Cervical Cancer Vaccine: ਸਰਵਾਈਕਲ ਕੈਂਸਰ ਦੀ ਵੈਕਸੀਨ ਕਿਸ ਉਮਰ ਵਿੱਚ ਲਗਵਾਉਣੀ ਸਹੀ? ਜਾਣੋ ਇਸ ਖਬਰ ਰਾਹੀਂ
Cervical Cancer: ਸਰਵਾਈਕਲ ਕੈਂਸਰ ਇੱਕ ਅਜਿਹੀ ਖਤਰਨਾਕ ਬਿਮਾਰੀ ਹੈ, ਜਿਸ ਕਾਰਨ ਹਰ ਸਾਲ ਲੱਖਾਂ ਔਰਤਾਂ ਦੀ ਮੌਤ ਹੋ ਜਾਂਦੀ ਹੈ। ਇਸ ਲਈ ਇਸ ਦੇ ਟੀਕੇ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਆਓ ਜਾਣਦੇ ਹਾਂ ਕਿਸ ਉਮਰ ਦੇ ਵਿੱਚ ਇਸ ਦਾ ਟੀਕਾ ਲੈ ਲੈਣਾ..
Cervical Cancer Vaccine: ਸਰਵਾਈਕਲ ਕੈਂਸਰ ਔਰਤਾਂ ਵਿੱਚ ਇੱਕ ਅਜਿਹੀ ਖ਼ਤਰਨਾਕ ਬਿਮਾਰੀ ਹੈ, ਜਿਸ ਕਾਰਨ ਹਰ ਸਾਲ ਵੱਡੀ ਗਿਣਤੀ ਵਿੱਚ ਔਰਤਾਂ ਆਪਣੀ ਜਾਨ ਗੁਆ ਬੈਠਦੀਆਂ ਹਨ। ਇਹੀ ਕਾਰਨ ਹੈ ਕਿ ਭਾਰਤ ਸਰਕਾਰ ਸਰਵਾਈਕਲ ਕੈਂਸਰ ਵੈਕਸੀਨ 'ਤੇ ਜ਼ੋਰ ਦੇ ਰਹੀ ਹੈ। ਜਿਸ ਕਰਕੇ ਹਾਲ ਦੇ ਵਿੱਚ ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ ਵੱਲੋਂ ਸਰਵਾਈਕਲ ਕੈਂਸਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੀ ਮੌਤ ਦੀ ਝੂਠੀ ਖਬਰ ਫੈਲਾਈ ਸੀ। ਪਰ ਬਾਅਦ ਦੇ ਵਿੱਚ ਉਸ ਨੇ ਖੁਲਾਸਾ ਕਰ ਦਿੱਤਾ ਸੀ ਕਿ ਉਸ ਨੇ ਅਜਿਹਾ ਕਿਉਂ ਕੀਤਾ ਸੀ। ਜਿਸ ਕਰਕੇ ਸੋਸ਼ਲ ਮੀਡੀਆ ਤੋਂ ਲੈ ਕੇ ਟੀਵੀ ਵੀਡੀਆ ਤੱਕ ਸਰਵਾਈਕਲ ਕੈਂਸਰ ਬਾਰੇ ਖੂਬ ਚਰਚਾ ਹੋਈ। ਹਾਲਾਂਕਿ ਅੱਜ ਵੀ ਦੇਸ਼ ਵਿੱਚ ਸਰਵਾਈਕਲ ਕੈਂਸਰ ਅਤੇ ਇਸ ਦੇ ਟੀਕੇ ਬਾਰੇ ਜਾਣਕਾਰੀ ਦੀ ਘਾਟ ਹੈ। ਜ਼ਿਆਦਾਤਰ ਔਰਤਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨੂੰ ਰੋਕਣ ਲਈ ਕੋਈ ਟੀਕਾ ਹੈ ਜਾਂ ਨਹੀਂ, ਅਤੇ ਜੇਕਰ ਅਜਿਹਾ ਹੈ, ਤਾਂ ਇਹ ਕਦੋਂ ਲਗਾਇਆ ਜਾਂਦਾ ਹੈ।
ਇਸ ਜਾਣਕਾਰੀ ਦੀ ਘਾਟ ਕਾਰਨ ਦੇਸ਼ ਵਿਚ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਜਦੋਂ ਕਿ ਟੀਕਾਕਰਨ ਨਾਲ ਇਸ ਕੈਂਸਰ ਦੇ ਹੋਣ ਦਾ ਖਤਰਾ 70-80 ਫੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਰਵਾਈਕਲ ਕੈਂਸਰ ਦੀ ਵੈਕਸੀਨ ਲੈਣ ਲਈ ਸਭ ਤੋਂ ਵਧੀਆ ਉਮਰ ਕਿਹੜੀ ਹੈ।
ਹੋਰ ਪੜ੍ਹੋ : ਲੰਬੇ ਸਮੇਂ ਤੱਕ ਬੈਠਣ ਨਾਲ ਹੋ ਸਕਦੀ ਕੈਂਸਰ ਵਰਗੀ ਜਾਨਲੇਵਾ ਬਿਮਾਰੀ, ਜਾਣੋ ਮਾਹਿਰਾਂ ਦੀ ਰਾਏ
ਸਰਵਾਈਕਲ ਕੈਂਸਰ ਦਾ ਟੀਕਾ ਕਦੋਂ ਲਗਾਇਆ ਜਾਣਾ ਚਾਹੀਦਾ ਹੈ?
ਗਾਇਨੀਕੋਲੋਜਿਸਟ ਅਨੁਸਾਰ ਜੇਕਰ ਤੁਸੀਂ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਵੈਕਸੀਨ ਲਗਵਾਉਣ ਦਾ ਸਭ ਤੋਂ ਵੱਧ ਫਾਇਦਾ 9 ਤੋਂ 14 ਸਾਲ ਤੱਕ ਹੁੰਦਾ ਹੈ। ਹਾਲਾਂਕਿ ਇਹ ਟੀਕਾ 26 ਸਾਲ ਤੱਕ ਦਿੱਤਾ ਜਾ ਸਕਦਾ ਹੈ। ਇਸਦਾ ਮਤਲਬ ਹੈ ਕਿ ਸਰਵਾਈਕਲ ਕੈਂਸਰ ਵੈਕਸੀਨ ਨੂੰ ਜਿਨਸੀ ਤੌਰ 'ਤੇ ਸਰਗਰਮ ਹੋਣ ਤੋਂ ਪਹਿਲਾਂ ਲਗਾਇਆ ਜਾਣਾ ਚਾਹੀਦਾ ਹੈ। ਹੁਣ ਸਵਾਲ ਇਹ ਹੈ ਕਿ ਕੀ 26 ਸਾਲ ਬਾਅਦ ਇਹ ਟੀਕਾ ਨਹੀਂ ਲਗਾਇਆ ਜਾਣਾ ਚਾਹੀਦਾ। ਇਸ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਉਮਰ ਤੋਂ ਬਾਅਦ ਵੀ ਕੋਈ ਟੀਕਾ ਲਗਵਾ ਸਕਦਾ ਹੈ।
ਫਿਰ ਵੀ ਇਹ ਐਚਪੀਵੀ ਵਾਇਰਸ ਦੀਆਂ ਕਈ ਕਿਸਮਾਂ ਤੋਂ ਬਚਾਅ ਕਰ ਸਕਦਾ ਹੈ। ਪਰ ਜੇਕਰ ਤੁਸੀਂ ਇਸ ਟੀਕੇ ਤੋਂ ਵੱਧ ਤੋਂ ਵੱਧ ਲਾਭ ਲੈਣਾ ਚਾਹੁੰਦੇ ਹੋ, ਤਾਂ ਇਸ ਨੂੰ 9 ਤੋਂ 14 ਸਾਲ ਤੱਕ ਹੀ ਲੈਣਾ ਚਾਹੀਦਾ ਹੈ। ਜਿਸ ਕਰਕੇ ਹੁਣ ਭਾਰਤ ਸਰਕਾਰ 9 ਤੋਂ 14 ਤੱਕ ਦੀਆਂ ਕੁੜੀਆਂ ਨੂੰ ਮੁਫਤ ਦੇ ਵਿੱਚ HPV vaccine ਦਾ ਟੀਕਾਕਰਨ ਕਰੇਗੀ। ਇਹ ਐਲਾਨ ਹਾਲ 'ਚ ਹੀ ਪੇਸ਼ ਕੀਤੇ ਗਏ ਬਜਟ ਦੇ ਵਿੱਚ ਕੀਤਾ ਗਿਆ ਹੈ।
ਤੁਸੀਂ ਸਰਵਾਈਕਲ ਕੈਂਸਰ ਵੈਕਸੀਨ ਕਿੱਥੋਂ ਲੈ ਸਕਦੇ ਹੋ?
ਸਰਵਾਈਕਲ ਕੈਂਸਰ ਦਾ ਟੀਕਾ ਹਸਪਤਾਲ ਤੋਂ ਲਗਾਇਆ ਜਾ ਸਕਦਾ ਹੈ। ਇਸ ਵੈਕਸੀਨ ਦੀ ਮੌਜੂਦਾ ਕੀਮਤ 2,000 ਰੁਪਏ ਤੋਂ ਲੈ ਕੇ 5,000 ਰੁਪਏ ਤੱਕ ਹੈ ਪਰ ਜਲਦ ਹੀ ਸੀਰਮ ਇੰਸਟੀਚਿਊਟ ਆਫ ਇੰਡੀਆ ਸਰਵਾਈਕਲ ਕੈਂਸਰ ਵੈਕਸੀਨ ਲਾਂਚ ਕਰਨ ਜਾ ਰਿਹਾ ਹੈ। ਜਿਸ ਦੀ ਕੀਮਤ ਸਿਰਫ 200 ਤੋਂ 400 ਰੁਪਏ ਪ੍ਰਤੀ ਖੁਰਾਕ ਹੋਵੇਗੀ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )