Alcohol Intoxication: ਆਖਰ ਪੈੱਗ ਲਾਉਣ ਮਗਰੋਂ ਕਿੰਨਾ ਚਿਰ ਤੁਹਾਡੇ 'ਤੇ ਰਹਿੰਦਾ ਸ਼ਰਾਬ ਦਾ ਕੰਟਰੋਲ
Health News: ਉਹ ਲੋਕ ਸ਼ਰਾਬ ਪੀਣ 'ਚ ਇੰਨੇ ਮਗਨ ਹੋ ਜਾਂਦੇ ਹਨ ਕਿ ਇਸ ਦੌਰਾਨ ਉਨ੍ਹਾਂ ਨੂੰ ਇਹ ਵੀ ਯਾਦ ਨਹੀਂ ਰਹਿੰਦਾ ਕਿ ਉਨ੍ਹਾਂ ਨੇ ਅਗਲੇ ਦਿਨ ਦਫ਼ਤਰ ਜਾਣਾ ਹੈ ਜਾਂ ਕੋਈ ਹੋਰ ਜ਼ਰੂਰੀ ਕੰਮ ਕਰਨਾ ਹੈ।
Alcohol Intoxication: ਪੱਛਮੀ ਦੇਸ਼ਾਂ ਦੀ ਤਰਜ਼ 'ਤੇ ਹੁਣ ਭਾਰਤ ਅੰਦਰ ਵੀ ਸ਼ਰਾਬ ਪੀਣ ਦਾ ਰੁਝਾਨ ਵਧ ਰਿਹਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਸ਼ੌਕ ਵਜੋਂ ਤੇ ਬਹੁਤ ਘੱਟ ਮਾਤਰਾ 'ਚ ਸ਼ਰਾਬ ਪੀਂਦੇ ਹਨ, ਪਰ ਕੁਝ ਲੋਕ ਅਜਿਹੇ ਵੀ ਹਨ ਜੋ ਕਿਸੇ ਵੀ ਚੀਜ਼ ਦੀ ਪ੍ਰਵਾਹ ਕੀਤੇ ਬਗੈਰ ਸ਼ਰਾਬ ਪੀਂਦੇ ਰਹਿੰਦੇ ਹਨ। ਉਹ ਲੋਕ ਸ਼ਰਾਬ ਪੀਣ 'ਚ ਇੰਨੇ ਮਗਨ ਹੋ ਜਾਂਦੇ ਹਨ ਕਿ ਇਸ ਦੌਰਾਨ ਉਨ੍ਹਾਂ ਨੂੰ ਇਹ ਵੀ ਯਾਦ ਨਹੀਂ ਰਹਿੰਦਾ ਕਿ ਉਨ੍ਹਾਂ ਨੇ ਅਗਲੇ ਦਿਨ ਦਫ਼ਤਰ ਜਾਣਾ ਹੈ ਜਾਂ ਕੋਈ ਹੋਰ ਜ਼ਰੂਰੀ ਕੰਮ ਕਰਨਾ ਹੈ।
ਇਹ ਸੱਚਾਈ ਹੈ ਕਿ ਨਸ਼ਾ ਨਾ ਕਰਨਾ ਹੀ ਬਿਹਤਰ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਜ਼ਿਆਦਾ ਨਸ਼ਾ ਕਰਦੇ ਹੋ ਤਾਂ ਤੁਹਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ 'ਚ ਸ਼ਰਾਬ ਦੇ ਸ਼ੌਕੀਨ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਸ ਦਾ ਨਸ਼ਾ ਕਿੰਨਾ ਚਿਰ ਰਹਿੰਦਾ ਹੈ ਤੇ ਜ਼ਿਆਦਾ ਨਸ਼ਾ ਹੋਣ 'ਤੇ ਇਸ ਨੂੰ ਘੱਟ ਕਰਨ ਲਈ ਕੀ ਉਪਾਅ ਕੀਤੇ ਜਾ ਸਕਦੇ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਜੋ ਸ਼ਰਾਬ ਪੀਂਦੇ ਹੋ, ਉਸ ਦਾ ਨਸ਼ਾ ਕਿੰਨਾ ਚਿਰ ਰਹਿੰਦਾ ਹੈ।
ਨਸ਼ਾ ਉਤਰਣ 'ਚ ਲੱਗਦਾ ਇੰਨਾ ਸਮਾਂ
ਆਮ ਤੌਰ 'ਤੇ ਸ਼ਰਾਬ ਦੇ ਨਸ਼ੇ 'ਤੇ ਕਾਬੂ ਪਾਉਣ ਲਈ 5 ਤੋਂ 6 ਘੰਟੇ ਜਾਂ ਇਸ ਤੋਂ ਵੱਧ ਸਮਾਂ ਲੱਗ ਜਾਂਦਾ ਹੈ। ਬਹੁਤ ਜ਼ਿਆਦਾ ਸ਼ਰਾਬ ਪੀਣ ਤੋਂ ਬਾਅਦ ਭਾਵੇਂ ਉਸ ਦਾ ਨਸ਼ਾ ਥੋੜ੍ਹਾ ਜਲਦੀ ਉੱਤਰ ਜਾਵੇ, ਪਰ ਉਸ ਦਾ ਹੈਂਗਓਵਰ ਵੀ ਰਹਿੰਦਾ ਜਾਂਦਾ ਹੈ ਜੋ ਲੰਬੇ ਸਮੇਂ ਤੱਕ ਰਹਿੰਦਾ ਹੈ। ਹੈਂਗਓਵਰ ਦੀ ਸਥਿਤੀ 'ਚ ਤੁਹਾਨੂੰ ਸਿਰ ਦਰਦ, ਐਸੀਡਿਟੀ ਤੇ ਢਿੱਡ ਖਰਾਬ ਹੋਣ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਤੁਹਾਡੇ ਲਈ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਸ਼ਰਾਬ ਦਾ ਨਸ਼ਾ ਭਾਵੇਂ ਉਤਰ ਜਾਵੇ ਪਰ ਪਿਸ਼ਾਬ ਤੇ ਵਾਲਾਂ 'ਚ ਇਸ ਨਸ਼ੇ ਦਾ ਅਸਰ ਕਈ ਦਿਨਾਂ ਤੱਕ ਰਹਿੰਦਾ ਹੈ।
ਇਸ ਤਰ੍ਹਾਂ ਨਸ਼ਾ ਉਤਾਰੋ
ਜੇਕਰ ਕਿਸੇ ਨੂੰ ਸ਼ਰਾਬ ਦਾ ਨਸ਼ਾ ਹੱਦੋਂ ਵੱਧ ਹੋ ਗਿਆ ਹੈ ਤਾਂ ਇਸ ਤੋਂ ਛੁਟਕਾਰਾ ਪਾਉਣ ਦੇ ਕਈ ਤਰੀਕੇ ਹਨ। ਨਸ਼ਾ ਘੱਟ ਕਰਨ ਲਈ ਨਿੰਬੂ ਪਾਣੀ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਸੰਤਰਾ ਖਾਣ ਨਾਲ ਜਾਂ ਇਸ ਦਾ ਰਸ ਪੀਣ ਨਾਲ, ਨਿੰਬੂ ਦਾ ਅਚਾਰ ਖਾਣ ਨਾਲ ਸ਼ਰਾਬ ਦਾ ਨਸ਼ਾ ਜਾਂ ਤਾਂ ਦੂਰ ਹੋ ਜਾਂਦਾ ਹੈ ਜਾਂ ਥੋੜ੍ਹਾ ਘੱਟ ਜਾਂਦਾ ਹੈ।
ਘੱਟ ਪੀਣਾ ਬਿਹਤਰ
ਭਾਵੇਂ ਤੁਸੀਂ ਸ਼ਰਾਬ ਪੀਣ ਦੇ ਸ਼ੌਕੀਨ ਹੋ ਜਾਂ ਕਦੇ-ਕਦਾਈਂ ਹੀ ਪੀਂਦੇ ਹੋ, ਤੁਹਾਨੂੰ ਇਸ ਨੂੰ ਘੱਟ ਮਾਤਰਾ 'ਚ ਲੈਣਾ ਚਾਹੀਦਾ ਹੈ। ਜਿਸ ਕਾਰਨ ਇਸ ਦਾ ਤੁਹਾਡੇ ਸਰੀਰ 'ਤੇ ਓਨਾ ਬੁਰਾ ਪ੍ਰਭਾਵ ਨਹੀਂ ਪਵੇਗਾ, ਨਾਲ ਹੀ ਤੁਸੀਂ ਇਸ ਦਾ ਆਨੰਦ ਵੀ ਲੈ ਸਕੋਗੇ। ਨਾਲ ਹੀ ਸ਼ਰਾਬ ਪੀਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਖਾਲੀ ਢਿੱਡ ਸ਼ਰਾਬ ਨਾ ਪੀਓ। ਇਸ ਕਾਰਨ ਇਹ ਤੁਹਾਡੇ ਸਰੀਰ 'ਤੇ ਜ਼ਿਆਦਾ ਨੁਕਸਾਨਦੇਹ ਪ੍ਰਭਾਵ ਪਾਉਂਦਾ ਹੈ ਤੇ ਇਹ ਤੁਹਾਨੂੰ ਬੀਮਾਰ ਵੀ ਕਰ ਸਕਦਾ ਹੈ।
Check out below Health Tools-
Calculate Your Body Mass Index ( BMI )