ਜਦੋਂ ਮੂਸੇਵਾਲਾ ਦੇ ਫੈਨ ਨੇ ਬੱਬੂ ਮਾਨ ਸਾਹਮਣੇ ਮਾਰੀ ਪੱਟ 'ਤੇ ਥਾਪੀ, ਬੱਬੂ ਮਾਨ ਦਾ ਰਿਐਕਸ਼ਨ ਦੇਖ ਮੂਸੇਵਾਲਾ ਦੇ ਫੈਨਜ਼ ਨੂੰ ਆਇਆ ਗੁੱਸਾ
Babbu Maan Video: ਮੂਸੇਵਾਲਾ ਨਾਲ ਜੁੜੀ ਬੱਬੂ ਮਾਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ 'ਚ ਬੱਬੂ ਮਾਨ ਸਟੇਜ 'ਤੇ ਪਰਫਾਰਮ ਕਰਦੇ ਨਜ਼ਰ ਆ ਰਹੇ ਹਨ। ਇਸ ਦਰਮਿਆਨ ਮੂਸੇਵਾਲਾ ਦੇ ਫੈਨ ਨੇ ਬੱਬੂ ਮਾਨ ਦੇ ਸਾਹਮਣੇ ਪੱਟ 'ਤੇ ਥਾਪੀ ਮਾਰੀ।
ਅਮੈਲੀਆ ਪੰਜਾਬੀ ਦੀ ਰਿਪੋਰਟ
Babbu Maan Behaviour To Sidhu Moose Wala Fan: ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਸਾਲ ਹੋ ਚੁੱਕਿਆ ਹੈ, ਪਰ ਉਹ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ 'ਚ ਅੱਜ ਵੀ ਜ਼ਿੰਦਾ ਹੈ। ਮੂਸੇਵਾਲਾ ਦੇ ਗਾਣੇ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ। ਇਸ ਦੇ ਨਾਲ ਨਾਲ ਸੋਸ਼ਲ ਮੀਡੀਆ 'ਤੇ ਵੀ ਮੂਸੇਵਾਲਾ ਦੀਆਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਦੇ ਘਰ ਆਈਆਂ ਖੁਸ਼ੀਆਂ, ਗਰਲਫਰੈਂਡ ਗੈਬਰੀਏਲਾ ਨੇ ਬੇਟੇ ਨੂੰ ਦਿੱਤਾ ਜਨਮ
ਇਸ ਦਰਮਿਆਨ ਮੂਸੇਵਾਲਾ ਨਾਲ ਜੁੜੀ ਬੱਬੂ ਮਾਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ 'ਚ ਬੱਬੂ ਮਾਨ ਸਟੇਜ 'ਤੇ ਪਰਫਾਰਮ ਕਰਦੇ ਨਜ਼ਰ ਆ ਰਹੇ ਹਨ। ਇਸ ਦਰਮਿਆਨ ਮੂਸੇਵਾਲਾ ਦੇ ਫੈਨ ਨੇ ਬੱਬੂ ਮਾਨ ਦੇ ਸਾਹਮਣੇ ਪੱਟ 'ਤੇ ਥਾਪੀ ਮਾਰੀ। ਮੂਸੇਵਾਲਾ ਦੇ ਫੈਨ ਨੇ ਜਦੋਂ ਪੱਟ 'ਤੇ ਥਾਪੀ ਮਾਰੀ ਤਾਂ ਜਿਸ ਤਰ੍ਹਾਂ ਦਾ ਰਿਐਕਸ਼ਨ ਮਾਨ ਨੇ ਦਿੱਤਾ, ਉਹ ਮੂਸੇਵਾਲਾ ਦੇ ਫੈਨਜ਼ ਨੂੰ ਪਸੰਦ ਨਹੀਂ ਆ ਰਿਹਾ ਹੈ। ਇਸ ਗੱਲ ਬਾਰੇ ਨਹੀਂ ਨਿਸ਼ਚਤ ਤੌਰ 'ਤੇ ਨਹੀਂ ਕਿਹਾ ਜਾ ਸਕਦਾ ਕਿ ਇਹ ਵੀਡੀਓ ਮੂਸੇਵਾਲਾ ਦੀ ਮੌਤ ਤੋਂ ਪਹਿਲਾਂ ਦਾ ਹੈ ਜਾਂ ਬਾਅਦ ਦਾ। ਪਰ ਇਸ ਵੀਡੀਓ ਨੂੰ ਦੇਖ ਕੇ ਲੋਕ ਬੱਬੂ ਮਾਨ ਨੂੰ ਕਾਫੀ ਟਰੋਲ ਕਰ ਰਹੇ ਹਨ। ਬੱਬੂ ਮਾਨ ਦਾ ਮੂਸੇਵਾਲਾ ਦੇ ਫੈਨ ਨਾਲ ਸਲੂਕ ਦੇਖ ਕੇ ਹਰ ਕੋਈ ਉਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾ ਰਿਹਾ ਹੈ। ਤੁਸੀਂ ਵੀ ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਬੱਬੂ ਮਾਨ ਪਿਛਲੇ 3 ਦਹਾਕਿਆਂ ਤੋਂ ਇੰਡਸਟਰੀ 'ਚ ਲਗਾਤਾਰ ਐਕਟਿਵ ਹਨ। ਉਨ੍ਹਾਂ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਦੂਜੇ ਪਾਸੇ, ਮੂਸੇਵਾਲਾ ਦੀ ਗੱਲ ਕਰੀਏ ਤਾਂ ਉਸ ਨੇ ਆਪਣੇ 7 ਸਾਲਾਂ ਦੇ ਛੋਟੇ ਜਿਹੇ ਕਰੀਅਰ 'ਚ ਕਮਾਲ ਕਰ ਵਿਖਾਇਆ ਸੀ। ਉਸ ਦੇ ਗਾਣੇ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ।