Paracetamol: ਪੈਰਾਸਿਟਾਮੋਲ ਖਾਣ ਵਾਲੇ ਸਾਵਧਾਨ! ਤਾਜ਼ਾ ਰਿਸਰਚ 'ਚ ਹੋਏ ਹੋਸ਼ ਉਡਾ ਦੇਣ ਵਾਲੇ ਖੁਲਾਸੇ
ਪੈਰਾਸਿਟਾਮੋਲ ਦਾ ਪੱਤਾ ਹਰ ਘਰ ਵਿੱਚ ਮਿਲ ਜਾਏਗਾ। ਡਾਕਟਰ ਦੀ ਪਰਚੀ ਤੋਂ ਬਗੈਰ ਹੀ ਹਰ ਕੋਈ ਪੈਰਾਸਿਟਾਮੋਲ ਖਰੀਦ ਕੇ ਘਰ ਰੱਖ ਲੈਂਦਾ ਹੈ। ਬਹੁਤੇ ਲੋਕ ਥੋੜ੍ਹੇ ਜਿਹੇ ਵੀ ਹੱਡ-ਪੈਰ ਟੁੱਟਣ 'ਤੇ ਬਗੈਰ ਸੋਚੇ-ਸਮਝੇ ਪੈਰਾਸਿਟਾਮੋਲ ਖਾਣੀ ਸ਼ੁਰੂ ਕਰ
Side Effects of Paracetamol: ਪੈਰਾਸਿਟਾਮੋਲ ਦਾ ਪੱਤਾ ਹਰ ਘਰ ਵਿੱਚ ਮਿਲ ਜਾਏਗਾ। ਡਾਕਟਰ ਦੀ ਪਰਚੀ ਤੋਂ ਬਗੈਰ ਹੀ ਹਰ ਕੋਈ ਪੈਰਾਸਿਟਾਮੋਲ ਖਰੀਦ ਕੇ ਘਰ ਰੱਖ ਲੈਂਦਾ ਹੈ। ਬਹੁਤੇ ਲੋਕ ਥੋੜ੍ਹੇ ਜਿਹੇ ਵੀ ਹੱਡ-ਪੈਰ ਟੁੱਟਣ 'ਤੇ ਬਗੈਰ ਸੋਚੇ-ਸਮਝੇ ਪੈਰਾਸਿਟਾਮੋਲ ਖਾਣੀ ਸ਼ੁਰੂ ਕਰ ਦਿੰਦੇ ਹਨ। ਉਹ ਇਹ ਨਹੀਂ ਜਾਣਦੇ ਕਿ ਇਹ ਛੋਟੀ ਜਿਹੀ ਗੋਲੀ ਫਾਇਦੇ ਨਾਲੋਂ ਨੁਕਸਾਨ ਕਈ ਗੁਣਾ ਵੱਧ ਕਰਦੀ ਹੈ। ਇਸ ਬਾਰੇ ਤਾਜ਼ਾ ਖੋਜ ਵਿੱਚ ਹੈਰਾਨੀਜਨਕ ਖੁਲਾਸੇ ਹੋਏ ਹਨ।
ਦਰਅਸਲ ਤਾਜ਼ਾ ਖੋਜ ਵਿੱਚ ਖੁਲਾਸਾ ਹੋਇਆ ਹੈ ਕਿ ਡਾਕਟਰ ਦੀ ਪਰਚੀ ਤੋਂ ਬਿਨਾਂ ਮਿਲਣ ਵਾਲੀਆਂ ਦਵਾਈਆਂ ’ਚ ਸ਼ਾਮਲ ਪੈਰਾਸਿਟਾਮੋਲ 65 ਸਾਲ ਜਾਂ ਉਸ ਤੋਂ ਵਧ ਉਮਰ ਦੇ ਬਜ਼ੁਰਗਾਂ ’ਚ ਪਾਚਨ ਤੰਤਰ, ਦਿਲ ਤੇ ਗੁਰਦਿਆਂ ਨਾਲ ਸਬੰਧਤ ਬਿਮਾਰੀਆਂ ਦਾ ਜੋਖਮ ਵਧਾ ਸਕਦੀ ਹੈ। ਇਹ ਖੋਜ ਬਰਤਾਨੀਆ ਦੀ ਨੌਟਿੰਘਮ ਯੂਨੀਵਰਸਿਟੀ ਦੇ ਖੋਜੀਆਂ ਵੱਲੋਂ ਕੀਤੀ ਗਈ ਹੈ। ਇਹ ਅਧਿਐਨ ਆਰਥਰਾਈਟਿਸ ਕੇਅਰ ਐਂਡ ਰਿਸਰਚ ਦੇ ਰਸਾਲੇ ’ਚ ਪ੍ਰਕਾਸ਼ਤ ਹੋਇਆ ਹੈ।
ਦੱਸ ਦਈਏ ਕਿ ਬੁਖਾਰ ਸਮੇਂ ਆਮ ਤੌਰ ’ਤੇ ਵਰਤੀ ਜਾਣ ਵਾਲੀ ਪੈਰਾਸਿਟਾਮੋਲ ਨੂੰ ਹੁਣ ਡਾਕਟਰ ਜੋੜਾਂ ਦੇ ਦਰਦ ਨਾਲ ਸਬੰਧਤ ਬਿਮਾਰੀਆਂ ਦੇ ਇਲਾਜ ਲਈ ਵੀ ਵਰਤਦੇ ਹਨ ਕਿਉਂਕਿ ਇਹ ਵਧੇਰੇ ਅਸਰਦਾਰ, ਹੋਰਾਂ ਨਾਲੋਂ ਸੁਰੱਖਿਅਤ ਤੇ ਆਸਾਨੀ ਨਾਲ ਮਿਲਣ ਵਾਲੀ ਦਵਾਈ ਮੰਨੀ ਜਾਂਦੀ ਹੈ। ਉਂਜ ਦਰਦ ’ਚ ਰਾਹਤ ਲਈ ਪੈਰਾਸਿਟਾਮੋਲ ਦੇ ਅਸਰ ਬਾਰੇ ਕੁਝ ਅਧਿਐਨਾਂ ’ਚ ਸਵਾਲ ਖੜ੍ਹੇ ਕੀਤੇ ਗਏ ਹਨ ਜਦਕਿ ਕੁਝ ਹੋਰ ਅਧਿਐਨਾਂ ਨੇ ਲੰਬੇ ਸਮੇਂ ਤੱਕ ਇਸ ਦੀ ਵਰਤੋਂ ਨਾਲ ਪਾਚਨ ਤੰਤਰ, ਜਿਵੇਂ ਅਲਸਰ ਤੇ ਖੂਨ ਵੱਗਣ ਆਦਿ ਜਿਹੇ ਵਧ ਰਹੇ ਜੋਖਮ ਨੂੰ ਦਰਸਾਇਆ ਗਿਆ ਹੈ।
ਨੌਟਿੰਘਮ ਯੂਨੀਵਰਸਿਟੀ ਦੇ ਖੋਜੀਆਂ ਵੱਲੋਂ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਕਿ ਪੈਰਾਸਿਟਾਮੋਲ ਦੀ ਵਰਤੋਂ ਨਾਲ ਪੈਪਟਿਕ ਅਲਸਰ ਬਲੀਡਿੰਗ ’ਚ 24 ਫ਼ੀਸਦ ਤੇ ਲੋਅਰ ਗੈਸਟਰੋਇਨਟੈਸਟੀਨਲ ਬਲੀਡਿੰਗ ’ਚ 36 ਫ਼ੀਸਦ ਵਧ ਖ਼ਤਰਾ ਰਹਿੰਦਾ ਹੈ। ਅਧਿਐਨ ਮੁਤਾਬਕ ਪੈਰਾਸਿਟਾਮੋਲ ਖਾਣ ਨਾਲ ਗੁਰਦੇ ਦੇ ਗੰਭੀਰ ਰੋਗ ਦਾ ਖ਼ਤਰਾ 19 ਫ਼ੀਸਦ, ਦਿਲ ਦਾ ਦੌਰਾ ਪੈਣ ਦਾ ਖ਼ਤਰਾ 9 ਫ਼ੀਸਦ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ 7 ਫ਼ੀਸਦ ਵਧ ਸਕਦਾ ਹੈ।
ਨੌਟਿੰਘਮ ਯੂਨੀਵਰਸਿਟੀ ਦੇ ਸਕੂਲ ਆਫ਼ ਮੈਡੀਸਨ ਦੇ ਮੁੱਖ ਖੋਜੀ ਵੇਯਾ ਜ਼ਾਂਗ ਨੇ ਕਿਹਾ ਕਿ ਕਥਿਤ ਤੌਰ ’ਤੇ ਸੁਰੱਖਿਅਤ ਹੋਣ ਕਾਰਨ ਪੈਰਾਸਿਟਾਮੋਲ ਦੀ ਜੋੜਾਂ ਦੇ ਦਰਦਾਂ ਨਾਲ ਸਬੰਧਤ ਰੋਗਾਂ ਦੇ ਇਲਾਜ ਲਈ ਮੁੱਢਲੀ ਦਵਾਈ ਵਜੋਂ ਸਿਫ਼ਾਰਸ਼ ਕੀਤੀ ਜਾਂਦੀ ਹੈ ਪਰ ਬਜ਼ੁਰਗਾਂ ’ਚ ਇਸ ਦਾ ਮਾੜਾ ਅਸਰ ਪੈ ਸਕਦਾ ਹੈ। ਖੋਜੀਆਂ ਨੇ ਇਨ੍ਹਾਂ ਨਤੀਜਿਆਂ ’ਤੇ ਪੁੱਜਣ ਲਈ 1,80,483 ਵਿਅਕਤੀਆਂ ਦੇ ਸਿਹਤ ਰਿਕਾਰਡ ਦਾ ਅਧਿਐਨ ਕੀਤਾ ਜਿਨ੍ਹਾਂ ਨੂੰ ਵਾਰ ਵਾਰ ਪੈਰਾਸਿਟਾਮੋਲ ਦਿੱਤੀ ਗਈ ਸੀ। ਖੋਜੀਆਂ ਨੇ ਇਸ ਮਗਰੋਂ ਸਿਹਤ ਰਿਪੋਰਟ ਦੀ ਤੁਲਨਾ ਇਸੇ ਉਮਰ ਦੇ 4,02,478 ਲੋਕਾਂ ਨਾਲ ਕੀਤੀ ਜਿਨ੍ਹਾਂ ਨੂੰ ਕਦੇ ਵੀ ਵਾਰ ਵਾਰ ਪੈਰਾਸਿਟਾਮੋਲ ਨਹੀਂ ਦਿੱਤੀ ਗਈ ਸੀ।
Check out below Health Tools-
Calculate Your Body Mass Index ( BMI )