The Kapil Sharma Show: ਨਵਜੋਤ ਸਿੱਧੂ ਦੀ ਥਾਂ ਲੈਣ 'ਤੇ ਕਪਿਲ ਨੇ ਅਰਚਨਾ ਪੂਰਨ ਸਿੰਘ ਨੂੰ ਮਾਰਿਆ ਤਾਹਨਾ
ਸ਼ੋਅ ਦੇ ਲੋਕ ਭੁੱਲਣ ਨਹੀਂ ਦੇਣਗੇ ਕਿ ਅਤਚਨਾ ਪੂਰਨ ਸਿੰਘ ਨੇ ਕਪਿਲ ਦੇ ਸ਼ੋਅ ਚ ਨਵਜੋਤ ਸਿੰਘ ਸਿੱਧੂ ਦੀ ਥਾਂ ਲਈ ਹੈ। ਇਕ ਵਾਰ ਫਿਰ ਕਪਿਲ ਸ਼ਰਮਾ ਨੇ ਇਸ ਗੱਲ ਨੂੰ ਲੈਕੇ ਅਰਚਨਾ ਪੂਰਨ ਸਿੰਘ ਦੀ ਖੂਬ ਖਿਚਾਈ ਕੀਤੀ।
The Kapil Sharma Show: ਦ ਕਪਿਲ ਸ਼ਰਮਾ ਸ਼ੋਅ (The Kapil Sharma Show) 'ਚ ਹਰ ਵਾਰ ਮਜ਼ਾ ਆਉਂਦਾ ਹੈ। ਨਵਾਂ ਸੀਜ਼ਨ ਕਾਫੀ ਸ਼ੋਰ ਮਚਾ ਰਿਹਾ ਹੈ। ਕਿਉਂਕਿ ਕ੍ਰਿਸ਼ਣਾ ਅਭਿਸ਼ੇਕ (Krushna Abhishek), ਭਾਰਤੀ ਸਿੰਘ (Bharti Singh), ਕੀਕੂ ਸ਼ਾਰਦਾ (Kiku Sharda) ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਹਨ। ਪਰ ਸ਼ੋਅ 'ਚ ਇਕ ਇਨਸਾਨ ਹੈ ਜਿਸ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਵੀ ਹੈ ਉਹ ਹੈ ਅਰਚਨਾ ਪੂਰਨ ਸਿੰਘ।
ਪਰ ਇਹ ਗੱਲ ਸ਼ੋਅ ਦੇ ਲੋਕ ਭੁੱਲਣ ਨਹੀਂ ਦੇਣਗੇ ਕਿ ਅਤਚਨਾ ਪੂਰਨ ਸਿੰਘ ਨੇ ਕਪਿਲ ਦੇ ਸ਼ੋਅ ਚ ਨਵਜੋਤ ਸਿੰਘ ਸਿੱਧੂ ਦੀ ਥਾਂ ਲਈ ਹੈ। ਇਕ ਵਾਰ ਫਿਰ ਕਪਿਲ ਸ਼ਰਮਾ ਨੇ ਇਸ ਗੱਲ ਨੂੰ ਲੈਕੇ ਅਰਚਨਾ ਪੂਰਨ ਸਿੰਘ ਦੀ ਖੂਬ ਖਿਚਾਈ ਕੀਤੀ।
ਨਵਜੋਤ ਸਿੰਘ ਸਿੱਧੂ ਨੂੰ ਕਪਿਲ ਸ਼ਰਮਾ ਦੇ ਗੈਸਟ ਦੀ ਸੀਟ ਤੋਂ ਹਟਣ ਲਈ ਕਿਹਾ ਗਿਆ ਸੀ। ਇਹ ਉਸ ਵੇਲੇ ਹੋਇਆ ਜਦੋਂ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਇਕ ਵਿਵਾਦ 'ਚ ਫਸ ਗਏ ਸਨ। ਅਰਚਨਾ ਨੂੰ ਉਨ੍ਹਾਂ ਦੀ ਥਾਂ ਲੈਣੀ ਪਈ ਤੇ ਉਦੋਂ ਤੋਂ ਹੁਣ ਤਕ ਉਹ ਇਸ ਮਜ਼ੇਦਾਰ ਸ਼ੋਅ ਦਾ ਹਿੱਸਾ ਹਨ।
ਅਸੀਂ ਕਈ ਵਾਰ ਦੇਖ ਚੁੱਕੇ ਹਾਂ ਕਿ 'ਦ ਕਪਿਲ ਸ਼ਰਮਾ' ਸ਼ੋਅ ਦੀ ਟੀਮ ਨਵਜੋਤ ਸਿੰਘ ਸਿੱਧੂ ਦੀ ਥਾਂ ਲੈਣ ਤੇ ਅਰਚਨਾ ਪੂਰਨ ਸਿੰਘ 'ਤੇ ਚੁਟਕੀ ਲੈਂਦੀ ਰਹਿੰਦੀ ਹੈ। ਕਦੇ ਕ੍ਰਿਸ਼ਣ ਅਭਿਸ਼ੇਕ ਤਾਂ ਕਦੇ ਕੀਕੂ ਸ਼ਾਰਦਾ ਤੇ ਹਾਲ ਹੀ 'ਚ ਸੁਦੇਸ਼ ਲਹਿਰੀ ਵੀ ਅਰਚਨਾ ਪੂਰਨ ਤੇ ਚੁਟਕੀ ਲੈਣੋਂ ਪਿੱਛੇ ਨਹੀਂ ਹਟੇ। ਨਵੇਂ ਐਪੀਸੋਡ 'ਚ ਖੁਦਸ਼ੋਅ ਦੇ ਹੋਸਟ ਕਪਿਲ ਸ਼ਰਮਾ ਅਰਚਨਾ ਪੂਰਨ ਨੂੰ ਤਾਨ੍ਹਾ ਮਾਰਦੇ ਨਜ਼ਰ ਆਏ।
View this post on Instagram
ਇਸ ਵੀਕੈਂਡ 'ਦ ਕਪਿਲ ਸ਼ਰਮਾ' ਸ਼ੋਅ 'ਚ ਕਿਆਰਾ ਆਡਵਾਨੀ ਤੇ ਸਿਧਾਰਥ ਮਲਹੋਤਰਾ ਗੈਸਟ ਬਣ ਕੇ ਆਏ। ਦੋਵੇਂ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਸ਼ੇਰਸ਼ਾਹ' ਦੇ ਪ੍ਰਮੋਸ਼ਨ ਲਈ ਪਹੁੰਚੇ ਸਨ। ਗੱਲਬਾਤ ਦੌਰਾਨ ਕਪਿਲ ਨੇ ਕਿਆਰਾ ਦੇ ਨਾਲ ਫਲਰਟ ਕਰਨਾ ਸ਼ੁਰੂ ਕਰ ਦਿੱਤਾ। ਕਿਆਰਾ ਨੇ ਕਪਿਲ ਨੂੰ ਕਿਹਾ, 'ਕੀ ਦੋ ਬੱਚਿਆਂ ਤੋਂ ਬਾਅਦ ਵੀ, ਕਪਿਲ?' ਇਸ 'ਤੇ ਕਪਿਲ ਕਹਿੰਦੇ ਹਨ, 'ਬੱਚੇ ਤਾਂ ਬਹੁਤ ਛੋਟੇ ਹਨ ਉਨ੍ਹਾਂ ਨੂੰ ਕੀ ਪਤਾ ਲੱਗੇਗਾ।'
ਕਪਿਲ ਦਾ ਇਹ ਜਵਾਬ ਸੁਣ ਕੇ ਅਰਚਨਾ ਪੂਰਨ ਸਿੰਘ ਕਹਿੰਦੀ ਹੈ ਗਿੰਨੀ (ਕਪਿਲ ਦੀ ਪਤਨੀ) ਸੁਣ ਰਹੀ ਹੈ ਤੂ? ਤਾਂ ਕਪਿਲ ਕਹਿੰਦੇ ਹਨ, ਤੁੜਵਾ ਦੋ, ਤੁੜਵਾ ਦੋ, ਉਨ੍ਹਾਂ ਨੂੰ (ਨਵਜੋਤ ਸਿੱਧੂ) ਨੂੰ ਤਾਂ ਉਠਾ ਹੀ ਦਿੱਤਾ, ਸਾਡਾ ਵੀ ਘਰ ਤੁੜਵਾ ਦੋ। ਕਪਿਲ ਦੀ ਗੱਲ ਸੁਣ ਕੇ ਅਰਚਨਾ ਪੂਨ ਸਿੰਘ ਖੂਬ ਠਹਾਕੇ ਲਾ ਕੇ ਹੱਸੀ।