(Source: ECI/ABP News/ABP Majha)
Ginger Side Effects: ਸ਼ੂਗਰ ਸਣੇ ਦਿਲ ਦੇ ਰੋਗੀ ਵੀ ਹੋ ਜਾਣ ਸਾਵਧਾਨ! ਅਦਰਕ ਦਾ ਸੇਵਨ ਬਣ ਸਕਦਾ ਖਤਰਾ! ਜਾਣੋ ਨੁਕਸਾਨ
Health News: ਅਦਰਕ ਵਿੱਚ ਮੌਜੂਦ ਕਈ ਔਸ਼ਧੀ ਗੁਣ ਇਸ ਨੂੰ ਸਿਹਤ ਲਈ ਵਰਦਾਨ ਬਣਾਉਂਦੇ ਹਨ। ਇਸ ਦੇ ਬਾਵਜੂਦ ਅਦਰਕ ਦਾ ਜ਼ਿਆਦਾ ਸੇਵਨ ਕਰਨ ਨਾਲ ਸਿਹਤ ਨੂੰ ਫਾਇਦੇ ਦੀ ਬਜਾਏ ਵੱਡਾ ਨੁਕਸਾਨ ਵੀ ਚੁੱਕੇ ਪੈ ਸਕਦੇ ਹਨ।
Ginger Side Effects: ਅਦਰਕ ਦੀ ਵਰਤੋਂ ਭਾਰਤੀ ਰਸੋਈ ਵਿੱਚ ਖੂਬ ਹੁੰਦੀ ਹੈ। ਸਰਦੀਆਂ ਦੇ ਵਿੱਚ ਇਸ ਦੀ ਵਰਤੋਂ ਕੁੱਝ ਜ਼ਿਆਦਾ ਵੱਧ ਜਾਂਦੀ ਹੈ। ਕਿਉਂਕਿ ਲੋਕ ਮੌਸਮੀ ਬਿਮਾਰੀਆਂ ਤੋਂ ਬਚਣ ਲਈ ਚਾਹ ਦੇ ਵਿੱਚ ਵੀ ਅਦਰਕ ਦੀ ਵਰਤੋਂ ਕਰਦੇ ਹਨ। ਜਿਸ ਕਰਕੇ ਜਿੰਨੀ ਵਾਰ ਚਾਹ ਦਾ ਅਨੰਦ ਲਿਆ ਜਾਂਦਾ ਹੈ ਤਾਂ ਉਨੀਂ ਵਾਰੀ ਹੀ ਅਦਰਕ ਵਾਲੀ ਚਾਹ ਦਾ ਸੇਵਨ ਕੀਤਾ ਜਾਂਦਾ ਹੈ। ਅਦਰਕ ਵਿੱਚ ਮੌਜੂਦ ਕਈ ਔਸ਼ਧੀ ਗੁਣ ਇਸ ਨੂੰ ਸਿਹਤ ਲਈ ਵਰਦਾਨ ਬਣਾਉਂਦੇ ਹਨ। ਇਸ ਦੇ ਬਾਵਜੂਦ ਅਦਰਕ ਦਾ ਜ਼ਿਆਦਾ ਸੇਵਨ ਕਰਨ ਨਾਲ ਸਿਹਤ ਨੂੰ ਫਾਇਦੇ ਦੀ ਬਜਾਏ ਵੱਡਾ ਨੁਕਸਾਨ ਵੀ ਚੁੱਕੇ ਪੈ ਸਕਦੇ ਹਨ। ਆਓ ਜਾਣਦੇ ਹਾਂ ਜ਼ਿਆਦਾ ਅਦਰਕ ਖਾਣ ਦੇ ਨਾਲ ਕਿਹੜੇ ਮਾੜੇ ਪ੍ਰਭਾਵ (side effects of eating too much ginger) ਸਰੀਰ ਉੱਤੇ ਪੈਂਦੇ ਹਨ...
ਅਦਰਕ ਦਾ ਜ਼ਿਆਦਾ ਸੇਵਨ ਕਰਨ ਨਾਲ ਹੁੰਦੇ ਇਹ ਨੁਕਸਾਨ-
ਦਿਲ ਸੰਬੰਧੀ ਸਮੱਸਿਆਵਾਂ-
ਹਾਲਾਂਕਿ ਅਦਰਕ 'ਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਇਸ ਨੂੰ ਦਿਲ ਦੀ ਸਿਹਤ ਲਈ ਚੰਗਾ ਬਣਾਉਂਦੇ ਹਨ। ਪਰ ਅਦਰਕ ਦਾ ਜ਼ਿਆਦਾ ਸੇਵਨ ਕਰਨ ਨਾਲ ਅਨਿਯਮਿਤ ਦਿਲ ਦੀ ਧੜਕਣ, ਧੁੰਦਲਾ ਨਜ਼ਰ ਆਉਣਾ ਅਤੇ ਇਨਸੌਮਨੀਆ ਵਰਗੀਆਂ ਸਮੱਸਿਆਵਾਂ ਦਾ ਖਤਰਾ ਹੋ ਸਕਦਾ ਹੈ। ਇਨਸੌਮਨੀਆ ਨੂੰ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਨੂੰ ਵਧਾਉਣ ਦਾ ਕਾਰਕ ਮੰਨਿਆ ਜਾਂਦਾ ਹੈ। ਅਜਿਹੇ 'ਚ ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਜ਼ਿਆਦਾ ਮਾਤਰਾ 'ਚ ਅਦਰਕ ਦਾ ਸੇਵਨ ਕਰਨ ਤੋਂ ਬਚੋ।
ਪੇਟ ਵਿੱਚ ਗੈਸ ਬਣਨ ਦੀ ਸਮੱਸਿਆ-
ਕੱਚੇ ਅਦਰਕ ਦਾ ਸੇਵਨ ਕਰਨ ਨਾਲ ਪੇਟ ਵਿਚ ਗੈਸ ਬਣਨ ਦੀ ਸਮੱਸਿਆ ਹੋ ਸਕਦੀ ਹੈ। ਅਦਰਕ ਦਾ ਸੁਭਾਅ ਗਰਮ ਹੁੰਦਾ ਹੈ। ਇਸ ਨੂੰ ਸਬਜ਼ੀਆਂ ਵਿੱਚ ਪਕਾਇਆ ਜਾਂਦਾ ਹੈ। ਪਰ ਜੇਕਰ ਤੁਸੀਂ ਕੱਚੇ ਅਦਰਕ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਪੇਟ ਦਰਦ, ਗੈਸ ਅਤੇ ਬਦਹਜ਼ਮੀ ਦੀ ਸਮੱਸਿਆ ਹੋ ਸਕਦੀ ਹੈ।
ਸ਼ੂਗਰ -
ਅਦਰਕ ਦਾ ਜ਼ਿਆਦਾ ਸੇਵਨ ਬਲੱਡ ਸ਼ੂਗਰ ਲੈਵਲ ਨੂੰ ਵੀ ਘੱਟ ਕਰ ਸਕਦਾ ਹੈ। ਸ਼ੂਗਰ ਦੇ ਮਰੀਜ਼ ਜਿਨ੍ਹਾਂ ਦਾ ਸ਼ੂਗਰ ਦਾ ਪੱਧਰ ਪਹਿਲਾਂ ਹੀ ਆਮ ਨਾਲੋਂ ਘੱਟ ਹੈ, ਉਨ੍ਹਾਂ ਨੂੰ ਅਦਰਕ ਦਾ ਜ਼ਿਆਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅਦਰਕ ਦਾ ਜ਼ਿਆਦਾ ਸੇਵਨ ਬਲੱਡ ਸ਼ੂਗਰ ਦੇ ਪੱਧਰ ਨੂੰ ਅਚਾਨਕ ਘਟਾ ਕੇ ਹਾਈਪੋਗਲਾਈਸੀਮੀਆ ਦਾ ਕਾਰਨ ਬਣ ਸਕਦਾ ਹੈ।
ਛਾਤੀ ਵਿੱਚ ਜਲਨ-
ਕੱਚੇ ਅਦਰਕ ਦਾ ਸੇਵਨ ਕਰਨ ਨਾਲ ਛਾਤੀ ਵਿਚ ਜਲਨ ਹੋ ਸਕਦੀ ਹੈ। ਦਰਅਸਲ, ਅਦਰਕ ਦਾ ਜ਼ਿਆਦਾ ਸੇਵਨ ਐਸਿਡ ਰਿਫਲਕਸ ਦੀ ਸਮੱਸਿਆ ਨੂੰ ਵਧਾ ਦਿੰਦਾ ਹੈ। ਕਈ ਵਾਰ ਇਹ ਦਰਦ ਛਾਤੀ ਦੇ ਹਿੱਸੇ ਵਿੱਚ ਵੀ ਸ਼ੁਰੂ ਹੋ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਹਨ, ਉਨ੍ਹਾਂ ਨੂੰ ਕੱਚਾ ਅਦਰਕ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਘੱਟ ਬਲੱਡ ਪ੍ਰੈਸ਼ਰ ਦੀ ਸਮੱਸਿਆ-
ਜੋ ਲੋਕ ਘੱਟ ਬਲੱਡ ਪ੍ਰੈਸ਼ਰ ਤੋਂ ਪੀੜਤ ਹਨ, ਉਨ੍ਹਾਂ ਨੂੰ ਅਦਰਕ ਦਾ ਸੇਵਨ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ। ਅਦਰਕ ਦੀ ਜ਼ਿਆਦਾ ਮਾਤਰਾ ਉਨ੍ਹਾਂ ਦੀ ਸਿਹਤ ਨੂੰ ਫਾਇਦੇ ਦੀ ਬਜਾਏ ਨੁਕਸਾਨ ਪਹੁੰਚਾ ਸਕਦੀ ਹੈ। ਅਦਰਕ ਵਿੱਚ ਖੂਨ ਨੂੰ ਪਤਲਾ ਕਰਨ ਦੇ ਗੁਣ ਹੁੰਦੇ ਹਨ। ਜਿਸ ਕਾਰਨ ਘੱਟ ਬੀਪੀ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਵੱਧ ਸਕਦੀਆਂ ਹਨ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )