ਔਰਤਾਂ ਦੇਣ ਧਿਆਨ! ਸਰੀਰ ਦੀਆਂ ਇਨ੍ਹਾਂ 3 ਸਮੱਸਿਆਵਾਂ ਨੂੰ ਕਦੇ ਵੀ ਨਾ ਕਰਨ ਅਣਡਿੱਠਾ, ਹੋ ਸਕਦੇ ਹਾਰਮੋਨਲ ਇਸ਼ੂ
30 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਦੇ ਸਰੀਰ ਦੇ ਵਿੱਚ ਜੇਕਰ ਇਹ 3 ਸਮੱਸਿਆਵਾਂ ਨਜ਼ਰ ਆ ਰਹੀਆਂ ਹਨ। ਤਾਂ ਇਨ੍ਹਾਂ ਦਿੱਕਤਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ। ਇਹ ਸਰੀਰ ਦੇ ਲਈ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਸੱਦਾ ਦੇ ਸਕਦੀਆਂ..

ਜਿਵੇਂ-ਜਿਵੇਂ ਉਮਰ ਵੱਧਦੀ ਜਾਂਦੀ ਹੈ, ਸਰੀਰ ਵਿੱਚ ਕੁਝ ਨਵੀਆਂ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ। ਕਈ ਵਾਰ ਸਰੀਰ ਵਿੱਚ ਜ਼ਰੂਰੀ ਵਿਟਾਮਿਨ ਤੇ ਖਣਿਜਾਂ ਦੀ ਕਮੀ ਹੋ ਜਾਂਦੀ ਹੈ। ਜਦਕਿ ਕਈ ਵਾਰੀ ਇਹ ਸਮੱਸਿਆਵਾਂ ਹਾਰਮੋਨਲ ਪ੍ਰੋਬਲਮ ਕਰਕੇ ਵੀ ਹੁੰਦੀਆਂ ਹਨ। ਅਸਲ ਵਿੱਚ, ਮਹਿਲਾਵਾਂ ਅਕਸਰ ਆਪਣੇ ਸਰੀਰ ਵਿੱਚ ਆ ਰਹੀਆਂ ਇਹ ਸਮੱਸਿਆਵਾਂ ਨੂੰ ਅਣਡਿੱਠਾ ਕਰ ਦਿੰਦੀਆਂ ਹਨ ਜੋ ਹਾਰਮੋਨਸ ਨਾਲ ਜੁੜੀਆਂ ਹੁੰਦੀਆਂ ਹਨ। ਆਓ ਜਾਣੀਏ ਉਹ 3 ਮੁੱਖ ਸਮੱਸਿਆਵਾਂ ਜੋ ਕਿਸੇ ਵੀ ਹਾਲਤ ਵਿੱਚ ਨਜ਼ਰਅੰਦਾਜ਼ ਨਹੀਂ ਕਰਨੀਆਂ ਚਾਹੀਦੀਆਂ।
ਮੂਡ ਸਵਿੰਗ ਹੋਣਾ
ਮਹੀਨਿਆਂ ਦੀ ਆਖ਼ਰੀ ਅਵਸਥਾ (ਮੇਨੋਪੌਜ਼) ਦੌਰਾਨ ਮੂਡ ਸਵਿੰਗ ਹੋਣਾ ਆਮ ਗੱਲ ਹੈ, ਪਰ ਬਹੁਤ ਸਾਰੀਆਂ ਮਹਿਲਾਵਾਂ ਨੂੰ 30 ਦੀ ਉਮਰ ਤੋਂ ਹੀ ਇਸ ਤਰ੍ਹਾਂ ਦੀ ਸਮੱਸਿਆ ਆਉਣੀ ਸ਼ੁਰੂ ਹੋ ਜਾਂਦੀ ਹੈ। ਮੂਡ ਸਵਿੰਗਸ ਕਾਰਨ ਸੈਕਸ ਵਿੱਚ ਰੁਚੀ ਘਟ ਜਾਂਦੀ ਹੈ, ਪੀਰੀਅਡਸ ਤੋਂ ਪਹਿਲਾਂ ਗੁੱਸਾ, ਤਣਾਅ ਅਤੇ ਚਿੜਚਿੜਾਪਣ ਮਹਿਸੂਸ ਹੋਣ ਲੱਗਦਾ ਹੈ। ਕਈ ਵਾਰ ਤਾਂ ਅਚਾਨਕ ਏਂਜ਼ਾਇਟੀ ਵੀ ਹੋਣ ਲੱਗਦੀ ਹੈ। ਜੇ ਇਹ ਤਕਲੀਫਾਂ ਵਾਰ-ਵਾਰ ਹੋ ਰਹੀਆਂ ਹਨ, ਤਾਂ ਇਹ ਸਿਰਫ਼ ਸਮਾਨਯ ਤੌਰ 'ਤੇ ਨਹੀਂ ਹੋ ਰਿਹਾ। ਇਸ ਦੇ ਪਿੱਛੇ ਕਾਰਨ ਐਸਟ੍ਰੋਜਨ, ਪ੍ਰੋਜੈੱਸਟੇਰੋਨ ਅਤੇ ਟੈਸਟੋਸਟੇਰੋਨ ਹੁੰਦੇ ਹਨ, ਜੋ ਦਿਮਾਗੀ ਕਾਰਜ ਨੂੰ ਪ੍ਰਭਾਵਤ ਕਰਦੇ ਹਨ। ਅਜਿਹੀ ਸਥਿਤੀ ਵਿੱਚ ਮੈਡੀਕਲ ਸਲਾਹ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ, ਤਾਂ ਜੋ ਇਸ ਸਮੱਸਿਆ ਦਾ ਇਲਾਜ ਹੋ ਸਕੇ।
ਵਾਲਾਂ ਦਾ ਝੜਨਾ ਜਾਂ ਪਤਲੇ ਹੋਣਾ
ਜੇ ਤੁਹਾਡੇ ਵਾਲ ਤੇਜ਼ੀ ਨਾਲ ਝੜ ਰਹੇ ਹਨ ਜਾਂ ਕਰਾਊਨ ਏਰੀਏ (ਸਿਰ ਦੇ ਉੱਪਰੀ ਹਿੱਸੇ) 'ਤੇ ਪਤਲੇ ਹੋ ਰਹੇ ਹਨ, ਅਤੇ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਜੇ ਇਹ ਸਮੱਸਿਆ ਦੂਰ ਨਹੀਂ ਹੋ ਰਹੀ, ਤਾਂ ਇਸ ਦਾ ਕਾਰਨ ਆਇਰਨ ਦੀ ਘਾਟ, ਥਾਇਰਾਇਡ ਦੀ ਸਮੱਸਿਆ ਜਾਂ ਫਿਰ ਹਾਰਮੋਨਲ ਉਤਾਰ-ਚੜ੍ਹਾਅ ਹੋ ਸਕਦਾ ਹੈ। ਵਾਲਾਂ ਦੇ ਝੜਣ ਜਾਂ ਸਿਰ ਦੇ ਉੱਪਰੀ ਹਿੱਸੇ 'ਤੇ ਘਣਾਪਨ ਘਟਣ ਦਾ ਕਾਰਨ ਸਿਰਫ ਉਮਰ ਦਾ ਵੱਧਣਾ ਨਹੀਂ ਹੁੰਦਾ।
ਲਗਾਤਾਰ ਵੱਧ ਰਿਹਾ ਵਜ਼ਨ
ਜੇਕਰ ਸਹੀ ਖੁਰਾਕ ਅਤੇ ਕਈ ਕੋਸ਼ਿਸ਼ਾਂ ਦੇ ਬਾਵਜੂਦ ਵੀ ਤੁਹਾਡਾ ਵਜ਼ਨ ਘਟ ਨਹੀਂ ਹੋ ਰਿਹਾ, ਤਾਂ ਹੋ ਸਕਦਾ ਹੈ ਕਿ ਇਹ ਸਿਰਫ਼ ਖਾਣ-ਪੀਣ ਨਾਲ ਜੁੜੀ ਸਮੱਸਿਆ ਨਾ ਹੋਵੇ। ਇਹ ਸਮੱਸਿਆ ਘੱਟ ਥਾਇਰਾਇਡ, ਇੰਸੁਲਿਨ ਰੇਜ਼ਿਸਟੈਂਸ, ਕੋਰਟਿਸੋਲ ਜਾਂ ਸਟ੍ਰੈੱਸ ਹਾਰਮੋਨ ਵਧਣ ਜਾਂ ਐਸਟ੍ਰੋਜਨ ਦੇ ਪ੍ਰਭਾਵ ਕਾਰਨ ਵੀ ਹੋ ਸਕਦੀ ਹੈ। ਇਸ ਲਈ ਸਭ ਤੋਂ ਪਹਿਲਾਂ ਇਨ੍ਹਾਂ ਹਾਰਮੋਨਸ ਨੂੰ ਬੈਲੈਂਸ ਕਰਨ ਦੀ ਲੋੜ ਹੁੰਦੀ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















