(Source: ECI/ABP News/ABP Majha)
Health Tips : ਕੀ ਤੁਸੀਂ ਕਦੇ ਖਾਧੇ ਨੇ ਪਪੀਤੇ ਦੇ ਬੀਜ? ਜੇ ਨਹੀਂ ਤਾਂ ਪੜ੍ਹੋ ਇਸ ਦੇ ਅਣਗਿਣਤ ਫਾਇਦੇ
papaya seeds ਖਾਣਾ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੈ, ਕਿ ਤੁਸੀਂ ਜਾਣਦੇ ਹੋ ਪਪੀਤੇ ਦੇ ਨਾਲ ਨਾਲ ਇਸਦੇ ਬੀਜ ਵੀ ਸਿਹਤ ਲਈ ਲਾਭਦਾਇਕ ਹਨ। ਪਪੀਤਾ ਜਿਆਦਾਤਰ ਪਾਚਨ ਵਿਚ ਸੁਧਾਰ, ਐਂਟੀਆਕਸੀਡੈਂਟ ਗੁਣਾਂ ਕਰਕੇ ....
ਪਪੀਤਾ ਖਾਣਾ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੈ, ਕਿ ਤੁਸੀਂ ਜਾਣਦੇ ਹੋ ਪਪੀਤੇ ਦੇ ਨਾਲ ਨਾਲ ਇਸਦੇ ਬੀਜ ਵੀ ਸਿਹਤ ਲਈ ਲਾਭਦਾਇਕ ਹਨ। ਪਪੀਤਾ ਜਿਆਦਾਤਰ ਪਾਚਨ ਵਿਚ ਸੁਧਾਰ, ਐਂਟੀਆਕਸੀਡੈਂਟ ਗੁਣਾਂ ਕਰਕੇ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਕੋਲੈਸਟ੍ਰੋਲ ਘਟਾਉਣ 'ਚ ਖਾਸ ਤੌਰ 'ਤੇ ਮਦਦਗਾਰ ਹੁੰਦਾ ਹੈ। ਪਪੀਤੇ ਦਾ ਫਲ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਕਿਉਂਕਿ ਪਪੀਤਾ ਫਾਈਬਰ, ਐਂਟੀਆਕਸੀਡੈਂਟ ਤੇ ਕੁਝ ਐਨਜ਼ਾਈਮਾਂ ਨਾਲ ਭਰਪੂਰ ਹੁੰਦਾ ਹੈ, ਜੋ ਪਾਚਨ ਕਿਰਿਆ ਵਿਚ ਮਦਦ ਕਰਦੇ ਹਨ।
ਪਪੀਤੇ ਦੇ ਬੀਜ ਪਾਚਨ ਵਿਚ ਫਾਇਦੇਮੰਦ - ਕਈ ਵਾਰ ਲੋਕ ਪਪੀਤਾ ਖਾਣ ਤੋਂ ਬਾਅਦ ਬੀਜ ਸੁੱਟ ਦਿੰਦੇ ਹਨ ਪਰ ਪਪੀਤਾ ਦੇ ਬੀਜ ਕਿਸੇ ਦਵਾਈ ਤੋਂ ਘੱਟ ਨਹੀਂ ਹੁੰਦੇ। ਪਪੀਤੇ ਦੇ ਬੀਜ ਉੱਚ ਫਾਈਬਰ ਸਮੱਗਰੀ ਲਈ ਜਾਣੇ ਜਾਂਦੇ ਹਨ, ਜੋ ਪਾਚਨ ਵਿਚ ਮਦਦ ਕਰ ਸਕਦੇ ਹਨ।
ਅੰਤੜੀਆਂ ਨੂੰ ਸਿਹਤਮੰਦ ਰੱਖਦੇ ਹਨ - ਪਪੀਤੇ ਦੇ ਬੀਜਾਂ ਵਿਚ ਐਂਟੀਬੈਕਟੀਰੀਅਲ ਤੇ ਐਂਟੀਫੰਗਲ ਗੁਣ ਹੁੰਦੇ ਹਨ। ਪਾਚਨ ਤੰਤਰ ਵਿਚ ਹਾਨੀਕਾਰਕ ਸੂਖਮ ਜੀਵਾਂ ਨਾਲ ਲੜਨ ਵਿਚ ਮਦਦ ਕਰ ਸਕਦੇ ਹਨ। ਅੰਤੜੀਆਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ।
ਲਿਵਰ ਲਈ ਸਿਹਤਮੰਦ - ਪਪੀਤੇ ਦੇ ਬੀਜ ਲਿਵਰ ਨੂੰ ਵੀ ਸਿਹਤਮੰਦ ਰੱਖਦੇ ਹਨ, ਜਿਸ ਨੂੰ ਸਾਡੇ ਸਰੀਰ ਦਾ ਪਾਵਰ ਹਾਊਸ ਕਿਹਾ ਜਾਂਦਾ ਹੈ। ਪਪੀਤੇ ਦੇ ਬੀਜਾਂ ਵਿਚ ਪਪੈਨ ਵਰਗੇ ਐਨਜ਼ਾਈਮ ਹੁੰਦੇ ਹਨ ਜੋ ਜਿਗਰ ਦੇ ਡੀਟੌਕਸੀਫਿਕੇਸ਼ਨ ਪ੍ਰਕਿਰਿਆਵਾਂ 'ਚ ਸਪੋਰਟ ਕਰਦੇ ਹਨ। ਜਿਗਰ ਨੂੰ ਕਿਸੇ ਵੀ ਨੁਕਸਾਨ ਤੋਂ ਬਚਾਉਂਦੇ ਹਨ।
ਸੋਜ਼ਿਸ਼ ਘਟਾਉਣ ਵਿਚ ਮਦਦਗਾਰ - ਪਪੀਤੇ ਦੇ ਬੀਜਾਂ ਵਿਚ ਫਲੇਵੋਨੋਇਡਜ਼ ਤੇ ਫੀਨੋਲਿਕ ਐਸਿਡ ਵਰਗੇ ਮਿਸ਼ਰਣ ਹੁੰਦੇ ਹਨ, ਜੋ ਸਰੀਰ ਵਿਚ ਸੋਜ਼ਿਸ਼ ਘਟਾਉਣ 'ਚ ਮਦਦ ਕਰ ਸਕਦੇ ਹਨ। ਗਠੀਆ ਤੇ ਹੋਰ ਸੋਜਸ਼ ਵਿਕਾਰ ਵਰਗੀਆਂ ਸਥਿਤੀਆਂ ਵਿਚ ਲਾਭਦਾਇਕ ਹੋ ਸਕਦੇ ਹਨ।
ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ - ਪਪੀਤੇ ਦੇ ਬੀਜ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੇ ਹਨ। ਐਂਟੀਆਕਸੀਡੈਂਟ ਆਕਸੀਡੇਟਿਵ ਤਣਾਅ ਨੂੰ ਘਟਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਤੇ ਇਸ ਦੇ ਕਈ ਸਿਹਤ ਲਾਭ ਹੋ ਸਕਦੇ ਹਨ। ਇਸ ਨਾਲ ਸਰੀਰ ਦੀ ਇਮਿਊਨਿਟੀ ਵੀ ਵਧਦੀ ਹੈ।
ਪੀਰੀਅਡਸ ਵਿਚ ਘੱਟ ਹੁੰਦੈ ਦਰਦ - ਪਪੀਤੇ ਵਿਚ ਪਾਇਆ ਜਾਣ ਵਾਲਾ ਕੈਰੋਟੀਨ ਨਾਮਕ ਮਿਸ਼ਰਣ ਐਸਟ੍ਰੋਜਨ ਦੇ ਉਤਪਾਦਨ ਨੂੰ ਨਿਯੰਤਰਿਤ ਕਰਨ ਵਿਚ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਪਪੀਤੇ ਦੇ ਬੀਜ ਮਾਹਵਾਰੀ ਲਿਆਉਣ, ਪੀਰੀਅਡਸ ਦੀ ਰਫਤਾਰ ਵਧਾਉਣ ਅਤੇ ਦਰਦ ਘੱਟ ਕਰਨ 'ਚ ਫਾਇਦੇਮੰਦ ਹੁੰਦੇ ਹਨ।
Check out below Health Tools-
Calculate Your Body Mass Index ( BMI )