ ਸ਼ਰਮਾ, ਮਨਿੰਦਰ ਬੁੱਟਰ, ਡੀ. ਜੇ. ਫਰੈਂਜ਼ੀ, ਬੀ ਪਰਾਕ, ਜਾਨੀ, ਅਵੀ ਸਰਾ, ਹੈਪੀ ਰਾਏਕੋਟੀ, ਵੱਡਾ ਗਰੇਵਾਲ ਤੇ ਸੁੱਖੀ ਸਮੇਤ ਕਈ ਸਿਤਾਰੇ ਨਜ਼ਰ ਆਏ।
![ਪੰਜਾਬੀ ਗਾਣਿਆਂ ਦੇ ਮਸ਼ਹੂਰ ਡਾਇਰੈਕਟਰ ਅਰਵਿੰਦਰ ਖਹਿਰਾ ਦਾ ਹੋਇਆ ਵਿਆਹ, ਪੰਜਾਬੀ ਸਿਤਾਰੀਆਂ ਨੇ ਲਾਈਆਂ ਰੌਣਕਾਂ renowned punjabi song director arvinder khaira ties knot with lavika singh picture go viral on internet ਪੰਜਾਬੀ ਗਾਣਿਆਂ ਦੇ ਮਸ਼ਹੂਰ ਡਾਇਰੈਕਟਰ ਅਰਵਿੰਦਰ ਖਹਿਰਾ ਦਾ ਹੋਇਆ ਵਿਆਹ, ਪੰਜਾਬੀ ਸਿਤਾਰੀਆਂ ਨੇ ਲਾਈਆਂ ਰੌਣਕਾਂ](https://feeds.abplive.com/onecms/images/uploaded-images/2022/11/29/09e8f1d8c32c93ba263fe8b989be4abc1669715102643469_original.jpg?impolicy=abp_cdn&imwidth=1200&height=675)
Arvinder Khaira Marriage: ਪੰਜਾਬੀ ਗੀਤਾਂ ਦੇ ਮਸ਼ਹੂਰ ਡਾਇਰੈਕਟਰ ਅਰਵਿੰਦਰ ਖਹਿਰਾ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਅਰਵਿੰਦਰ ਖਹਿਰਾ ਦਾ ਵਿਆਹ ਬੀਤੇ ਦਿਨੀਂ ਲਵਿਕਾ ਸਿੰਘ ਨਾਲ ਹੋਇਆ। ਅਰਵਿੰਦਰ ਦੇ ਵਿਆਹ ਦੀਆਂ ਵੀਡੀਓਜ਼ ਤੇ ਤਸਵੀਰਾਂ ਇੰਟਰਨੈੱਟ ’ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ’ਚ ਜਿਥੇ ਅਰਵਿੰਦਰ ਤੇ ਲਵਿਕਾ ਨੂੰ ਇਕ-ਦੂਜੇ ਨੂੰ ਜੈਮਾਲਾ ਪਹਿਨਾਉਂਦੇ ਦੇਖਿਆ ਜਾ ਰਿਹਾ ਹੈ, ਉਥੇ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਸਿਤਾਰੇ ਵਿਆਹ ’ਚ ਰੌਣਕਾਂ ਲਗਾਉਂਦੇ ਨਜ਼ਰ ਆ ਰਹੇ ਹਨ।
ਅਰਵਿੰਦਰ ਤੇ ਲਵਿਕਾ ਦੇ ਵਿਆਹ ’ਚ ਸਰਗੁਣ ਮਹਿਤਾ, ਸੁਨੰਦਾ ਸ਼ਰਮਾ, ਮਨਿੰਦਰ ਬੁੱਟਰ, ਡੀ. ਜੇ. ਫਰੈਂਜ਼ੀ, ਬੀ ਪਰਾਕ, ਜਾਨੀ, ਅਵੀ ਸਰਾ, ਹੈਪੀ ਰਾਏਕੋਟੀ, ਵੱਡਾ ਗਰੇਵਾਲ ਤੇ ਸੁੱਖੀ ਸਮੇਤ ਕਈ ਸਿਤਾਰੇ ਨਜ਼ਰ ਆਏ। ਇਸ ਦੌਰਾਨ ਬੀ ਪਰਾਕ, ਸੁਨੰਦਾ ਸ਼ਰਮਾ ਤੇ ਸਰਗੁਣ ਮਹਿਤਾ ਨੇ ਗੀਤ ਵੀ ਗਾਏ।
View this post on Instagram
ਮਨਕੀਰਤ ਔਲਖ ਨੇ ਆਪਣੇ ਗਾਣਿਆਂ ਨਾਲ ਅਰਵਿੰਦਰ ਦੇ ਵਿਆਹ ‘ਚ ਸਮਾਂ ਬੰਨਿਆ।
View this post on Instagram
ਸਰਗੁਣ ਮਹਿਤਾ ਤੇ ਸੁਨੰਦਾ ਸ਼ਰਮਾ ਇਕੱਠੀਆਂ ਪੋਜ਼ ਦਿੰਦੀਆਂ ਆਈਆਂ ਨਜ਼ਰ।
ਦੱਸ ਦੇਈਏ ਕਿ ਅਰਵਿੰਦਰ ਖਹਿਰਾ ‘ਮਨ ਭਰਿਆ’, ‘ਫਿਲਹਾਲ’, ‘ਬਿਜਲੀ ਬਿਜਲੀ’ ਤੇ ‘ਯਾਰ ਨੀ ਮਿਲਿਆ’ ਵਰਗੇ ਅਣਗਿਣਤ ਬਲਾਕਬਸਟਰ ਗੀਤ ਪੰਜਾਬੀ ਸੰਗੀਤ ਜਗਤ ਨੂੰ ਦੇ ਚੁੱਕੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)