![ABP Premium](https://cdn.abplive.com/imagebank/Premium-ad-Icon.png)
ਸਰਗੁਣ ਮਹਿਤਾ ਦਾ ਬੀ ਪਰਾਕ ਤੇ ਜਾਨੀ ਨੂੰ ਖੁੱਲ੍ਹਾ ਆਫ਼ਰ, ਕਿਹਾ ਮੇਰੇ ਤੋਂ ਗੁਆਓ ਅਗਲਾ ਗੀਤ, ਜਾਨੀ ਨੇ ਕਮੈਂਟ `ਚ ਕਹੀ ਇਹ ਗੱਲ
Sargun Mehta: ਸਰਗੁਣ ਮਹਿਤਾ ਨੇ ਇੰਸਟਾਗ੍ਰਾਮ `ਤੇ ਵੀਡੀਓ ਸ਼ੇਅਰ ਕੀਤਾ ਹੈ। ਜਿਸ `ਚ ਉਹ ਆਪਣੀ ਫ਼ਿਲਮ ਮੋਹ ਦਾ ਗਾਣਾ `ਸਭ ਕੁੱਝ` ਗਾਉਂਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਬੀ ਪਰਾਕ ਤੇ ਜਾਨੀ ਨੂੰ ਖੁੱਲ੍ਹਾ ਆਫ਼ਰ ਵੀ ਦੇ ਦਿਤਾ ਹੈ।
![ਸਰਗੁਣ ਮਹਿਤਾ ਦਾ ਬੀ ਪਰਾਕ ਤੇ ਜਾਨੀ ਨੂੰ ਖੁੱਲ੍ਹਾ ਆਫ਼ਰ, ਕਿਹਾ ਮੇਰੇ ਤੋਂ ਗੁਆਓ ਅਗਲਾ ਗੀਤ, ਜਾਨੀ ਨੇ ਕਮੈਂਟ `ਚ ਕਹੀ ਇਹ ਗੱਲ sargun mehta shares her video singing sab kuch song from her movie moh says this to b parak and jaani ਸਰਗੁਣ ਮਹਿਤਾ ਦਾ ਬੀ ਪਰਾਕ ਤੇ ਜਾਨੀ ਨੂੰ ਖੁੱਲ੍ਹਾ ਆਫ਼ਰ, ਕਿਹਾ ਮੇਰੇ ਤੋਂ ਗੁਆਓ ਅਗਲਾ ਗੀਤ, ਜਾਨੀ ਨੇ ਕਮੈਂਟ `ਚ ਕਹੀ ਇਹ ਗੱਲ](https://feeds.abplive.com/onecms/images/uploaded-images/2022/08/26/bd2089a5bb0a8f7451faf8286ba0d9721661521180601469_original.jpg?impolicy=abp_cdn&imwidth=1200&height=675)
Sargun Mehta Video: ਸਰਗੁਣ ਮਹਿਤਾ ਇੰਨੀਂ ਦਿਨੀਂ ਲਗਾਤਾਰ ਲਾਈਮ ਲਾਈਟ `ਚ ਬਣੀ ਹੋਈ ਹੈ। ਉਨ੍ਹਾਂ ਦੀ ਫ਼ਿਲਮ ਮੋਹ 16 ਸਤੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਸਰਗੁਣ ਨੇ ਮੋਹ ਫ਼ਿਲਮ `ਚ ਆਪਣੀ ਅਦਾਕਾਰੀ ਨਾਲ ਸਭ ਨੂੰ ਮੋਹ ਲਿਆ ਹੈ। ਹੁਣ ਉਹ ਆਪਣੀ ਗਾਇਕੀ ਨਾਲ ਵੀ ਸਭ ਦਾ ਦਿਲ ਜਿੱਤਦੀ ਨਜ਼ਰ ਆ ਰਹੀ ਹੈ।
ਜੀ ਹਾਂ, ਇੰਸਟਾਗ੍ਰਾਮ `ਤੇ ਸਰਗੁਣ ਨੇ ਵੀਡੀਓ ਸ਼ੇਅਰ ਕੀਤਾ ਹੈ। ਜਿਸ `ਚ ਉਹ ਆਪਣੀ ਫ਼ਿਲਮ ਮੋਹ ਦਾ ਗਾਣਾ `ਸਭ ਕੁੱਝ` ਗਾਉਂਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਬੀ ਪਰਾਕ ਤੇ ਜਾਨੀ ਨੂੰ ਖੁੱਲ੍ਹਾ ਆਫ਼ਰ ਵੀ ਦੇ ਦਿਤਾ ਹੈ। ਵੀਡੀਓ ਦੀ ਕੈਪਸ਼ਨ `ਚ ਮਹਿਤਾ ਨੇ ਲਿਖਿਆ, "ਬੀ ਪਰਾਕ ਤੇ ਜਾਨੀ ਨੂੰ ਮੇਰਾ ਖੁੱਲ੍ਹਾ ਆਫ਼ਰ। ਮੈਂ ਅਗਲਾ ਗਾਣਾ ਉਨ੍ਹਾਂ ਦੇ ਲਈ ਕਰਨ ਨੂੰ ਤਿਆਰ ਹਾਂ, ਆਖ਼ਰ ਦੋਸਤ ਨੇ ਉਹ ਮੇਰੇ। ਇਨ੍ਹਾਂ ਤਾਂ ਮੈਂ ਕਰ ਹੀ ਸਕਦੀ ਹਾਂ ਉਨ੍ਹਾਂ ਦੇ ਲਈ।"
View this post on Instagram
ਸਰਗੁਣ ਨੇ ਆਪਣੀ ਗਾਇਕੀ ਨਾਲ ਆਪਣੇ ਪ੍ਰਸ਼ੰਸਕਾਂ ਦਾ ਹੀ ਨਹੀਂ ਸਗੋਂ ਫ਼ਿਲਮ ਇੰਡਸਟਰੀ ਦੇ ਆਪਣੇ ਦੋਸਤਾਂ ਦਾ ਵੀ ਦਿਲ ਜਿੱਤ ਲਿਆ ਹੈ। ਪੰਜਾਬੀ ਗੀਤਕਾਰ ਜਾਨੀ ਨੇ ਉਨ੍ਹਾਂ ਦੀ ਵੀਡੀਓ `ਤੇ ਕਮੈਂਟ ਕਰ ਕਿਹਾ ਕਿ ਅਗਲੇ ਮਹੀਨੇ ਤਿਆਰ ਰਹੋ। ਗੀਤਾਜ਼ ਬਿੰਦਰੱਖੀਆ ਨੇ ਸਰਗੁਣ ਦੀ ਪੋਸਟ ਤੇ ਕਮੈਂਟ ਕੀਤਾ, "ਮੈਨੂੰ ਤਾਂ ਇਹ ਗੱਲ ਨੀ ਸਮਝ ਲੱਗਦੀ ਕਿ ਇੱਕੋ ਇਨਸਾਨ ਤੇ ਰੱਬ ਇਨ੍ਹਾਂ ਮੇਹਰਬਾਨ ਕਿਵੇਂ ਹੋ ਸਕਦਾ ਹੈ। ਇਹ ਗਾਣਾ ਹਮੇਸ਼ਾ ਲਈ ਮੇਰੀ ਰਿੰਗਟੋਨ ਬਣਨ ਵਾਲਾ ਹੈ।"
ਕਾਬਿਲੇਗ਼ੌਰ ਹੈ ਕਿ ਮੋਹ ਫ਼ਿਲਮ 16 ਸਤੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ `ਚ ਸਰਗੁਣ ਮਹਿਤਾ ਦਾ ਬਿਲਕੁਲ ਅਲੱਗ ਹੀ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਆਪਣੀ ਐਕਟਿੰਗ ਨਾਲ ਸਭ ਨੂੰ ਹੈਰਾਨ ਕਰ ਦਿਤਾ ਹੈ। ਇਸ ਦੇ ਨਾਲ ਹੀ ਗੀਤਾਜ਼ ਬਿੰਦਰੱਖੀਆ ਵੀ ਮਹਿਤਾ ਨਾਲ ਰੋਮਾਂਟਿਕ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)