Tiger 3: 'ਟਾਈਗਰ 3' ਦੇਖ ਬੇਕਾਬੂ ਹੋਏ ਸਲਮਾਨ ਖਾਨ ਦੇ ਫੈਨਜ਼, ਸਿਨੇਮਾ ਹਾਲ 'ਚ ਚਲਾਏ ਪਟਾਕੇ ਆਤਿਸ਼ਬਾਜ਼ੀ, ਮੱਚੀ ਭਗਦੜ, FIR ਦਰਜ
Salman Khan: 'ਟਾਈਗਰ 3' ਬੀਤੇ ਦਿਨ ਦੀਵਾਲੀ ਮੌਕੇ ਸਿਨੇਮਾਘਰਾਂ ਚ ਰਿਲੀਜ਼ ਹੋਈ। ਫਿਲਮ ਦਾ ਕ੍ਰੇਜ਼ ਦਰਸ਼ਕਾਂ ਦੇ ਸਿਰਾਂ 'ਤੇ ਚੜ੍ਹ ਬੋਲ ਰਿਹਾ ਹੈ। ਪ੍ਰਸ਼ੰਸਕਾਂ ਨੇ ਫਿਲਮ ਦੇਖਣ ਤੋਂ ਬਾਅਦ ਸਿਨੇਮਾਘਰਾਂ 'ਚ ਆਤਿਸ਼ਬਾਜ਼ੀ ਕਰਨੀ ਸ਼ੁਰੂ ਕਰ ਦਿਤੀ।
Salman Khan Fans: ਸਲਮਾਨ ਖਾਨ ਦੀ ਫਿਲਮ 'ਟਾਈਗਰ 3' ਸਾਲ ਦੀ ਸਭ ਤੋਂ ਵੱਧ ਉਡੀਕੀ ਗਈ ਫਿਲਮ ਸੀ। ਫੈਨਜ਼ ਇਸ ਐਕਸ਼ਨ ਨਾਲ ਭਰਪੂਰ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਦੀਵਾਲੀ ਦੇ ਮੌਕੇ 'ਤੇ 12 ਨਵੰਬਰ ਐਤਵਾਰ ਨੂੰ ਸਿਨੇਮਾਘਰਾਂ 'ਚ 'ਟਾਈਗਰ 3' ਰਿਲੀਜ਼ ਹੋਈ। ਜਿਸ ਤੋਂ ਬਾਅਦ ਪ੍ਰਸ਼ੰਸਕ ਸਲਮਾਨ ਖਾਨ ਦੀ ਫਿਲਮ ਦਾ ਜਸ਼ਨ ਮਨਾਉਣ ਲਈ ਸਿਨੇਮਾਘਰਾਂ 'ਚ ਵੱਡੀ ਗਿਣਤੀ 'ਚ ਇਕੱਠੇ ਹੋਏ। ਕੁਝ ਪ੍ਰਸ਼ੰਸਕਾਂ ਨੇ ਆਪਣੇ ਸੁਪਰਸਟਾਰ ਦੀ ਫਿਲਮ ਦਾ ਜਸ਼ਨ ਮਨਾਉਣ ਲਈ ਸਿਨੇਮਾਘਰਾਂ ਵਿੱਚ ਆਤਿਸ਼ਬਾਜ਼ੀ ਵੀ ਚਲਾਈ। ਇਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
'ਟਾਈਗਰ 3' ਦਾ ਜਸ਼ਨ ਮਨਾਉਣ ਲਈ ਪ੍ਰਸ਼ੰਸਕਾਂ ਨੇ ਚਲਾਈ ਆਤਿਸ਼ਬਾਜ਼ੀ
ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਮਾਲੇਗਾਓਂ ਵਿੱਚ ਮੋਹਨ ਸਿਨੇਮਾ ਦਾ ਇੱਕ ਵੀਡੀਓ ਐਕਸ ਪਲੇਟਫਾਰਮ (ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ) 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਪ੍ਰਸ਼ੰਸਕ ਸਲਮਾਨ ਖਾਨ ਦੀ ਫਿਲਮ 'ਟਾਈਗਰ 3' ਨੂੰ ਥਿਏਟਰ 'ਚ ਦੇਖ ਕੇ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਸ ਦੌਰਾਨ ਕੁਝ ਪ੍ਰਸ਼ੰਸਕ ਸਲਮਾਨ ਦੀ ਫਿਲਮ ਦਾ ਜਸ਼ਨ ਮਨਾਉਣ ਲਈ ਹਾਲ ਦੇ ਅੰਦਰ ਪਟਾਕੇ ਚਲਾਉਂਦੇ ਨਜ਼ਰ ਆ ਰਹੇ ਹਨ। ਸਿਨੇਮਾ ਹਾਲ 'ਚ ਇਕ ਮਿੰਟ ਤੱਕ ਚੱਲੀ ਆਤਿਸ਼ਬਾਜ਼ੀ ਤੋਂ ਬਾਅਦ ਕੁਝ ਪ੍ਰਸ਼ੰਸਕ ਸੁਰੱਖਿਅਤ ਥਾਵਾਂ 'ਤੇ ਭੱਜਦੇ ਦੇਖੇ ਗਏ।
ਥੀਏਟਰ ਵਿੱਚ ਪਟਾਕੇ ਚਲਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ
ਸਿਨੇਮਾਘਰਾਂ ਦੇ ਅੰਦਰ ਆਤਿਸ਼ਬਾਜ਼ੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਪੁਲਿਸ ਨੇ ਇਸ 'ਤੇ ਕਾਰਵਾਈ ਕਰਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੋਹਨ ਥਿਏਟਰ ਖ਼ਿਲਾਫ਼ ਛਾਉਣੀ ਥਾਣੇ ਵਿੱਚ ਧਾਰਾ 112 ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ।
ਹਾਲਾਂਕਿ 'ਟਾਈਗਰ 3' ਦੀ ਰਿਲੀਜ਼ ਦਾ ਜਸ਼ਨ ਮਨਾਉਣ ਲਈ ਸਿਰਫ ਮਾਲੇਗਾਓਂ 'ਚ ਹੀ ਨਹੀਂ, ਦੇਸ਼ ਭਰ ਦੇ ਕਈ ਹੋਰ ਸਿਨੇਮਾਘਰਾਂ 'ਚ ਸਲਮਾਨ ਖਾਨ ਦੇ ਪ੍ਰਸ਼ੰਸਕਾਂ ਨੇ ਰਾਕੇਟ ਅਤੇ ਪਟਾਕੇ ਚਲਾਏ।
Aatishbazi inside theater💥 this kind of celebration happens only for #SalmanKhan 's film🔥 #Tiger3 #Tiger3Review pic.twitter.com/LiMnFMSedW
— Devil V!SHAL (@VishalRC007) November 12, 2023
ਟਾਈਗਰ ਦੀ ਫ੍ਰੈਂਚਾਇਜ਼ੀ ਦਾ ਤੀਜਾ ਭਾਗ ਹੈ 'ਟਾਈਗਰ 3'
ਨਿਰਦੇਸ਼ਕ ਮਨੀਸ਼ ਸ਼ਰਮਾ ਦੀ 'ਟਾਈਗਰ 3' ਇੱਕ ਐਕਸ਼ਨ ਥ੍ਰਿਲਰ ਹੈ ਜਿਸ ਵਿੱਚ ਸਲਮਾਨ ਖਾਨ, ਕੈਟਰੀਨਾ ਕੈਫ ਅਤੇ ਇਮਰਾਨ ਹਾਸ਼ਮੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਹ ਫਿਲਮ ਟਾਈਗਰ ਫਰੈਂਚਾਈਜ਼ੀ ਦਾ ਤੀਜਾ ਭਾਗ ਅਤੇ YRF ਜਾਸੂਸੀ ਬ੍ਰਹਿਮੰਡ ਦੀ ਪੰਜਵੀਂ ਕਿਸ਼ਤ ਹੈ। 'ਟਾਈਗਰ 3' 'ਚ ਰੇਵਤੀ, ਸਿਮਰਨ, ਰਿਧੀ ਡੋਗਰਾ, ਵਿਸ਼ਾਲ ਜੇਠਵਾ, ਕੁਮੁਦ ਮਿਸ਼ਰਾ, ਰਣਵੀਰ ਸ਼ੋਰੇ ਅਤੇ ਆਮਿਰ ਬਸ਼ੀਰ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ।