(Source: ECI/ABP News/ABP Majha)
Fake Jaggery: ਸਾਵਧਾਨ! ਤੁਸੀਂ ਤਾਂ ਨਹੀਂ ਖਾ ਰਹੇ ਕੈਮੀਕਲ ਵਾਲਾ ਗੁੜ? ਇਹਨਾਂ 5 ਤਰੀਕਿਆਂ ਨਾਲ ਅਸਲੀ ਦੀ ਕਰੋ ਪਛਾਣ
Tips to Check Fake jaggery: ਦੱਸ ਦਈਏ ਗੁੜ ਸਰੀਰ ਨੂੰ ਬਹੁਤ ਸਾਰੇ ਵਿਟਾਮਿਨ ਅਤੇ ਆਇਰਨ ਪ੍ਰਦਾਨ ਕਰਦਾ ਹੈ। ਗੁੜ ਨਾ ਸਿਰਫ ਭਾਰ ਘਟਾਉਣ ਵਿਚ ਫਾਇਦੇਮੰਦ ਹੁੰਦਾ ਹੈ ਬਲਕਿ ਇਹ ਪਾਚਨ ਪ੍ਰਣਾਲੀ ਅਤੇ ਖੂਨ ਸੰਚਾਰ ਨੂੰ ਵੀ ਠੀਕ ਰੱਖਦਾ ਹੈ।
Fake jaggery: ਸਰਦੀਆਂ ਦੇ ਮੌਸਮ ਵਿੱਚ ਗੁੜ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ। ਸਰਤ ਰੁੱਤ ਦੇ ਵਿੱਚ ਉੱਤਰ ਭਾਰਤ ਦੇ ਵਿੱਚ ਲੋਕ ਗੁੜ ਦੀ ਜ਼ਿਆਦਾ ਵਰਤੋਂ ਕਰਦੇ ਨੇ। ਠੰਡ ਦੇ ਵਿੱਚ ਸਰੀਰ ਨੂੰ ਗਰਮ ਰੱਖਣ ਦੇ ਲਈ ਗੁੜ ਵਾਲੀ ਚਾਹ ਦਾ ਸੇਵਨ ਕੀਤਾ ਜਾਂਦਾ ਹੈ। ਦੱਸ ਦਈਏ ਗੁੜ ਸਰੀਰ ਨੂੰ ਬਹੁਤ ਸਾਰੇ ਵਿਟਾਮਿਨ ਅਤੇ ਆਇਰਨ ਪ੍ਰਦਾਨ ਕਰਦਾ ਹੈ। ਗੁੜ ਨਾ ਸਿਰਫ ਭਾਰ ਘਟਾਉਣ ਵਿਚ ਫਾਇਦੇਮੰਦ ਹੁੰਦਾ ਹੈ ਬਲਕਿ ਇਹ ਪਾਚਨ ਪ੍ਰਣਾਲੀ ਅਤੇ ਖੂਨ ਸੰਚਾਰ ਨੂੰ ਵੀ ਠੀਕ ਰੱਖਦਾ ਹੈ। ਗੁੜ ਮਿਲਾ ਕੇ ਕਈ ਤਰ੍ਹਾਂ ਦੇ ਪਕਵਾਨ ਵੀ ਤਿਆਰ ਕੀਤੇ ਜਾਂਦੇ ਹਨ ਜੋ ਸਰੀਰ ਨੂੰ ਗਰਮ ਰੱਖਦੇ ਹਨ।
ਸਰਦੀਆਂ ਦੇ ਮੌਸਮ ਵਿੱਚ ਗੁੜ ਦੀ ਚੰਗੀ ਮੰਗ ਹੋਣ ਕਾਰਨ ਬਾਜ਼ਾਰ ਵਿੱਚ ਮਿਲਾਵਟੀ ਗੁੜ ਵੀ ਵਿਕਦਾ ਹੈ। ਮਿਲਾਵਟੀ ਗੁੜ ਸਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ਨੂੰ ਖਾਣ ਨਾਲ ਤੁਹਾਡੇ ਸਰੀਰ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ। ਅਜਿਹੇ 'ਚ ਹਮੇਸ਼ਾ ਗੁੜ ਨੂੰ ਪਹਿਲਾਂ ਦੇਖ ਕੇ ਹੀ ਖਰੀਦੋ। ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਅਸਲੀ ਅਤੇ ਨਕਲੀ ਗੁੜ ਦੀ ਪਛਾਣ ਕਿਵੇਂ ਕਰ ਸਕਦੇ ਹੋ।
ਨਕਲੀ ਗੁੜ ਦੀ ਪਹਿਚਾਣ ਕਰਨਾ ਸਿੱਖੋ
ਰਿਪੋਰਟਾਂ ਮੁਤਾਬਕ ਆਮ ਤੌਰ 'ਤੇ ਮਿਲਾਵਟੀ ਗੁੜ 'ਚ ਕੈਲਸ਼ੀਅਮ ਕਾਰਬੋਨੇਟ ਅਤੇ ਸੋਡੀਅਮ ਬਾਈਕਾਰਬੋਨੇਟ ਮਿਲਾਇਆ ਜਾਂਦਾ ਹੈ, ਜੋ ਸਰੀਰ ਲਈ ਬਹੁਤ ਨੁਕਸਾਨਦਾਇਕ ਹੁੰਦਾ ਹੈ। ਗੁੜ ਦੇ ਭਾਰ ਨੂੰ ਵਧਾਉਣ ਲਈ ਕੈਲਸ਼ੀਅਮ ਕਾਰਬੋਨੇਟ ਮਿਲਾਇਆ ਜਾਂਦਾ ਹੈ। ਇਸ ਦੇ ਨਾਲ ਹੀ ਗੁੜ ਨੂੰ ਚੰਗਾ ਰੰਗ ਦੇਣ ਲਈ ਸੋਡੀਅਮ ਬਾਈਕਾਰਬੋਨੇਟ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ 'ਚ ਇਹ ਜ਼ਰੂਰੀ ਹੈ ਕਿ ਅਸੀਂ ਅਸਲੀ ਅਤੇ ਨਕਲੀ ਗੁੜ ਦੀ ਪਛਾਣ ਕਿਵੇਂ ਕਰੀਏ।
ਭੂਰਾ ਗੁੜ ਸ਼ੁੱਧ ਹੁੰਦਾ ਹੈ
ਜਦੋਂ ਵੀ ਤੁਸੀਂ ਬਾਜ਼ਾਰ ਤੋਂ ਗੁੜ ਖਰੀਦਦੇ ਹੋ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਹਮੇਸ਼ਾ ਭੂਰੇ ਰੰਗ ਦਾ ਗੁੜ ਹੀ ਖਰੀਦੋ। ਪੀਲੇ ਜਾਂ ਹਲਕੇ ਭੂਰੇ ਰੰਗ ਦਾ ਗੁੜ ਨਾ ਖਰੀਦੋ, ਕਿਉਂਕਿ ਇਸ ਵਿੱਚ ਮਿਲਾਵਟ ਹੋ ਸਕਦੀ ਹੈ। ਦਰਅਸਲ, ਗੰਨੇ ਦੇ ਰਸ ਵਿੱਚ ਕੁਝ ਅਸ਼ੁੱਧੀਆਂ ਅਤੇ ਉਬਾਲਣ ਨਾਲ ਹੋਣ ਵਾਲੀਆਂ ਰਸਾਇਣਕ ਕਿਰਿਆਵਾਂ ਕਾਰਨ ਇਸ ਦਾ ਰੰਗ ਗੂੜਾ ਲਾਲ ਜਾਂ ਭੂਰਾ ਹੋ ਜਾਂਦਾ ਹੈ। ਇਸ ਤੋਂ ਬਾਅਦ ਇਸ ਵਿਚ ਕੁਝ ਕੁਦਰਤੀ ਚੀਜ਼ਾਂ ਮਿਲਾ ਕੇ ਅਸ਼ੁੱਧੀਆਂ ਦੂਰ ਹੋ ਜਾਂਦੀਆਂ ਹਨ।
ਨਕਲੀ ਗੁੜ ਦੀ ਪਛਾਣ ਕਰਨ ਦਾ ਇਹ ਤਰੀਕਾ ਹੈ
ਤੁਹਾਨੂੰ ਬਾਜ਼ਾਰ ਵਿਚ ਚਿੱਟੇ, ਹਲਕੇ ਪੀਲੇ ਜਾਂ ਲਾਲ (ਚਮਕਦਾਰ) ਰੰਗਾਂ ਵਿਚ ਨਕਲੀ ਗੁੜ ਮਿਲ ਜਾਵੇਗਾ, ਪਰ ਇਸ ਦੇ ਚਮਕਦਾਰ ਰੰਗ ਵਿਚ ਨਾ ਜਾਓ। ਜਿਵੇਂ ਕਿਹਾ ਜਾਂਦਾ ਹੈ ਕਿ ਹਰ ਚਮਕਦੀ ਪੀਲੀ ਚੀਜ਼ ਸੋਨਾ ਨਹੀਂ ਹੁੰਦੀ, ਉਸੇ ਤਰ੍ਹਾਂ ਚਮਕਦਾਰ ਦਿਖਣ ਵਾਲਾ ਗੁੜ ਨਹੀਂ ਹੁੰਦਾ ਹੈ। ਜੇਕਰ ਤੁਸੀਂ ਇਸ ਨੂੰ ਪਾਣੀ ਵਿੱਚ ਪਾਉਂਦੇ ਹੋ, ਤਾਂ ਮਿਲਾਵਟੀ ਪਦਾਰਥ ਭਾਂਡੇ ਦੇ ਤਲ 'ਤੇ ਬੈਠ ਜਾਣਗੇ, ਜਦੋਂ ਕਿ ਸ਼ੁੱਧ ਗੁੜ ਪਾਣੀ ਵਿੱਚ ਪੂਰੀ ਤਰ੍ਹਾਂ ਘੁਲ ਜਾਵੇਗਾ।
ਸਿਰਫ਼ ਸਖ਼ਤ ਗੁੜ ਹੀ ਖਰੀਦੋ
ਹਮੇਸ਼ਾ ਸਖ਼ਤ ਗੁੜ ਖਰੀਦਣ ਨੂੰ ਤਰਜੀਹ ਦਿਓ। ਦਰਅਸਲ, ਸਖ਼ਤ ਗੁੜ ਇਹ ਯਕੀਨੀ ਬਣਾਉਂਦਾ ਹੈ ਕਿ ਗੰਨੇ ਦੇ ਰਸ ਨੂੰ ਉਬਾਲਣ ਵੇਲੇ ਕੋਈ ਮਿਲਾਵਟ ਨਹੀਂ ਕੀਤੀ ਗਈ ਹੈ।
ਤੁਸੀਂ ਚੱਖਣ ਨਾਲ ਵੀ ਪਤਾ ਲਗਾ ਸਕਦੇ ਹੋ
ਗੁੜ ਨੂੰ ਚੱਖ ਕੇ ਤੁਸੀਂ ਇਹ ਵੀ ਪਤਾ ਲਗਾ ਸਕਦੇ ਹੋ ਕਿ ਇਹ ਅਸਲੀ ਹੈ ਜਾਂ ਨਕਲੀ। ਗੁੜ ਦਾ ਸਵਾਦ ਨਮਕੀਨ ਜਾਂ ਕੌੜਾ ਨਹੀਂ ਹੋਣਾ ਚਾਹੀਦਾ। ਅਸਲ ਵਿਚ ਅਸਲੀ ਗੁੜ ਸਵਾਦ ਵਿਚ ਮਿੱਠਾ ਹੁੰਦਾ ਹੈ ਅਤੇ ਇਸ ਵਿਚ ਮਿੱਠੇ ਤੋਂ ਇਲਾਵਾ ਹੋਰ ਕੋਈ ਸਵਾਦ ਨਹੀਂ ਹੁੰਦਾ।
ਸ਼ਰਾਬ ਨਾਲ ਟੈਸਟ
ਅਸਲੀ ਗੁੜ ਨੂੰ ਪਰਖਣ ਲਈ ਤੁਸੀਂ ਅਲਕੋਹਲ ਦੀ ਮਦਦ ਲੈ ਸਕਦੇ ਹੋ। ਸਭ ਤੋਂ ਪਹਿਲਾਂ ਅੱਧਾ ਚਮਚ ਗੁੜ ਲਓ ਅਤੇ ਉਸ ਵਿਚ 6 ਮਿਲੀਲੀਟਰ ਅਲਕੋਹਲ ਮਿਲਾ ਕੇ ਮਿਕਸ ਕਰੋ। ਹੁਣ ਇਸ ਵਿਚ ਸੰਘਣੇ ਹਾਈਡ੍ਰੋਕਲੋਰਿਕ ਐਸਿਡ ਦੀਆਂ 20 ਬੂੰਦਾਂ ਪਾਓ। ਇਸ ਤੋਂ ਬਾਅਦ ਜੇਕਰ ਗੁੜ ਦਾ ਰੰਗ ਗੁਲਾਬੀ ਹੋ ਜਾਵੇ ਤਾਂ ਇਸ ਦਾ ਮਤਲਬ ਹੈ ਕਿ ਗੁੜ ਮਿਲਾਵਟੀ ਜਾਂ ਡੁਪਲੀਕੇਟ ਹੈ।
ਪਾਣੀ ਨਾਲ ਪਛਾਣ
ਮਿਲਾਵਟੀ ਗੁੜ ਨੂੰ ਮਿੱਠਾ ਬਣਾਉਣ ਲਈ ਇਸ ਵਿਚ ਖੰਡ ਦੇ ਕ੍ਰਿਸਟਲ ਮਿਲਾਏ ਜਾਂਦੇ ਹਨ। ਅਸਲੀ ਗੁੜ ਦੀ ਪਛਾਣ ਕਰਨ ਲਈ, ਇਸ ਨੂੰ ਪਾਣੀ ਵਿੱਚ ਘੋਲ ਦਿਓ। ਜੇਕਰ ਇਹ ਤੈਰਦਾ ਰਹੇ ਤਾਂ ਸਮਝੋ ਕਿ ਇਹ ਅਸਲੀ ਗੁੜ ਹੈ। ਹਾਲਾਂਕਿ, ਜੇਕਰ ਇਹ ਪਾਣੀ 'ਚ ਬੈਠ ਜਾਵੇ ਤਾਂ ਸਾਵਧਾਨ, ਇਹ ਗੁੜ ਨਕਲੀ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )