ਇੱਕ ਵਾਰ ਫੇਰ ਟਲ ਸਕਦੀ ਅਕਸ਼ੇ ਕੁਮਾਰ ਦੀ Sooryavanshi
ਅਕਸ਼ੈ ਕੁਮਾਰ (Akshay Kumar), ਕੈਟਰੀਨਾ ਕੈਫ (Katrina Kaif) ਸਟਾਰਰ ਤੇ ਰੋਹਿਤ ਸ਼ੈੱਟੀ (Rohit Shetty) ਦੀ ਨਿਰਦੇਸ਼ਤ ਫਿਲਮ 'ਸੂਰਯਾਂਵਸ਼ੀ' (Sooryavanshi) ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਹੈ। ਹੁਣ ਇੱਕ ਵਾਰ ਫੇਰ ਇਸ ਫਿਲਮ ਦਾ ਰਿਲੀਜ਼ ਹੋਣਾ ਟਲ ਸਕਦਾ ਹੈ।
ਮੁੰਬਈ: ਅਕਸ਼ੈ ਕੁਮਾਰ (Akshay Kumar), ਕੈਟਰੀਨਾ ਕੈਫ (Katrina Kaif) ਸਟਾਰਰ ਤੇ ਰੋਹਿਤ ਸ਼ੈੱਟੀ (Rohit Shetty) ਦੀ ਨਿਰਦੇਸ਼ਤ ਫਿਲਮ 'ਸੂਰਯਾਂਵਸ਼ੀ' (Sooryavanshi) ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਹੈ। ਹੁਣ ਇੱਕ ਵਾਰ ਫੇਰ ਇਸ ਫਿਲਮ ਦਾ ਰਿਲੀਜ਼ ਹੋਣਾ ਟਲ ਸਕਦਾ ਹੈ।
ਇਹ ਵੀ ਪੜ੍ਹੋ: ਕੱਲ੍ਹ ਤੋਂ ਮੁਲਾਜ਼ਮਾਂ ਨੂੰ ਝਟਕਾ, ਪਹਿਲੀ ਅਪਰੈਲ ਤੋਂ ਘਟ ਜਾਏਗੀ ਤਨਖਾਹ
ਏਬੀਪੀ ਨੂੰ ਜਾਣਕਾਰੀ ਮਿਲੀ ਹੈ ਕਿ ਮਹਾਰਾਸ਼ਟਰ ਅਤੇ ਸਾਰੇ ਦੇਸ਼ 'ਚ ਕੋਰੋਨਾ ਦੇ ਵਧ ਰਹੇ ਕੇਸਾਂ ਅਤੇ ਸਾਰੇ ਸਿਨੇਮਾਘਰਾਂ ਵਿੱਚ ਇਸ ਨਾਲ ਸਬੰਧਤ ਦਿਸ਼ਾ ਨਿਰਦੇਸ਼ ਲਾਗੂ ਹੋਣ ਕਾਰਨ ‘ਸੂਰਯਾਵੰਸ਼ੀ’ ਦੀ ਰਿਲੀਜ਼ ਡੇਟ ਇੱਕ ਵਾਰ ਫਿਰ ਅਗੇ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਅਕਾਲੀ ਦਲ ਨੂੰ ਵੱਡਾ ਝਟਕਾ, ਨਹੀਂ ਲੜ ਸਕਦੀ DSGMC ਦੀ ਚੋਣ
ਜ਼ਿਕਰਯੋਗ ਹੈ ਕਿ 'ਸੂਰਿਆਵੰਸ਼ੀ ਦਾ 30 ਅਪ੍ਰੈਲ ਨੂੰ ਰਿਲੀਜ਼ ਹੋਣਾ ਅਧਿਕਾਰਤ ਤੌਰ ਤੇ ਐਲਾਨਿਆ ਜਾ ਚੁੱਕਿਆ ਸੀ। 14 ਮਾਰਚ ਨੂੰ ਰੋਹਿਤ ਸ਼ੈੱਟੀ ਦੇ ਜਨਮ ਦਿਨ 'ਤੇ ਫ਼ਿਲਮ ਨੂੰ ਰਿਲੀਜ਼ ਕਰਨ ਦੀ ਡੇਟ ਐਲਾਨੀ ਗਈ ਸੀ।
ਫਿਲਮ ਨਾਲ ਜੁੜੇ ਇੱਕ ਭਰੋਸੇਯੋਗ ਸੂਤਰ ਨੇ ਦੱਸਿਆ, “ਤਾਜ਼ਾ ਹਾਲਾਤਾਂ ਕਾਰਨ ਹੋਏ ਨੁਕਸਾਨ ਨੂੰ ਧਿਆਨ ਵਿੱਚ ਰੱਖਦਿਆਂ 'ਸੂਰਿਆਵੰਸ਼ੀ' ਦੀ ਰਿਲੀਜ਼ ਨੂੰ ਰੋਕਿਆ ਜਾ ਸਕਦਾ ਹੈ ਤੇ ਵਿਚਾਰ-ਵਟਾਂਦਰੇ ਚੱਲ ਰਹੇ ਹਨ ਪਰ ਇਸ ਨਾਲ ਸਬੰਧਤ ਕੋਈ ਫੈਸਲਾ 10 ਅਪ੍ਰੈਲ ਤੋਂ ਬਾਅਦ ਹੀ ਲਿਆ ਜਾਵੇਗਾ। "
ਇਹ ਵੀ ਪੜ੍ਹੋ: ਕੱਲ੍ਹ ਤੋਂ ਲੱਗੇਗਾ ਮਹਿੰਗਾਈ ਦਾ ਵੱਡਾ ਝਟਕਾ! ਦੁੱਧ ਤੋਂ ਲੈ ਕੇ TV, ਫ੍ਰਿਜ ਤੇ AC ਸਣੇ ਇਹ ਚੀਜਾਂ ਮਹਿੰਗੀਆਂ, ਦੇਖੋ ਪੂਰੀ ਲਿਸਟ
ਫਿਲਹਾਲ ਫਿਲਮ ਦੇ ਨਿਰਮਾਤਾਵਾਂ ਨੇ ਪ੍ਰਮੋਸ਼ਨ ਨਾਲ ਜੁੜੀਆਂ ਤਿਆਰੀਆਂ ਨੂੰ ਰੋਕਣ ਲਈ ਨਹੀਂ ਕਿਹਾ ਹੈ। ਫਿਲਮ ਦੇ ਨਿਰਮਾਤਾ ਨਿਗਰਾਨੀ ਦੀ ਸਥਿਤੀ ਵਿਚ ਹਨ। ਜੇ ਸਭ ਕੁਝ ਠੀਕ ਰਿਹਾ ਤਾਂ ਤੈਅ ਤਾਰੀਖ ਨੂੰ ਫਿਲਮ ਰਿਲੀਜ਼ ਹੋਏਗੀ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਕਰਕੇ ਅਜੇ ਦੇਵਗਨ ਦੀ ਦਿੱਲੀ 'ਚ ਕੁੱਟਮਾਰ ? ਵੀਡੀਓ ਵਾਇਰਲ ਹੋਣ ਮਗਰੋਂ ਦਿੱਤੀ ਸਫਾਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ