Kangana Ranaut Slapped Row: ਜਾਣੋ ਕੰਗਨਾ ਰਣੌਤ ਦੇ ਥੱਪੜ ਮਾਰਨ ਦੇ ਮਾਮਲੇ 'ਚ ਕੀ ਹੋ ਸਕਦੀ ਸਜ਼ਾ?
Kangana Ranaut Slapped Row: ਚੰਡੀਗੜ੍ਹ 'ਚ CISF ਦੀ ਮਹਿਲਾ ਸੁਰੱਖਿਆ ਕਰਮੀ ਤੇ ਮੰਡੀ ਤੋਂ ਸੰਸਦ ਮੈਂਬਰ ਬਣੀ ਫਿਲਮ ਅਭਿਨੇਤਰੀ ਕੰਗਨਾ ਰਣੌਤ ਦੇ ਥੱਪੜ ਮਾਰਨ ਦਾ ਦੋਸ਼ ਲੱਗਾ ਹੈ।
Kangana Ranaut Slapped Row: ਚੰਡੀਗੜ੍ਹ 'ਚ CISF ਦੀ ਮਹਿਲਾ ਸੁਰੱਖਿਆ ਕਰਮੀ ਤੇ ਮੰਡੀ ਤੋਂ ਸੰਸਦ ਮੈਂਬਰ ਬਣੀ ਫਿਲਮ ਅਭਿਨੇਤਰੀ ਕੰਗਨਾ ਰਣੌਤ ਦੇ ਥੱਪੜ ਮਾਰਨ ਦਾ ਦੋਸ਼ ਲੱਗਾ ਹੈ। ਇਹ ਘਟਨਾ ਚੰਡੀਗੜ੍ਹ ਏਅਰਪੋਰਟ 'ਤੇ ਮਹਿਲਾ ਸੁਰੱਖਿਆ ਕਰਮੀਆਂ ਨਾਲ ਕੰਗਨਾ ਦੀ ਬਹਿਸ ਤੋਂ ਬਾਅਦ ਵਾਪਰੀ। ਕੀ ਤੁਹਾਨੂੰ ਥੱਪੜ ਮਾਰਨ ਦੀ ਸਜ਼ਾ ਪਤਾ ਹੈ? ਅਸੀਂ ਭਾਰਤੀ ਰਾਜਨੀਤੀ ਅਤੇ ਸਮਾਜਕ ਜੀਵਨ ਵਿੱਚ ਅਜਿਹੀਆਂ ਘਟਨਾਵਾਂ ਬਾਰੇ ਅਕਸਰ ਸੁਣਦੇ ਹਾਂ।
ਕਿਸੇ ਨੂੰ ਥੱਪੜ ਮਾਰਨਾ ਅਪਰਾਧ ਹੈ। ਅਜਿਹੇ ਮਾਮਲਿਆਂ ਵਿੱਚ ਪੁਲਿਸ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 323 ਤਹਿਤ ਕੇਸ ਦਰਜ ਕਰਦੀ ਹੈ। ਆਈਪੀਸੀ ਦੀ ਧਾਰਾ 323 ਦੇ ਤਹਿਤ, ਜੇਕਰ ਕੋਈ ਵਿਅਕਤੀ ਆਪਣੀ ਮਰਜ਼ੀ ਨਾਲ ਕਿਸੇ ਨੂੰ ਸੱਟ ਜਾਂ ਨੁਕਸਾਨ ਪਹੁੰਚਾਉਂਦਾ ਹੈ, ਤਾਂ ਅਜਿਹਾ ਕਰਨ ਲਈ ਉਸ ਨੂੰ 1 ਸਾਲ ਦੀ ਜੇਲ੍ਹ ਹੋ ਸਕਦੀ ਹੈ। ਨਾਲ ਹੀ 1,000 ਰੁਪਏ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਪਰ ਜੇਕਰ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕਿਸੇ ਨੇ ਦੁਰਵਿਵਹਾਰ ਕੀਤਾ ਹੈ ਅਤੇ ਫਿਰ ਇਹ ਘਟਨਾ ਵਾਪਰੀ ਹੈ, ਤਾਂ ਅਦਾਲਤ ਸਜ਼ਾ ਨੂੰ ਬਦਲ ਸਕਦੀ ਹੈ ਜਾਂ ਕੇਸ ਨੂੰ ਖਾਰਜ ਕਰ ਸਕਦੀ ਹੈ।
ਜੇਕਰ ਕੋਈ ਵਿਅਕਤੀ ਕਿਸੇ ਹੋਰ ਵਿਅਕਤੀ ਨੂੰ ਡਰਾਉਣ ਲਈ ਅਪਰਾਧਿਕ ਸ਼ਕਤੀ ਜਾਂ ਪ੍ਰਤੀਕਾਤਮਕ ਹਮਲਾ ਕਰਦਾ ਹੈ, ਜਿਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਪਰ ਪੀੜਤ ਘਬਰਾਹਟ ਮਹਿਸੂਸ ਕਰਦਾ ਹੈ, ਤਾਂ ਅਜਿਹਾ ਕਰਨ ਵਾਲੇ ਵਿਅਕਤੀ ਨੂੰ ਭਾਰਤੀ ਦੰਡਾਵਲੀ ਦੀ ਧਾਰਾ 358 ਤਹਿਤ ਦੋਸ਼ੀ ਮੰਨਿਆ ਜਾਵੇਗਾ।
ਪਹਿਲਾਂ ਕਿੰਝ ਹੁੰਦੀ ਸੀ ਕਾਰਵਾਈ ?
ਪਹਿਲਾਂ ਥੱਪੜ ਮਾਰਨ ਅਤੇ ਮੁੱਕੇ ਮਾਰਨ ਦੀ ਘਟਨਾ ਵਿੱਚ ਪੁਲਿਸ ਸੀਆਰਪੀਸੀ ਦੀ ਧਾਰਾ 107/51 ਤਹਿਤ ਰੋਕਥਾਮੀ ਕਾਰਵਾਈ ਕਰਦੀ ਸੀ। ਇਸ ਤਹਿਤ ਮੁਲਜ਼ਮ ਨੂੰ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਸੀ, ਜਿੱਥੇ ਉਸ ਨੂੰ ਇੱਕ ਸਾਲ ਲਈ ਚੰਗੇ ਚਾਲ-ਚਲਣ ਦੀ ਚਿਤਾਵਨੀ ਦੇ ਕੇ ਮੌਕੇ ’ਤੇ ਹੀ ਛੱਡ ਦਿੱਤਾ ਜਾਂਦਾ ਸੀ।
ਹੁਣ ਕੀ ਹੋ ਸਕਦਾ?
ਪੁਲਿਸ ਆਈਪੀਸੀ ਦੀਆਂ ਧਾਰਾਵਾਂ 323 ਅਤੇ 341 ਤਹਿਤ ਕੇਸ ਦਰਜ ਕਰੇਗੀ ਅਤੇ ਇਹ ਧਾਰਾਵਾਂ ਲਗਾਉਣ ਤੋਂ ਬਾਅਦ ਸਥਿਤੀ ਮੁਤਾਬਕ ਕੁਝ ਹੋਰ ਧਾਰਾਵਾਂ ਵੀ ਜੋੜੀਆਂ ਜਾ ਸਕਦੀਆਂ ਹਨ। ਇਨ੍ਹਾਂ ਧਾਰਾਵਾਂ ਤਹਿਤ ਕੇਸ ਦਰਜ ਹੋਣ ਤੋਂ ਬਾਅਦ ਪੁਲੀਸ ਜਾਂਚ ਅਧਿਕਾਰੀ ਸਬੂਤ ਇਕੱਠੇ ਕਰਨਗੇ। ਕੇਸ ਅਦਾਲਤ ਵਿੱਚ ਚੱਲੇਗਾ ਅਤੇ ਦੋਸ਼ੀ ਪਾਏ ਜਾਣ 'ਤੇ ਇੱਕ ਸਾਲ ਤੱਕ ਦੀ ਸਜ਼ਾ ਅਤੇ ਜੁਰਮਾਨਾ ਹੋ ਸਕਦਾ ਹੈ।