(Source: ECI/ABP News/ABP Majha)
Sidhu Moose Wala: ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਸਰਕਾਰ 'ਤੇ ਕੱਸੇ ਤਿੱਖੇ ਤੰਜ, ਸੀਐਮ ਮਾਨ ਸਣੇ 92 ਵਿਧਾਇਕਾਂ ਨੂੰ ਕਿਹਾ 'ਗੂੰਗਾ'
Balkaur Singh Sidhu: ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਟਵੀਟ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬਲਕੌਰ ਸਿੰਘ ਨੇ ਆਪਣੇ ਐਕਸ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਪੋਸਟ 'ਚ ਇੱਕ ਵੀਡੀਓ ਹੈ ਅਤੇ ਉਸ ਦੇ ਨਾਲ ਇੱਕ ਕੈਪਸ਼ਨ ਲਿਖੀ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Balkur Sidhu Slams Punjab Govt: ਸਿੱਧੂ ਮੂਸੇਵਾਲਾ ਨੂੰ ਦੁਨੀਆ ਤੋਂ ਰੁਖਸਤ ਹੋਇਆਂ ਡੇਢ ਸਾਲ ਦਾ ਸਮਾਂ ਹੋ ਚੁੱਕਿਆ ਹੈ। ਉਹ ਅੱਜ ਵੀ ਆਪਣੇ ਗੀਤਾਂ ਰਾਹੀਂ ਚਾਹੁਣ ਵਾਲਿਆਂ ਦੇ ਦਿਲਾਂ 'ਚ ਜ਼ਿੰਦਾ ਹੈ। ਪਰ ਮੂਸੇਵਾਲਾ ਤੇ ਉਸ ਦੇ ਪਰਿਵਾਰ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਿਲਿਆ ਹੈ। ਜਿਸ ਦੀ ਨਾਰਜ਼ਗੀ ਮਰਹੂਮ ਗਾਇਕ ਦੇ ਮਾਤਾ ਪਿਤਾ ਸੋਸ਼ਲ ਮੀਡੀਆ ;ਤੇ ਜਤਾਉਂਦੇ ਰਹਿੰਦੇ ਹਨ।
ਹਾਲ ਹੀ 'ਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਇੱਕ ਟਵੀਟ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬਲਕੌਰ ਸਿੰਘ ਨੇ ਆਪਣੇ ਐਕਸ (ਪਹਿਲਾਂ ਟਵਿੱਟਰ) 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਪੋਸਟ 'ਚ ਇੱਕ ਵੀਡੀਓ ਹੈ ਅਤੇ ਉਸ ਦੇ ਨਾਲ ਇੱਕ ਕੈਪਸ਼ਨ ਲਿਖੀ ਹੈ। ਇਸ ਕੈਪਸ਼ਨ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਦਰਅਸਲ, ਇਸ ਵੀਡੀਓ 'ਚ ਆਮ ਆਂਦਮੀ ਪਾਰਟੀ ਦਾ ਨੇਤਾ ਨਜ਼ਰ ਆ ਰਿਹਾ ਹੈ, ਜੋ ਕਿ ਪੰਜਾਬ ਹਰਿਆਣਾ ਵਿਚਾਲੇ ਐਸਵਾਈਐਲ ਦੇ ਮੁੱਦੇ 'ਤੇ ਬੋਲਦਾ ਨਜ਼ਰ ਆ ਰਿਹਾ ਹੈ।
ਇਸ ਦੇ ਨਾਲ ਨਾਲ ਬਲਕੌਰ ਸਿੰਘ ਨੇ ਵੀਡੀਓ ਸ਼ੇਅਰ ਕਰਦਿਆਂ ਆਪ ਆਗੂਆਂ 'ਤੇ ਤਿੱਖੇ ਤੰਜ ਕੱਸੇ ਹਨ। ਇਹੀ ਨਹੀਂ ਉਨ੍ਹਾਂ ਨੇ ਆਪ ਆਗੂਆਂ ਨੂੰ ਗੂੰਗਾ ਤੱਕ ਕਹਿ ਦਿੱਤਾ ਹੈ। ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, 'ਜੋ ਰਾਜ ਸਭਾ ਹੋਇਆ ਜ਼ਿੰਮੇਵਾਰ ਦੱਸੋ ਕੌਣ? ਹੁਣ ਮੈਨੂੰ ਲੋਕੋ, ਗ਼ੱਦਾਰ ਦੱਸੋ ਕੌਣ?
ਮੇਰੇ ਪੁੱਤਰ ਦੀਆਂ ਇਹਨਾਂ ਲਾਈਨਾਂ ਵੇਲੇ 92 ਗੂੰਗਿਆਂ ਵੱਲੋਂ ਟਵੀਟ ਕੀਤੇ ਗਏ ਸਨ, ਅੱਜ ਇੱਕ ਵੀ ਬੋਲਿਆ ਹੋਵੇ ਤਾਂ ਦੱਸਿਓ।' ਦੱਸ ਦਈਏ ਇਹ ਲਾਈਨਾਂ ਸਿੱਧੂ ਮੂਸੇਵਾਲਾ ਦੇ ਗਾਣੇ 'SYL' ਤੋਂ ਲਈਆਂ ਗਈਆਂ ਹਨ। ਦੇਖੋ ਇਹ ਟਵੀਟ:
ਜੋ ਰਾਜ ਸਭਾ ਹੋਇਆ ਜ਼ਿੰਮੇਵਾਰ ਦੱਸੋ ਕੌਣ? ਹੁਣ ਮੈਨੂੰ ਲੋਕੋ, ਗ਼ੱਦਾਰ ਦੱਸੋ ਕੌਣ?
— Sardar Balkaur Singh Sidhu (@iBalkaurSidhu) October 18, 2023
ਮੇਰੇ ਪੁੱਤਰ ਦੀਆਂ ਇਹਨਾਂ ਲਾਈਨਾਂ ਵੇਲੇ 92 ਗੂੰਗਿਆਂ ਵੱਲੋਂ ਟਵੀਟ ਕੀਤੇ ਗਏ ਸਨ, ਅੱਜ ਇੱਕ ਵੀ ਬੋਲਿਆ ਹੋਵੇ ਤਾਂ ਦੱਸਿਓ। pic.twitter.com/4zN3AXzvBd
ਦੱਸ ਦਈਏ ਕਿ ਮੂਸੇਵਾਲਾ ਦਾ ਪਰਿਵਾਰ ਪੰਜਾਬ ਸਰਕਾਰ ਨੂੰ ਉਸ ਦੀ ਮੌਤ ਦਾ ਜ਼ਿੰਮੇਵਾਰ ਮੰਨਦਾ ਹੈ? ਦਰਅਸਲ, ਮੂਸੇਵਾਲਾ ਦੀ ਮੌਤ ਤੋਂ 1-2 ਦਿਨ ਪਹਿਲਾਂ ਪੰਜਾਬ ਸਰਕਾਰ ਨੇ ਉਸ ਦੀ ਸੁਰੱਖਿਆ 'ਚ ਕਟੌਤੀ ਕੀਤੀ ਸੀ। ਇਹੀ ਨਹੀਂ ਇਹ ਖਬਰ ਬਾਹਰ ਵੀ ਆ ਗਈ ਸੀ, ਜਿਸ ਦਾ ਫਾਇਦਾ ਮੂਸੇਵਾਲਾ ਦੇ ਕਾਤਲਾਂ ਨੇ ਚੁੱਕਿਆ। ਦੂਜੇ ਪਾਸੇ, ਪੰਜਾਬ ਸਰਕਾਰ ਨੇ ਆਪਣੀ ਦਲੀਲ ਦਿੰਦਿਆਂ ਇਹ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਦੀ ਪੂਰੀ ਸਕਿਉਰਟੀ ਵਾਪਸ ਨਹੀਂ ਲਈ ਗਈ ਸੀ। ਉਨ੍ਹਾਂ ਦੇ ਕੋਲ ਦੋ ਗੰਨਮੈਨ ਸੀ, ਜੋ ਉਹ 29 ਮਈ ਯਾਨਿ ਆਪਣੇ ਕਤਲ ਵਾਲੀ ਸ਼ਾਮ ਨਾਲ ਲੈਕੇ ਨਹੀਂ ਗਏ ਸੀ।
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।