Benefits of Onion: ਪਿਆਜ਼ ਸਿਹਤ ਲਈ ਇੰਨਾ ਫਾਇਦੇਮੰਦ!, ਸੁਣ ਕੇ ਰਹਿ ਜਾਵੋਗੇ ਹੈਰਾਨ..
ਪਿਆਜ਼ ਦੀ ਵਰਤੋਂ ਘਰ 'ਚ ਤਿਆਰ ਹੋਣ ਵਾਲੀਆਂ ਲਗਭਗ ਸਾਰੀਆਂ ਸਬਜ਼ੀਆਂ ਜਾਂ ਸੁਆਦੀ ਪਕਵਾਨਾਂ 'ਚ ਕੀਤੀ ਜਾਂਦੀ ਹੈ। ਸਬਜ਼ੀ ਹੋਣ ਦੇ ਨਾਲ-ਨਾਲ ਲੋਕ ਸਲਾਦ ਦੇ ਰੂਪ 'ਚ ਵੀ ਪਿਆਜ਼ ਦਾ ਸੇਵਨ ਕਰਦੇ ਹਨ।
Benefits of Onion: ਪਿਆਜ਼ ਦੀ ਵਰਤੋਂ ਘਰ 'ਚ ਤਿਆਰ ਹੋਣ ਵਾਲੀਆਂ ਲਗਭਗ ਸਾਰੀਆਂ ਸਬਜ਼ੀਆਂ ਜਾਂ ਸੁਆਦੀ ਪਕਵਾਨਾਂ 'ਚ ਕੀਤੀ ਜਾਂਦੀ ਹੈ। ਸਬਜ਼ੀ ਹੋਣ ਦੇ ਨਾਲ-ਨਾਲ ਲੋਕ ਸਲਾਦ ਦੇ ਰੂਪ 'ਚ ਵੀ ਪਿਆਜ਼ ਦਾ ਸੇਵਨ ਕਰਦੇ ਹਨ। ਜਿਸ ਤਰ੍ਹਾਂ ਇਹ ਭੋਜਨ ਦਾ ਸੁਆਦ ਵਧਾਉਂਦਾ ਹੈ, ਉਸੇ ਤਰ੍ਹਾਂ ਇਹ ਸਿਹਤ ਦਾ ਵੀ ਧਿਆਨ ਰੱਖਦਾ ਹੈ। ਪਿਆਜ਼ 'ਚ ਨਾ ਸਿਰਫ ਐਂਟੀ-ਏਜਿੰਗ ਗੁਣ ਹੁੰਦੇ ਹਨ, ਇਹ ਦਿਲ ਨੂੰ ਵੀ ਸਿਹਤਮੰਦ ਰੱਖਦਾ ਹੈ।
ਸਬਜ਼ੀ ਵਿਚ ਸੁਆਦ ਵਧਾਉਣ ਤੋਂ ਇਲਾਵਾ ਇਸ ਨੂੰ ਗਾੜ੍ਹਾ ਕਰਨ ਲਈ ਵੀ ਪਿਆਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਕੱਚਾ ਖਾ ਕੇ ਵੀ ਆਸਾਨੀ ਨਾਲ ਪਚਾਇਆ ਜਾ ਸਕਦਾ ਹੈ। ਪਿਆਜ਼ 'ਚ ਥੋੜੀ-ਥੋੜ੍ਹੀ ਚਰਬੀ ਹੁੰਦੀ ਹੈ ਅਤੇ ਇਸ 'ਚ ਫਾਸਫੋਰਸ, ਸਲਫਰ, ਵਿਟਾਮਿਨ ਏ, ਵਿਟਾਮਿਨ ਸੀ, ਪ੍ਰੋਟੀਨ ਤੋਂ ਇਲਾਵਾ ਕੈਲਸ਼ੀਅਮ ਅਤੇ ਆਇਰਨ ਵੀ ਪਾਏ ਜਾਂਦੇ ਹਨ। ਆਓ ਜਾਣਦੇ ਹਾਂ ਪਿਆਜ਼ ਦੇ ਫਾਇਦੇ...
ਇਮਿਊਨਿਟੀ ਵਧਾਉਂਦਾ ਹੈ: ਪਿਆਜ਼ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਇਮਿਊਨਿਟੀ ਨੂੰ ਵਧਾਉਂਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਇਹ ਛੂਤ ਦੀਆਂ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦਾ ਹੈ।
ਹੱਡੀਆਂ ਨੂੰ ਮਜ਼ਬੂਤ ਕਰਦਾ ਹੈ: ਪਿਆਜ਼ ਹੱਡੀਆਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਲੋਕਾਂ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਪਿਆਜ਼ ਦੇ ਸਲਾਦ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
ਸਕਿੱਨ ਨੂੰ ਨਿਖਾਰਦਾ ਹੈ: ਪਿਆਜ਼ ਵਧਦੀ ਉਮਰ ਦੇ ਨਾਲ ਸਕਿਨ ਨੂੰ ਨਿਖਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਜੇਕਰ ਪਿਆਜ਼ ਦੇ ਅਰਕ ਨੂੰ ਸਕਿਨ 'ਤੇ ਲਗਾਇਆ ਜਾਵੇ ਤਾਂ ਸੁੱਕੀ ਹੋਈ ਸਕਿਨ ਚਮਕਦਾਰ ਹੋ ਜਾਵੇਗੀ ਅਤੇ ਟਾਈਟ ਵੀ ਹੋਣੀ ਸ਼ੁਰੂ ਹੋ ਜਾਵੇਗੀ। ਜੇਕਰ ਇਸ ਦਾ ਰਸ ਵਾਲਾਂ 'ਤੇ ਲਗਾਇਆ ਜਾਵੇ ਤਾਂ ਇਹ ਝੜਨਾ ਬੰਦ ਹੋ ਜਾਣਗੇ ਅਤੇ ਜੂੰਆਂ ਤੋਂ ਵੀ ਛੁਟਕਾਰਾ ਮਿਲੇਗਾ।
ਪਾਚਨ ਕਿਰਿਆ ਨੂੰ ਮਜ਼ਬੂਤ ਕਰਦਾ ਹੈ: ਪਿਆਜ਼ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ। ਕੱਚਾ ਪਿਆਜ਼ ਪਾਚਨ ਕਿਰਿਆ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਸਲਾਦ ਦੇ ਰੂਪ 'ਚ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ।
ਹਾਈ ਬਲੱਡ ਸ਼ੂਗਰ ਵਿਚ ਫਾਇਦੇਮੰਦ: ਕੱਚੇ ਪਿਆਜ਼ ਦਾ ਸੇਵਨ ਬਲੱਡ ਸ਼ੂਗਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖਦਾ ਹੈ। ਸ਼ੂਗਰ ਰੋਗੀਆਂ ਨੂੰ ਕੱਚੇ ਪਿਆਜ਼ ਦਾ ਨਿਯਮਤ ਸੇਵਨ ਕਰਨਾ ਚਾਹੀਦਾ ਹੈ।
ਦਿਲ ਨੂੰ ਸਿਹਤਮੰਦ ਰੱਖਦਾ ਹੈ: ਕੱਚਾ ਪਿਆਜ਼ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਇਸ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ। ਦਿਲ ਦੇ ਰੋਗੀਆਂ ਨੂੰ ਰੋਜ਼ਾਨਾ ਪਿਆਜ਼ ਦਾ ਸੇਵਨ ਕਰਨਾ ਚਾਹੀਦਾ ਹੈ, ਇਸ ਨਾਲ ਦਿਲ ਦੀ ਸਿਹਤ ਮਜ਼ਬੂਤ ਹੁੰਦੀ ਹੈ।
Check out below Health Tools-
Calculate Your Body Mass Index ( BMI )