ਪੜਚੋਲ ਕਰੋ
Advertisement
ਰੁਬੀਨਾ ਦਿਲੇਕ ਨੇ ਕੀਤਾ ਸੁਰਜੀਤ ਬਿੰਦਰਖੀਆ ਦੇ ਗਾਣੇ 'ਤੇ ਡਾਂਸ, ਪਤੀ ਅਭਿਨਵ ਸ਼ੁਕਲਾ ਨੇ ਦਿਗਜ ਗਾਇਕ ਨੂੰ ਕੀਤਾ ਯਾਦ
ਰੁਬੀਨਾ ਦਿਲੇਕ ਦੀ ਨਵੀਂ ਵੀਡੀਓ 'ਚ ਉਹ ਪੰਜਾਬੀ ਬੀਟ 'ਤੇ ਆਪਣੇ ਆਪ ਨੂੰ ਰੋਕ ਨਹੀਂ ਪਾਈ। ਰੁਬੀਨਾ ਦਿਲੇਕ ਨੇ ਦਿੱਗਜ ਪੰਜਾਬੀ ਗਾਇਕ ਮਰਹੂਮ ਸੁਰਜੀਤ ਬਿੰਦਰਖੀਆ ਦੇ ਗੀਤ 'ਤੇ ਡਾਂਸ ਕੀਤਾ।
ਬਿਗ ਬੌਸ ਫੇਮ ਤੇ ਅਦਾਕਾਰਾ ਰੁਬੀਨਾ ਦਿਲੇਕ ਕਾਫੀ ਐਕਟਿਵ ਰਹਿੰਦੀ ਹੈ। ਰੁਬੀਨਾ ਦਿਲੇਕ ਦੀ ਨਵੀਂ ਵੀਡੀਓ 'ਚ ਉਹ ਪੰਜਾਬੀ ਬੀਟ 'ਤੇ ਆਪਣੇ ਆਪ ਨੂੰ ਰੋਕ ਨਹੀਂ ਪਾਈ। ਰੁਬੀਨਾ ਦਿਲੇਕ ਨੇ ਦਿੱਗਜ ਪੰਜਾਬੀ ਗਾਇਕ ਮਰਹੂਮ ਸੁਰਜੀਤ ਬਿੰਦਰਖੀਆ ਦੇ ਗੀਤ 'ਤੇ ਡਾਂਸ ਕੀਤਾ। ਰੁਬੀਨਾ ਦੇ ਇਸ ਛੋਟੇ ਜਹੇ ਵੀਡੀਓ 'ਚ ਧਿਆਨ ਖਾਸ ਤੋਰ 'ਤੇ ਸੁਰਜੀਤ ਬਿੰਦਰਖੀਆ ਦੇ ਗਾਣੇ 'ਤੇ ਜਾਂਦਾ ਹੈ। 'ਤੇਰਾ ਯਾਰ ਬੋਲਦਾ' ਗੀਤ 'ਤੇ ਰੁਬੀਨਾ ਦਾ ਚੁਲਬੁਲਾ ਅੰਦਾਜ਼ ਕਾਫੀ ਮਜ਼ੇਦਾਰ ਹੈ।
ਰੁਬੀਨਾ ਦੀ ਦਿਲੇਕ ਦੀ ਇਸ ਵੀਡੀਓ 'ਤੇ ਉਨ੍ਹਾਂ ਦੇ ਪਤੀ ਅਭਿਨਵ ਸ਼ੁਕਲਾ ਨੇ ਕਮੈਂਟ ਕੀਤਾ ਤੇ ਲਿਖਿਆ, "ਦਿਗਜ ਬਿੰਦਰਖੀਆ ਦੀ ਯਾਦ ਆ ਗਈ।" ਅਭਿਨਵ ਸ਼ੁਕਲਾ ਖੁਦ ਇਕ ਪੰਜਾਬੀ ਹੈ, ਤੇ ਪੰਜਾਬੀ ਗਾਣਿਆਂ ਨੂੰ ਸੁਣਨਾ ਪਸੰਦ ਕਰਦਾ ਹੈ। 'ਤੇਰਾ ਯਾਦ ਬੋਲਦਾ ਗੀਤ' ਸੁਰਜੀਤ ਬਿੰਦਰਖੀਆ ਦੀ ਐਲਬਮ 'ਫੁਲਕਾਰੀ' ਦਾ ਹੈ, ਜੋ ਕਿ ਸਾਲ 1999 'ਚ ਰਿਲੀਜ਼ ਹੋਈ ਸੀ।
ਰੁਬੀਨਾ ਦਿਲੇਕ ਨੇ ਬਿਗ ਬੌਸ ਸੀਜ਼ਨ 14 ਤੋਂ ਬਾਅਦ ਇੰਡਸਟਰੀ 'ਚ ਕਾਫੀ ਕੰਮ ਕੀਤਾ। ਸਿੰਗਲ ਟ੍ਰੈਕਰਸ ਕਰਨ ਤੋਂ ਬਾਅਦ ਰੁਬੀਨਾ ਹੁਣ ਫ਼ਿਲਮਾਂ ਵੀ ਕਰਨ ਜਾ ਰਹੀ ਹੈ। ਹਾਲ ਹੀ 'ਚ ਬੌਲੀਵੁੱਡ ਫ਼ਿਲਮ 'ਅਰਧ' 'ਚ ਕਾਸਟ ਹੋਣ ਤੋਂ ਬਾਅਦ ਰੁਬੀਨਾ ਕਾਫੀ ਚਰਚਾ 'ਚ ਆ ਗਈ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement