![ABP Premium](https://cdn.abplive.com/imagebank/Premium-ad-Icon.png)
Satinder Satti: ਸਤਿੰਦਰ ਸੱਤੀ ਨੇ ਰੱਜ ਕੇ ਕੀਤੀ ਸੋਨਮ ਬਾਜਵਾ ਦੀ ਤਾਰੀਫ, 'ਗੋਡੇ ਗੋਡੇ ਚਾਅ' ਫਿਲਮ ਬਾਰੇ ਕਹਿ ਦਿੱਤੀ ਇਹ ਗੱਲ
Satinder Satti Sonam Bajwa: ਅਦਾਕਾਰਾ ਤੇ ਵਕੀਲ ਸਤਿੰਦਰ ਸੱਤੀ ਨੇ ਵੀ 'ਗੋਡੇ ਗੋਡੇ ਚਾਅ' ਤੇ ਇਸ ਫਿਲਮ ਦੀ ਪੂਰੀ ਟੀਮ ਦੀ ਤਾਰੀਫ ਕੀਤੀ ਹੈ। ਖਾਸ ਕਰਕੇ ਸੋਨਮ ਬਾਜਵਾ ਦੀ ਤਾਂ ਸਤਿੰਦਰ ਸੱਤੀ ਨੇ ਤਾਰੀਫਾਂ ਦੇ ਪੁਲ ਬੰਨ੍ਹੇ ਹਨ।
![Satinder Satti: ਸਤਿੰਦਰ ਸੱਤੀ ਨੇ ਰੱਜ ਕੇ ਕੀਤੀ ਸੋਨਮ ਬਾਜਵਾ ਦੀ ਤਾਰੀਫ, 'ਗੋਡੇ ਗੋਡੇ ਚਾਅ' ਫਿਲਮ ਬਾਰੇ ਕਹਿ ਦਿੱਤੀ ਇਹ ਗੱਲ satinder satti praises sonam bajwa and entire team of the movie goday goday chaa watch her social media post Satinder Satti: ਸਤਿੰਦਰ ਸੱਤੀ ਨੇ ਰੱਜ ਕੇ ਕੀਤੀ ਸੋਨਮ ਬਾਜਵਾ ਦੀ ਤਾਰੀਫ, 'ਗੋਡੇ ਗੋਡੇ ਚਾਅ' ਫਿਲਮ ਬਾਰੇ ਕਹਿ ਦਿੱਤੀ ਇਹ ਗੱਲ](https://feeds.abplive.com/onecms/images/uploaded-images/2023/06/10/64f188883ac444c4a926befd97f688a01686394018680469_original.jpg?impolicy=abp_cdn&imwidth=1200&height=675)
Satinder Satti Praises Sonam Bajwa: ਪੰਜਾਬੀ ਸਿਨੇਮਾ ਲਈ ਸਾਲ 2022 ਬਹੁਤ ਹੀ ਭਾਗਾਂ ਵਾਲਾ ਚੜ੍ਹਿਆ ਹੈ। ਇਸ ਸਾਲ ਹੁਣ ਤੱਕ ਰਿਲੀਜ਼ ਹੋਈਆਂ ਜ਼ਿਆਦਾਤਰ ਫਿਲਮਾਂ ਦਾ ਪ੍ਰਦਰਸ਼ਨ ਕਾਫੀ ਵਧੀਆ ਰਿਹਾ ਹੈ। 'ਕਲੀ ਜੋਟਾ' ਤੋਂ ਲੈਕੇ 'ਗੋਡੇ ਗੋਡੇ ਚਾਅ' ਤੱਕ ਲੋਕਾਂ ਨੇ ਔਰਤਾਂ ਦੇ ਮੁੱਖ ਕਿਰਦਾਰਾਂ ਵਾਲੀਆਂ ਫਿਲਮਾਂ ਨੂੰ ਜ਼ਿਆਦਾ ਪਿਆਰ ਦਿੱਤਾ ਹੈ।
'ਗੋਡੇ ਗੋਡੇ ਚਾਅ' ਫਿਲਮ 26 ਮਈ ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਫਿਲਮ ਬਹੁਤ ਹੀ ਵਧੀਆ ਕਾਰੋਬਾਰ ਵੀ ਕਰ ਰਹੀ ਹੈ। ਹਰ ਕੋਈ ਇਸ ਫਿਲਮ ਦੀ ਤਾਰੀਫ ਕਰ ਰਿਹਾ ਹੈ। ਹੁਣ ਅਦਾਕਾਰਾ ਤੇ ਵਕੀਲ ਸਤਿੰਦਰ ਸੱਤੀ ਨੇ ਵੀ 'ਗੋਡੇ ਗੋਡੇ ਚਾਅ' ਤੇ ਇਸ ਫਿਲਮ ਦੀ ਪੂਰੀ ਟੀਮ ਦੀ ਤਾਰੀਫ ਕੀਤੀ ਹੈ। ਖਾਸ ਕਰਕੇ ਸੋਨਮ ਬਾਜਵਾ ਦੀ ਤਾਂ ਸਤਿੰਦਰ ਸੱਤੀ ਨੇ ਤਾਰੀਫਾਂ ਦੇ ਪੁਲ ਬੰਨ੍ਹੇ ਹਨ।
ਸਤਿੰਦਰ ਸੱਤੀ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਲਿਿਖਿਆ, 'ਕਮਾਲ ਦੀ ਫਿਲਮ। ਕਮਾਲ ਦੀ ਅਦਾਕਾਰਾ ਬੇਮਿਸਾਲ ਟੈਲੇਂਟ ਸੋਨਮ ਬਾਜਵਾ। ਖੂਬਸੂਰਤ ਤਾਨੀਆ। ਨੱਛਤਰ ਗਿੱਲ ਦੀ ਖੂਬਸੂਰਤ ਆਵਾਜ਼।' ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ 'ਗੋਡੇ ਗੋਡੇ ਚਾਅ' 26 ਮਈ ਨੂੰ ਰਿਲੀਜ਼ ਹੋਈ ਸੀ। ਹੁਣ ਤੱਕ ਫਿਲਮ ਨੇ 16.23 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੂੰ ਦਰਸ਼ਕ ਖੂਬ ਪਿਆਰ ਦੇ ਰਹੇ ਹਨ।
View this post on Instagram
ਕਿਉਂਕਿ ਇਸ ਫਿਲਮ ਦੀ ਕਹਾਣੀ ਬਿਲਕੁਲ ਹਟ ਕੇ ਹੈ, ਇਸ ਲਈ ਵੀ ਇਸ ਫਿਲਮ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ। ਫਿਲਮ ਦੀ ਕਹਾਣੀ ਬਾਰੇ ਗੱਲ ਕਰੀਏ ਤਾਂ ਇਹ 80-90 ਦੇ ਦਹਾਕਿਆਂ ਦੇ ਆਲੇ ਦੁਆਲੇ ਘੁੰਮਦੀ ਹੈ। ਜਦੋਂ ਪੰਜਾਬ ਦੇ ਪਿੰਡਾਂ ਦੀਆਂ ਔਰਤਾਂ ਨੂੰ ਬਰਾਤ 'ਚ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਸੀ। ਹੁਣ ਸੋਨਮ ਬਾਜਵਾ, ਨਿਰਮਲ ਰਿਸ਼ੀ ਤੇ ਤਾਨੀਆ ਮਿਲ ਕੇ ਇਸ ਸਮੱਸਿਆ ਦਾ ਹੱਲ ਕੱਢਦੀਆਂ ਨਜ਼ਰ ਆਈਆਂ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)