(Source: ECI/ABP News)
Sargun Mehta: ਸਰਗੁਣ ਮਹਿਤਾ ਰਵੀ ਦੂਬੇ ਨਾਲ ਇੰਗਲੈਂਡ 'ਚ ਮਨਾ ਰਹੀ ਛੁੱਟੀਆਂ, ਸੜਕ 'ਤੇ ਪਤੀ ਨਾਲ ਦਿੱਤੇ ਰੋਮਾਂਟਿਕ ਪੋਜ਼
Sargun Mehta Ravie Dubey: ਸਰਗੁਣ ਮਹਿਤਾ ਇੰਨੀਂ ਦਿਨੀਂ ਪਤੀ ਰਵੀ ਦੂਬੇ ਦੇ ਨਾਲ ਇੰਗਲੈਂਡ 'ਚ ਛੁੱਟੀਆਂ ਮਨਾ ਰਹੀ ਹੈ। ਇਹ ਕ੍ਰਿਸਮਸ ਯਾਨਿ ਦਸੰਬਰ ਦਾ ਮਹੀਨਾ ਹੈ ਅਤੇ ਇਸ ਮਹੀਨੇ ਲੰਡਨ ਦੀ ਹਰ ਗਲੀ ਕ੍ਰਿਸਮਸ ਲਈ ਦੁਲਹਨ ਵਾਂਗ ਸਜਾਈ ਜਾਂਦੀ ਹੈ।
![Sargun Mehta: ਸਰਗੁਣ ਮਹਿਤਾ ਰਵੀ ਦੂਬੇ ਨਾਲ ਇੰਗਲੈਂਡ 'ਚ ਮਨਾ ਰਹੀ ਛੁੱਟੀਆਂ, ਸੜਕ 'ਤੇ ਪਤੀ ਨਾਲ ਦਿੱਤੇ ਰੋਮਾਂਟਿਕ ਪੋਜ਼ sargun mehta gets romantic with husband ravie dubey on london streets see her pics Sargun Mehta: ਸਰਗੁਣ ਮਹਿਤਾ ਰਵੀ ਦੂਬੇ ਨਾਲ ਇੰਗਲੈਂਡ 'ਚ ਮਨਾ ਰਹੀ ਛੁੱਟੀਆਂ, ਸੜਕ 'ਤੇ ਪਤੀ ਨਾਲ ਦਿੱਤੇ ਰੋਮਾਂਟਿਕ ਪੋਜ਼](https://feeds.abplive.com/onecms/images/uploaded-images/2023/12/03/48ecb2311827073bcd92c5ed359af5e71701617105833469_original.png?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Sargun Mehta Pics: ਸਰਗੁਣ ਮਹਿਤਾ ਦੀ ਗਿਣਤੀ ਪੰਜਾਬੀ ਇੰਡਸਟਰੀ ਦੀਆਂ ਸਭ ਤੋਂ ਮਹਿੰਗੀਆਂ ਤੇ ਟੌਪ ਅਭਿਨੇਤਰੀਆਂ ਵਿੱਚ ਹੁੰਦੀ ਹੈ। ਇਸ ਦੇ ਨਾਲ ਨਾਲ ਉਹ ਉਨ੍ਹਾਂ ਫੀਮੇਲ ਕਲਾਕਾਰਾਂ ਵਿੱਚੋਂ ਇੱਕ ਹੈ, ਜਿਸ ਨੇ ਟੀਵੀ ਦੀ ਦੁਨੀਆ ਤੋਂ ਪੰਜਾਬੀ ਸਿਨੇਮਾ 'ਚ ਕਦਮ ਰੱਖਿਆ ਹੈ। ਸਰਗੁਣ ਮਹਿਤਾ ਪਹਿਲੀ ਹੀ ਫਿਲਮ ਤੋਂ ਰਾਤੋਂ ਰਾਤ ਸਟਾਰ ਬਣ ਗਈ ਸੀ। ਇਸ ਦੇ ਨਾਲ ਨਾਲ ਅਦਾਕਾਰਾ ਆਪਣੀ ਪਰਸਨਲ ਲਾਈਫ ਕਰਕੇ ਵੀ ਸੁਰਖੀਆਂ 'ਚ ਰਹਿੰਦੀ ਹੈ।
ਇਹ ਵੀ ਪੜ੍ਹੋ: ਪੰਜਾਬੀ ਸਿੰਗਰ ਐਮੀ ਵਿਰਕ ਨੂੰ ਆਈ ਸੁਖਬੀਰ ਬਾਦਲ ਦੀ ਯਾਦ, ਸੋਸ਼ਲ ਮੀਡੀਆ 'ਤੇ ਇਹ ਪੋਸਟ ਕਰ ਦਿੱਤੀ ਸ਼ੇਅਰ
ਸਰਗੁਣ ਮਹਿਤਾ ਇੰਨੀਂ ਦਿਨੀਂ ਆਪਣੇ ਪਤੀ ਰਵੀ ਦੂਬੇ ਦੇ ਨਾਲ ਇੰਗਲੈਂਡ 'ਚ ਛੁੱਟੀਆਂ ਮਨਾ ਰਹੀ ਹੈ। ਇਹ ਕ੍ਰਿਸਮਸ ਯਾਨਿ ਦਸੰਬਰ ਦਾ ਮਹੀਨਾ ਹੈ ਅਤੇ ਇਸ ਮਹੀਨੇ ਲੰਡਨ ਦੀ ਹਰ ਗਲੀ ਕ੍ਰਿਸਮਸ ਲਈ ਦੁਲਹਨ ਵਾਂਗ ਸਜਾਈ ਜਾਂਦੀ ਹੈ। ਕ੍ਰਿਸਮਸ ਦੇ ਮਹੀਨੇ ਇੰਗਲੈਂਡ ਦਾ ਨਜ਼ਾਰਾ ਦੇਖਣ ਲਾਇਕ ਹੁੰਦਾ ਹੈ। ਇਹੀ ਨਹੀਂ ਕਈ ਸੈਲੇਬਸ ਵੀ ਇੰਗਲੈਂਡ 'ਚ ਇਨ੍ਹਾਂ ਦਿਨਾਂ ਵਿੱਚ ਛੁੱਟੀਆਂ ਮਨਾਉਣ ਜਾਂਦੇ ਹਨ।
ਹਾਲ ਹੀ 'ਚ ਸਰਗੁਣ ਮਹਿਤਾ ਵੀ ਰਵੀ ਦੂਬੇ ਦੇ ਨਾਲ ਇੰਗਲੈਂਡ ਛੁੱਟੀਆਂ ਮਨਾਉਣ ਪਹੁੰਚੀ ਹੈ। ਇੱਥੋਂ ਸਰਗੁਣ ਨੇ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸਰਗੁਣ ਮਹਿਤਾ ਲੰਡਨ ਦੀਆਂ ਸੜਕਾਂ 'ਤੇ ਪਤੀ ਦੇ ਨਾਲ ਰੋਮਾਂਟਿਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਸ ਦੀਆਂ ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਖੂਬ ਪਿਆਰ ਲੁਟਾ ਰਹੇ ਹਨ। ਦੇਖੋ ਇਹ ਤਸਵੀਰਾਂ:
View this post on Instagram
ਕਾਬਿਲੇਗ਼ੌਰ ਹੈ ਕਿ ਸਰਗੁਣ ਮਹਿਤਾ ਤੇ ਰਵੀ ਦੂਬੇ ਵਿਚਾਲੇ ਡੂੰਘਾ ਪਿਆਰ ਹੈ। ਦੋਵੇਂ ਅਕਸਰ ਹੀ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਲਈ ਖੁੱਲ੍ਹ ਕੇ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆਉਂਦੇ ਰਹਿੰਦੇ ਹਨ। ਦੱਸ ਦਈਏ ਕਿ ਇਸੇ ਮਹੀਨੇ ਯਾਨਿ ਦਸੰਬਰ 'ਚ ਹੀ ਸਰਗੁਣ-ਰਵੀ ਦੇ ਵਿਆਹ ਦੀ 10ਵੀਂ ਵਰ੍ਹੇਗੰਢ ਵੀ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਸਰਗੁਣ ਮਹਿਤਾ ਨੇ ਹਾਲ ਹੀ 'ਚ 'ਜੱਟ ਨੂੰ ਚੁੜੈਲ ਟੱਕਰੀ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਦੇ ਨਾਲ ਨਾਲ ਉਹ 'ਕੈਰੀ ਆਨ ਜੱਟੀਏ' ਫਿਲਮ 'ਚ ਵੀ ਗਿੱਪੀ ਗਰੇਵਾਲ ਦੇ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਉਣ ਵਾਲੀ ਹੈ।
ਇਹ ਵੀ ਪੜ੍ਹੋ: ਕਰਨ ਔਜਲਾ ਨੇ ਤੋੜਿਆ ਸਿੱਧੂ ਮੂਸੇਵਾਲਾ ਦਾ ਰਿਕਾਰਡ! 184 ਦੇਸ਼ਾਂ 'ਚ ਸੁਣੇ ਗਏ ਪੰਜਾਬੀ ਸਿੰਗਰ ਦੇ ਗਾਣੇ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)