Parmish Verma: ਜਦੋਂ ਪਰਮੀਸ਼ ਵਰਮਾ ਨੂੰ ਆਸਟਰੇਲੀਆ 'ਚ ਨੌਕਰੀ ਤੋਂ ਕੱਢਿਆ ਗਿਆ ਸੀ ਬਾਹਰ, ਗਾਇਕ ਨੇ ਸਟਾਰ ਬਣ ਇੰਜ ਲਿਆ ਸੀ ਬਦਲਾ
Parmish Verma Video: ਕੀ ਤੁਹਾਨੂੰ ਪਤਾ ਹੈ ਕਿ ਪਰਮੀਸ਼ ਵਰਮਾ ਗਾਇਕ ਬਣਨ ਤੋਂ ਪਹਿਲਾਂ ਕੀ ਕੰਮ ਕਰਦਾ ਸੀ। ਸ਼ਾਇਦ ਤੁਸੀਂ ਸੋਚ ਰਹੇ ਹੋਵੋਗੇ ਕਿ ਉਹ ਵੀਡੀਓ ਡਾਇਰੈਕਟਰ ਸੀ, ਪਰ ਅਸੀਂ ਇਸ ਤੋਂ ਵੀ ਪਹਿਲਾਂ ਦੀ ਗੱਲ ਕਰ ਰਹੇ ਹਾਂ।
Parmish Verma Video: ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਇੱਕ ਤੋਂ ਇੱਕ ਸ਼ਾਨਦਾਰ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਸ ਦੇ ਨਾਲ ਨਾਲ ਗਾਇਕ ਅਕਸਰ ਹੀ ਲਾਈਮਲਾਈਟ 'ਚ ਰਹਿੰਦਾ ਹੈ।
ਕੀ ਤੁਹਾਨੂੰ ਪਤਾ ਹੈ ਕਿ ਪਰਮੀਸ਼ ਵਰਮਾ ਗਾਇਕ ਬਣਨ ਤੋਂ ਪਹਿਲਾਂ ਕੀ ਕੰਮ ਕਰਦਾ ਸੀ। ਸ਼ਾਇਦ ਤੁਸੀਂ ਸੋਚ ਰਹੇ ਹੋਵੋਗੇ ਕਿ ਉਹ ਵੀਡੀਓ ਡਾਇਰੈਕਟਰ ਸੀ, ਪਰ ਅਸੀਂ ਇਸ ਤੋਂ ਵੀ ਪਹਿਲਾਂ ਦੀ ਗੱਲ ਕਰ ਰਹੇ ਹਾਂ। ਜੇ ਤੁਹਾਨੂੰ ਨਹੀਂ ਪਤਾ ਤਾਂ ਅਸੀਂ ਦੱਸਦੇ ਹਾਂ ਕਿ ਪਰਮੀਸ਼ ਵਰਮਾ ਗਾਇਕ ਬਣਨ ਤੋਂ ਪਹਿਲਾਂ ਆਸਟਰੇਲੀਆ 'ਚ ਪੜ੍ਹਾਈ ਕਰਦਾ ਸੀ ਤੇ ਨਾਲ ਨਾਲ ਉੱਥੇ ਦੇ ਹੀ ਇੱਕ ਪੱਬ/ਬਾਰ ਵਿੱਚ ਬਾਰਟੈਂਡਰ ਦਾ ਕੰਮ ਕਰਦਾ ਸੀ। ਇੱਥੇ ਉਸ ਨੂੰ ਇੱਕ ਹਫਤੇ 'ਚ 1500 ਡਾਲਰ ਦੀ ਕਮਾਈ ਹੁੰਦੀ ਸੀ।
ਇੱਕ ਦਿਨ ਪਰਮੀਸ਼ ਦੇ ਬੌਸ ਨੇ ਉਸ 'ਤੇ 20 ਡਾਲਰ ਦੀ ਚੋਰੀ ਦਾ ਇਲਜ਼ਾਮ ਲਗਾਇਆ। ਇਸ 'ਤੇ ਪਰਮੀਸ਼ ਵਰਮਾ ਕਾਫੀ ਨਾਰਾਜ਼ ਹੋਇਆ। ਉਸ ਨੇ ਆਪਣੇ ਬੌਸ ਨੂੰ ਸਮਝਾਇਆ ਕਿ ਉਹ ਇੱਕ ਹਫਤੇ 'ਚ 1500 ਡਾਲਰ ਦੀ ਕਮਾਈ ਕਰਦਾ ਹੈ, ਉਸ ਨੂੰ 20 ਡਾਲਰ ਦੀ ਠੱਗੀ ਮਾਰਨ ਦੀ ਲੋੜ ਨਹੀਂ। ਪਰ ਉਸ ਦੇ ਸੀਨੀਅਰਜ਼ ਨੇ ਉਸ ਦੀ ਗੱਲ 'ਤੇ ਵਿਸ਼ਵਾਸ ਨਹੀਂ ਕੀਤਾ ਅਤੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ। ਇਸ ਤੋਂ ਬਾਅਦ ਕੋਈ 5-7 ਸਾਲਾਂ ਬਾਅਦ ਜਦੋਂ ਪਰਮੀਸ਼ ਸਟਾਰ ਬਣਿਆ ਤਾਂ ਆਸਟਰੇਲੀਆ ਦੇ ਉਸੇ ਪੱਬ 'ਚ ਗਿਆ ਅਤੇ ਅੱਗੇ ਜੋ ਹੋਇਆ ਦੇਖੋ ਇਸ ਵੀਡੀਓ 'ਚ:
View this post on Instagram
ਕਾਬਿਲੇਗ਼ੌਰ ਹੈ ਕਿ ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਪਰਮੀਸ਼ ਦਾ ਗਾਣਾ 'ਨੀ ਕੁੜੀਏ ਤੂੰ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਹ ਗਾਣਾ ਗਾਇਕ ਨੇ ਸਪੈਸ਼ਲ ਆਪਣੀ ਧੀ ਸਦਾ ਵਰਮਾ ਲਈ ਲਿਖਿਆ ਹੈ। ਇਸ ਗਾਣੇ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।