ਪੜਚੋਲ ਕਰੋ

Want Glowing Skin: ਸਿਹਤਮੰਦ ਰੱਖਣ ਦੇ ਨਾਲ-ਨਾਲ ਚਿਹਰੇ 'ਤੇ ਨਿਖਾਰ ਲਿਆਉਂਦਾ ਇਨ੍ਹਾਂ ਫਲਾਂ ਦਾ ਸੇਵਨ, ਜਾਣੋ ਕਿਵੇਂ ਕਰਨਾ ਇਸਤੇਮਾਲ

fruits: ਇਨ੍ਹਾਂ ਫਲਾਂ ਦੇ ਛਿਲਕਿਆਂ ਨੂੰ ਰੋਜ਼ਾਨਾ ਆਪਣੇ ਚਿਹਰੇ 'ਤੇ ਲਗਾਉਣ ਨਾਲ ਤੁਹਾਡੀ ਚਮੜੀ ਚਮਕਦਾਰ, ਸਿਹਤਮੰਦ ਅਤੇ ਸੁੰਦਰ ਦਿਖਾਈ ਦੇਵੇਗੀ। ਇਨ੍ਹਾਂ ਫਲਾਂ ਨੂੰ ਖਾਓ ਅਤੇ ਇਨ੍ਹਾਂ ਦੇ ਜਾਦੂਈ ਛਿਲਕਿਆਂ ਨਾਲ ਆਪਣੀ ਚਮੜੀ ਦੀ ਦੇਖਭਾਲ ਕਰੋ।

Want Glowing Skin: ਕੀ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਚਮੜੀ ਹਮੇਸ਼ਾ ਜਵਾਨ, ਚਮਕਦਾਰ ਅਤੇ ਨਰਮ ਬਣੀ ਰਹੇ? ਫਿਰ ਰੋਜ਼ਾਨਾ ਇਨ੍ਹਾਂ ਫਲਾਂ (fruits)ਨੂੰ ਖਾਣ ਦੇ ਨਾਲ-ਨਾਲ ਇਨ੍ਹਾਂ ਦੇ ਛਿਲਕਿਆਂ ਨੂੰ ਵੀ ਆਪਣੀ ਸਕਿਨ ਕੇਅਰ ਰੁਟੀਨ 'ਚ ਸ਼ਾਮਲ ਕਰੋ। ਕੁੱਝ ਫਲ ਅਜਿਹੇ ਹੁੰਦੇ ਹਨ ਜੋ ਨਾ ਸਿਰਫ ਸਵਾਦ 'ਚ ਹੀ ਸ਼ਾਨਦਾਰ ਹੁੰਦੇ ਹਨ ਸਗੋਂ ਸਿਹਤ ਅਤੇ ਚਮੜੀ ਦੋਵਾਂ ਲਈ ਵੀ ਬਹੁਤ ਫਾਇਦੇਮੰਦ (very beneficial for both health and skin) ਸਾਬਤ ਹੁੰਦੇ ਹਨ। ਇਨ੍ਹਾਂ ਫਲਾਂ ਦੇ ਛਿਲਕੇ ਤੁਹਾਡੇ ਚਿਹਰੇ ਦੀ ਸੁੰਦਰਤਾ ਨੂੰ ਕਈ ਗੁਣਾ ਵਧਾ ਸਕਦੇ ਹਨ। ਇਨ੍ਹਾਂ ਦੇ ਛਿਲਕੇ 'ਚ ਅਜਿਹੇ ਗੁਣ ਹੁੰਦੇ ਹਨ ਜੋ ਤੁਹਾਡੀ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਫਲਾਂ ਬਾਰੇ...

ਸੰਤਰਾ
ਸੰਤਰਾ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਵਿਟਾਮਿਨ ਸੀ, ਐਂਟੀਆਕਸੀਡੈਂਟ, ਫਾਈਬਰ ਆਦਿ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਹ ਸਰੀਰ ਨੂੰ ਹਾਈਡ੍ਰੇਟ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਇਮਿਊਨਿਟੀ ਵਧਾਉਂਦਾ ਹੈ। ਇਸ ਤੋਂ ਇਲਾਵਾ ਸੰਤਰੇ ਦੇ ਛਿਲਕੇ ਨੂੰ ਚਿਹਰੇ 'ਤੇ ਲਗਾਉਣਾ ਚਮੜੀ ਲਈ ਫਾਇਦੇਮੰਦ ਹੁੰਦਾ ਹੈ। ਛਿਲਕੇ ਵਿੱਚ ਵਿਟਾਮਿਨ ਸੀ ਅਤੇ ਸਿਟਰਿਕ ਐਸਿਡ ਹੁੰਦਾ ਹੈ ਜੋ ਚਮੜੀ ਲਈ ਐਂਟੀਆਕਸੀਡੈਂਟ ਦਾ ਕੰਮ ਕਰਦਾ ਹੈ। ਇਹ ਝੁਰੜੀਆਂ ਨੂੰ ਘੱਟ ਕਰਨ ਅਤੇ ਚਮੜੀ ਨੂੰ ਚਮਕਦਾਰ ਬਣਾਉਣ ਵਿੱਚ ਮਦਦ ਕਰਦਾ ਹੈ।

ਪਪੀਤਾ
ਪਪੀਤਾ ਖਾਣਾ ਜਿੰਨਾ ਹੀ ਸਵਾਦਿਸ਼ਟ ਅਤੇ ਫਾਇਦੇਮੰਦ ਹੈ, ਓਨੇ ਹੀ ਇਸ ਦੇ ਛਿਲਕੇ ਨੂੰ ਚਮੜੀ 'ਤੇ ਲਗਾਉਣ ਦੇ ਹੋਰ ਵੀ ਕਈ ਫਾਇਦੇ ਹਨ। ਪਪੀਤੇ ਦੇ ਛਿਲਕੇ ਵਿੱਚ ਇੱਕ ਕੁਦਰਤੀ ਐਨਜ਼ਾਈਮ ਪਪੈਨ ਪਾਇਆ ਜਾਂਦਾ ਹੈ। ਇਹ ਐਨਜ਼ਾਈਮ ਚਮੜੀ ਤੋਂ ਮਰੇ ਹੋਏ ਅਤੇ ਨੁਕਸਾਨੇ ਗਏ ਸੈੱਲਾਂ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ। ਇਹ ਨਵੇਂ ਅਤੇ ਸਿਹਤਮੰਦ ਸੈੱਲਾਂ ਦੇ ਗਠਨ ਨੂੰ ਵੀ ਉਤਸ਼ਾਹਿਤ ਕਰਦਾ ਹੈ। ਪਪੀਤੇ ਦੇ ਛਿਲਕੇ ਨੂੰ ਪੀਸ ਕੇ ਚਿਹਰੇ 'ਤੇ ਲਗਾਉਣ ਨਾਲ ਦਾਗ-ਧੱਬੇ ਹੌਲੀ-ਹੌਲੀ ਦੂਰ ਹੋ ਜਾਂਦੇ ਹਨ ਅਤੇ ਚਮੜੀ ਨਰਮ ਅਤੇ ਚਮਕਦਾਰ ਬਣ ਜਾਂਦੀ ਹੈ। ਪਪੀਤੇ ਦੇ ਛਿਲਕੇ ਦੀ ਨਿਯਮਤ ਵਰਤੋਂ ਕਰਨ ਨਾਲ ਤੁਸੀਂ ਖਰਾਬ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਲਈ ਪਪੀਤਾ ਖਾਣ ਦੇ ਨਾਲ-ਨਾਲ ਇਸ ਦੇ ਛਿਲਕੇ ਦਾ ਵੀ ਫਾਇਦਾ ਉਠਾਓ।

ਕੇਲਾ
ਕੇਲੇ ਦੇ ਫਾਇਦੇ ਤਾਂ ਹਰ ਕੋਈ ਜਾਣਦਾ ਹੈ ਪਰ ਅੱਜ ਜਾਣੋ ਇਸ ਦੇ ਛਿਲਕੇ ਦੇ ਫਾਇਦੇ। ਕੇਲਾ ਖਾਣ ਤੋਂ ਬਾਅਦ ਇਸ ਦੇ ਛਿਲਕਾ ਨੂੰ ਨਾ ਸੁੱਟੋ। ਸਗੋਂ ਇਸ ਛਿਲਕੇ ਨੂੰ ਸੁੱਕਾ ਕੇ  ਚੰਗੀ ਤਰ੍ਹਾਂ ਪੀਸ ਲਓ। ਫਿਰ ਇਸ ਪੇਸਟ ਨੂੰ ਆਪਣੇ ਚਿਹਰੇ ਅਤੇ ਹੱਥਾਂ 'ਤੇ ਲਗਾਓ। ਕੁੱਝ ਸਮੇਂ ਬਾਅਦ ਜਦੋਂ ਇਹ ਪੇਸਟ ਸੁੱਕ ਜਾਵੇ ਤਾਂ ਇਸ ਨੂੰ ਕੋਸੇ ਪਾਣੀ ਨਾਲ ਸਾਫ਼ ਕਰੋ ਅਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਅਜਿਹਾ ਲਗਾਤਾਰ ਕਰਨ ਨਾਲ ਤੁਹਾਡੀ ਚਮੜੀ ਨਰਮ, ਕੋਮਲ ਅਤੇ ਚਮਕਦਾਰ ਬਣੀ ਰਹੇਗੀ। ਕੇਲੇ ਦੇ ਛਿਲਕੇ ਵਿੱਚ ਵਿਟਾਮਿਨ ਸੀ, ਐਂਟੀਆਕਸੀਡੈਂਟ ਅਤੇ ਜ਼ਿੰਕ ਵਰਗੇ ਤੱਤ ਪਾਏ ਜਾਂਦੇ ਹਨ ਜੋ ਚਮੜੀ ਨੂੰ ਸਿਹਤਮੰਦ ਰੱਖਦੇ ਹਨ। ਇਸ ਲਈ ਕੇਲੇ ਦੇ ਛਿਲਕੇ ਨਾਲ ਆਪਣੇ ਚਿਹਰੇ ਅਤੇ ਚਮੜੀ ਦੀ ਸੁਰੱਖਿਆ ਕਰੋ।

ਸੇਬ
ਸੇਬ ਇੱਕ ਸੁਆਦੀ ਅਤੇ ਸਿਹਤਮੰਦ ਫਲ ਹੈ ਜਿਸ ਨੂੰ ਅਸੀਂ ਲਗਭਗ ਹਰ ਰੋਜ਼ ਖਾਂਦੇ ਹਾਂ। ਸੇਬ ਦੇ ਛਿਲਕੇ ਵਿੱਚ ਅਜਿਹੇ ਕਈ ਗੁਣ ਪਾਏ ਜਾਂਦੇ ਹਨ ਜੋ ਚਿਹਰੇ ਦੀ ਸੁੰਦਰਤਾ ਨੂੰ ਵਧਾ ਸਕਦੇ ਹਨ। ਸੇਬ ਦੇ ਛਿਲਕੇ ਵਿੱਚ ਐਂਟੀਆਕਸੀਡੈਂਟ ਅਤੇ ਐਂਟੀ-ਏਜਿੰਗ ਗੁਣ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹ ਚਮੜੀ ਦੇ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦੇ ਹਨ ਅਤੇ ਉਨ੍ਹਾਂ ਨੂੰ ਸਿਹਤਮੰਦ ਰੱਖਦੇ ਹਨ। ਇਸ ਦੇ ਛਿਲਕੇ ਨੂੰ ਪੀਸ ਕੇ ਫੇਸ ਪੈਕ ਦੇ ਰੂਪ ਵਿਚ ਚਿਹਰੇ 'ਤੇ ਲਗਾਉਣ ਨਾਲ ਝੁਰੜੀਆਂ ਅਤੇ ਰੇਖਾਵਾਂ ਘੱਟ ਹੋਣ ਲੱਗਦੀਆਂ ਹਨ | ਇਹ ਚਮੜੀ ਨੂੰ ਟਾਈਟ, ਤਾਜ਼ਾ ਅਤੇ ਜਵਾਨ ਰੱਖਣ ਵਿੱਚ ਮਦਦ ਕਰਦਾ ਹੈ।

ਹੋਰ ਪੜ੍ਹੋ : ਭੁੰਨ ਕੇ, ਉਬਾਲ ਕੇ ਜਾਂ ਮੈਸ਼ ਕਰਕੇ...ਕਿਤੇ ਤੁਸੀਂ ਤਾਂ ਨਹੀਂ ਗਲਤ ਢੰਗ ਨਾਲ ਖਾ ਰਹੇ ਆਲੂ, ਇਸ ਤਰੀਕੇ ਨਾਲ ਵੱਧ ਸਕਦੀ ਸ਼ੂਗਰ

Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Cold Water Causes Cold : ਕੀ ਠੰਡਾ ਪਾਣੀ ਪੀਣ ਨਾਲ ਸੱਚਮੁੱਚ ਹੁੰਦਾ ਹੈ ਜ਼ੁਕਾਮ? ਜਾਣੋ ਅਸਲ ਕਾਰਨ
Cold Water Causes Cold : ਕੀ ਠੰਡਾ ਪਾਣੀ ਪੀਣ ਨਾਲ ਸੱਚਮੁੱਚ ਹੁੰਦਾ ਹੈ ਜ਼ੁਕਾਮ? ਜਾਣੋ ਅਸਲ ਕਾਰਨ
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
Chandigarh 'ਚ  inDrive ਕੈਬ ਜਾਂ ਬਾਈਕ ਬੁੱਕ ਕਰਨ ਵਾਲੇ ਸਾਵਧਾਨ ! ਹੋ ਸਕਦੀ ਹੈ ਪ੍ਰੇਸ਼ਾਨੀ 
Chandigarh 'ਚ  inDrive ਕੈਬ ਜਾਂ ਬਾਈਕ ਬੁੱਕ ਕਰਨ ਵਾਲੇ ਸਾਵਧਾਨ ! ਹੋ ਸਕਦੀ ਹੈ ਪ੍ਰੇਸ਼ਾਨੀ 
Rape Case ਦੇ 26 ਸਾਲ ਪੁਰਾਣੇ ਮਾਮਲੇ 'ਚ ਡੇਰਾ ਮੁਖੀ ਦੀ 10 ਸਾਲ ਦੀ ਸਜ਼ਾ ਬਰਕਰਾਰ, ਹਾਈਕੋਰਟ ਨੇ ਭੇਜਿਆ ਜੇਲ੍ਹ ,ਜਾਣੋ ਪੂਰਾ ਮਾਮਲਾ  
Rape Case ਦੇ 26 ਸਾਲ ਪੁਰਾਣੇ ਮਾਮਲੇ 'ਚ ਡੇਰਾ ਮੁਖੀ ਦੀ 10 ਸਾਲ ਦੀ ਸਜ਼ਾ ਬਰਕਰਾਰ, ਹਾਈਕੋਰਟ ਨੇ ਭੇਜਿਆ ਜੇਲ੍ਹ ,ਜਾਣੋ ਪੂਰਾ ਮਾਮਲਾ  
Free Wi-Fi : ਹੋਟਲ ਜਾਂ ਏਅਰਪੋਰਟ 'ਤੇ Wi-Fi ਵਰਤਦੇ ਹੋ? ਅੱਜ ਹੀ ਛੱਡ ਦਿਓ, ਨਹੀਂ ਤਾਂ ਖਾਲੀ ਹੋ ਸਕਦਾ ਹੈ ਬੈਂਕ ਅਕਾਊਂਟ !
Free Wi-Fi : ਹੋਟਲ ਜਾਂ ਏਅਰਪੋਰਟ 'ਤੇ Wi-Fi ਵਰਤਦੇ ਹੋ? ਅੱਜ ਹੀ ਛੱਡ ਦਿਓ, ਨਹੀਂ ਤਾਂ ਖਾਲੀ ਹੋ ਸਕਦਾ ਹੈ ਬੈਂਕ ਅਕਾਊਂਟ !
Ram Rahim ਦੀ ਸਜ਼ਾ ਖ਼ਿਲਾਫ਼ ਅਪੀਲ 'ਤੇ ਵੱਡਾ ਅੱਪਡੇਟ , ਹਾਈਕੋਰਟ ਦੀ ਜਸਟਿਸ ਸੁਖਵਿੰਦਰ ਕੌਰ ਨੇ ਕੇਸ ਤੋਂ ਖੁਦ ਨੂੰ ਕੀਤਾ ਵੱਖ
Ram Rahim ਦੀ ਸਜ਼ਾ ਖ਼ਿਲਾਫ਼ ਅਪੀਲ 'ਤੇ ਵੱਡਾ ਅੱਪਡੇਟ , ਹਾਈਕੋਰਟ ਦੀ ਜਸਟਿਸ ਸੁਖਵਿੰਦਰ ਕੌਰ ਨੇ ਕੇਸ ਤੋਂ ਖੁਦ ਨੂੰ ਕੀਤਾ ਵੱਖ
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ 'ਆਪ' ਵਿੱਚ ਸ਼ਾਮਲ ਹੋਇਆ ਸੀਨੀਅਰ ਆਗੂ, ਮੰਤਰੀ ਅਰੋੜਾ ਅਤੇ ਮੇਅਰ ਨਾਲ ਤਸਵੀਰਾਂ ਵਾਇਰਲ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ 'ਆਪ' ਵਿੱਚ ਸ਼ਾਮਲ ਹੋਇਆ ਸੀਨੀਅਰ ਆਗੂ, ਮੰਤਰੀ ਅਰੋੜਾ ਅਤੇ ਮੇਅਰ ਨਾਲ ਤਸਵੀਰਾਂ ਵਾਇਰਲ...
Embed widget