ਬਰਗਰ-ਪਿੱਜ਼ਾ ਖਾਣ ਵਾਲੇ ਹੋ ਜਾਣ ਸਾਵਧਾਨ, ਜਾਣੋ ਸਿਹਤ ਲਈ ਕਿਉਂ ਨੇ ਖਤਰਨਾਕ
ਅੱਜ ਤੇਜ਼ ਰਫਤਾਰ ਵਾਲੀ ਲਾਈਫ ਕਰਕੇ ਜਦੋਂ ਵੀ ਤੇਜ਼ ਭੁੱਖ ਲੱਗਦੀ ਹੈ ਜਾਂ ਪਾਰਟੀ ਦਾ ਮਨ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਦਿਮਾਗ਼ ਵਿੱਚ ਜੋ ਚੀਜ਼ ਆਉਂਦੀ ਹੈ ਉਹ ਹੈ ਬਰਗਰ ਜਾਂ ਪਿੱਜ਼ਾ। ਗਰਮਾ-ਗਰਮ ਪਿੱਜ਼ਾ ਜਾਂ ਕਰਿਸਪੀ ਬਰਗਰ ਦਾ ਨਾਮ...

ਅੱਜ ਤੇਜ਼ ਰਫਤਾਰ ਵਾਲੀ ਲਾਈਫ ਕਰਕੇ ਜਦੋਂ ਵੀ ਤੇਜ਼ ਭੁੱਖ ਲੱਗਦੀ ਹੈ ਜਾਂ ਪਾਰਟੀ ਦਾ ਮਨ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਦਿਮਾਗ਼ ਵਿੱਚ ਜੋ ਚੀਜ਼ ਆਉਂਦੀ ਹੈ ਉਹ ਹੈ ਬਰਗਰ ਜਾਂ ਪਿੱਜ਼ਾ। ਗਰਮਾ-ਗਰਮ ਪਿੱਜ਼ਾ ਜਾਂ ਕਰਿਸਪੀ ਬਰਗਰ ਦਾ ਨਾਮ ਸੁਣਦਿਆਂ ਹੀ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਖਾਸ ਕਰਕੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਹਰ ਕੋਈ ਇਨ੍ਹਾਂ ਫਾਸਟ ਫੂਡਸ ਦਾ ਸ਼ੌਕੀਨ ਹੈ। ਸੋਸ਼ਲ ਮੀਡੀਆ 'ਤੇ "ਪਿੱਜ਼ਾ ਪਾਰਟੀ" ਅਤੇ "ਬਰਗਰ ਲਵ" ਵਰਗੀਆਂ ਪੋਸਟਾਂ ਆਮ ਹੋ ਚੁੱਕੀਆਂ ਹਨ।
ਖ਼ਾਸ ਗੱਲ ਇਹ ਹੈ ਕਿ ਅਸੀਂ ਇਨ੍ਹਾਂ ਚੀਜ਼ਾਂ ਨੂੰ ਮਜ਼ੇ ਨਾਲ ਤਾਂ ਖਾ ਲੈਂਦੇ ਹਾਂ, ਪਰ ਇਹ ਨਹੀਂ ਸੋਚਦੇ ਕਿ ਹਰ ਇਕ ਬਾਈਟ ਸਾਡੇ ਸਰੀਰ ਨੂੰ ਅੰਦਰੋਂ ਕੀ ਨੁਕਸਾਨ ਪਹੁੰਚਾ ਰਹੀ ਹੈ। ਇਹ ਸੁਆਦਿਸ਼ਟ ਦਿਖਣ ਵਾਲੇ ਫੂਡ ਆਈਟਮ ਅਸਲ ਵਿੱਚ ਕਈ ਬਿਮਾਰੀਆਂ ਨੂੰ ਖੁੱਲ੍ਹਾ ਸੱਦਾ ਦੇ ਰਹੇ ਹੁੰਦੇ ਹਨ। ਇਸੇ ਕਾਰਨ ਡਾ. ਪਾਲ ਮਣਿਕਮ ਨੇ ਇਸ ਬਾਰੇ ਹੈਰਾਨ ਕਰਨ ਵਾਲੀ ਜਾਣਕਾਰੀ ਦਿੱਤੀ ਹੈ, ਜਿਸ ਬਾਰੇ ਹਰ ਕਿਸੇ ਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ।
ਫੂਡ 'ਚ ਮਿਲਾਇਆਂ ਜਾਂਦੀਆਂ ਇਹ ਨੁਕਸਾਨਦਾਇਕ ਚੀਜ਼ਾਂ
ਡਾ. ਪਾਲ ਮਣਿਕਮ ਦੇ ਅਨੁਸਾਰ, ਬਰਗਰ ਅਤੇ ਪਿੱਜ਼ਾ ਵਰਗੇ ਫਾਸਟ ਫੂਡ ਆਈਟਮ ਬਹੁਤ ਜ਼ਿਆਦਾ ਪ੍ਰੋਸੈਸਡ ਹੁੰਦੇ ਹਨ, ਜਿਨ੍ਹਾਂ ਵਿੱਚ ਪੋਸ਼ਕ ਤੱਤ ਘੱਟ ਹੁੰਦੇ ਹਨ ਅਤੇ ਇਨ੍ਹਾਂ ਵਿੱਚ ਟ੍ਰਾਂਸ ਫੈਟ, ਨਮਕ, ਚੀਨੀ ਅਤੇ ਪ੍ਰਿਜ਼ਰਵੇਟਿਵਸ ਦੀ ਮਾਤਰਾ ਬਹੁਤ ਵੱਧ ਹੁੰਦੀ ਹੈ। ਇਹ ਚੀਜ਼ਾਂ ਸਰੀਰ ਦੇ ਮੈਟਾਬੋਲਿਜ਼ਮ ਨੂੰ ਖ਼ਰਾਬ ਕਰਦੀਆਂ ਹਨ ਅਤੇ ਹੌਲੀ-ਹੌਲੀ ਗੰਭੀਰ ਬਿਮਾਰੀਆਂ ਪੈਦਾ ਕਰਦੀਆਂ ਹਨ।
ਪਾਚਣ ਸੰਬੰਧੀ ਸਮੱਸਿਆਵਾਂ
ਫਾਸਟ ਫੂਡਜ਼ ਵਿੱਚ ਫਾਇਬਰ ਦੀ ਘਾਟ ਹੁੰਦੀ ਹੈ, ਜਿਸ ਨਾਲ ਕਬਜ਼, ਐਸਿਡਿਟੀ, ਗੈਸ ਅਤੇ ਅਪਚ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਦੇ ਨਾਲ-ਨਾਲ ਜ਼ਿਆਦਾ ਪ੍ਰੋਸੈਸਡ ਚੀਜ਼ਾਂ ਅਤੇ ਮੀਟ ਖਾਣ ਨਾਲ ਅੰਤੜਿਆਂ 'ਤੇ ਮਾੜਾ ਅਸਰ ਪੈਂਦਾ ਹੈ।
ਮੋਟਾਪੇ ਦਾ ਖ਼ਤਰਾ
ਬਰਗਰ ਅਤੇ ਪਿੱਜ਼ਾ ਵਿੱਚ ਮੌਜੂਦ ਸੈਚੁਰੇਟੇਡ ਫੈਟ ਅਤੇ ਕਾਰਬੋਹਾਈਡ੍ਰੇਟ ਸਰੀਰ ਵਿੱਚ ਚਰਬੀ ਇਕੱਠੀ ਕਰਦੇ ਹਨ। ਜਦੋਂ ਇਹਨਾਂ ਦਾ ਵਾਰ-ਵਾਰ ਸੇਵਨ ਕੀਤਾ ਜਾਂਦਾ ਹੈ ਤਾਂ ਵਜ਼ਨ ਤੇਜ਼ੀ ਨਾਲ ਵਧਦਾ ਹੈ, ਜਿਸ ਕਾਰਨ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਅਤੇ ਥਾਇਰਾਇਡ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਦਿਲ ਦੀ ਬਿਮਾਰੀ ਦਾ ਖ਼ਤਰਾ
ਇਨ੍ਹਾਂ ਫੂਡਜ਼ ਵਿੱਚ ਟ੍ਰਾਂਸ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਸਰੀਰ ਵਿੱਚ ਮਾੜਾ ਕੋਲੈਸਟ੍ਰੋਲ ਵਧਾਉਂਦਾ ਹੈ ਅਤੇ ਚੰਗਾ ਕੋਲੈਸਟ੍ਰੋਲ ਘਟਾਉਂਦਾ ਹੈ। ਇਸ ਨਾਲ ਨਸਾਂ ਬੰਦ ਹੋ ਸਕਦੀਆਂ ਹਨ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਵੀ ਵੱਧ ਜਾਂਦਾ ਹੈ।
ਮੈਂਟਲ ਹੈਲਥ 'ਤੇ ਅਸਰ
ਲੰਮੇ ਸਮੇਂ ਤੱਕ ਫਾਸਟ ਫੂਡ ਖਾਣ ਨਾਲ ਮਾਨਸਿਕ ਤਣਾਅ, ਚਿੜਚਿੜਾਪਣ ਅਤੇ ਡਿਪ੍ਰੈਸ਼ਨ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਇਸ ਵਿੱਚ ਮੌਜੂਦ ਆਰਟੀਫੀਸ਼ੀਅਲ ਫਲੇਵਰ ਅਤੇ ਰੰਗ ਦਿਮਾਗੀ ਕੰਮਕਾਜ ਨੂੰ ਵੀ ਪ੍ਰਭਾਵਿਤ ਕਰਦੇ ਹਨ।
ਚਮੜੀ ਅਤੇ ਵਾਲਾਂ 'ਤੇ ਮਾੜਾ ਅਸਰ
ਇਨ੍ਹਾਂ ਚੀਜ਼ਾਂ ਵਿੱਚ ਮੌਜੂਦ ਵੱਧ ਤੇਲ ਅਤੇ ਚੀਨੀ ਕਰਕੇ ਚਮੜੀ 'ਤੇ ਪਿੰਪਲਸ ਅਤੇ ਮੁਹਾਂਸਿਆਂ ਦੀ ਸਮੱਸਿਆ ਹੋ ਸਕਦੀ ਹੈ। ਦੂਜੇ ਪਾਸੇ, ਵਾਲ ਰੁੱਖੇ ਹੋ ਜਾਣ ਜਾਂ ਝੜਨ ਦੀ ਸਮੱਸਿਆ ਵੀ ਆਮ ਹੋ ਜਾਂਦੀ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















