Sagar Di Vohti: 'ਸਾਗਰ ਦੀ ਵੋਹਟੀ' ਨੇ ਬਣਾਇਆ ਨਵਾਂ ਰਿਕਾਰਡ, ਇੰਸਟਾਗ੍ਰਾਮ 'ਤੇ 1 ਮਿਲੀਅਨ ਰੀਲਾਂ ਹੋਈਆਂ ਪੂਰੀਆਂ, ਹਾਲੇ ਵੀ ਟਰੈਂਡਿੰਗ 'ਚ
Sagar Di Vohti Reels: 'ਸਾਗਰ ਦੀ ਵੋਹਟੀ' ਗੀਤ 'ਤੇ ਇਕੱਲੇ ਇੰਸਟਾਗ੍ਰਾਮ 'ਤੇ ਹੀ 1.5 ਮਿਲੀਅਨ ਯਾਨਿ 15 ਲੱਖ ਰੀਲਾਂ ਬਣ ਚੁੱਕੀਆ ਹਨ। ਕੁੱਝ ਹੀ ਦਿਨਾਂ 'ਚ ਇਸ ਗੀਤ ਨੂੰ ਇਹ ਵੱਡਾ ਮੁਕਾਮ ਹਾਸਲ ਹੋਇਆ ਹੈ।

Sagar Di Vohti New Record: ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇੱਕ ਗਾਣਾ ਜ਼ਬਰਦਸਤ ਵਾਇਰਲ ਹੋ ਰਿਹਾ ਹੈ। ਇਹ ਗਾਣਾ ਹੈ 'ਸਾਗਰ ਦੀ ਵੋਹਟੀ ਲੈਂਦੀ ਇੰਡੀਕਾ ਚਲਾ'। ਇਸ ਗਾਣੇ ਨੂੰ ਸਤਨਾਮ ਸਾਗਰ ਤੇ ਉਨ੍ਹਾਂ ਦੀ ਪਤਨੀ ਨੇ ਗਾਇਆ ਸੀ। ਉਨ੍ਹਾਂ ਨੇ ਇਸ ਗਾਣੇ ਨੂੰ 2005 'ਚ ਗਾਇਆ ਤੇ ਹੁਣ 17 ਸਾਲਾਂ ਬਾਅਦ ਇਹ ਗਾਣਾ ਜ਼ਬਰਦਸਤ ਵਾਇਰਲ ਹੋ ਰਿਹਾ ਹੈ। ਲੋਕਾਂ ਨੇ ਇਸ ਗਾਣੇ 'ਤੇ ਖੂਬ ਰੀਲਾਂ ਬਣਾਈਆਂ ਤੇ ਹਾਲੇ ਵੀ ਸੋਸ਼ਲ ਮੀਡੀਆ 'ਤੇ ਇਹ ਗੀਤ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਸ ਦਾ ਸਬੂਤ ਹੈ ਗਾਣੇ ਦੇ ਨਾਂ ਬਣਿਆ ਨਵਾਂ ਰਿਕਾਰਡ।
ਜੀ ਹਾਂ, 'ਸਾਗਰ ਦੀ ਵੋਹਟੀ' ਗੀਤ 'ਤੇ ਇਕੱਲੇ ਇੰਸਟਾਗ੍ਰਾਮ 'ਤੇ ਹੀ 1.5 ਮਿਲੀਅਨ ਯਾਨਿ 15 ਲੱਖ ਰੀਲਾਂ ਬਣ ਚੁੱਕੀਆ ਹਨ। ਕੁੱਝ ਹੀ ਦਿਨਾਂ 'ਚ ਇਸ ਗੀਤ ਨੂੰ ਇਹ ਵੱਡਾ ਮੁਕਾਮ ਹਾਸਲ ਹੋਇਆ ਹੈ। ਇਹੀ ਨਹੀਂ, ਇਸ ਗਾਣੇ ਦੀ ਰਫਤਾਰ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। 1.5 ਮਿਲੀਅਨ ਰੀਲਾਂ ਤੋਂ ਬਾਅਦ ਵੀ ਇਹ ਗਾਣਾ ਟਰੈਂਡਿੰਗ 'ਚ ਚੱਲ ਰਿਹਾ ਹੈ।
ਇਸ ਗਾਣੇ ਨੇ ਪੂਰੀ ਦੁਨੀਆ ਦੇ ਲੋਕਾਂ ਨੂੰ ਕਮਲਾ ਕੀਤਾ ਹੋਇਆ ਹੈ। ਇਹੀ ਨਹੀਂ ਪੰਜਾਬੀ ਕਲਾਕਾਰ ਵੀ ਵਧ ਚੜ੍ਹ ਕੇ ਇਸ ਗਾਣੇ 'ਤੇ ਰੀਲਾਂ ਬਣਾ ਰਹੇ ਹਨ।
ਨਿਮਰਤ ਖਹਿਰਾ ਦੀ ਰੀਲ ਸਭ ਤੋਂ ਜ਼ਿਆਦਾ ਵਾਇਰਲ ਹੋਈ ਸੀ।
View this post on Instagram
ਕਮੇਡੀ ਕੁਈਨ ਭਾਰਤੀ ਸਿੰਘ ਨੇ ਵੀ ਆਪਣੇ ਪਤੀ ਹਰਸ਼ ਨਾਲ ਇਸ ਗਾਣੇ 'ਤੇ ਰੀਲ ਬਣਾਈ ਸੀ।
View this post on Instagram
ਇਸ ਗਾਣੇ ਦੇ ਅਸਲ ਗਾਇਕ ਸਤਨਾਮ ਸਾਗਰ ਤੇ ਉਨ੍ਹਾਂ ਦੀ ਪਤਨੀ ਦੀ ਰੀਲ ਵੀ ਕਾਫੀ ਜ਼ਿਆਦਾ ਵਾਇਰਲ ਹੋ ਚੁੱਕੀ ਹੈ।
View this post on Instagram
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
