(Source: ECI/ABP News)
Curd Making Process: ਇਨ੍ਹਾਂ ਗਲਤੀਆਂ ਕਾਰਨ ਘਰ 'ਚ ਨਹੀਂ ਬਣ ਪਾਉਂਦਾ ਬਜ਼ਾਰ ਵਾਂਗ ਟਾਈਟ ਦਹੀਂ, ਜਾਣੋ ਸਹੀ ਤਰੀਕਾ
Curd: ਜੇਕਰ ਤੁਸੀਂ ਵੀ ਘਰ 'ਚ ਟਾਈਟ ਅਤੇ ਸਵਾਦਿਸ਼ਟ ਦਹੀਂ ਤਿਆਰ ਨਹੀਂ ਕਰ ਪਾ ਰਹੇ ਹੋ ਤਾਂ ਹੋ ਸਕਦਾ ਹੈ ਕਿ ਤੁਸੀਂ ਕੋਈ ਗਲਤੀ ਕਰ ਰਹੇ ਹੋਵੋ। ਆਓ ਜਾਣਦੇ ਹਾਂ ਦਹੀਂ ਬਣਾਉਣ ਲਈ ਤੁਹਾਨੂੰ ਕਿਹੜੇ ਆਸਾਨ ਰਸੋਈ ਟਿਪਸ ਦੀ ਪਾਲਣਾ ਕਰਨੀ ਪਵੇਗੀ।
![Curd Making Process: ਇਨ੍ਹਾਂ ਗਲਤੀਆਂ ਕਾਰਨ ਘਰ 'ਚ ਨਹੀਂ ਬਣ ਪਾਉਂਦਾ ਬਜ਼ਾਰ ਵਾਂਗ ਟਾਈਟ ਦਹੀਂ, ਜਾਣੋ ਸਹੀ ਤਰੀਕਾ Curd Making Process: Due to these mistakes, curd cannot be made at home like in the market, know the right way Curd Making Process: ਇਨ੍ਹਾਂ ਗਲਤੀਆਂ ਕਾਰਨ ਘਰ 'ਚ ਨਹੀਂ ਬਣ ਪਾਉਂਦਾ ਬਜ਼ਾਰ ਵਾਂਗ ਟਾਈਟ ਦਹੀਂ, ਜਾਣੋ ਸਹੀ ਤਰੀਕਾ](https://feeds.abplive.com/onecms/images/uploaded-images/2024/05/28/cf7715273df5e59996274ab5415908811716915731535996_original.jpg?impolicy=abp_cdn&imwidth=1200&height=675)
ਗਰਮੀਆਂ 'ਚ ਲੋਕ ਆਪਣੀ ਡਾਈਟ 'ਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਪਸੰਦ ਕਰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ ਅਤੇ ਨਾਲ ਹੀ ਉਨ੍ਹਾਂ ਦਾ ਪੇਟ ਵੀ ਠੰਡਾ ਰਹਿੰਦਾ ਹੈ। ਦਹੀ ਵੀ ਅਜਿਹੀ ਹੀ ਇੱਕ ਚੀਜ਼ ਹੈ।
ਘਰ ਵਿੱਚ ਦਹੀਂ ਦੀ ਵਰਤੋਂ ਮੱਖਣ, ਰਾਇਤਾ, ਲੱਸੀ ਵਰਗੀਆਂ ਚੀਜ਼ਾਂ ਬਣਾਉਣ ਲਈ ਕੀਤੀ ਜਾਂਦੀ ਹੈ। ਬਜ਼ਾਰ ਤੋਂ ਮਿਲਣ ਵਾਲਾ ਦਹੀਂ ਭਾਵੇਂ ਟਾਈਟ ਹੁੰਦਾ ਹੈ ਪਰ ਵਾਰ-ਵਾਰ ਖਰੀਦਣ ਉਤੇ ਜੇਬ 'ਤੇ ਭਾਰੀ ਪੈ ਜਾਂਦਾ ਹੈ। ਅਜਿਹੇ 'ਚ ਪਰਿਵਾਰਕ ਬਜਟ ਨੂੰ ਧਿਆਨ 'ਚ ਰੱਖਦੇ ਹੋਏ ਘਰ ਦੀਆਂ ਔਰਤਾਂ ਘਰ 'ਚ ਹੀ ਦਹੀਂ ਜਮਾਉਂਦੀ ਹਨ। ਹਾਲਾਂਕਿ, ਘਰ ਵਿੱਚ ਬਜ਼ਾਰ ਦੀ ਤਰ੍ਹਾਂ ਟਾਈਟ ਦਹੀਂ ਬਣਾਉਣਾ ਹਰ ਔਰਤ ਲਈ ਆਸਾਨ ਕੰਮ ਨਹੀਂ ਹੈ। ਗਰਮੀਆਂ ਦੇ ਮੌਸਮ 'ਚ ਕੁਝ ਔਰਤਾਂ ਇਹ ਸ਼ਿਕਾਇਤ ਕਰਦੀਆਂ ਹਨ ਕਿ ਉਹ ਘਰ 'ਚ ਦਹੀਂ ਨੂੰ ਬਜ਼ਾਰ ਵਾਂਗ ਟਾਈਟ ਨਹੀਂ ਕਰ ਪਾਉਂਦੀਆਂ ਜਾਂ ਫਿਰ ਜੇਕਰ ਦਹੀਂ ਜਮ ਵੀ ਜਾਵੇ ਤਾਂ ਉਸ ਦਾ ਸਵਾਦ ਚੰਗਾ ਨਹੀਂ ਲੱਗਦਾ। ਜੇਕਰ ਤੁਸੀਂ ਵੀ ਘਰ 'ਚ ਟਾਈਟ ਅਤੇ ਸਵਾਦਿਸ਼ਟ ਦਹੀਂ ਤਿਆਰ ਨਹੀਂ ਕਰ ਪਾ ਰਹੇ ਹੋ ਤਾਂ ਹੋ ਸਕਦਾ ਹੈ ਕਿ ਤੁਸੀਂ ਕੋਈ ਗਲਤੀ ਕਰ ਰਹੇ ਹੋਵੋ। ਆਓ ਜਾਣਦੇ ਹਾਂ ਦਹੀਂ ਬਣਾਉਣ ਲਈ ਤੁਹਾਨੂੰ ਕਿਹੜੇ ਆਸਾਨ ਰਸੋਈ ਟਿਪਸ ਦੀ ਪਾਲਣਾ ਕਰਨੀ ਪਵੇਗੀ।
ਦਹੀਂ ਜਮਾਉਣ ਸਮੇਂ ਨਾ ਕਰੋ ਇਹ ਗਲਤੀਆਂ-
ਮੌਸਮ ਦੇ ਹਿਸਾਬ ਨਾਲ ਦਹੀਂ ਬਣਾਉਣ ਲਈ ਭਾਂਡੇ ਦੀ ਚੋਣ ਕਰੋ-
ਜਿਵੇਂ-ਜਿਵੇਂ ਮੌਸਮ ਬਦਲਦਾ ਹੈ, ਦਹੀਂ ਜਮਾਉ ਦੇ ਭਾਂਡਿਆਂ ਨੂੰ ਵੀ ਬਦਲਣਾ ਚਾਹੀਦਾ ਹੈ। ਗਰਮੀਆਂ ਵਿੱਚ ਦਹੀਂ ਬਣਾਉਣ ਲਈ ਮਿੱਟੀ ਦਾ ਭਾਂਡਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ, ਜਦੋਂ ਕਿ ਸਟੀਲ ਦਾ ਭਾਂਡਾ ਸਰਦੀਆਂ ਵਿੱਚ ਸਭ ਤੋਂ ਵਧੀਆ ਹੁੰਦਾ ਹੈ।
ਜਿਵੇਂ ਦਾ ਖੱਟਾ ਓਵੇਂ ਦਾ ਦਹੀਂ
ਦਹੀਂ ਦਾ ਸਵਾਦ ਅਤੇ ਬਣਤਰ ਸਭ ਖੱਟੇ 'ਤੇ ਨਿਰਭਰ ਕਰਦਾ ਹੈ। ਜੇਕਰ ਦਹੀਂ ਲਗਾਉਣ ਲਈ ਵਰਤਿਆ ਜਾਣ ਵਾਲਾ ਖੱਟਾ ਪਤਲਾ ਹੈ ਤਾਂ ਦਹੀ ਵੀ ਪਤਲਾ ਹੋ ਜਾਵੇਗਾ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਦਹੀਂ ਬਾਜ਼ਾਰ ਦੇ ਦਹੀਂ ਵਾਂਗ ਟਾਈਟ ਹੋਵੇ ਤਾਂ ਖੱਟਾ ਵੀ ਟਾਈਟ ਹੋਣਾ ਚਾਹੀਦਾ ਹੈ।
ਦੁੱਧ ਦਾ ਤਾਪਮਾਨ-
ਕਈ ਵਾਰ ਦੁੱਧ ਵਿੱਚ ਖੱਟਾ ਮਿਲਾਉਂਦੇ ਸਮੇਂ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਦੁੱਧ ਕਿੰਨਾ ਗਰਮ ਹੋਣਾ ਚਾਹੀਦਾ ਹੈ। ਅਜਿਹੀ ਸਥਿਤੀ ਵਿੱਚ, ਬਹੁਤ ਜ਼ਿਆਦਾ ਗਰਮ ਜਾਂ ਬਹੁਤ ਠੰਡੇ ਦੁੱਧ ਵਿੱਚ ਦਹੀਂ ਮਿਲਾ ਕੇ ਦਹੀਂ ਨੂੰ ਟਾਈਟ ਨਹੀਂ ਕੀਤਾ ਜਾ ਸਕਦਾ। ਧਿਆਨ ਰਹੇ, ਦਹੀਂ ਨੂੰ ਜਮਾਉਣ ਲਈ ਦੁੱਧ ਨੂੰ ਹਮੇਸ਼ਾ ਕੋਸਾ ਰੱਖੋ। ਇਸ ਤੋਂ ਬਾਅਦ ਦੁੱਧ 'ਚ ਖੱਟਾ ਪਾ ਕੇ ਮਿਕਸ ਕਰ ਲਓ ਅਤੇ ਦਹੀਂ ਨੂੰ 7-8 ਘੰਟਿਆਂ ਲਈ ਸੈੱਟ ਹੋਣ ਲਈ ਛੱਡ ਦਿਓ।
ਦਹੀਂ ਜਮਾਉਣ ਤੋਂ ਬਾਅਦ ਭਾਂਡੇ ਨੂੰ ਹਿਲਾਉਣਾ -
ਦਹੀਂ ਜਮਾਉਣ ਤੋਂ ਬਾਅਦ, ਭਾਂਡੇ ਨੂੰ ਵਾਰ-ਵਾਰ ਛੂਹਣ ਜਾਂ ਹਿਲਾਉਣ ਨਾਲ ਦਹੀਂ ਢਿੱਲਾ ਹੋ ਜਾਂਦਾ ਹੈ ਅਤੇ ਪਾਣੀ ਵਾਲਾ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਦਹੀਂ ਨੂੰ ਕੱਸਣ ਲਈ, ਦਹੀਂ ਦੇ ਭਾਂਡੇ ਨੂੰ ਢੱਕ ਦਿਓ ਅਤੇ ਇਸ ਨੂੰ ਅਜਿਹੀ ਜਗ੍ਹਾ 'ਤੇ ਰੱਖੋ ਜਿੱਥੋਂ ਦਹੀਂ ਦੇ ਭਾਂਡੇ ਨੂੰ ਵਾਰ-ਵਾਰ ਹਿਲਾ ਨਾ ਸਕੋ।
ਦਹੀਂ ਜਮਾਉਣ ਦਾ ਤਰੀਕਾ-
ਦਹੀਂ ਨੂੰ ਜਮਾਉਣ ਲਈ ਦੁੱਧ ਦੇ ਸਹੀ ਤਾਪਮਾਨ ਅਤੇ ਖੱਟੇ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਤੋਂ ਬਾਅਦ ਅੱਧਾ ਲੀਟਰ ਦੁੱਧ ਵਿਚ ਇਕ ਚਮਚ ਦਹੀਂ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਰਸੋਈ ਦੇ ਇਕ ਕੋਨੇ ਵਿਚ ਢੱਕ ਕੇ ਰੱਖ ਦਿਓ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)