ਨਵਜੋਤ ਸਿੱਧੂ ਦੇ ਅਸਤੀਫ਼ੇ ਮਗਰੋਂ ਅਰਚਨਾ ਪੂਰਨ ਸਿੰਘ ਕਿਉਂ ਆਈ ਟ੍ਰੈਂਡ 'ਚ, ਮੀਮਸ ਦਾ ਆਇਆ ਹੜ੍ਹ
ਸਿੱਧੂ ਨੇ ਅਸਤੀਫ਼ਾ ਦਿੰਦਿਆਂ ਸਾਫ ਕੀਤਾ ਕਿ ਉਹ ਅਹੁਦੇ 'ਤੇ ਨਹੀਂ ਰਹਿਣਗੇ ਪਰ ਪਾਰਟੀ ਨਾਲ ਜੁੜੇ ਰਹਿਣਗੇ। ਨਵਜੋਤ ਸਿੰਘ ਸਿੱਧੂ ਨੇ ਅਸਤੀਫੇ ਦਾ ਐਲਾਨ ਆਪਣੇ ਟਵਿੱਟਰ ਹੈਂਡਲ ਤੋਂ ਕੀਤਾ।
Navjot Singh Sidhu inspires memes on social media: ਨਵਜੋਤ ਸਿੰਘ ਸਿੱਧੂ ਨੇ ਕੁਝ ਸਮਾਂ ਪਹਿਲਾਂ ਦ ਕਪਿਲ ਸ਼ਰਮਾ ਸ਼ੋਅ ਛੱਡ ਦਿੱਤਾ ਸੀ ਕਿਉਂਕਿ ਉਨ੍ਹਾਂ ਨੇ ਆਪਣੇ ਪੋਲੀਟੀਕਲ ਕਰੀਅਰ 'ਤੇ ਧਿਆਨ ਦੇਣਾ ਸੀ। ਇਸ ਤੋਂ ਬਾਅਦ ਸਿੱਧੂ ਪੰਜਾਬ ਪੌਲੀਟਿਕਸ 'ਚ ਕਾਫੀ ਐਕਟਿਵ ਹਨ। ਹਾਲਾਂਕਿ ਮੰਗਲਵਾਰ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਗੱਲ ਨੂੰ ਆਧਾਰ ਬਣਾ ਕੇ ਅਰਚਨਾ ਪੂਰਨ ਸਿੰਘ ਲਈ ਇਸ ਨੂੰ ਇਕ ਮੌਕੇ ਦੀ ਤਰ੍ਹਾਂ ਪ੍ਰੈਜੈਂਟ ਕਰਦਿਆਂ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਖੂਬ ਮੀਮਸ ਬਣਾਏ ਹਨ।
After #NavjotSinghSidhu resign, the only person who seems to be highly upset is ARCHANA PURAN SINGH in Kapil Sharma show .....
— Sandeep Kumar (@KSandeepKoli) September 28, 2021
😂🤣😂😂😂 pic.twitter.com/f4Ic3Rsjsa
ਅਸਤੀਫ਼ੇ ਤੋਂ ਕੁਝ ਘੰਟੇ ਬਾਅਦ ਹੀ ਅਰਚਨਾ ਸੀ ਟ੍ਰੈਂਡਿੰਗ
ਸਿੱਧੂ ਨੇ ਅਸਤੀਫ਼ਾ ਦਿੰਦਿਆਂ ਸਾਫ ਕੀਤਾ ਕਿ ਉਹ ਅਹੁਦੇ 'ਤੇ ਨਹੀਂ ਰਹਿਣਗੇ ਪਰ ਪਾਰਟੀ ਨਾਲ ਜੁੜੇ ਰਹਿਣਗੇ। ਨਵਜੋਤ ਸਿੰਘ ਸਿੱਧੂ ਨੇ ਅਸਤੀਫੇ ਦਾ ਐਲਾਨ ਆਪਣੇ ਟਵਿੱਟਰ ਹੈਂਡਲ ਤੋਂ ਕੀਤਾ। ਉਨ੍ਹਾਂ ਦੇ ਇਸ ਐਲਾਨ ਤੋਂ ਕੁਝ ਘੰਟੇ ਬਾਅਦ ਹੀ ਅਰਚਨਾ ਪੂਰਨ ਸਿੰਘ ਟਵਿਟਰ 'ਤੇ ਛਾ ਗਈ। ਹਰ ਥਾਂ ਉਨ੍ਹਾਂ ਦਾ ਹੀ ਨਾਂ 'ਤੇ ਮੀਮਸ ਦਿਖਣ ਲੱਗੇ।
#NavjotSinghSidhu resigned from Congress
— Soham Naskar (@SohamNaskar) September 28, 2021
Navjot Singh Sidhu to Archana Puran Singh right now: pic.twitter.com/UXaxOes8ik
ਕਿਸੇ ਨੇ ਕਿਹਾ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਸਭ ਤੋਂ ਜ਼ਿਆਦਾ ਅਪਸੈੱਟ ਅਰਚਨਾ ਹੈ ਤਾਂ ਕਿਸੇ ਨੇ ਕਿਹਾ ਹੁਣ ਉਨ੍ਹਾਂ ਦਾ ਕਰੀਅਰ ਸੰਕਟ 'ਚ ਹੈ। ਇਸ ਤਰ੍ਹਾਂ ਦੇ ਹੋਰ ਵੀ ਬੁਹਤ ਮਜ਼ੇਦਾਰ ਮਮੀਸ ਅਰਚਨਾ ਤੇ ਬਣੇ ਜੋ ਦੱਸ ਰਹੇ ਸਨ ਕਿ ਹੁਣ ਅਰਚਨਾ ਨੂੰ ਦ ਕਪਿਲ ਸ਼ਰਮਾ ਸ਼ੋਅ 'ਚੋਂ ਜਾਣਾ ਨਾ ਪੈ ਜਾਵੇ।
Archana Puran Singh right now :
— BILU YADAV (@Bilubashirpur) September 28, 2021
😂😂#NavjotSinghSidhu pic.twitter.com/W1tVjn16rr
ਪਹਿਲਾਂ ਵੀ ਹੋ ਚੁੱਕਾ ਅਜਿਹਾ
ਇਸ ਸ਼ੋਅ ਦਾ ਜੱਜ ਕੌਣ ਬਣੇਗਾ ਇਸ ਗੱਲ ਨੂੰ ਲੈਕੇ ਅਜਿਹੇ ਕਿੱਸੇ ਪਹਿਲਾਂ ਵੀ ਹਨ। ਅਰਚਨਾ ਨੇ ਇਕ ਵਾਰ ਦੱਸਿਆ ਸੀ ਕਿ ਕਿਵੇਂ ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਦੇ ਘਰ ਫੁੱਲ ਤੇ ਗਲਦਸਤੇ ਆਉਂਦੇ ਸਨ। ਇਸ ਗੱਲ ਦੀ ਮੁਬਾਰਕਬਾਦ ਦੇ ਨਾਲ ਕਿ ਹੁਣ ਉਹ ਆਰਾਮ ਨਾਲ ਜੱਜ ਬਣੀ ਰਹੇ, ਸਿੱਧੂ ਗਏ।
ਇਸ ਤਰ੍ਹਾਂ ਸਿੱਧੂ ਦੇ ਅਸਤੀਫ਼ੇ ਤੋਂ ਲੋਕ ਮਜ਼ਾਕ ਦੇ ਮੂਡ 'ਚ ਕਹਿ ਰਹੇ ਹਨ ਕਿ ਹੁਣ ਉਨ੍ਹਾਂ ਦੀ ਜੱਜ ਦੀ ਕੁਰਸੀ ਖਤਰੇ 'ਚ ਹੈ ਕਿਉਂਕਿ ਸਿੱਧੂ ਉੱਥੋਂ ਅਸਤੀਫ਼ਾ ਦੇਕੇ ਇੱਥੇ ਨਾ ਆ ਜਾਣ।