Raw Milk: ਕੱਚਾ ਦੁੱਧ ਪੀਣ ਵਾਲੇ ਸਾਵਧਾਨ! ਫਾਇਦਿਆਂ ਦੇ ਨਾਲ ਹੀ ਸਿਹਤ ਨੂੰ ਪਹੁੰਚਾ ਸਕਦਾ ਨੁਕਸਾਨ
Raw Milk Benefits: ਕਮਜ਼ੋਰੀ ਹੋਵੇ ਜਾਂ ਕੋਈ ਬਿਮਾਰੀ, ਡਾਕਟਰ ਸਭ ਤੋਂ ਪਹਿਲਾਂ ਇਹ ਕਹਿੰਦੇ ਹਨ ਕਿ ਰੋਜ਼ਾਨਾ ਆਪਣੀ ਖੁਰਾਕ ਵਿੱਚ ਦੁੱਧ ਨੂੰ ਸ਼ਾਮਲ ਕਰੋ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲਈ ਹਰ ਰੋਜ਼ ਇੱਕ ਗਲਾਸ ਦੁੱਧ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ।
Raw Milk: ਦੁੱਧ ਨੂੰ ਇੱਕ ਸੰਪੂਰਨ ਖੁਰਾਕ ਕਿਹਾ ਜਾਂਦਾ ਹੈ, ਕਿਉਂਕਿ ਇਸ ਵਿੱਚ ਜ਼ਿਆਦਾਤਰ ਉਹ ਪੋਸ਼ਕ ਤੱਤ ਪਾਏ ਜਾਂਦੇ ਹਨ ਜਿਨ੍ਹਾਂ ਦੀ ਸਾਡੇ ਸਰੀਰ ਨੂੰ ਲੋੜ ਹੁੰਦੀ ਹੈ। ਕੈਲਸ਼ੀਅਮ, ਪ੍ਰੋਟੀਨ, ਮੈਗਨੀਸ਼ੀਅਮ ਵਿਟਾਮਿਨ ਤੇ ਪਤਾ ਨਹੀਂ ਕਿੰਨੇ ਪੌਸ਼ਟਿਕ ਤੱਤ ਦੁੱਧ ਵਿੱਚ ਪਾਏ ਜਾਂਦੇ ਹਨ। ਕਮਜ਼ੋਰੀ ਹੋਵੇ ਜਾਂ ਕੋਈ ਬਿਮਾਰੀ, ਡਾਕਟਰ ਸਭ ਤੋਂ ਪਹਿਲਾਂ ਇਹ ਕਹਿੰਦੇ ਹਨ ਕਿ ਰੋਜ਼ਾਨਾ ਆਪਣੀ ਖੁਰਾਕ ਵਿੱਚ ਦੁੱਧ ਨੂੰ ਸ਼ਾਮਲ ਕਰੋ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲਈ ਹਰ ਰੋਜ਼ ਇੱਕ ਗਲਾਸ ਦੁੱਧ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ।
ਇਸ ਦੇ ਨਾਲ ਹੀ ਅਕਸਰ ਇੱਕ ਸਵਾਲ ਲੋਕਾਂ ਦੇ ਦਿਮਾਗ ਵਿੱਚ ਘੁੰਮਦਾ ਰਹਿੰਦਾ ਹੈ ਕਿ ਕਿਸ ਤਰ੍ਹਾਂ ਦਾ ਦੁੱਧ ਪੀਣਾ ਜ਼ਿਆਦਾ ਫਾਇਦੇਮੰਦ ਹੈ। ਕਹਿਣ ਦਾ ਮਤਲਬ ਇਹ ਹੈ ਕਿ ਕੁਝ ਲੋਕ ਉਬਲੇ ਦੁੱਧ ਨੂੰ ਜ਼ਿਆਦਾ ਫਾਇਦੇਮੰਦ ਕਹਿੰਦੇ ਹਨ ਤੇ ਕੁਝ ਲੋਕ ਕੱਚੇ ਦੁੱਧ ਨੂੰ ਫਾਇਦੇਮੰਦ ਮੰਨਦੇ ਹਨ। ਅਜਿਹੇ 'ਚ ਇਸ ਦੁਬਿਧਾ ਨੂੰ ਦੂਰ ਕਰਨਾ ਜ਼ਰੂਰੀ ਹੈ। ਜਾਣੋ ਕਿਹੜਾ ਦੁੱਧ ਬਿਹਤਰ ਹੈ।
ਕੱਚਾ ਦੁੱਧ ਪੀਣ ਦੇ ਫਾਇਦੇ ਤੇ ਨੁਕਸਾਨ
ਸਿਹਤ ਮਾਹਿਰਾਂ ਮੁਤਾਬਕ ਦੁੱਧ 'ਚ ਕਾਫੀ ਮਾਤਰਾ 'ਚ ਕੈਲਸ਼ੀਅਮ, ਪੋਟਾਸ਼ੀਅਮ ਤੇ ਵਿਟਾਮਿਨ ਡੀ ਮੌਜੂਦ ਹੁੰਦਾ ਹੈ। ਇਹ ਹੈਪੀ ਹਾਰਮੋਨਸ ਨੂੰ ਰਿਲੀਜ ਕਰਨ ਲਈ ਜਾਣਿਆ ਜਾਂਦਾ ਹੈ ਤੇ ਰਾਤ ਨੂੰ ਸੌਂਦੇ ਸਮੇਂ ਦੁੱਧ ਪੀਣ ਨਾਲ ਤੁਹਾਨੂੰ ਚੰਗੀ ਨੀਂਦ ਆਉਂਦੀ ਹੈ। ਦੁੱਧ ਵਿੱਚ ਤੇਲਯੁਕਤ ਤੇ ਠੰਢਾ ਕਰਨ ਦੇ ਗੁਣ ਪਾਏ ਜਾਂਦੇ ਹਨ। ਕੱਚਾ ਦੁੱਧ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਇਸ ਨੂੰ ਹਜ਼ਮ ਕਰਨਾ ਥੋੜ੍ਹਾ ਮੁਸ਼ਕਲ ਹੁੰਦਾ ਹੈ। ਇਹੀ ਕਾਰਨ ਹੈ ਕਿ ਪੀਣ ਤੋਂ ਪਹਿਲਾਂ ਦੁੱਧ ਨੂੰ ਉਬਾਲਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਕਿ ਪਾਚਨ ਤੰਤਰ ਠੀਕ ਤਰ੍ਹਾਂ ਕੰਮ ਕਰੇ ਤੇ ਪੋਸ਼ਕ ਤੱਤ ਸਾਰੇ ਅੰਗਾਂ ਤੱਕ ਪਹੁੰਚ ਸਕਣ।
ਐਕਸਪੋਰਟ ਦਾ ਕਹਿਣਾ ਹੈ ਕਿ ਕੱਚੇ ਦੁੱਧ ਵਿੱਚ ਕਈ ਚੰਗੇ ਬੈਕਟੀਰੀਆ ਹੁੰਦੇ ਹਨ, ਜਿਵੇਂ ਈ. ਕੋਲੀ ਬੈਕਟੀਰੀਆ, ਲਿਸਟੀਰੀਆ ਤੇ ਸਾਲਮੋਨੇਲਾ, ਇਸ ਦੇ ਬਾਵਜੂਦ ਤੁਹਾਨੂੰ ਕੱਚਾ ਦੁੱਧ ਨਹੀਂ ਪੀਣਾ ਚਾਹੀਦਾ ਕਿਉਂਕਿ ਇਸ ਨੂੰ ਪੀਣ ਨਾਲ ਉਲਟੀ, ਦਸਤ ਤੇ ਅੰਤੜੀਆਂ ਦੀਆਂ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਗਰਭਵਤੀ ਤੇ ਬਜ਼ੁਰਗਾਂ ਨੂੰ ਕੱਚੇ ਦੁੱਧ ਤੋਂ ਪੂਰੀ ਤਰ੍ਹਾਂ ਪ੍ਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੈ, ਉਨ੍ਹਾਂ ਨੂੰ ਵੀ ਕੱਚੇ ਦੁੱਧ ਤੋਂ ਪੂਰੀ ਤਰ੍ਹਾਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਦੁੱਧ ਪੀਣ ਦੇ ਲਾਭ
ਦੁੱਧ ਹੱਡੀਆਂ ਮਜ਼ਬੂਤ ਕਰਨ ਦੇ ਨਾਲ-ਨਾਲ ਸੈੱਲਾਂ ਤੇ ਟਿਸ਼ੂਆਂ ਦੇ ਪੁਨਰ ਜਨਮ, ਦਿਮਾਗ ਦੀ ਸਿਹਤ ਤੇ ਸਮੁੱਚੀ ਤੰਦਰੁਸਤੀ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ। ਦੁੱਧ ਦੇ ਗੁਣਾਂ ਵਿੱਚ ਦੰਦਾਂ ਦੀ ਦੇਖਭਾਲ ਕਰਨਾ ਵੀ ਸ਼ਾਮਲ ਹੈ। ਇਸ ਵਿੱਚ ਕੈਲਸ਼ੀਅਮ ਤੇ ਫਾਸਫੋਰਸ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਦੰਦਾਂ ਦੀ ਸੁਰੱਖਿਆ ਕਰਕੇ ਦੰਦਾਂ ਨੂੰ ਸਿਹਤਮੰਦ ਰੱਖਦੇ ਹਨ। ਇੱਕ ਅਧਿਐਨ ਅਨੁਸਾਰ, ਜੋ ਲੋਕ ਰੋਜ਼ਾਨਾ ਦੁੱਧ ਪੀਂਦੇ ਹਨ, ਉਨ੍ਹਾਂ ਵਿੱਚ ਸਟ੍ਰੋਕ ਦਾ ਖ਼ਤਰਾ 7% ਘੱਟ ਹੁੰਦਾ ਹੈ। ਇਸ ਦੇ ਨਾਲ ਹੀ ਮਿਲਣ ਦੇ ਫਾਇਦਿਆਂ ਵਿੱਚ ਤਣਾਅ ਤੇ ਡਿਪ੍ਰੈਸ਼ਨ ਦੀ ਰੋਕਥਾਮ ਵੀ ਸ਼ਾਮਲ ਹੈ।
Check out below Health Tools-
Calculate Your Body Mass Index ( BMI )