Happy Lohri: ਸਿਰਫ਼ ਮੂੰਗਫਲੀ-ਗੱਚਕ ਹੀ ਨਹੀਂ, ਕਈ ਪੌਰਾਣਿਕ ਕਹਾਣੀਆਂ ਨਾਲ ਜੁੜਿਆ ਇਹ ਤਿਉਹਾਰ; ਜਾਣੋ ਕਿਉਂ ਮਨਾਈ ਜਾਂਦੀ ਲੋਹੜੀ?
ਦੇਸ਼ ਭਰ ਵਿੱਚ 13 ਜਨਵਰੀ, ਯਾਨੀ ਕੱਲ੍ਹ, ਲੋਹੜੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਵੇਗਾ। ਇਹ ਤਿਉਹਾਰ ਉੱਤਰ ਭਾਰਤ ਦੇ ਰਾਜਾਂ, ਖ਼ਾਸ ਕਰਕੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਬਹੁਤ ਉਤਸ਼ਾਹ ਨਾਲ ਮਨਾਇਆ ..

Happy Lohri 2026: ਦੇਸ਼ ਭਰ ਵਿੱਚ 13 ਜਨਵਰੀ, ਯਾਨੀ ਕੱਲ੍ਹ, ਲੋਹੜੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਵੇਗਾ। ਇਹ ਤਿਉਹਾਰ ਉੱਤਰ ਭਾਰਤ ਦੇ ਰਾਜਾਂ, ਖ਼ਾਸ ਕਰਕੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਅੱਜਕੱਲ੍ਹ ਦਿੱਲੀ ਅਤੇ ਮੁੰਬਈ ਵਰਗੇ ਵੱਡੇ ਸ਼ਹਿਰਾਂ ਵਿੱਚ ਵੀ ਲੋਹੜੀ ਮਨਾਈ ਜਾਂਦੀ ਹੈ।
ਇਸ ਦਿਨ ਸਭ ਲੋਕ ਇਕੱਠੇ ਹੋ ਕੇ ਨੱਚ-ਗਾਣਿਆਂ ਨਾਲ ਇਹ ਤਿਉਹਾਰ ਮਨਾਉਂਦੇ ਹਨ। ਲੋਹੜੀ ਦਾ ਤਿਉਹਾਰ ਸਿਰਫ਼ ਮੂੰਗਫਲੀ, ਗੱਚਕ- ਰਿਓੜੀਆਂ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਇਸ ਨੂੰ ਮਨਾਉਣ ਦੇ ਪਿੱਛੇ ਇੱਕ ਖਾਸ ਕਾਰਨ ਵੀ ਹੈ।
ਖੁਸ਼ੀਆਂ ਦਾ ਤਿਉਹਾਰ
ਦਰਅਸਲ, ਲੋਹੜੀ ਦਾ ਤਿਉਹਾਰ ਫ਼ਸਲ ਪੱਕਣ ਅਤੇ ਚੰਗੀ ਖੇਤੀਬਾੜੀ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ। ਸੂਰਜ ਦੀ ਰੌਸ਼ਨੀ ਅਤੇ ਹੋਰ ਕੁਦਰਤੀ ਤੱਤਾਂ ਨਾਲ ਤਿਆਰ ਹੋਈ ਫ਼ਸਲ ਦੀ ਖੁਸ਼ੀ ਵਿੱਚ ਲੋਕ ਇਕੱਠੇ ਹੋ ਕੇ ਇਹ ਤਿਉਹਾਰ ਮਨਾਉਂਦੇ ਹਨ। ਇਸ ਦਿਨ ਸਭ ਲੋਕ ਮਿਲ ਕੇ ਸੂਰਜ ਭਗਵਾਨ ਅਤੇ ਅਗਨੀ ਦੇਵ ਦੀ ਪੂਜਾ ਕਰਦੇ ਹਨ ਅਤੇ ਉਨ੍ਹਾਂ ਦਾ ਧੰਨਵਾਦ ਪ੍ਰਗਟ ਕਰਦੇ ਹਨ।
ਇਹ ਤਿਉਹਾਰ ਸਮਾਜ ਵਿੱਚ ਆਪਸੀ ਸਦਭਾਵ ਅਤੇ ਪਿਆਰ ਨੂੰ ਵੀ ਦਰਸਾਉਂਦਾ ਹੈ। ਲੋਹੜੀ ਦੇ ਸਮੇਂ ਫ਼ਸਲ ਪੱਕ ਜਾਂਦੀ ਹੈ ਅਤੇ ਉਸ ਨੂੰ ਕੱਟਣ ਦਾ ਸਮਾਂ ਆ ਜਾਂਦਾ ਹੈ। ਇਸ ਮੌਕੇ ‘ਤੇ ਲੋਕ ਅਗਨੀ ਦੇਵ ਨੂੰ ਰਿਓੜੀ ਅਤੇ ਮੂੰਗਫਲੀ ਅਰਪਿਤ ਕਰਦੇ ਹਨ ਅਤੇ ਫਿਰ ਆਪਸ ਵਿੱਚ ਵੰਡਦੇ ਹਨ। ਇਸ ਲਈ ਲੋਹੜੀ ਦਾ ਤਿਉਹਾਰ ਆਪਸੀ ਸਾਂਝ ਅਤੇ ਪਿਆਰ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ।
ਪੌਰਾਣਿਕ ਮਾਨਤਾ ਕੀ ਹੈ?
ਲੋਹੜੀ ਦਾ ਜ਼ਿਕਰ ਸਾਨੂੰ ਪੌਰਾਣਿਕ ਕਥਾਵਾਂ ਵਿੱਚ ਵੀ ਮਿਲਦਾ ਹੈ। ਮਾਨਤਾ ਹੈ ਕਿ ਮਾਤਾ ਸਤੀ ਦੇ ਪਿਤਾ ਰਾਜਾ ਦਕਸ਼ ਨੇ ਇੱਕ ਮਹਾਯੱਗ ਕੀਤਾ ਸੀ, ਜਿਸ ਵਿੱਚ ਭਗਵਾਨ ਸ਼ਿਵ ਅਤੇ ਮਾਤਾ ਸਤੀ ਨੂੰ ਸੱਦਾ ਨਹੀਂ ਦਿੱਤਾ ਗਿਆ। ਸੱਦਾ ਨਾ ਮਿਲਣ ਕਾਰਨ ਮਾਤਾ ਸਤੀ ਰਾਜਾ ਦਕਸ਼ ਤੋਂ ਨਾਰਾਜ਼ ਹੋ ਗਈ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਅੱਗ ਵਿੱਚ ਸਮਰਪਿਤ ਕਰ ਦਿੱਤਾ।
ਮੰਨਿਆ ਜਾਂਦਾ ਹੈ ਕਿ ਲੋਹੜੀ ਦਾ ਤਿਉਹਾਰ ਮਾਤਾ ਸਤੀ ਨੂੰ ਸਮਰਪਿਤ ਹੈ। ਇਸ ਦਿਨ ਲੋਕ ਦੁੱਲਾ ਭੱਟੀ ਨਾਲ ਜੁੜੇ ਗੀਤ ਵੀ ਗਾਉਂਦੇ ਹਨ।
ਕੌਣ ਸੀ ‘ਦੁੱਲਾ ਭੱਟੀ’?
ਦੁੱਲਾ ਭੱਟੀ ਨਾਲ ਜੁੜੀ ਇੱਕ ਲੋਕ ਕਥਾ ਵੀ ਲੋਹੜੀ ਦੇ ਤਿਉਹਾਰ ਨਾਲ ਸੰਬੰਧਿਤ ਹੈ। ਮੁਗਲ ਕਾਲ ਵਿੱਚ ਅਕਬਰ ਦੇ ਸ਼ਾਸਨ ਦੌਰਾਨ ਦੁੱਲਾ ਭੱਟੀ ਨਾਮ ਦਾ ਇੱਕ ਵਿਅਕਤੀ ਸੀ, ਜੋ ਪੰਜਾਬ ਵਿੱਚ ਰਹਿੰਦਾ ਸੀ। ਮੰਨਿਆ ਜਾਂਦਾ ਹੈ ਕਿ ਦੁੱਲਾ ਭੱਟੀ ਨੇ ਆਪਣੀ ਦਲੇਰੀ ਨਾਲ ਕਈ ਕੁੜੀਆਂ ਨੂੰ ਅਮੀਰ ਸੌਦਾਗਰਾਂ ਤੋਂ ਬਚਾਇਆ।
ਉਸ ਸਮੇਂ ਕਈ ਕੁੜੀਆਂ ਨੂੰ ਅਮੀਰ ਘਰਾਣਿਆਂ ਵਿੱਚ ਵੇਚ ਦਿੱਤਾ ਜਾਂਦਾ ਸੀ। ਦੁੱਲਾ ਭੱਟੀ ਨੇ ਇਸ ਦੇ ਖ਼ਿਲਾਫ਼ ਆਵਾਜ਼ ਉਠਾਈ ਅਤੇ ਉਹਨਾਂ ਕੁੜੀਆਂ ਦੇ ਵਿਆਹ ਕਰਵਾਏ। ਇਸ ਕਾਰਨ ਦੁੱਲਾ ਭੱਟੀ ਪੰਜਾਬ ਵਿੱਚ ਬਹੁਤ ਪ੍ਰਸਿੱਧ ਹੋਇਆ ਅਤੇ ਉਸਨੂੰ ਨਾਇਕ ਦੀ ਉਪਾਧੀ ਮਿਲੀ। ਇਹੀ ਕਾਰਨ ਹੈ ਕਿ ਲੋਹੜੀ ਦੇ ਦਿਨ ਇਸ ਨਾਇਕ ਨੂੰ ਯਾਦ ਕੀਤਾ ਜਾਂਦਾ ਹੈ।
ਬਾਜ਼ਾਰਾਂ ਵਿੱਚ ਦਿਖ ਰਹੀ ਰੌਣਕ
ਪੰਜਾਬ ਵਿੱਚ ਇਨ੍ਹਾਂ ਦਿਨਾਂ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਖ਼ਾਸਾ ਉਤਸ਼ਾਹ ਨਜ਼ਰ ਆ ਰਿਹਾ ਹੈ। ਬਾਜ਼ਾਰਾਂ ਵਿੱਚ ਲੋਹੜੀ ਮੌਕੇ ਵਿਕਣ ਵਾਲੇ ਸਮਾਨ ਨਾਲ ਦੁਕਾਨਾਂ ਸਜੀਆਂ ਹੋਈਆਂ ਹਨ। ਸ਼ਹਿਰ ਦੇ ਕਈ ਸਥਾਨਾਂ ‘ਤੇ ਲੋਹੜੀ ਦੇ ਮੌਕੇ ਸਾਂਸਕ੍ਰਿਤਿਕ ਕਾਰਜਕ੍ਰਮ ਕਰਵਾਏ ਜਾਣਗੇ।
ਬਾਜ਼ਾਰਾਂ ਵਿੱਚ ਬ੍ਰਾਂਡਿਡ ਕੰਪਨੀਆਂ ਦੀ ਗੱਚਕ ਅਤੇ ਮੂੰਗਫਲੀ ਦੀ ਭਰਮਾਰ ਹੈ। ਇਸਦੇ ਨਾਲ ਹੀ ਪਤੰਗਾਂ ਦਾ ਬਾਜ਼ਾਰ ਵੀ ਕਾਫ਼ੀ ਗਰਮ ਹੈ। ਲੋਕ ਬੇਸਬਰੀ ਨਾਲ ਲੋਹੜੀ ਦੇ ਆਉਣ ਦੀ ਉਡੀਕ ਕਰਦੇ ਨਜ਼ਰ ਆ ਰਹੇ ਹਨ। ਪਤੰਗ ਉਡਾਉਣ ਨੂੰ ਲੈ ਕੇ ਪ੍ਰਸ਼ਾਸ਼ਨ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਹੈ ਕਿ ਚਾਇਨਾ ਡੋਰ ਦੀ ਵਰਤੋਂ ਨਾ ਕਰਨ। ਵੈਸੇ ਵੀ ਚਾਇਨਾ ਡੋਰ ਵੇਚਣ ਅਤੇ ਖਰੀਦਣ ਉੱਤੇ ਬੈਨ ਲੱਗਿਆ ਹੋਇਆ ਹੈ।






















