ਸਿਹਤ ਦੇ ਲਈ ਖਤਰਨਾਕ ਅਗਰਬੱਤੀ ਅਤੇ ਧੂਪਬੱਤੀ ਦਾ ਧੂੰਆਂ, ਹੋ ਸਕਦਾ ਕੈਂਸਰ; ਜਾਣੋ ਕੀ ਕਹਿੰਦੇ ਮਾਹਰ
Agarbatti Smoke Health Risks: ਅਗਰਬੱਤੀਆਂ ਅਤੇ ਧੂਪਬੱਤੀ ਦੀ ਖੁਸ਼ਬੂ ਬੜੀ ਵਧੀਆ ਲੱਗਦੀ ਹੈ, ਪਰ ਇਨ੍ਹਾਂ ਦਾ ਧੂੰਆਂ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ ਅਤੇ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।

Agarbatti Smoke Health Risks: ਭਾਰਤੀ ਪਰੰਪਰਾਵਾਂ ਵਿੱਚ ਧਾਰਮਿਕ ਰਸਮਾਂ ਅਤੇ ਘਰ ਦੀ ਸ਼ੁੱਧਤਾ ਲਈ ਧੂਪਬੱਤੀਆਂ ਜਲਾਉਣਾ ਆਮ ਹੈ। ਇਨ੍ਹਾਂ ਦੀ ਖੁਸ਼ਬੂ ਇੱਕ ਸਕਾਰਾਤਮਕ ਮਾਹੌਲ ਬਣਾਉਂਦੀ ਹੈ ਅਤੇ ਮਨ ਨੂੰ ਸ਼ਾਂਤੀ ਦਿੰਦੀ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਿਸ ਧੂੰਏਂ ਨੂੰ ਤੁਸੀਂ ਪਵਿੱਤਰ ਮੰਨਦੇ ਹੋ, ਉਹ ਹੌਲੀ-ਹੌਲੀ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ?
ਡਾ. ਸੇਠੀ ਦੇ ਅਨੁਸਾਰ, ਇਨ੍ਹਾਂ ਪ੍ਰੋਡਕਟਸ ਵਿੱਚ ਵਰਤੇ ਜਾਣ ਵਾਲੇ ਰਸਾਇਣ ਅਤੇ ਖੁਸ਼ਬੂਦਾਰ ਤੱਤ ਸਾੜਨ 'ਤੇ ਨੁਕਸਾਨਦੇਹ ਗੈਸਾਂ ਛੱਡਦੇ ਹਨ। ਇਨ੍ਹਾਂ ਵਿੱਚ carbon monoxide, benzene, formaldehyde ਵਰਗੇ ਤੱਤ ਹੁੰਦੇ ਹਨ। ਇਸ ਲਈ, ਇਨ੍ਹਾਂ ਦੇ ਲਗਾਤਾਰ ਸੰਪਰਕ ਫੇਫੜਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਸਿਹਤ 'ਤੇ ਪੈਣ ਵਾਲਾ ਅਸਰ
ਅਗਰਬੱਤੀ ਅਤੇ ਧੂਪਬੱਤੀ ਦਾ ਧੂੰਏਂ ਨੂੰ ਲੰਬੇ ਸਮੇਂ ਤੱਕ ਸਾਹ ਰਾਹੀਂ ਅੰਦਰ ਖਿੱਚਣ ਨਾਲ ਕਈ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
ਇਹ ਸਾਹ ਸੰਬੰਧੀ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
ਧੂੰਏਂ ਵਿੱਚ ਮੌਜੂਦ ਰਸਾਇਣ ਚਮੜੀ ਅਤੇ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਇਹ ਦਿਲ ਦਾ ਦਬਾਅ ਵਧਾਉਂਦਾ ਹੈ।
ਲਗਾਤਾਰ ਸੰਪਰਕ ਵਿੱਚ ਰਹਿਣ ਨਾਲ ਕੈਂਸਰ ਦਾ ਖ਼ਤਰਾ ਵੀ ਵੱਧ ਸਕਦਾ ਹੈ।
ਧਾਰਮਿਕ ਆਸਥਾ ਅਤੇ ਸਿਹਤ ਵਿਚਾਲੇ ਹੋਣਾ ਚਾਹੀਦਾ ਸੰਤੁਲਨ
ਸਾਡੀਆਂ ਪਰੰਪਰਾਵਾਂ ਵਿੱਚ ਧੂਪਬੱਤੀਆਂ ਦੀ ਵਰਤੋਂ ਕਰਨ ਦਾ ਬਹੁਤ ਮਹੱਤਵ ਹੁੰਦਾ ਹੈ, ਜਦੋਂ ਵੀ ਕਿਸੇ ਸ਼ੁਭ ਕੰਮ ਦੀ ਸ਼ੁਰੂਆਤ ਹੁੰਦੀ ਹੈ ਤਾਂ ਇਸ ਦੀ ਵਰਤੋਂ ਜ਼ਰੂਰ ਕੀਤੀ ਜਾਂਦੀ ਹੈ ਜਿਸ ਕਰਕੇ ਇਸ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਤਾਂ ਮੁਸ਼ਕਲ ਹੈ। ਹਾਲਾਂਕਿ, ਇਹਨਾਂ ਦੀ ਵਰਤੋਂ ਸਾਵਧਾਨੀ ਨਾਲ ਕੀਤੀ ਜਾ ਸਕਦੀ ਹੈ।
ਘਰ ਹਵਾਦਾਰ ਹੋਣਾ ਚਾਹੀਦਾ ਹੈ।
ਰੋਜ਼ਾਨਾ ਲੰਬੇ ਸਮੇਂ ਲਈ ਧੂਪ ਬੱਤੀਆਂ ਨਾ ਜਲਾਓ।
ਬੱਚਿਆਂ ਅਤੇ ਬਜ਼ੁਰਗਾਂ ਦੇ ਕਮਰਿਆਂ ਵਿੱਚ ਧੂਪ ਬੱਤੀਆਂ ਦੀ ਵਰਤੋਂ ਕਰਨ ਤੋਂ ਬਚੋ।
ਧੂਪਬੱਤੀ ਦੀ ਥਾਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ
Essential oils diffuser ਦੀ ਵਰਤੋਂ ਕਰੋ।
ਕੁਦਰਤੀ ਫੁੱਲਾਂ ਦੀ ਖੁਸ਼ਬੂ ਘਰ 'ਚ ਰੱਖੋ।
ਨਿੰਮ ਦੇ ਪੱਤੇ ਜਾਂ ਲੌਂਗ ਸਾੜਨਾ ਘੱਟ ਨੁਕਸਾਨਦੇਹ ਮੰਨਿਆ ਜਾਂਦਾ ਹੈ।
Disclaimer: ਇਹ ਜਾਣਕਾਰੀ ਖੋਜ ਅਧਿਐਨਾਂ ਅਤੇ ਮਾਹਰਾਂ ਦੀ ਰਾਏ 'ਤੇ ਅਧਾਰਤ ਹੈ। ਇਸ ਨੂੰ ਮੈਡੀਕਲ ਸਲਾਹ ਦਾ ਆਪਸ਼ਮ ਨਾ ਮੰਨੋ। ਕੋਈ ਵੀ ਨਵੀਂ ਗਤੀਵਿਧੀ ਜਾਂ ਕਸਰਤ ਕਰਨ ਤੋਂ ਪਹਿਲਾਂ ਹਮੇਸ਼ਾਂ ਆਪਣੇ ਡਾਕਟਰ ਜਾਂ ਸੰਬੰਧਿਤ ਮਾਹਰ ਨਾਲ ਸਲਾਹ ਕਰੋ।
Check out below Health Tools-
Calculate Your Body Mass Index ( BMI )






















