ਕੀ ਤੁਸੀਂ ਵੀ ਸਬਜ਼ੀ 'ਚ ਹੱਦ ਤੋਂ ਵੱਧ ਲਸਣ ਪਾਉਂਦੇ ਹੋ? ਤਾਂ ਇਸ ਨੁਕਸਾਨ ਲਈ ਹੋ ਜਾਓ ਤਿਆਰ
ਲਸਣ ਨੂੰ ਆਯੁਰਵੇਦ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਕਿਸੇ ਵੀ ਚੀਜ਼ ਦੀ ਜ਼ਿਆਦਾ ਮਾਤਰਾ ਸਰੀਰ ਲਈ ਹਾਨੀਕਾਰਕ ਹੁੰਦੀ ਹੈ।
Excessive Use Of Garlic: ਇੰਡੀਅਨ ਕਿਚਨ ਹੋਵੇ ਜਾਂ ਦੁਨੀਆ ਦਾ ਕੋਈ ਵੀ ਕਿਚਨ ਹੋਵੇ, ਲਸਣ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਮਸਾਲਾ ਹੈ। ਜੇਕਰ ਇਸ ਨੂੰ ਕਿਸੇ ਵੀ ਰੈਸਿਪੀ 'ਚ ਮਿਲਾ ਲਿਆ ਜਾਵੇ ਤਾਂ ਸਵਾਦ ਦੁੱਗਣਾ ਹੋ ਜਾਂਦਾ ਹੈ। ਇਸ ਦੇ ਨਾਲ ਹੀ ਲਸਣ ਸਿਹਤ ਦੇ ਲਿਹਾਜ਼ ਨਾਲ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਉੱਥੇ ਹੀ ਕੁਝ ਲੋਕ ਇਸ ਦੀ ਤੇਜ਼ ਗੰਧ ਕਾਰਨ ਇਸ ਦੀ ਜ਼ਿਆਦਾ ਵਰਤੋਂ ਭੋਜਨ 'ਚ ਨਹੀਂ ਕਰਦੇ। ਲਸਣ 'ਚ ਵਿਟਾਮਿਨ ਬੀ1, ਕੈਲਸ਼ੀਅਮ, ਕਾਪਰ, ਪੋਟਾਸ਼ੀਅਮ, ਫਾਸਫੋਰਸ ਅਤੇ ਆਇਰਨ ਸਮੇਤ ਕਈ ਪੋਸ਼ਕ ਤੱਤ ਹੁੰਦੇ ਹਨ। ਇੰਨੀ ਫਾਇਦੇਮੰਦ ਚੀਜ਼ ਹੋਣ ਦੇ ਬਾਵਜੂਦ ਲਸਣ ਖਾਣ ਦੇ ਕਈ ਨੁਕਸਾਨ ਵੀ ਹਨ। ਇਸ ਲਈ ਇਸ ਨੂੰ ਹਮੇਸ਼ਾ ਸੀਮਤ ਮਾਤਰਾ 'ਚ ਹੀ ਖਾਣਾ ਚਾਹੀਦਾ ਹੈ।
ਖਾਸ ਤੌਰ 'ਤੇ ਭਾਰਤ ਵਿੱਚ, ਲਸਣ ਦੀ ਵਰਤੋਂ ਕੁਝ ਘਰਾਂ ਵਿੱਚ ਸਬਜ਼ੀਆਂ ਅਤੇ ਹੋਰ ਚੀਜ਼ਾਂ ਵਿੱਚ ਵਧੇਰੇ ਕੀਤੀ ਜਾਂਦੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਲਸਣ ਗਰਮ ਹੁੰਦਾ ਹੈ। ਇਸ ਤੋਂ ਇਲਾਵਾ, ਸਬਜ਼ੀਆਂ ਵਿਚ ਬਹੁਤ ਸਾਰੇ ਮਸਾਲੇ ਪਾਏ ਜਾਂਦੇ ਹਨ। ਅਜਿਹੇ 'ਚ ਇਹ ਸਭ ਮਿਲ ਕੇ ਤੁਹਾਡੇ ਢਿੱਡ ਦਾ ਕੀ ਹਾਲ ਕਰਨਗੇ। ਤੁਸੀਂ ਇਸ ਦਾ ਅੰਦਾਜ਼ਾ ਲਗਾ ਸਕਦੇ ਹੋ। ਇਸ ਕਰਕੇ ਸਬਜ਼ੀਆਂ ਵਿੱਚ ਲਸਣ ਦੀਆਂ ਤੁਰੀਆਂ ਪਾਉਣ ਵੇਲੇ ਖਾਸ ਧਿਆਨ ਦਿਓ ਤਾਂ ਕਿ ਇਹ ਸਬਜੀਆਂ ਵਿੱਚ ਜ਼ਿਆਦਾ ਮਾਤਰਾ ਵਿੱਚ ਨਾ ਪਾਇਆ ਜਾਵੇ।
ਇਹ ਵੀ ਪੜ੍ਹੋ: World Asthma Day 2023: ਗਰਮੀਆਂ 'ਚ ਵੀ ਹੁੰਦੀ ਹੈ ਸਾਹ ਦੀ ਸਮੱਸਿਆ, ਬਾਹਰ ਜਾਣ 'ਤੇ ਰੱਖੋ ਧਿਆਨ
ਲਸਣ ਕਿਉਂ ਜ਼ਿਆਦਾ ਨਹੀਂ ਖਾਣਾ ਚਾਹੀਦਾ?
ਜ਼ੀ ਨਿਊਜ਼ 'ਚ ਛਪੀ ਰਿਪੋਰਟ ਮੁਤਾਬਕ ਲਸਣ ਨੂੰ ਆਯੁਰਵੇਦ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਕਿਸੇ ਵੀ ਚੀਜ਼ ਦੀ ਜ਼ਿਆਦਾ ਮਾਤਰਾ ਸਰੀਰ ਲਈ ਹਾਨੀਕਾਰਕ ਹੁੰਦੀ ਹੈ। ਆਓ ਜਾਣਦੇ ਹਾਂ ਲਸਣ ਖਾਂਦੇ ਸਮੇਂ ਕਿਹੜੀਆਂ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਮੂੰਹ ‘ਚੋਂ ਬਦਬੂ ਆਉਣਾ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਲਸਣ ਦੀ ਤਾਸੀਰ ਗਰਮ ਹੁੰਦੀ ਹੈ। ਇਸ ਲਈ ਲੋਕ ਜ਼ੁਕਾਮ ਅਤੇ ਫਲੂ ਵਿੱਚ ਇਸ ਦੀਆਂ ਤੁਰੀਆਂ ਨੂੰ ਚਬਾਦੇ ਹਨ। ਪਰ ਕੁਝ ਲੋਕ ਜ਼ਿਆਦਾ ਖਾਂਦੇ ਹਨ ਜਿਸ ਕਾਰਨ ਮੂੰਹ 'ਚੋਂ ਬਦਬੂ ਆਉਣ ਲੱਗ ਜਾਂਦੀ ਹੈ।
ਲੋਅ ਬਲੱਡ ਪ੍ਰੈਸ਼ਰ
ਜਿਨ੍ਹਾਂ ਲੋਕਾਂ ਦਾ ਬੀ.ਪੀ. ਘੱਟ ਹੁੰਦਾ ਹੈ, ਉਨ੍ਹਾਂ ਨੂੰ ਲਸਣ ਨਹੀਂ ਖਾਣਾ ਚਾਹੀਦਾ। ਕਿਉਂਕਿ ਘੱਟ ਬੀਪੀ ਯਾਨੀ ਹਾਈਪੋਟੈਂਸ਼ਨ ਦੀ ਸ਼ਿਕਾਇਤ ਹੋ ਸਕਦੀ ਹੈ। ਜਿਸ ਕਾਰਨ ਸਰੀਰ ਵਿੱਚ ਕਮਜ਼ੋਰੀ ਅਤੇ ਥਕਾਵਟ ਹੋਣੀ ਸ਼ੁਰੂ ਜਾਂਦੀ ਹੈ। ਇਸ ਲਈ ਲਸਣ ਖਾਣ ਤੋਂ ਥੋੜਾ ਪਰਹੇਜ਼ ਕਰੋ।
ਸੀਨੇ ‘ਚ ਜਲਨ
ਜੇਕਰ ਤੁਸੀਂ ਲਸਣ ਜ਼ਿਆਦਾ ਖਾਂਦੇ ਹੋ ਤਾਂ ਸੀਨੇ 'ਚ ਜਲਨ ਦੀ ਸ਼ਿਕਾਇਤ ਵੱਧ ਸਕਦੀ ਹੈ। ਲਸਣ ਵਿੱਚ ਐਸਿਡਿਕ ਮਿਸ਼ਰਣ ਕੰਪਾਊਂਡ ਬਹੁਤ ਜ਼ਿਆਦਾ ਹੁੰਦੇ ਹਨ। ਇਸ ਲਈ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਛਾਤੀ 'ਚ ਜਲਨ ਹੋਣ ਲੱਗਦੀ ਹੈ। ਕਈ ਵਾਰ ਇਹ ਬਰਦਾਸ਼ਤ ਤੋਂ ਬਾਹਰ ਵੀ ਹੋ ਸਕਦਾ ਹੈ। ਇਸ ਲਈ ਹਮੇਸ਼ਾ ਸਾਵਧਾਨ ਰਹੋ।
ਇਹ ਵੀ ਪੜ੍ਹੋ: Weather Update: ਪੰਜਾਬ ਦੇ ਛੇ ਜ਼ਿਲ੍ਹਿਆਂ 'ਚ ਗੜ੍ਹੇ ਪੈਣ ਦਾ ਖਤਰਾ, ਤੂਫਾਨ ਮਚਾ ਸਕਦਾ ਤਬਾਹੀ
Check out below Health Tools-
Calculate Your Body Mass Index ( BMI )