ਪੜਚੋਲ ਕਰੋ
ਸਰਕਾਰ ਤੇ ਬਾਲੀਵੁੱਡ 'ਤੇ ਸੋਨੂੰ ਸੂਦ ਨੇ ਕੱਸਿਆ ਤੰਜ, ਬੋਲੇ ਸਹੀ ਨੂੰ ਗਲ਼ਤ ਕਹੋਗੇ ਤਾਂ ਨੀਂਦ ਕਿਵੇਂ ਆਏਗੀ?
ਕੁਝ ਸੇਲੇਬਸ ਕਿਸਾਨਾਂ ਦੇ ਹੱਕ ਵਿੱਚ ਖੜ੍ਹੇ ਹਨ ਤੇ ਕੁਝ ਸਰਕਾਰ ਦਾ ਪੱਖ ਲੈ ਰਹੇ ਹਨ। ਬਾਲੀਵੁੱਡ ਦੇ ਤਮਾਮ ਲੋਕ ਕਿਸਾਨਾਂ ਨੂੰ ਲੈ ਕੇ ਟਵੀਟ ਕਰ ਰਹੇ ਹਨ। ਉਧਰ ਗਰੀਬਾਂ ਦੇ ਮਸੀਹਾ ਕਹੇ ਜਾਣ ਵਾਲ ਸੋਨੂੰ ਸੂਦ ਨੇ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਟਵੀਟ ਕੀਤਾ ਹੈ।
ਨਵੀਂ ਦਿੱਲੀ: ਪਿਛਲੇ ਦੋ ਮਹੀਨੇ ਤੋਂ ਵੀ ਵਧ ਸਮੇਂ ਤੋਂ ਦੇਸ਼ ਭਰ ਦੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਅੰਦੋਲਨ ਕਰ ਰਹੇ ਹਨ। ਇਸ ਦੌਰਾਨ ਕਿਸਾਨਾਂ ਨੂੰ ਹਰ ਵਰਗ ਦਾ ਸਮਰਥਨ ਪ੍ਰਾਪਤ ਹੋਇਆ ਪਰ ਬਾਲੀਵੁੱਡ ਦੇ ਇੱਕਾ-ਦੁਕਾ ਲੋਕਾਂ ਨੂੰ ਛੱਡ ਕੇ ਕਿਸੇ ਨੇ ਵੀ ਕਿਸਾਨਾਂ ਦੀ ਹਮਾਇਤ ਵਿੱਚ ਬੋਲਣ ਦੀ ਹਿੰਮਤ ਨਹੀਂ ਦਿਖਾਈ ਪਰ ਜਿਦਾਂ ਹੀ ਹਾਲੀਵੁੱਡ ਦੀਆਂ ਕੁਝ ਹਸਤੀਆਂ ਕਿਸਾਨਾਂ ਦੀ ਹਮਾਇਤ 'ਚ ਨਿੱਤਰੀਆਂ ਤਾਂ ਪੂਰੇ ਬਾਲੀਵੁੱਡ ਵਿੱਚ ਵੀ ਹਲਚਲ ਮੱਚ ਗਈ।
ਇਸੇ ਦੌਰਾਨ ਕੁਝ ਸੇਲੇਬਸ ਕਿਸਾਨਾਂ ਦੇ ਹੱਕ ਵਿੱਚ ਖੜ੍ਹੇ ਹਨ ਤੇ ਕੁਝ ਸਰਕਾਰ ਦਾ ਪੱਖ ਲੈ ਰਹੇ ਹਨ। ਬਾਲੀਵੁੱਡ ਦੇ ਤਮਾਮ ਲੋਕ ਕਿਸਾਨਾਂ ਨੂੰ ਲੈ ਕੇ ਟਵੀਟ ਕਰ ਰਹੇ ਹਨ। ਉਧਰ ਗਰੀਬਾਂ ਦੇ ਮਸੀਹਾ ਕਹੇ ਜਾਣ ਵਾਲ ਸੋਨੂੰ ਸੂਦ ਨੇ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਟਵੀਟ ਕੀਤਾ ਹੈ।
ਸੋਨੂੰ ਸੂਦ ਨੇ ਲਿਖਿਆ ਹੈ, "ਗਲਤ ਨੂੰ ਸਹੀ ਕਹੋਗੇ ਤੋਂ ਨੀਂਦ ਕਿੰਝ ਆਵੇਗੀ?" ਲੋਕਾਂ ਦੀ ਮੰਨੀਏ ਤਾਂ ਸੋਨੂੰ ਸੂਦ ਨੇ ਇਹ ਹਮਲਾ ਸਰਕਾਰ ਤੇ ਬਾਲੀਵੁੱਡ ਦੇ ਸਾਥੀਆਂ ਤੇ ਕੀਤਾ ਹੈ।
ਇੱਕ ਯੂਜ਼ਰ ਨੇ ਸੋਨੂੰ ਸੂਦ ਦੇ ਟਵੀਟ 'ਤੇ ਟਿੱਪਣੀ ਕਰਦਿਆਂ ਲਿਖਿਆ, "ਤੁਸੀਂ ਬਿਲਕੁਲ ਸਹੀ ਹੋ", ਕਿਸੇ ਨੇ ਲਿਖਿਆ ਹੈ, "ਭਰਾ, ਖੁੱਲ੍ਹ ਕੇ ਬੋਲੋ ਤੁਹਾਨੂੰ ਕਿਸ ਗੱਲ ਦਾ ਡਰ"? ਉਸੇ ਸਮੇਂ, ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ, 'ਖੁੱਲ੍ਹ ਕੇ ਬੋਲੋ ਸਰ... ਤੁਹਾਡੇ ਮੂੰਹ ਨਾਲ ਦੋਹਰਾ ਟੋਨ ਚੰਗਾ ਨਹੀਂ ਲੱਗਦਾ.... ਕਿਉਂਕਿ ਸਹੀ ਤਾਂ ਸਹੀ ਹੈ ਤੇ ਗਲਤ ਤਾਂ ਗਲਤ ਹੈ, ਤੁਸੀਂ ਹਮੇਸ਼ਾਂ ਇਕੋ ਗੱਲ ਕਹੀ ਹੈ।" ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਦੇ ਸਮਰਥਨ 'ਚ ਰਿਹਾਨਾ, ਮੀਆਂ ਖਲੀਫਾ ਸਮੇਤ ਹਾਲੀਵੁੱਡ ਦੇ ਕਈ ਮਸ਼ਹੂਰ ਵਿਅਕਤੀਆਂ ਨੇ ਟਿੱਪਣੀ ਕੀਤੀ ਹੈ ਜਿਸ ਤੋਂ ਬਾਅਦ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੇ ਵੀ ਸੋਸ਼ਲ ਮੀਡੀਆ 'ਤੇ ਟਿੱਪਣੀ ਕਰਨੀ ਸ਼ੁਰੂ ਕਰ ਦਿੱਤੀ। ਇਨ੍ਹਾਂ ਵਿੱਚ ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ, ਕੰਗਣਾ ਰਨੌਤ, ਅਜੇ ਦੇਵਗਨ, ਸਵਰਾ ਭਾਸਕਰ, ਤਾਪਸੀ ਪੰਨੂੰ ਸਣੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਲ ਹਨ।गलत को सही कहोगे तो नींद कैसे आएगी?
— sonu sood (@SonuSood) February 4, 2021
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਅੰਮ੍ਰਿਤਸਰ
ਦੇਸ਼
Advertisement