ਵਾਇਰਸ ਕਾਰਨ ਇੱਥੇ ਮੁਰਗੀ ਦਿੰਦੀ ਨੀਲੇ ਅੰਡੇ, ਫਿਰ ਵੀ ਚਾਅ ਨਾਲ ਖਾਂਦੇ ਲੋਕ!
ਹੁਣ ਤੱਕ ਤੁਸੀਂ ਚਿੱਟੇ ਅੰਡੇ ਦੇਖੇ ਹੋਣਗੇ, ਪਰ ਦੁਨੀਆ ਦਾ ਇੱਕ ਦੇਸ਼ ਅਜਿਹਾ ਹੈ ਜਿੱਥੇ ਮੁਰਗੀ ਨੀਲਾ ਅੰਡਾ ਦਿੰਦੀ ਹੈ। ਅੰਡੇ ਦਾ ਰੰਗ ਨੀਲਾ ਕਿਉਂ ਹੁੰਦਾ ਹੈ, ਆਓ ਜਾਣਦੇ ਹਾਂ ਇਸ ਦੇ ਪਿੱਛੇ ਦੀ ਖਾਸ ਵਜ੍ਹਾ।
Blue Egg: ਭਾਵੇਂ ਤੁਸੀਂ ਅੰਡੇ ਖਾਂਦੇ ਹੋ ਜਾਂ ਨਹੀਂ, ਤੁਹਾਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਮੁਰਗੀ ਦੇ ਅੰਡੇ ਦਾ ਰੰਗ ਚਿੱਟਾ ਹੁੰਦਾ ਹੈ। ਹਾਲਾਂਕਿ, ਦੇਸੀ ਮੁਰਗੀ ਦੇ ਅੰਡਿਆਂ 'ਤੇ ਥੋੜ੍ਹਾ ਜਿਹਾ ਪੀਲਾਪਨ ਹੁੰਦਾ ਹੈ। ਆਮ ਤੌਰ 'ਤੇ ਇਸ ਨੂੰ ਲਗਭਗ ਚਿੱਟਾ ਵੀ ਕਿਹਾ ਜਾਂਦਾ ਹੈ। ਵੈਸੇ ਤਾਂ ਅੰਡੇ ਕਾਲੇ ਰੰਗ ਦੇ ਵੀ ਹੁੰਦੇ ਹਨ ਅਤੇ ਇਹ ਕਾਲੇ ਰੰਗ ਦੇ ਅੰਡੇ ਸਿਹਤ ਦਾ ਖਜ਼ਾਨਾ ਮੰਨੇ ਜਾਂਦੇ ਹਨ। ਕੜਕਨਾਥ ਮੁਰਗੇ ਦੇ ਅੰਡੇ ਕਾਲੇ ਹੁੰਦੇ ਹਨ।
ਇਹ ਬਹੁਤ ਦੁਰਲੱਭ ਹੁੰਦੇ ਹਨ, ਇਸ ਲਈ ਇਹ ਮਹਿੰਗੇ ਹਨ, ਪਰ ਜੇ ਕੋਈ ਤੁਹਾਨੂੰ ਦੱਸੇ ਕਿ ਨੀਲੇ ਰੰਗ ਦੇ ਅੰਡੇ ਵੀ ਹੁੰਦੇ ਹਨ, ਤਾਂ ਕੀ ਤੁਸੀਂ ਇਸ 'ਤੇ ਵਿਸ਼ਵਾਸ ਕਰੋਗੇ? ਜੀ ਹਾਂ, ਦੁਨੀਆ ਵਿੱਚ ਇੱਕ ਅਜਿਹਾ ਦੇਸ਼ ਹੈ ਜਿੱਥੇ ਮੁਰਗੀਆਂ ਨੀਲੇ ਅੰਡੇ ਦਿੰਦੀਆਂ ਹਨ। ਸ਼ਾਇਦ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਅੰਡੇ ਕਿੱਥੋਂ ਮਿਲਣਗੇ ਅਤੇ ਕੌਣ ਖਾਂਦਾ ਹੋਵੇਗਾ? ਦਰਅਸਲ, ਅੰਡੇ ਦਾ ਰੰਗ ਨੀਲਾ ਹੋਣ ਪਿੱਛੇ ਇੱਕ ਖਾਸ ਕਾਰਨ ਹੁੰਦਾ ਹੈ। ਆਓ ਜਾਣਦੇ ਹਾਂ
ਇਹ ਵੀ ਪੜ੍ਹੋ: ਫਲਾਈਟ ਦਾ ਸਫਰ ਪੂਰਾ ਹੋਣ ਤੋਂ ਬਾਅਦ ਕੀ ਕਰਦੀਆਂ ਏਅਰਹੋਸਟੈੱਸ? ਸਿਰਫ 1-2 ਘੰਟੇ ਦੀ ਹੁੰਦੀ ਡਿਊਟੀ...
ਇਸ ਦੇਸ਼ ਦੀ ਮੁਰਗੀ ਦਿੰਦੀ ਹੈ ਨੀਲਾ ਅੰਡਾ
ਦਰਅਸਲ, ਖਾਸ ਨੀਲੇ ਰੰਗ ਦੇ ਅੰਡੇ Araucana ਨਾਮਕ ਜੀਵ ਦੇ ਹਨ। ਨੀਲੇ ਰੰਗ ਦਾ ਅੰਡਾ ਚਿਲੀ ਦੇਸ਼ ਵਿੱਚ ਪਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਵਾਇਰਸ ਦੇ ਹਮਲੇ ਕਾਰਨ ਅੰਡੇ ਦਾ ਰੰਗ ਨੀਲਾ ਹੋ ਜਾਂਦਾ ਹੈ। ਇਹ ਮੁਰਗੀ ਇੱਥੇ ਪਹਿਲੀ ਵਾਰ ਸਾਲ 1914 ਵਿੱਚ ਦੇਖੀ ਗਈ ਸੀ। ਸਪੇਨ ਦੇ ਪੰਛੀ ਵਿਗਿਆਨੀ Salvador Castell ਨੇ ਇਸ ਮੁਰਗੀ ਨੂੰ ਦੇਖਿਆ ਸੀ। ਇਹ ਚਿਕਨ ਚਿਲੀ ਦੇ Araucanía ਖੇਤਰ ਵਿੱਚ ਦੇਖਿਆ ਗਿਆ ਸੀ। ਇਸੇ ਕਰਕੇ ਇਸ ਦਾ ਨਾਂ Araucana ਪੈ ਗਿਆ। ਵਿਗਿਆਨੀਆਂ ਅਨੁਸਾਰ ਇਹ ਘਰੇਲੂ ਮੁਰਗੀ ਦੀ ਇੱਕ ਕਿਸਮ ਹੈ।
ਵਾਇਰਸ ਕਰਕੇ ਬਦਲ ਜਾਂਦਾ ਅੰਡਿਆਂ ਦਾ ਰੰਗ
ਵਿਗਿਆਨੀਆਂ ਮੁਤਾਬਕ ਅੰਡੇ ਦਾ ਨੀਲਾ ਰੰਗ ਰੈਟਰੋਵਾਇਰਸ ਦੇ ਹਮਲੇ ਕਾਰਨ ਹੁੰਦਾ ਹੈ। ਇਹ ਸਿੰਗਲ RNA ਵਾਇਰਸ ਹੁੰਦਾ ਹੈ। ਰੈਟਰੋਵਾਇਰਸ ਮੁਰਗੀਆਂ ਵਿੱਚ ਦਾਖਲ ਹੁੰਦੇ ਹਨ ਅਤੇ ਉਨ੍ਹਾਂ ਦੇ ਜੀਨੋਮ ਦੀ ਬਣਤਰ ਨੂੰ ਬਦਲਦੇ ਹਨ। ਇਨ੍ਹਾਂ ਨੂੰ EAV-HP ਕਿਹਾ ਜਾਂਦਾ ਹੈ। ਜੀਨਾਂ ਦੀ ਬਣਤਰ ਵਿੱਚ ਤਬਦੀਲੀ ਕਾਰਨ ਮੁਰਗੀ ਦੇ ਅੰਡੇ ਦਾ ਰੰਗ ਬਦਲ ਜਾਂਦਾ ਹੈ। ਹਾਲਾਂਕਿ, ਵਾਇਰਸ ਦੇ ਬਾਵਜੂਦ, ਉਹ ਖਾਣ ਲਈ ਸੁਰੱਖਿਅਤ ਹਨ। ਕਿਉਂਕਿ ਵਾਇਰਸ ਸਿਰਫ ਅੰਡੇ ਦੀ ਬਾਹਰੀ ਬਣਤਰ ਨੂੰ ਪ੍ਰਭਾਵਿਤ ਕਰਦੇ ਹਨ। ਯੂਰਪੀ ਦੇਸ਼ਾਂ ਅਤੇ ਅਮਰੀਕਾ ਵਿਚ ਇਸ ਮੁਰਗੀ ਅਤੇ ਇਸ ਦੇ ਅੰਡੇ ਨੂੰ ਬੜੇ ਚਾਅ ਨਾਲ ਖਾਦਾ ਜਾਂਦਾ ਹੈ।
ਇਹ ਵੀ ਪੜ੍ਹੋ: ਕੀ ਤੁਸੀਂ ਵੀ ਸਬਜ਼ੀ 'ਚ ਹੱਦ ਤੋਂ ਵੱਧ ਲਸਣ ਪਾਉਂਦੇ ਹੋ? ਤਾਂ ਇਸ ਨੁਕਸਾਨ ਲਈ ਹੋ ਜਾਓ ਤਿਆਰ
Check out below Health Tools-
Calculate Your Body Mass Index ( BMI )