(Source: ECI/ABP News)
Allergy In Winter: ਕੀ ਸਰਦੀਆਂ ਵਿੱਚ ਊਨੀ ਕੱਪੜੇ ਪਾਉਣ ਨਾਲ ਹੋਣ ਲੱਗਦੀ ਐਲਰਜੀ? ਤਾਂ ਅਪਨਾਓ ਇਨ੍ਹਾਂ ਤਰੀਕਿਆਂ ਨੂੰ, ਮਿਲੇਗੀ ਰਾਹਤ
woolen clothes: ਹਾਲਾਂਕਿ ਇਹ ਮੌਸਮ ਕਈ ਲੋਕਾਂ ਲਈ ਮੁਸ਼ਕਿਲਾਂ ਵਧਾ ਸਕਦਾ ਹੈ। ਕਿਉਂਕਿ ਇਨ੍ਹਾਂ ਨੂੰ ਪਹਿਨਣ ਤੋਂ ਬਾਅਦ ਕਈ ਲੋਕਾਂ ਨੂੰ ਸਕਿਨ ਐਲਰਜੀ ਹੋ ਜਾਂਦੀ ਹੈ।
![Allergy In Winter: ਕੀ ਸਰਦੀਆਂ ਵਿੱਚ ਊਨੀ ਕੱਪੜੇ ਪਾਉਣ ਨਾਲ ਹੋਣ ਲੱਗਦੀ ਐਲਰਜੀ? ਤਾਂ ਅਪਨਾਓ ਇਨ੍ਹਾਂ ਤਰੀਕਿਆਂ ਨੂੰ, ਮਿਲੇਗੀ ਰਾਹਤ Allergy In Winter: Does wearing woolen clothes in winter cause allergies? To adopt these methods, you will get relief Allergy In Winter: ਕੀ ਸਰਦੀਆਂ ਵਿੱਚ ਊਨੀ ਕੱਪੜੇ ਪਾਉਣ ਨਾਲ ਹੋਣ ਲੱਗਦੀ ਐਲਰਜੀ? ਤਾਂ ਅਪਨਾਓ ਇਨ੍ਹਾਂ ਤਰੀਕਿਆਂ ਨੂੰ, ਮਿਲੇਗੀ ਰਾਹਤ](https://feeds.abplive.com/onecms/images/uploaded-images/2023/11/30/cd28257e6e0547f11490968694cb74e01701301884894700_original.jpg?impolicy=abp_cdn&imwidth=1200&height=675)
Woolen clothes allergies: ਸਰਦੀਆਂ ਸ਼ੁਰੂ ਹੋ ਗਈਆਂ ਹਨ, ਅਤੇ ਠੰਡ ਦਿਨੋ ਦਿਨ ਵੱਧ ਰਹੀ ਹੈ। ਜਿਸ ਕਰਕੇ ਲੋਕਾਂ ਹੁਣ ਸ਼ਾਲ, ਸਵੈਟਰ, ਟੋਪੀਆਂ ਦੀ ਵਰਤੋਂ ਕਰ ਰਹੇ ਹਨ। ਠੰਡ ਦੇ ਵਿੱਚ ਊਨੀ ਕੱਪੜੇ (woolen clothes) ਪਹਿਨਣ ਦਾ ਆਪਣਾ ਹੀ ਮਜ਼ਾ ਹੈ, ਇਹ ਸਰੀਰ ਨੂੰ ਗਰਮ ਰੱਖਦੇ ਹਨ। ਹਾਲਾਂਕਿ ਇਹ ਮੌਸਮ ਕਈ ਲੋਕਾਂ ਲਈ ਮੁਸ਼ਕਿਲਾਂ ਵਧਾ ਸਕਦਾ ਹੈ। ਕਿਉਂਕਿ ਇਨ੍ਹਾਂ ਨੂੰ ਪਹਿਨਣ ਤੋਂ ਬਾਅਦ ਕਈ ਲੋਕਾਂ ਨੂੰ ਸਕਿਨ ਐਲਰਜੀ ਹੋ ਜਾਂਦੀ ਹੈ। ਇਸ ਕਾਰਨ ਚਿਹਰੇ 'ਤੇ ਲਾਲੀ, ਸੋਜ, ਖੁਰਕ, ਨੱਕ ਬੰਦ ਹੋਣਾ, ਖਾਰਸ਼ ਅਤੇ ਚਮੜੀ 'ਤੇ ਧੱਫੜ ਨਜ਼ਰ ਆਉਣ ਲੱਗਦੇ ਹਨ।
ਇਹ ਸਮੱਸਿਆ ਹੱਥਾਂ-ਪੈਰਾਂ ਵਿਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਇਸ ਦਾ ਕਾਰਨ ਖੁਸ਼ਕ ਚਮੜੀ ਹੋ ਸਕਦੀ ਹੈ। ਇਸ ਐਲਰਜੀ ਤੋਂ ਬਚਣ ਲਈ ਇਨ੍ਹਾਂ ਟਿਪਸ ਦੀ ਪਾਲਣਾ ਕਰੋ।
ਐਲਰਜੀ ਤੋਂ ਬਚਣ ਲਈ ਉਪਾਏ
ਸਰਦੀਆਂ ਵਿੱਚ ਉੱਨ ਦੀ ਐਲਰਜੀ ਦਾ ਇੱਕ ਹੋਰ ਕਾਰਨ ਚਮੜੀ ਦਾ ਉੱਨ ਦੇ ਸਿੱਧੇ ਸੰਪਰਕ ਵਿੱਚ ਆਉਣਾ ਹੈ। ਇਸ ਨਾਲ urticaria ਦੀ ਸਮੱਸਿਆ ਹੋ ਜਾਂਦੀ ਹੈ। ਇਸ ਸਮੱਸਿਆ ਵਿੱਚ ਪ੍ਰਭਾਵਿਤ ਹਿੱਸੇ ਦੀ ਚਮੜੀ ਲਾਲ ਹੋ ਜਾਂਦੀ ਹੈ ਅਤੇ ਜਲਨ ਦੇ ਨਾਲ-ਨਾਲ ਖੁਜਲੀ ਵੀ ਹੁੰਦੀ ਹੈ। ਕੁਝ ਲੋਕਾਂ ਨੂੰ ਇਸ ਕਾਰਨ ਨੱਕ ਅਤੇ ਅੱਖਾਂ ਵਿੱਚ ਪਾਣੀ ਆਉਣ ਦੀ ਸਮੱਸਿਆ ਹੋ ਜਾਂਦੀ ਹੈ।
ਊਨੀ ਕੱਪੜਿਆਂ ਦੀਆਂ ਕਈ ਕਿਸਮਾਂ ਹਨ। ਅਜਿਹੀ ਸਥਿਤੀ ਵਿੱਚ, ਨਰਮ ਉੱਨ ਖਰੀਦੋ। ਇਸ ਤੋਂ ਇਲਾਵਾ ਊਨੀ ਕੱਪੜੇ ਪਹਿਨਣ ਤੋਂ ਪਹਿਲਾਂ ਚਮੜੀ 'ਤੇ ਕੋਲਡ ਕਰੀਮ ਜ਼ਰੂਰ ਲਗਾਓ। ਨਾਲ ਹੀ, ਉੱਨ ਦੀ ਐਲਰਜੀ ਤੋਂ ਬਚਣ ਲਈ, ਮਾਇਸਚਰਾਈਜ਼ਰ ਦੀ ਨਿਯਮਤ ਵਰਤੋਂ ਕਰਨੀ ਚਾਹੀਦੀ ਹੈ। ਸਰਦੀਆਂ 'ਚ ਨਹਾਉਣ ਤੋਂ ਬਾਅਦ ਪੂਰੇ ਸਰੀਰ 'ਤੇ ਮਾਇਸਚਰਾਈਜ਼ਰ ਜਾਂ ਫਿਰ ਨਾਰੀਅਲ ਦਾ ਤੇਲ ਲਗਾਉਣ ਨਾਲ ਕਾਫੀ ਰਾਹਤ ਮਿਲਦੀ ਹੈ।
ਹੋਰ ਪੜ੍ਹੋ : ਗ੍ਰੀਨ ਟੀ ਜਾਂ ਬਲੈਕ ਟੀ, ਜਾਣੋ ਕਿਹੜੀ ਚਾਹ ਤੁਹਾਡੀ ਸਿਹਤ ਲਈ ਫਾਇਦੇਮੰਦ?
ਜੈਤੂਨ ਦੇ ਤੇਲ ਦੀ ਮਾਲਿਸ਼ ਐਲਰਜੀ ਵਾਲੀ ਚਮੜੀ 'ਤੇ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਦੇ ਨਾਲ ਫਲ ਅਤੇ ਸਬਜ਼ੀਆਂ ਦਾ ਭਰਪੂਰ ਸੇਵਨ ਕਰੋ। ਇਸ ਤੋਂ ਇਲਾਵਾ ਵਿਟਾਮਿਨ ਈ ਵਾਲੀ ਨਾਈਟ ਕ੍ਰੀਮ ਲਓ ਅਤੇ ਇਸ ਨਾਲ ਆਪਣੇ ਸਰੀਰ ਅਤੇ ਚਿਹਰੇ ਨੂੰ ਮੋਇਸਚਰਾਈਜ਼ ਕਰੋ।
ਖੁਸ਼ਕ ਚਮੜੀ ਲਈ, ਤੁਸੀਂ ਗਲਿਸਰੀਨ ਅਤੇ ਗੁਲਾਬ ਜਲ ਨੂੰ ਮਿਕਸ ਕਰ ਸਕਦੇ ਹੋ ਅਤੇ ਇਸਨੂੰ ਮਾਇਸਚਰਾਈਜ਼ਰ ਦੇ ਰੂਪ ਵਿੱਚ ਲਗਾ ਸਕਦੇ ਹੋ। ਸਰਦ ਰੁੱਤ ਦੇ ਵਿੱਚ ਸਰੀਰ ਦੇ ਵਿੱਚ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਹੈ। ਜਿਸ ਕਰਕੇ ਵੀ ਚਮੜੀ ਖੁਸ਼ਕ ਹੋ ਜਾਂਦੀ ਹੈ। ਸੋ ਜਦੋਂ ਵੀ ਸਮੇਂ ਲੱਗੇ ਤਾਂ ਜ਼ਰੂਰ 10 ਮਿੰਟ ਧੁੱਪ ਸੇਕਨੀ ਚਾਹੀਦੀ ਹੈ। ਇਸ ਨਾਲ ਸਰੀਰ ਨੂੰ ਫਾਇਦਾ ਮਿਲਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)