ਪੜਚੋਲ ਕਰੋ

ਆਨਲਾਈਨ ਰਿਸ਼ਤੇ ਲੱਭ ਰਹੇ ਹੋ ਤਾਂ ਹੋ ਜਾਓ ਸਾਵਧਾਨ! ਵਿਆਹ ਦੇ ਬਹਾਨੇ ਧੋਖੇਬਾਜ਼ ਕਰ ਸਕਦੇ ਤੁਹਾਡੀ ਜ਼ਿੰਦਗੀ ਬਰਬਾਦ

ਮੈਟਰੀਮੋਨੀਅਲ ਸਾਈਟਸ 'ਤੇ ਵਿਆਹ ਦੇ ਬਹਾਨੇ ਠੱਗੀ ਮਾਰਨ ਦੇ ਮਾਮਲੇ ਵਧਦੇ ਜਾ ਰਹੇ ਹਨ। ਜੇਕਰ ਤੁਸੀਂ ਵੀ ਆਨਲਾਈਨ ਰਿਸ਼ਤੇ ਦੀ ਤਲਾਸ਼ ਕਰ ਰਹੇ ਹੋ ਤਾਂ ਤੁਹਾਨੂੰ ਚੌਕਸ ਰਹਿਣ ਦੀ ਲੋੜ ਹੈ।

Matrimonial sites: ਅੱਜ-ਕੱਲ੍ਹ ਜਦੋਂ ਹਰ ਚੀਜ਼ ਡਿਜ਼ੀਟਲ (Digital) ਹੋ ਗਈ ਹੈ ਤਾਂ ਵਿਆਹ (Wedding) ਵੀ ਕਿਉਂ ਪਿੱਛੇ ਰਹਿ ਜਾਵੇ। ਭਾਰਤ 'ਚ ਪਿਛਲੇ ਕੁਝ ਸਾਲਾਂ 'ਚ ਕਈ ਮੈਟਰੀਮੋਨੀਅਲ ਸਾਈਟਾਂ (matrimonial sites) ਸਾਹਮਣੇ ਆਈਆਂ ਹਨ ਤੇ ਇੱਥੇ ਆਨਲਾਈਨ ਰਿਸ਼ਤੇ ਤੈਅ ਹੋਣ ਦਾ ਟ੍ਰੈਂਡ ਵੀ ਵਧ ਗਿਆ ਹੈ। ਇਸ ਟ੍ਰੈਂਡ ਦਾ ਲੁਟੇਰੇ ਵੀ ਫ਼ਾਇਦਾ ਚੁੱਕ ਰਹੇ ਹਨ। ਉਹ ਅਜਿਹੀਆਂ ਮੈਟਰੀਮੋਨੀਅਲ ਵੈੱਬਸਾਈਟਾਂ ਜਾਂ ਸੋਸ਼ਲ ਮੀਡੀਆ 'ਤੇ ਫ਼ਰਜ਼ੀ ਪ੍ਰੋਫਾਈਲਾਂ ਬਣਾ ਕੇ ਵਿਆਹ ਦੀ ਗੱਲ ਕਰਦੇ ਹੋਏ ਠੱਗੀ ਕਰ ਰਹੇ ਹਨ। ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਜੇਕਰ ਤੁਸੀਂ ਵੀ ਇਸ ਤਰ੍ਹਾਂ ਦੇ ਵਿਆਹ ਦੀ ਪਲਾਨਿੰਗ ਕਰ ਰਹੇ ਹੋ ਤਾਂ ਤੁਹਾਨੂੰ ਕੁਝ ਸਾਵਧਾਨੀਆਂ ਵਰਤਣ ਦੀ ਲੋੜ ਹੈ।

ਕਿਹੜੀ ਤਰੀਕਿਆਂ ਨਾਲ ਹੋ ਰਹੀ ਠੱਗੀ?

ਅਪਰਾਧੀ ਅਜਿਹੀਆਂ ਵੈੱਬਸਾਈਟਾਂ 'ਤੇ ਵੱਖ-ਵੱਖ ਤਰੀਕਿਆਂ ਨਾਲ ਠੱਗੀ ਕਰ ਰਹੇ ਹਨ। ਠੱਗੀ ਸਿਰਫ਼ ਮਰਦ ਨਾਲ ਹੀ ਨਹੀਂ ਸਗੋਂ ਔਰਤ ਨਾਲ ਵੀ ਹੁੰਦੀ ਹੈ। ਆਓ ਜਾਣਦੇ ਹਾਂ ਠੱਗੀ ਦੇ ਤਰੀਕੇ।

ਪਹਿਲਾ ਤਰੀਕਾ

ਪਹਿਲਾ ਤਰੀਕਾ ਇਹ ਹੈ ਕਿ ਉਹ ਵੈੱਬਸਾਈਟਾਂ ਰਾਹੀਂ ਤੁਹਾਡੇ ਨਾਲ ਸੰਪਰਕ ਕਰਦੇ ਹਨ। ਜ਼ਿਆਦਾਤਰ ਮਾਮਲਿਆਂ 'ਚ ਠੱਗ ਆਪਣੇ ਆਪ ਨੂੰ ਵਿਦੇਸ਼ 'ਚ ਰਹਿਣ ਵਾਲਾ ਦੱਸਦੇ ਹਨ। ਗੱਲਬਾਤ ਸ਼ੁਰੂ ਹੁੰਦੀ ਹੈ, ਫਿਰ ਉਹ ਤੁਹਾਨੂੰ ਤੋਹਫ਼ਾ ਭੇਜਦਾ ਹੈ। ਤੋਹਫ਼ਾ ਵੀ ਇੱਕ-ਦੋ ਵਾਰ ਪਹੁੰਚ ਜਾਂਦਾ ਹੈ। ਇਸ ਨਾਲ ਤੁਸੀਂ ਭਰੋਸਾ ਕਰਨ ਲੱਗ ਜਾਂਦੇ ਹੋ। ਫਿਰ ਇੱਕ ਦਿਨ ਉਹ ਤੁਹਾਨੂੰ ਭਾਰਤ ਆਉਣ ਲਈ ਕਹਿੰਦਾ ਹੈ, ਨਾਲ ਹੀ ਤੁਹਾਡੇ ਲਈ ਇੱਕ ਮਹਿੰਗਾ ਤੋਹਫ਼ਾ ਹੋਣ ਬਾਰੇ ਵੀ ਦੱਸਿਆ ਜਾਂਦਾ ਹੈ। ਅਚਾਨਕ ਫੋਨ ਆਇਆ ਕਿ ਏਅਰਪੋਰਟ 'ਤੇ ਕਸਟਮ ਵਿਭਾਗ ਨੇ ਫੜ ਲਿਆ ਹੈ। ਛੱਡਣ ਦੇ ਬਦਲੇ ਤੁਹਾਨੂੰ ਇੰਨੇ ਪੈਸੇ ਦੇਣੇ ਪੈਣਗੇ। ਇਸ ਤਰ੍ਹਾਂ ਤੁਹਾਡੇ ਨਾਲ ਠੱਗੀ ਵੱਜ ਜਾਂਦੀ ਹੈ।

ਦੂਜਾ ਤਰੀਕਾ

ਇਸ 'ਚ ਠੱਗ ਤੁਹਾਡੇ ਨਾਲ ਵੈੱਬਸਾਈਟਾਂ ਰਾਹੀਂ ਸੰਪਰਕ ਕਰਦੇ ਹਨ। ਫਿਰ ਗੱਲ ਕਰਦੇ ਰਹਿੰਦੇ ਹਨ। ਤੁਹਾਡਾ ਭਰੋਸਾ ਜਿੱਤਣ ਤੋਂ ਬਾਅਦ ਅਚਾਨਕ ਉਹ ਤੁਹਾਨੂੰ ਐਮਰਜੈਂਸੀ ਦਾ ਬਹਾਨਾ ਦੱਸਦੇ ਹਨ ਤੇ ਪੈਸੇ ਦੀ ਮੰਗ ਕਰਦੇ ਹਨ। ਤੁਸੀਂ ਭਰੋਸਾ ਕਰਕੇ ਪੈਸੇ ਦੇ ਦਿੰਦੇ ਹੋ।

ਤੀਜਾ ਤਰੀਕਾ

ਕਈ ਵਾਰ ਤਾਂ ਇਹ ਦੇਖਿਆ ਗਿਆ ਹੈ ਕਿ ਠੱਗ ਤੁਹਾਨੂੰ ਧੋਖੇ 'ਚ ਰੱਖ ਕੇ ਵਿਆਹ ਵੀ ਕਰਵਾ ਲੈਂਦੇ ਹਨ। ਕੁਝ ਦਿਨਾਂ ਬਾਅਦ ਉਹ ਤੁਹਾਡੇ ਪੈਸੇ ਤੇ ਗਹਿਣੇ ਲੈ ਕੇ ਫ਼ਰਾਰ ਹੋ ਜਾਂਦੇ ਹੈ। ਅਜਿਹੇ ਮਾਮਲਿਆਂ 'ਚ ਮਹਿਲਾ ਠੱਗਾਂ ਦੀ ਭੂਮਿਕਾ ਜ਼ਿਆਦਾ ਹੁੰਦੀ ਹੈ।

ਚੌਥਾ ਤਰੀਕਾ

ਇਹ ਵੀ ਵੇਖਿਆ ਗਿਆ ਹੈ ਕਿ ਠੱਗ ਤੁਹਾਡੇ ਨਾਲ ਆਨਲਾਈਨ ਜੁੜਦੇ ਹਨ। ਗੱਲਬਾਤ ਸ਼ੁਰੂ ਹੋਣ ਤੋਂ ਬਾਅਦ ਤੁਹਾਨੂੰ ਇੱਕ ਹੋਟਲ 'ਚ ਮਿਲਣ ਲਈ ਸੱਦਾ ਦਿੱਤਾ ਜਾਂਦਾ ਹੈ। ਇੱਥੇ ਤੁਹਾਨੂੰ ਬੇਹੋਸ਼ ਕਰਕੇ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਵੀ ਕੀਤਾ ਜਾਂਦਾ ਹੈ।

ਕੀ ਸਾਵਧਾਨੀਆਂ ਵਰਤਣੀਆਂ

ਜੇਕਰ ਤੁਸੀਂ ਇਸ ਤਰ੍ਹਾਂ ਦੀ ਧੋਖਾਧੜੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਸਾਵਧਾਨੀਆਂ ਵਰਤਣ ਦੀ ਲੋੜ ਹੈ। ਹੇਠਾਂ ਅਸੀਂ ਤੁਹਾਨੂੰ ਕੁਝ ਟਿਪਸ ਦੱਸ ਰਹੇ ਹਾਂ ਜਿਨ੍ਹਾਂ ਦੀ ਤੁਹਾਨੂੰ ਪਾਲਣਾ ਕਰਨੀ ਚਾਹੀਦੀ ਹੈ।

ਜੇਕਰ ਮੈਟਰੀਮੋਨੀਅਲ ਵੈੱਬਸਾਈਟ 'ਤੇ ਕਿਸੇ ਨਾਲ ਦੋਸਤੀ ਹੈ ਅਤੇ ਉਸ ਨਾਲ ਚੈਟਿੰਗ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਤਾਂ ਚੈਟਿੰਗ ਦੌਰਾਨ ਆਪਣੀ ਸਾਰੀ ਜਾਣਕਾਰੀ ਉਸ ਨੂੰ ਨਾ ਦਿਓ। ਖ਼ਾਸ ਤੌਰ 'ਤੇ ਨਿੱਜੀ ਤੇ ਬੈਂਕਿੰਗ ਜਾਣਕਾਰੀ ਦੇਣ ਤੋਂ ਬਚੋ।

ਜੇਕਰ ਗੱਲਬਾਤ 'ਚ ਤੁਹਾਡੇ ਸਾਹਮਣੇ ਵਾਲਾ ਵਿਅਕਤੀ ਤੁਹਾਨੂੰ ਬੇਲੋੜੇ ਸਵਾਲ ਪੁੱਛਦਾ ਹੈ ਤਾਂ ਤੁਹਾਨੂੰ ਸੁਚੇਤ ਰਹਿਣ ਦੀ ਲੋੜ ਹੈ।

ਮੈਟਰੀਮੋਨੀਅਲ ਵੈੱਬਸਾਈਟਾਂ 'ਤੇ ਪਾਏ ਜਾਣ ਵਾਲੇ ਰਿਸ਼ਤਿਆਂ 'ਚੋਂ ਜੇਕਰ ਤੁਸੀਂ ਪਹਿਲੀ ਵਾਰ ਮਿਲਣ ਜਾ ਰਹੇ ਹੋ ਤਾਂ ਤੁਹਾਨੂੰ ਇਕੱਲੇ ਜਾਣ ਤੋਂ ਬਚਣਾ ਚਾਹੀਦਾ ਹੈ।

ਅਜਿਹੇ ਮਾਮਲੇ 'ਚ ਕਦੇ ਵੀ ਕਿਸੇ ਹੋਟਲ ਜਾਂ ਰੈਸਟੋਰੈਂਟ 'ਚ ਨਹੀਂ ਸਗੋਂ ਜਨਤਕ ਥਾਂ 'ਤੇ ਮਿਲੋ।

ਜੇਕਰ ਸਾਹਮਣੇ ਵਾਲਾ ਵਿਅਕਤੀ ਰਿਸ਼ਤੇ ਲਈ ਗੱਲਬਾਤ ਦੌਰਾਨ ਕੁਝ ਪੈਸੇ ਮੰਗਦਾ ਹੈ ਤਾਂ ਤੁਰੰਤ ਇਨਕਾਰ ਕਰ ਦਿਓ।

ਜੇਕਰ ਤੁਸੀਂ ਇਹ ਕਹਿ ਕੇ ਪੈਸੇ ਮੰਗਦੇ ਹੋ ਕਿ ਤੁਸੀਂ ਵੀਜ਼ਾ ਜਾਂ ਕਸਟਮ ਵਰਗੇ ਮਾਮਲਿਆਂ 'ਚ ਫਸ ਗਏ ਹੋ ਤਾਂ ਤੁਰੰਤ ਇਨਕਾਰ ਕਰੋ ਤੇ ਪੁਲਿਸ ਨੂੰ ਸੂਚਿਤ ਕਰੋ।

ਇਹ ਵੀ ਪੜ੍ਹੋ: ਕਦੇ ਪਰਿਵਾਰ ਲਈ ਦੋ ਵਕਤ ਦੀ ਰੋਟੀ ਵੀ ਸੀ ਮੁਸ਼ਕਲ, ਅੱਜ 6000 ਕਰੋੜ ਦੇ ਮਾਲਕ ਬਾਲੀਵੁੱਡ ਦੇ ਬਾਦਸ਼ਾਹ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Ludhiana Court ‘ਚ ਗੈਂਗਸਟਰ ਕੌਸ਼ਲ ਚੌਧਰੀ ਦੀ ਪੇਸ਼ੀ, 2 ਦਿਨ ਦਾ ਮਿਲਿਆ ਰਿਮਾਂਡ; ਜਾਣੋ ਪੂਰਾ ਮਾਮਲਾ
Ludhiana Court ‘ਚ ਗੈਂਗਸਟਰ ਕੌਸ਼ਲ ਚੌਧਰੀ ਦੀ ਪੇਸ਼ੀ, 2 ਦਿਨ ਦਾ ਮਿਲਿਆ ਰਿਮਾਂਡ; ਜਾਣੋ ਪੂਰਾ ਮਾਮਲਾ
Ludhiana 'ਚ ਆਹ ਰਸਤੇ ਹੋਏ ਬੰਦ, ਬਾਹਰ ਨਿਕਲਣ ਤੋਂ ਪਹਿਲਾਂ ਦੇਖ ਲਓ ਨਵਾਂ Route
Ludhiana 'ਚ ਆਹ ਰਸਤੇ ਹੋਏ ਬੰਦ, ਬਾਹਰ ਨਿਕਲਣ ਤੋਂ ਪਹਿਲਾਂ ਦੇਖ ਲਓ ਨਵਾਂ Route
ਪਠਾਨਕੋਟ 'ਚ ਵੱਡਾ ਖੁਲਾਸਾ! ਪਾਕਿਸਤਾਨ ਤੋਂ ਆਏ ਹਥਿਆਰ, ISI ਦਾ ਖ਼ਤਰਨਾਕ ਪਲਾਨ
ਪਠਾਨਕੋਟ 'ਚ ਵੱਡਾ ਖੁਲਾਸਾ! ਪਾਕਿਸਤਾਨ ਤੋਂ ਆਏ ਹਥਿਆਰ, ISI ਦਾ ਖ਼ਤਰਨਾਕ ਪਲਾਨ
ਬਿਨਾਂ ਬਿਮਾਰੀ ਤੋਂ ਹਰ ਵੇਲੇ ਥਕਾਵਟ ਹੁੰਦੀ ਮਹਿਸੂਸ? ਕਿਤੇ ਤੁਹਾਡੇ 'ਚ ਇਸ ਚੀਜ਼ ਦੀ ਕਮੀਂ ਤਾਂ ਨਹੀਂ
ਬਿਨਾਂ ਬਿਮਾਰੀ ਤੋਂ ਹਰ ਵੇਲੇ ਥਕਾਵਟ ਹੁੰਦੀ ਮਹਿਸੂਸ? ਕਿਤੇ ਤੁਹਾਡੇ 'ਚ ਇਸ ਚੀਜ਼ ਦੀ ਕਮੀਂ ਤਾਂ ਨਹੀਂ

ਵੀਡੀਓਜ਼

“ਅਕਾਲ ਤਖ਼ਤ ਹਾਜ਼ਰ ਹੋਣ ਲਈ ਹਰ ਵੇਲੇ ਤਿਆਰ ਹਾਂ
“ਜਥੇਦਾਰ ਦੇ ਹਰ ਇਕ ਸਵਾਲ ਦਾ ਮੈਂ ਜਵਾਬ ਦਿੱਤਾ” — CM ਨੇ ਤੋੜੀ ਚੁੱਪੀ
ਜਥੇਦਾਰ ਦੇ ਹੁਕਮ 'ਤੇ SGPC ਦੇ ਰਹੀ ਸਾਥ : CM ਮਾਨ
“ਮੇਰੀ ਵੀਡੀਓ ਨਕਲੀ? ਜਿਸ ਮਰਜ਼ੀ ਲੈਬ ‘ਚ ਜਾਂਚ ਕਰਵਾ ਲਓ”
“ਅਕਾਲ ਤਖ਼ਤ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਔਕਾਤ ਨਹੀਂ”

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana Court ‘ਚ ਗੈਂਗਸਟਰ ਕੌਸ਼ਲ ਚੌਧਰੀ ਦੀ ਪੇਸ਼ੀ, 2 ਦਿਨ ਦਾ ਮਿਲਿਆ ਰਿਮਾਂਡ; ਜਾਣੋ ਪੂਰਾ ਮਾਮਲਾ
Ludhiana Court ‘ਚ ਗੈਂਗਸਟਰ ਕੌਸ਼ਲ ਚੌਧਰੀ ਦੀ ਪੇਸ਼ੀ, 2 ਦਿਨ ਦਾ ਮਿਲਿਆ ਰਿਮਾਂਡ; ਜਾਣੋ ਪੂਰਾ ਮਾਮਲਾ
Ludhiana 'ਚ ਆਹ ਰਸਤੇ ਹੋਏ ਬੰਦ, ਬਾਹਰ ਨਿਕਲਣ ਤੋਂ ਪਹਿਲਾਂ ਦੇਖ ਲਓ ਨਵਾਂ Route
Ludhiana 'ਚ ਆਹ ਰਸਤੇ ਹੋਏ ਬੰਦ, ਬਾਹਰ ਨਿਕਲਣ ਤੋਂ ਪਹਿਲਾਂ ਦੇਖ ਲਓ ਨਵਾਂ Route
ਪਠਾਨਕੋਟ 'ਚ ਵੱਡਾ ਖੁਲਾਸਾ! ਪਾਕਿਸਤਾਨ ਤੋਂ ਆਏ ਹਥਿਆਰ, ISI ਦਾ ਖ਼ਤਰਨਾਕ ਪਲਾਨ
ਪਠਾਨਕੋਟ 'ਚ ਵੱਡਾ ਖੁਲਾਸਾ! ਪਾਕਿਸਤਾਨ ਤੋਂ ਆਏ ਹਥਿਆਰ, ISI ਦਾ ਖ਼ਤਰਨਾਕ ਪਲਾਨ
ਬਿਨਾਂ ਬਿਮਾਰੀ ਤੋਂ ਹਰ ਵੇਲੇ ਥਕਾਵਟ ਹੁੰਦੀ ਮਹਿਸੂਸ? ਕਿਤੇ ਤੁਹਾਡੇ 'ਚ ਇਸ ਚੀਜ਼ ਦੀ ਕਮੀਂ ਤਾਂ ਨਹੀਂ
ਬਿਨਾਂ ਬਿਮਾਰੀ ਤੋਂ ਹਰ ਵੇਲੇ ਥਕਾਵਟ ਹੁੰਦੀ ਮਹਿਸੂਸ? ਕਿਤੇ ਤੁਹਾਡੇ 'ਚ ਇਸ ਚੀਜ਼ ਦੀ ਕਮੀਂ ਤਾਂ ਨਹੀਂ
Mohali 'ਚ SBI ਦੇ ਬੈਂਕ ਮੈਨੇਜਰ 'ਤੇ ਦਿਨ-ਦਿਹਾੜੇ ਹਮਲਾ! ਗੋਲੀਬਾਰੀ 'ਚ ਵਾਲ-ਵਾਲ ਬਚਿਆ, ਲੁੱਟ ਦੀ ਵੱਡੀ ਵਾਰਦਾਤ
Mohali 'ਚ SBI ਦੇ ਬੈਂਕ ਮੈਨੇਜਰ 'ਤੇ ਦਿਨ-ਦਿਹਾੜੇ ਹਮਲਾ! ਗੋਲੀਬਾਰੀ 'ਚ ਵਾਲ-ਵਾਲ ਬਚਿਆ, ਲੁੱਟ ਦੀ ਵੱਡੀ ਵਾਰਦਾਤ
ATM Charges: ਅੱਜ ਤੋਂ ATM ਦੇ ਵਧੇ ਚਾਰਜ, ਬੈਲੇਂਸ ਚੈੱਕ ਸਣੇ ਵਿੱਤੀ ਲੈਣ-ਦੇਣ ਹੋਇਆ ਮਹਿੰਗਾ; ਜਾਣੋ ਕਿਹੜੇ ਖਾਤਿਆਂ 'ਤੇ ਨਵੇਂ ਚਾਰਜ ਲੱਗਣਗੇ?
ਅੱਜ ਤੋਂ ATM ਦੇ ਵਧੇ ਚਾਰਜ, ਬੈਲੇਂਸ ਚੈੱਕ ਸਣੇ ਵਿੱਤੀ ਲੈਣ-ਦੇਣ ਹੋਇਆ ਮਹਿੰਗਾ; ਜਾਣੋ ਕਿਹੜੇ ਖਾਤਿਆਂ 'ਤੇ ਨਵੇਂ ਚਾਰਜ ਲੱਗਣਗੇ?
Whatsapp ਤੋਂ ਮਿੰਟਾਂ 'ਚ Download ਕਰੋ ਆਪਣਾ Aadhar Card, ਜਾਣੋ ਸੌਖਾ ਤਰੀਕਾ
Whatsapp ਤੋਂ ਮਿੰਟਾਂ 'ਚ Download ਕਰੋ ਆਪਣਾ Aadhar Card, ਜਾਣੋ ਸੌਖਾ ਤਰੀਕਾ
14 ਸਾਲ ਦੇ Vaibhav Suryavanshi ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ, ਵਿਸ਼ਵ ਕੱਪ 'ਚ ਬਣਾਇਆ ਇਤਿਹਾਸ
14 ਸਾਲ ਦੇ Vaibhav Suryavanshi ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ, ਵਿਸ਼ਵ ਕੱਪ 'ਚ ਬਣਾਇਆ ਇਤਿਹਾਸ
Embed widget