Corona-Virus: ਕੋਰੋਨਾ ਤੋਂ ਠੀਕ ਹੋਣ ਮਗਰੋਂ ਵੀ 30 ਦਿਨਾਂ ਤੱਕ ਨਾ ਬਣਾਓ ਸਰੀਰਕ ਸਬੰਧ, ਮਾਹਿਰਾਂ ਦੀ ਹਦਾਇਤ
ਕੋਰੋਨਾਵਾਇਰਸ (COVID-19) ਦੀ ਲਾਗ ਤੋਂ ਠੀਕ ਹੋਣ ਤੋਂ ਬਾਅਦ ਵੀ ਖ਼ਤਰਾ ਪੂਰੀ ਤਰ੍ਹਾਂ ਟਲਿਆ ਨਹੀਂ ਹੁੰਦਾ; ਇਸੇ ਲਈ ਖ਼ਾਸ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਕੋਰੋਨਾ ਦੀ ਲਾਗ ਤੋਂ ਪੀੜਤ ਮਰੀਜ਼ ਜੋ ਪੂਰੀ ਤਰ੍ਹਾਂ ਠੀਕ ਹੋ ਕੇ ਹਸਪਤਾਲ ਤੋਂ ਘਰ ਜਾ ਚੁੱਕੇ ਸਨ, ਉਨ੍ਹਾਂ ਦੇ ਵੀਰਜ (ਸਪੱਰਮ) ਵਿੱਚ ਕੋਰੋਨਾ ਵਾਇਰਸ ਮਿਲੇ ਹਨ।
ਕੋਰੋਨਾਵਾਇਰਸ (COVID-19) ਦੀ ਲਾਗ ਤੋਂ ਠੀਕ ਹੋਣ ਤੋਂ ਬਾਅਦ ਵੀ ਖ਼ਤਰਾ ਪੂਰੀ ਤਰ੍ਹਾਂ ਟਲਿਆ ਨਹੀਂ ਹੁੰਦਾ; ਇਸੇ ਲਈ ਖ਼ਾਸ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਕੋਰੋਨਾ ਦੀ ਲਾਗ ਤੋਂ ਪੀੜਤ ਮਰੀਜ਼ ਜੋ ਪੂਰੀ ਤਰ੍ਹਾਂ ਠੀਕ ਹੋ ਕੇ ਹਸਪਤਾਲ ਤੋਂ ਘਰ ਜਾ ਚੁੱਕੇ ਸਨ, ਉਨ੍ਹਾਂ ਦੇ ਵੀਰਜ (ਸਪੱਰਮ) ਵਿੱਚ ਕੋਰੋਨਾ ਵਾਇਰਸ ਮਿਲੇ ਹਨ।
ਇਸ ਸਬੰਧੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਹਾਲਤ ਵਿੱਚ ਮਰਦਾਂ ਨੂੰ ਆਪਣੀ ਪਾਰਟਨਰ ਨਾਲ ਸਬੰਧ ਬਣਾਉਣ ਤੋਂ ਬਚਣਾ ਚਾਹੀਦਾ ਹੈ; ਨਹੀਂ ਤਾਂ ਉਸ ਨੂੰ ਵੀ ਕੋਰੋਨਾ ਵਾਇਰਸ ਦੀ ਲਾਗ ਲੱਗ ਸਕਦੀ ਹੈ। ਕੁਝ ਮਾਮਲਿਆਂ ਵਿੱਚ ਇਹ ਗੱਲ ਸਾਹਮਣੇ ਆਇਆ ਹੈ ਕਿ ਠੀਕ ਹੋਣ ਤੋਂ ਬਾਅਦ ਵੀ ਕੁਝ ਪੁਰਸ਼ਾਂ ਦੇ ਸਪੱਰਮ ਦੇ ਨਮੂਨਿਆਂ ’ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ।
ਇਸੇ ਲਈ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਕੁਝ ਮਾਹਿਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਜੇ ਕੋਰੋਨਾ ਦਾ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕਾ ਹੋਵੇ, ਇਸ ਤੋਂ ਬਾਅਦ ਵੀ ਕੁਝ ਵੀ ਕੁਝ ਸਮੇਂ ਤੱਕ ਉਸ ਨੂੰ ਆਪਣੇ ਸਾਥੀ ਤੋਂ ਉਚਿਤ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।
ਥਾਈਲੈਂਡ ਦੇ ਡਿਜ਼ੀਜ਼ ਕੰਟਰੋਲ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਜੇ ਕੋਰੋਨਾ ਦੇ ਇਲਾਜ ਤੋਂ ਬਾਅਦ ਤੁਸੀਂ ਠੀਕ ਵੀ ਹੋ ਚੁੱਕੇ ਹੋ, ਤਾਂ ਸੈਕਸ ਤੋਂ ਪਰਹੇਜ਼ ਕਰਨਾ ਜ਼ਰੂਰੀ ਹੈ। ਇੱਥੋਂ ਤੱਕ ਕਿ ਸਾਥੀ ਨੂੰ ਚੁੰਮਣ ਤੋਂ ਵੀ ਪਰਹੇਜ਼ ਕਰੋ। ਚੀਨ ’ਚ ਹੋਏ ਇੱਕ ਅਧਿਐਨ ’ਚ ਚੇਤਾਵਨੀ ਦਿੱਤੀ ਗਈ ਹੈ ਕਿ ਚੀਨ ’ਚ ਠੀਕ ਹੋ ਚੁੱਕੇ ਮਰੀਜ਼ਾਂ ਦੇ ਵੀਰਜ ਵਿੱਚ ਕੋਰੋਨਾਵਾਇਰਸ ਮਿਲੇ ਹਨ। ਇਸੇ ਲਈ ਅਜਿਹੀ ਹਾਲਤ ਵਿੱਚ ਸੰਭੋਗ ਕਰਨਾ ਅਸੁਰੱਖਿਅਤ ਹੈ।
Healthline ਨੇ ਛਾਪਿਆ ਹੈ ਕਿ ਕੋਰੋਨਾ ਵਾਇਰਸ ਬੌਡੀ ਡ੍ਰੌਪਲੈਟਸ ਰਾਹੀਂ ਅਤੇ ਨਿੱਛ ਜਾਂ ਜ਼ੁਕਾਮ ਦੇ ਕਣਾਂ ਰਾਹੀਂ ਫੈਲਦਾ ਹੈ। ਇਸੇ ਲਈ ਸਾਵਧਾਨੀ ਵਰਤਣੀ ਉਚਿਤ ਹੈ। ਕੋਰੋਨਾ ਦੀ ਲਾਗ ਤੋਂ ਠੀਕ ਹੋਣ ਦੇ 30 ਦਿਨਾਂ ਤੱਕ ਲੋਕਾਂ ਨੂੰ ਆਪਣੇ ਸਾਥੀ ਨੂੰ ਕਿੱਸ ਕਰਨ ਤੋਂ ਵੀ ਬਚਣਾ ਚਾਹੀਦਾ ਹੈ।
ਕੁਝ ਮਾਮਲੇ ਸਾਹਮਣੇ ਆਏ ਹਨ ਕਿ ਇਲਾਜ ਰਾਹੀਂ ਠੀਕ ਹੋਣ ਦੇ ਇੱਕ ਮਹੀਨੇ ਬਾਅਦ ਤੁਸੀਂ ਸਾਥੀ ਨਾਲ ਸਬੰਧ ਸਥਾਪਤ ਕਰਦੇ ਹੋ, ਤਾਂ ਕੰਡੋਮ ਵਰਤਣਾ ਨਾ ਭੁੱਲੋ।
ਚੀਨ ਵੱਲੋਂ ਕੀਤੇ ਅਧਿਐਨ ਅਧੀਨ 38 ਕਰੋਨਾ ਮਰੀਜ਼ਾਂ ਦੇ ਸਪੱਰਮ ਦੇ ਸੈਂਪਲ ਲਏ ਗਏ। ਇਨ੍ਹਾਂ ਵਿੱਚੋਂ 15 ਤਾਂ ਹਸਪਤਾਲ ’ਚ ਹੀ ਸਨ ਅਤੇ 23 ਠੀਕ ਹੋ ਕੇ ਘਰ ਵਾਪਸ ਜਾ ਚੁੱਕੇ ਸਨ। ਟੈਸਟ ਵਿੱਚ 6 ਵਿਅਕਤੀਆਂ ਦੇ ਸਪੱਰਮ ਵਿੱਚ ਕੋਰੋਨਾ ਵਾਇਰਸ ਪਾਇਆ ਗਿਆ ਤੇ ਸਿਹਤਯਾਬ ਹੋ ਚੁੱਕੇ ਦੋ ਜਣਿਆਂ ਦੇ ਸਪੱਰਮ ਵਿੱਚ ਵੀ ਕੋਰੋਨਾ ਵਾਇਰਸ ਮਿਲੇ ਹਨ।
ਇਸ ਬਾਰੇ JAMA ਓਪਨ ਨੈੱਟਵਰਕ ਨੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ, ਜਿਸ ਅਨੁਸਾਰ ਜਾਂਚਕਾਰ ਸ਼ਿਜ਼ੀ ਜ਼ਾਂਗ ਨੇ ਕਿਹਾ ਕਿ ਇਸ ਤੱਥ ਤੋਂ ਪੂਰੀ ਤਰ੍ਹਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੇ ਕੋਰੋਨਾ ਦਾ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕਾ ਹੈ, ਤਦ ਵੀ ਉਸ ਤੋਂ ਲਾਗ ਲੱਗਣ ਦਾ ਖ਼ਤਰਾ ਰਹਿੰਦਾ ਹੈ।
Check out below Health Tools-
Calculate Your Body Mass Index ( BMI )