Best Healthy Habit: ਸਿਰਫ਼ ਇਹ ਇੱਕ ਆਦਤ ਤੁਹਾਨੂੰ ਮੋਟਾਪੇ, ਬਿਮਾਰੀ ਤੇ ਦਵਾਈਆਂ ਤੋਂ ਰੱਖ ਸਕਦੀ ਦੂਰ!
ਜੇਕਰ ਤੁਸੀਂ ਘੱਟ ਖਾਓਗੇ ਤਾਂ ਤੁਸੀਂ ਕਈ ਬੀਮਾਰੀਆਂ ਤੋਂ ਬਚੋਗੇ ਤੇ ਗ਼ਮ ਖਾਣ ਦਾ ਮਤਲਬ ਹੈ ਕਿ ਜੇਕਰ ਕੋਈ ਗੱਲ ਬੁਰੀ ਲੱਗੇ ਤਾਂ ਉਸ ਨੂੰ ਭੁੱਲ ਜਾਓ, ਮਤਲਬ ਜਿਵੇਂ ਖਾਣਾ ਖਾ ਕੇ ਖਤਮ ਕਰ ਦਿੰਦੇ ਹਾਂ, ਉਂਜ ਹੀ ਗ਼ਮ ਨੂੰ ਵੀ ਖ਼ਤਮ ਕਰ ਦਿਓ।
Health Lifestyle Habit: ਪੁਰਾਣੇ ਜ਼ਮਾਨੇ 'ਚ ਕਿਹਾ ਜਾਂਦਾ ਸੀ ਕਿ ਜੇਕਰ ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਘੱਟ ਖਾਓ ਤੇ ਗ਼ਮ ਖਾਣ ਦੀ ਆਦਤ ਪਾਓ। ਜੇਕਰ ਤੁਸੀਂ ਘੱਟ ਖਾਓਗੇ ਤਾਂ ਤੁਸੀਂ ਕਈ ਬੀਮਾਰੀਆਂ ਤੋਂ ਬਚੋਗੇ ਤੇ ਗ਼ਮ ਖਾਣ ਦਾ ਮਤਲਬ ਹੈ ਕਿ ਜੇਕਰ ਕੋਈ ਗੱਲ ਬੁਰੀ ਲੱਗੇ ਤਾਂ ਉਸ ਨੂੰ ਭੁੱਲ ਜਾਓ, ਮਤਲਬ ਜਿਵੇਂ ਖਾਣਾ ਖਾ ਕੇ ਖਤਮ ਕਰ ਦਿੰਦੇ ਹਾਂ, ਉਂਜ ਹੀ ਗ਼ਮ ਨੂੰ ਵੀ ਖ਼ਤਮ ਕਰ ਦਿਓ।
ਜੇਕਰ ਇਸ ਮੁਹਾਵਰੇ ਨੂੰ ਜੀਵਨ 'ਚ ਅਪਣਾ ਲਿਆ ਜਾਵੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਆਪਣੇ ਆਪ ਦੂਰ ਹੋ ਜਾਣਗੀਆਂ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਘੱਟ ਖਾਣ ਨਾਲ ਵਿਅਕਤੀ ਆਪਣੇ ਆਪ ਨੂੰ ਕਮਜ਼ੋਰ ਕਰ ਲਵੇ ਜਾਂ ਕੁਪੋਸ਼ਣ ਦਾ ਮਰੀਜ਼ ਬਣ ਜਾਵੇ। ਸਿੱਧੇ ਸ਼ਬਦਾਂ 'ਚ ਜਦੋਂ ਤੁਹਾਨੂੰ ਲੱਗੇ ਕਿ ਭੋਜਨ ਨਾਲ ਢਿੱਡ ਭਰ ਗਿਆ ਹੈ ਤਾਂ ਉੱਥੇ ਹੀ ਰੁੱਕ ਜਾਓ। ਖਾਣਾ ਖ਼ਤਮ ਕਰਨਾ ਜਾਂ ਟੇਸਟੀ ਲੱਗ ਰਿਹਾ ਹੈ ਤਾਂ ਜ਼ਿਆਦਾ ਖਾਣ ਤੋਂ ਬਚੋ। ਯਾਦ ਰੱਖੋ ਜ਼ਿੰਦਗੀ ਲਈ ਖਾਣਾ ਹੈ, ਖਾਣ ਲਈ ਜ਼ਿੰਦਗੀ ਨਹੀਂ।
1. ਰੋਗਾਂ ਦੀ ਜੜ੍ਹ ਹੈ ਜ਼ਿਆਦਾ ਖਾਣਾ - ਜ਼ਿਆਦਾ ਖਾਣਾ ਹਰ ਸਮੱਸਿਆ ਦੀ ਜੜ੍ਹ ਹੈ। ਜੇਕਰ ਤੁਸੀਂ ਘੱਟ ਭੋਜਨ ਖਾਓਗੇ ਤਾਂ ਨਾ ਮੋਟਾਪਾ ਵਧੇਗਾ, ਨਾ ਹੀ ਐਸੀਡਿਟੀ ਹੋਵੇਗੀ, ਨਾ ਹੀ ਬਦਹਜ਼ਮੀ ਹੋਵੇਗੀ ਤੇ ਨਾ ਹੀ ਹੋਰ ਬੀਮਾਰੀਆਂ ਹੋਣਗੀਆਂ। ਘੱਟ ਖਾਣ ਦਾ ਸਭ ਤੋਂ ਵਧੀਆ ਫ਼ਾਇਦਾ ਇਹ ਹੈ ਕਿ ਮੋਟਾਪਾ ਨਹੀਂ ਆਵੇਗਾ।
2. ਖੁਸ਼ੀਆਂ ਲਈ ਜ਼ਰੂਰੀ ਇਕ ਆਦਤ - ਗਰਮੀਆਂ 'ਚ ਕਦੇ-ਕਦੇ ਫੂਡ ਪੋਇਜ਼ਨਿੰਗ ਹੋ ਗਈ ਹੋਵੇ, ਐਸੀਡਿਟੀ ਹੋ ਰਹੀ ਹੋਵੇ ਜਾਂ ਉਲਟੀ ਵਰਗਾ ਮਹਿਸੂਸ ਹੋਵੇ, ਇਹ ਸਭ ਕੁਝ ਥੋੜ੍ਹਾ ਜ਼ਿਆਦਾ ਖਾਣ ਦੀ ਆਦਤ ਕਾਰਨ ਹੁੰਦਾ ਹੈ। ਖਾਣਾ ਖਾਣ ਤੋਂ ਬਾਅਦ ਇਸ ਨੂੰ ਹਜ਼ਮ ਕਰਨ ਲਈ ਦਵਾਈਆਂ ਖਾਣ ਨਾਲੋਂ ਬਿਹਰਤ ਹੈ, ਘੱਟ ਖਾਓ ਅਤੇ ਖੁਸ਼ ਰਹੋ।
3. ਜੇਕਰ ਤੁਸੀਂ ਲੰਬੀ ਜ਼ਿੰਦਗੀ ਜੀਣਾ ਚਾਹੁੰਦੇ ਹੋ ਤਾਂ ਘੱਟ ਖਾਓ - ਜਾਪਾਨ ਦੇ ਲੋਕਾਂ ਦੀ ਲੰਬੀ ਉਮਰ ਦਾ ਇਕ ਰਾਜ਼ ਉਨ੍ਹਾਂ ਦੀ ਘੱਟ ਖੁਰਾਕ ਹੈ। ਦਰਅਸਲ, ਉਹ ਹਮੇਸ਼ਾ ਛੋਟੀ ਪਲੇਟ 'ਚ ਖਾਣਾ ਖਾਂਦੇ ਹਨ, ਜਿਸ ਕਾਰਨ ਪਲੇਟ ਬਹੁਤ ਘੱਟ ਖਾਣਾ ਰੱਖਣ 'ਤੇ ਹੀ ਫੁੱਲ ਨਜ਼ਰ ਆਉਂਦੀ ਹੈ। ਜੇਕਰ ਤੁਸੀਂ ਵੀ ਘੱਟ ਖਾਣ ਦੀ ਆਦਤ ਬਣਾਉਣਾ ਚਾਹੁੰਦੇ ਹੋ ਤਾਂ ਛੋਟੀ ਥਾਲੀ ਦੀ ਵਰਤੋਂ ਕਰੋ।
4. ਜੰਕ ਫੂਡ ਤੋਂ ਵੀ ਬਚੋ - ਜੰਕ ਫੂਡ ਸਭ ਤੋਂ ਜ਼ਿਆਦਾ ਨੁਕਸਾਨ ਕਰਦਾ ਹੈ। ਇਸ 'ਚ ਪ੍ਰਿਜ਼ਰਵੇਟਿਵ ਤੋਂ ਇਲਾਵਾ ਕਈ ਬੇਕਾਰ ਤੇਲ ਤੇ ਅਜਿਹੇ ਤੱਤ ਹੁੰਦੇ ਹਨ ਜੋ ਨੁਕਸਾਨ ਪਹੁੰਚਾਉਂਦੇ ਹਨ। ਜੇਕਰ ਤੁਸੀਂ ਘੱਟ ਖਾਣ ਦੀ ਆਦਤ ਪਾ ਲੈਂਦੇ ਹੋ ਤਾਂ ਜੰਕ ਫੂਡ ਜ਼ਿਆਦਾ ਨਾ ਖਾ ਕੇ ਘੱਟ ਮਾਤਰਾ 'ਚ ਖਾਓਗੇ ਅਤੇ ਸਿਹਤਮੰਦ ਰਹੋਗੇ।
5. ਨੇਚਰ ਫਰੈਂਡਲੀ ਹੈਬਿਟ - ਘੱਟ ਖਾਣ ਦਾ ਬਹੁਤ ਵੱਡਾ ਫ਼ਾਇਦਾ ਹੈ ਭੋਜਨ ਦੀ ਬਰਬਾਦੀ ਨਹੀਂ ਹੋਵੇਗੀ। ਜੇਕਰ ਤੁਸੀਂ ਵੀ ਵਾਤਾਵਰਨ ਪ੍ਰਤੀ ਚਿੰਤਤ ਹੋ ਤਾਂ ਇਸ ਆਦਤ ਤੋਂ ਤੁਸੀਂ ਮਾਣ ਮਹਿਸੂਸ ਕਰੋਗੇ। ਘੱਟ ਖਾਣ ਦੀ ਆਦਤ ਕਾਰਨ ਤੁਸੀਂ ਹਮੇਸ਼ਾ ਥਾਲੀ 'ਚ ਖਾਣਾ ਘੱਟ ਹੀ ਲਓਗੇ ਤੇ ਬਰਬਾਦ ਕਰਨ ਦੀ ਬਜਾਏ ਖਤਮ ਕਰੋਗੇ।
Disclaimer: ਏਬੀਪੀ ਨਿਊਜ਼ ਇਸ ਲੇਖ 'ਚ ਦੱਸੇ ਤਰੀਕਿਆਂ ਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।
Check out below Health Tools-
Calculate Your Body Mass Index ( BMI )