Health Tips: ਕੀ ਦੁੱਧ ਵਾਲੀ ਚਾਹ ਇਸ ਬਿਮਾਰੀ ਤੋਂ ਪੀੜਤ ਲੋਕਾਂ ਲਈ ਜ਼ਹਿਰ? ਜਾਣੋ ਗੱਲ ਪਿੱਛੇ ਕਿੰਨੀ ਸੱਚਾਈ
Tea: ਭਾਰਤ ਦੇ ਵਿੱਚ ਚਾਹ ਦੀਆਂ ਚੁਸਕੀਆਂ ਬਹੁਤ ਆਮ ਹਨ। ਜਿਸ ਕਰਕੇ ਇੰਡੀਆ ਦੇ ਵਿੱਚ ਡ੍ਰਿੰਕਸ ਦੇ ਮਾਮਲੇ ਦੇ ਵਿੱਚ ਚਾਹ ਨੰਬਰ ਇੱਕ ‘ਤੇ ਚੱਲਦੀ ਹੈ। ਪਰ ਚਾਹ ਦਾ ਜ਼ਿਆਦਾ ਸੇਵਨ ਸਿਹਤ ਦੇ ਲਈ ਹਾਨੀਕਾਰਕ ਸਾਬਿਤ ਹੁੰਦਾ ਹੈ।
High cholesterol: ਭਾਰਤ ਦੇ ਵਿੱਚ ਚਾਹ ਦੀਆਂ ਚੁਸਕੀਆਂ ਬਹੁਤ ਆਮ ਹਨ। ਜਿਸ ਕਰਕੇ ਇੰਡੀਆ ਦੇ ਵਿੱਚ ਡ੍ਰਿੰਕਸ ਦੇ ਮਾਮਲੇ ਦੇ ਵਿੱਚ ਚਾਹ ਨੰਬਰ ਇੱਕ ‘ਤੇ ਚੱਲਦੀ ਹੈ। ਪਰ ਚਾਹ ਦਾ ਜ਼ਿਆਦਾ ਸੇਵਨ ਸਿਹਤ ਦੇ ਲਈ ਹਾਨੀਕਾਰਕ ਸਾਬਿਤ ਹੁੰਦਾ ਹੈ। ਕੁੱਝ ਬਿਮਾਰੀਆਂ ਦੇ ਵਿੱਚ ਚਾਹ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ। ਆਓ ਜਾਣਦੇ ਹਾਂ ਅਜਿਹਾ ਕਿਉਂ ਹੈ...
ਉੱਚ ਕੋਲੈਸਟ੍ਰੋਲ ਇੱਕ ਸਿਹਤ ਸਮੱਸਿਆ ਹੈ ਜੋ ਬ੍ਰੇਨ ਸਟ੍ਰੋਕ ਅਤੇ ਦਿਲ ਦੇ ਦੌਰੇ ਦੇ ਜੋਖਮ ਨੂੰ ਵਧਾ ਸਕਦੀ ਹੈ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਹਾਈ ਕੋਲੈਸਟ੍ਰੋਲ (High cholesterol) ਦੀ ਸਥਿਤੀ ਵਿੱਚ ਦੁੱਧ ਵਾਲੀ ਚਾਹ ਨਹੀਂ ਪੀਣੀ ਚਾਹੀਦੀ। ਆਓ ਜਾਣਦੇ ਹਾਂ ਇਸ ਗੱਲ ਵਿੱਚ ਕਿੰਨੀ ਸੱਚਾਈ ਹੈ।
ਇੰਟਰਨੈਸ਼ਨਲ ਜਰਨਲ ਆਫ਼ ਓਬੇਸਿਟੀ ਇਨ ਹਾਈ ਕੋਲੇਸਟ੍ਰੋਲ ਵਿੱਚ ਪ੍ਰਕਾਸ਼ਿਤ ਇੱਕ ਨਵੇਂ ਅਧਿਐਨ ਦੇ ਅਨੁਸਾਰ, ਦੁੱਧ ਪੀਣ ਨਾਲ ਕੋਲੈਸਟ੍ਰੋਲ ਦੇ ਪੱਧਰ 'ਤੇ ਕੋਈ ਖਾਸ ਪ੍ਰਭਾਵ ਨਹੀਂ ਪੈਂਦਾ। ਇੱਕ ਅਧਿਐਨ ਨੇ ਸਿੱਟਾ ਕੱਢਿਆ ਹੈ ਕਿ ਦੁੱਧ ਪੀਣ ਨਾਲ ਅਸਲ ਵਿੱਚ ਚੰਗੇ ਅਤੇ ਮਾੜੇ ਕੋਲੇਸਟ੍ਰੋਲ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।
ਇਸ ਤੋਂ ਇਲਾਵਾ, ਖੋਜਾਂ ਨੇ ਦਿਖਾਇਆ ਕਿ ਜੋ ਲੋਕ ਨਿਯਮਤ ਤੌਰ 'ਤੇ ਦੁੱਧ ਦਾ ਸੇਵਨ ਕਰਦੇ ਹਨ, ਉਨ੍ਹਾਂ ਵਿੱਚ ਕੋਰੋਨਰੀ ਦਿਲ ਦੀ ਬਿਮਾਰੀ ਤੋਂ ਪੀੜਤ ਹੋਣ ਦੀ ਸੰਭਾਵਨਾ 14 ਪ੍ਰਤੀਸ਼ਤ ਘੱਟ ਸੀ। ਦੁੱਧ ਦੇ ਸੀਮਤ ਸੇਵਨ ਨਾਲ ਕੋਲੈਸਟ੍ਰੋਲ ਦਾ ਪੱਧਰ ਨਹੀਂ ਵਧਦਾ ਅਤੇ ਭਾਰ ਨਹੀਂ ਵਧਦਾ। ਸਿੱਟੇ ਵਿਚ ਸਪੱਸ਼ਟ ਕਿਹਾ ਗਿਆ ਹੈ ਕਿ ਦਿਲ ਨੂੰ ਸਿਹਤਮੰਦ ਰੱਖਣ ਲਈ ਦੁੱਧ ਪੀਣ ਵਿਚ ਕਟੌਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਦਾ ਅਸਰ ਘੱਟ ਤੋਂ ਘੱਟ ਹੁੰਦਾ ਹੈ।
ਦੁੱਧ ਵਿੱਚ ਹੋਰ ਪੌਸ਼ਟਿਕ ਤੱਤ ਵੀ ਭਰਪੂਰ ਹੁੰਦੇ ਹਨ ਜਿਨ੍ਹਾਂ ਦੀ ਸਾਡੇ ਸਰੀਰ ਨੂੰ ਲੋੜ ਹੁੰਦੀ ਹੈ। ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਨ ਅਤੇ ਬੁਢਾਪੇ ਵਿੱਚ ਓਸਟੀਓਪੋਰੋਸਿਸ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇਹ ਫਾਸਫੋਰਸ, ਵਿਟਾਮਿਨ ਏ, ਬੀ12, ਪੋਟਾਸ਼ੀਅਮ, ਮੈਗਨੀਸ਼ੀਅਮ, ਜ਼ਿੰਕ ਅਤੇ ਆਇਓਡੀਨ ਨਾਲ ਵੀ ਭਰਪੂਰ ਹੁੰਦਾ ਹੈ। ਸੋ ਬੱਚਿਆਂ ਤੋਂ ਲੈ ਕੇ ਹਰ ਉਮਰ ਦੇ ਸ਼ਖਸ ਨੂੰ ਦੁੱਧ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )