ਪੜਚੋਲ ਕਰੋ
Advertisement
ਹਨੀ ਸਿੰਘ ਨੇ ਸ਼ੇਅਰ ਕੀਤੀ ਦਿਲ ਦੀ ਗੱਲ- ਅੱਜ ਕੱਲ੍ਹ ਲੋਕ ਜਲਦੀ ਮੰਨ ਜਾਂਦੇ ਹਨ ਬੂਰਾ
ਹਨੀ ਸਿੰਘ ਦਾ ਕਹਿਣਾ ਹੈ ਕਿ ਦੋ-ਤਿੰਨ ਸਾਲ ਇੰਡਸਟਰੀ ਤੋਂ ਦੂਰ ਰਹਿਣ ਦੇ ਬਾਵਜੂਦ ਉਸਨੂੰ ਆਪਣੀ ਪ੍ਰਸਿੱਧੀ ਗੁਆਉਣ ਤੋਂ ਕਦੇ ਡਰਿਆ ਨਹੀਂ ਲਗਿਆ।
ਮੁੰਬਈ: ਪੌਪ ਸਟਾਰ, ਕੰਪੋਜ਼ਰ ਯੋ-ਯੋ ਹਨੀ ਸਿੰਘ ਦਾ ਕਹਿਣਾ ਹੈ ਕਿ ਦੋ-ਤਿੰਨ ਸਾਲਾਂ ਤੋਂ ਉਦਯੋਗ ਤੋਂ ਦੂਰ ਰਹਿਣ ਦੇ ਬਾਵਜੂਦ ਉਹ ਆਪਣੀ ਪ੍ਰਸਿੱਧੀ ਗੁਆਉਣ ਤੋਂ ਕਦੇ ਨਹੀਂ ਡਰਦੇ। ਇਸ ਥਾਂ 'ਤੇ ਕਿਸੇ ਹੋਰ ਦੇ ਕਬਜ਼ਾ ਕਰਨ ਦੇ ਡਰ ਦੇ ਸਵਾਲ 'ਤੇ ਹਨੀ ਸਿੰਘ ਨੇ ਕਿਹਾ, “ਮੈਂ ਕਿਸੇ ਹੋਰ ਦੇ ਵਿਚਾਰ ਨਾਲ ਅੱਗੇ ਨਹੀਂ ਵੱਧਣਾ ਚਾਹੁੰਦਾ, ਪਰ ਦੋ-ਤਿੰਨ ਸਾਲਾਂ ਤੋਂ ਇੰਡਸਟਰੀ ਤੋਂ ਦੂਰ ਰਹਿਣ ਦੇ ਬਾਅਦ ਵੀ ਮੈਨੂੰ ਕਦੇ ਮੁਸ਼ਕਲ ਨਹੀਂ ਆਈ। ਮੈਂ 2017 ਤੋਂ ਹੁਣ ਤੱਕ ਦੂਰ ਸੀ, ਮੈਂ 60 ਗਾਣੇ ਤਿਆਰ ਕੀਤੇ।"
ਹਨੀ ਸਿੰਘ ਨੇ ਅੱਗੇ ਕਿਹਾ, "ਮੈਂ ਕਦੇ ਮਹਿਸੂਸ ਨਹੀਂ ਕੀਤਾ ਕਿ ਮੈਂ ਇਸ ਤੋਂ ਬਾਹਰ ਹਾਂ, ਕਿਉਂਕਿ ਲੋਕ ਅਜੇ ਵੀ ਮੇਰੇ ਗੀਤਾਂ ਨੂੰ ਪਸੰਦ ਕਰ ਰਹੇ ਨੇ ਤੇ ਮੇਰੇ ਕੰਮ ਨੂੰ ਪਸੰਦ ਕਰ ਰਹੇ ਹਨ। ਮੈਂ ਆਪਣੇ ਫੈਨਸ ਦੇ ਦਿਲਾਂ ਅਤੇ ਡੀਐਨਏ ‘ਚ ਹਾਂ ਤੇ ਕੋਈ ਵੀ ਇਸਨੂੰ ਬਦਲ ਨਹੀਂ ਸਕਦਾ।"
ਹਨੀ ਸਿੰਘ ਨੇ ਇੱਕ ਗਾਇਕ ਬਣਨ ਦੇ ਸਫਰ ਬਾਰੇ ਕਿਹਾ, “ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਮੈਂ ਆਪਣੇ ਆਪ ਨੂੰ ਬਹੁਤ ਵਿਅਸਤ ਰੱਖਿਆ ਅਤੇ ਮੈਨੂੰ ਪਤਾ ਸੀ ਕਿ ਅੰਤ ਵਿੱਚ ਮੇਰੀ ਸਿਹਤ ‘ਤੇ ਅਸਰ ਪਏਗਾ। ਮੈਂ ਆਪਣੇ ਆਪ ਨੂੰ ਅਤੇ ਆਪਣੀ ਰੁਟੀਨ ਨੂੰ ਪੂਰੀ ਤਰ੍ਹਾਂ ਬਦਲ ਲਿਆ। ਅਕਸ਼ੈ (ਕੁਮਾਰ) ਸਰ ਮੇਰੇ ਲਈ ਵੱਡੀ ਪ੍ਰੇਰਣਾ ਹਨ। ਮੈਂ ਜਲਦੀ ਉੱਠਦਾ ਹਾਂ, ਆਪਣੇ ਕੰਮਾਂ ਨੂੰ ਪੂਰਾ ਕਰਨ ਲਈ ਆਪਣੇ ਆਪ ਨੂੰ ਸਮਾਂ ਦਿੰਦਾ ਹਾਂ ਅਤੇ ਹੁਣ ਇਸ ‘ਚ ਆਪਣੇ ਆਪ ਨੂੰ ਨਹੀਂ ਲੱਭਦਾ।" ਹਨੀ ਸਿੰਘ ਨੂੰ ਲਗਦਾ ਹੈ ਕਿ ਅੱਜ ਕੱਲ੍ਹ ਲੋਕ ਜਲਦੀ ਕਿਸੇ ਚੀਜ ਬਾਰੇ ਬੁਰਾ ਮਹਿਸੂਸ ਕਰਦੇ ਹਨ।
ਹਨੀ ਸਿੰਘ ਨੇ ਕਿਹਾ, "ਮੇਰੇ ਖਿਆਲ ਅੱਜ ਕੱਲ੍ਹ ਲੋਕ ਬਹੁਤ ਜਲਦੀ ਗੁੱਸੇ ‘ਚ ਆ ਜਾਂਦੇ ਹਨ। ਬੇਸ਼ੱਕ ਮੈਂ ਆਜ਼ਾਦੀ ਦਾ ਸਮਰਥਨ ਕਰਦਾ ਹਾਂ, ਫਿਰ ਵੀ ਮੈਨੂੰ ਲੱਗਦਾ ਹੈ ਕਿ ਤੁਹਾਡੀ ਹਰ ਗੱਲ ‘ਤੇ ਨਿਰਣਾ ਕੀਤਾ ਜਾਂਦਾ ਹੈ। ਇੱਕ ਕਲਾਕਾਰ ਉਸੇ ਸਮੇਂ ਫੈਨਸ ਨੂੰ ਖੁਸ਼ ਕਰਨਾ ਅਤੇ ਸਿਰਜਣਾਤਮਕ ਹੋਣਾ ਮੁਸ਼ਕਲ ਹੋ ਜਾਂਦਾ ਹੈ।”
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਕਾਰੋਬਾਰ
ਜਲੰਧਰ
Advertisement