Sidhu Moose Wala: ਸਿੱਧੂ ਮੂਸੇਵਾਲਾ ਦੇ ਕਾਤਲਾਂ ਬਾਰੇ ਬੋਲੀ ਮਾਂ ਚਰਨ ਕੌਰ, ਕਿਹਾ- ਤੇਰੇ ਸਾਜਸ਼ ਘਾੜਿਆਂ ਨੂੰ ਰੱਬ ਨਰਕਾਂ 'ਚ ਵੀ ਥਾਂ ਨਾ ਦੇਵੇ
Sidhu Moose Wala Family: ਚਰਨ ਕੌਰ ਨੇ ਸੋਸ਼ਲ ਮੀਡੀਆ 'ਤੇ ਆਪਣੇ ਮਰਹੂਮ ਪੁੱਤਰ ਮੂਸੇਵਾਲਾ ਦੀ ਫੋਟੋ ਸ਼ੇਅਰ ਕੀਤੀ ਅਤੇ ਨਾਲ ਹੀ ਕੈਪਸ਼ਨ ਲਿਖੀ, 'ਸ਼ੁੱਭ ਪੁੱਤ ਤੇਰੇ ਸਾਜਸ਼ ਘਾੜਿਆਂ ਨੂੰ ਰੱਬ ਨਰਕਾਂ 'ਚ ਵੀ ਜਗ੍ਹਾ ਨਾ ਦੇਵੇ
Sidhu Moose Wala Mother Charan Kaur Post: ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਸਾਲ ਪੂਰਾ ਹੋਣ ਵਾਲਾ ਹੈ, ਪਰ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਹਾਲੇ ਤੱਕ ਇਨਸਾਫ ਨਹੀਂ ਮਿੱਲਿਆ ਹੈ। ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਸੋਸ਼ਲ ਮੀਡੀਆ 'ਤੇ ਵੀ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਮੁਹਿੰਮ ਛੇੜੀ ਹੋਈ ਹੈ, ਪਰ ਇਨਸਾਫ ਹਾਲੇ ਵੀ ਦੂਰ ਹੀ ਨਜ਼ਰ ਆ ਰਿਹਾ ਹੈ।
ਹੁਣ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੀ ਇੱਕ ਸੋਸ਼ਲ ਮੀਡੀਆ ਪੋਸਟ ਫਿਰ ਤੋਂ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਚਰਨ ਕੌਰ ਨੇ ਸੋਸ਼ਲ ਮੀਡੀਆ 'ਤੇ ਆਪਣੇ ਮਰਹੂਮ ਪੁੱਤਰ ਮੂਸੇਵਾਲਾ ਦੀ ਫੋਟੋ ਸ਼ੇਅਰ ਕੀਤੀ ਅਤੇ ਨਾਲ ਹੀ ਕੈਪਸ਼ਨ ਲਿਖੀ, 'ਸ਼ੁੱਭ ਪੁੱਤ ਤੇਰੇ ਸਾਜਸ਼ ਘਾੜਿਆਂ ਨੂੰ ਰੱਬ ਨਰਕਾਂ 'ਚ ਵੀ ਜਗ੍ਹਾ ਨਾ ਦੇਵੇ, ਜਿੰਨਾ ਨੇ ਤੈਨੂੰ ਸਾਡੇ ਤੋਂ ਦੂਰ ਕੀਤੈ ਬੱਚੇ।' ਮੂਸੇਵਾਲਾ ਦੇ ਫੈਨਜ਼ ਚਰਨ ਕੌਰ ਦੀ ਇਸ ਪੋਸਟ ਨੂੰ ਦੇਖ ਭਾਵੁਕ ਹੋ ਰਹੇ ਹਨ ਅਤੇ ਮੂਸੇਵਾਲਾ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਦੇਖੋ ਇਹ ਪੋਸਟ:
View this post on Instagram
ਮੂਸੇਵਾਲਾ ਦੇ ਫੈਨਜ਼ ਇਸ ਪੋਸਟ 'ਤੇ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕੀਤਾ, 'ਸੱਚੀ ਮਾਤਾ ਇੱਦਾਂ ਹੀ ਹੋਣਾ। ਰੋਜ਼-ਰੋਜ਼ ਮਰਨਾ ਉਨ੍ਹਾਂ ਨੇ। ਮੌਤ ਮੰਗਣ 'ਤੇ ਵੀ ਮੌਤ ਨੀ ਮਿਲਣੀ।' ਇੱਕ ਹੋਰ ਸ਼ਖਸ ਨੇ ਲਿੱਖਿਆ, 'ਮਾਤਾ ਜੀ ਅਸੀਂ ਤੁਹਾਡੇ ਨਾਲ ਆ, ਮਾਤਾ ਜੀ ਇੱਦਾਂ ਨਾ ਲਿੱਖਿਆ ਕਰੋ, ਸਾਡਾ ਦਿਲ ਖੌਲਦਾ ਹੈ, ਖੂਨ ਮੱਚਦਾ ਹੈ, ਜਦੋਂ ਤੁਸੀਂ ਸਿੱਧੂ ਵੀਰ ਦੀ ਯਾਦ 'ਚ ਕੁੱਝ ਲਿਖਦੇ ਹੋ। ਉਨ੍ਹਾਂ ਪਾਪੀਆਂ ਨੂੰ ਰੱਬ ਕਦੇ ਮਾਫ ਨੀ ਕਰੂਗਾ।' ਪੜ੍ਹੋ ਇਹ ਕਮੈਂਟਸ:
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਦਿਨ ਦਹਾੜੇ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਹੈ। ਸਿੱਧੂ ਦੀ ਮੌਤ ਨੂੰ ਲਗਭਗ 9 ਮਹੀਨੇ ਪੂਰੇ ਹੋ ਚੁੱਕੇ ਹਨ, ਪਰ ਪਰਿਵਾਰ ਨੂੰ ਹਾਲੇ ਤੱਕ ਇਨਸਾਫ ਨਹੀਂ ਮਿੱਲਿਆ ਹੈ।