ਨੇਲ ਪੋਲਿਸ਼ ਲਗਾਉਣ ਵਾਲੀਆਂ ਔਰਤਾਂ ਹੋ ਜਾਣ ਸਾਵਧਾਨ! ਜ਼ਹਿਰੀਲੇ ਰਸਾਇਣਾਂ ਨਾਲ ਹੋ ਸਕਦਾ ਕੈਂਸਰ
ਨੇਲ ਪੋਲਿਸ਼ ਜੋ ਕਿ ਹੱਥਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਦਿੰਦੀ ਹੈ। ਇਸ ਨਾਲ ਔਰਤਾਂ 'ਚ ਆਤਮਵਿਸ਼ਵਾਸ ਵੱਧਦਾ ਹੈ। ਪਰ ਜੇਕਰ ਤੁਸੀਂ ਬਹੁਤ ਜ਼ਿਆਦਾ ਇਸ ਦੀ ਵਰਤੋਂ ਕਰ ਰਹੇ ਹੋ ਤਾਂ ਸਾਵਧਾਨ ਹੋ ਜਾਓ! ਇਹ ਆਦਤ ਕਈ ਘਾਤਕ ਬਿਮਾਰੀਆਂ ਨੂੰ ਸੱਦਾ

ਅੱਜਕੱਲ੍ਹ ਨੇਲ ਪੋਲਿਸ਼ ਲਗਾਉਣਾ ਔਰਤਾਂ ਦੀ ਰੋਜ਼ਾਨਾ ਦੀ ਰੁਟੀਨ ਦਾ ਹਿੱਸਾ ਬਣ ਗਿਆ ਹੈ। ਪਹਿਲਾਂ ਜਿੱਥੇ ਇਹਨੂੰ ਸਿਰਫ਼ ਫੈਸ਼ਨ ਦੇ ਤੌਰ 'ਤੇ ਦੇਖਿਆ ਜਾਂਦਾ ਸੀ, ਹੁਣ ਨਹੁੰ 'ਤੇ ਰੰਗੀਨ ਪਰਤ ਲਗਾਉਣਾ ਆਤਮਵਿਸ਼ਵਾਸ ਵਧਾਉਣ ਦੀ ਨਿਸ਼ਾਨੀ ਬਣ ਗਿਆ ਹੈ। ਕੁਝ ਕੁੜੀਆਂ ਨੂੰ ਹਰ ਰੋਜ਼ ਨੇਲ ਪੋਲਿਸ਼ ਬਦਲ ਕੇ ਲਗਾਉਣ ਦੀ ਆਦਤ ਹੁੰਦੀ ਹੈ। ਪਰ ਉਹ ਇਹ ਨਹੀਂ ਜਾਣਦੀਆਂ ਕਿ ਨੇਲ ਪੇਂਟ ਵਿੱਚ ਅਜਿਹੇ ਟੌਕਸਿਕ ਕੈਮੀਕਲ ਹੁੰਦੇ ਹਨ ਜੋ ਉਨ੍ਹਾਂ ਨੂੰ ਬਾਂਝਪਣ, ਹਾਰਮੋਨਲ ਗੜਬੜ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਸਕਦੇ ਹਨ।
ਐਕਸਪਰਟ ਕੀ ਕਹਿੰਦੇ ਨੇ?
ਜਰਮਨੀ ਆਧਾਰਤ ਹੈਲਥ ਐਡਵਾਈਜ਼ਿੰਗ ਕੰਪਨੀ ‘ਮਿਦੁਤੀ’ ਵਿੱਚ ਹੈਲਥ ਐਡਵਾਈਜ਼ਰ ਅਤੇ ਸੈਲੀਬ੍ਰਿਟੀ ਨਿਊਟ੍ਰੀਸ਼ਨਿਸਟ ਦੱਸਦੀਆਂ ਹਨ ਕਿ ਨੇਲ ਪੋਲਿਸ਼ ਲਗਾਉਣਾ ਇੰਨਾ ਖ਼ਤਰਨਾਕ ਹੋ ਸਕਦਾ ਹੈ ਕਿ ਜਦੋਂ ਤਕ ਅਸੀਂ ਇਸ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਇਹ ਸਾਨੂੰ ਹੋਰ ਵੀ ਆਪਣੇ ਵੱਲ ਖਿੱਚ ਲੈਂਦੀ ਹੈ। ਉਹ ਦੱਸਦੀਆਂ ਹਨ ਕਿ ਦੁਨੀਆ ਵਿੱਚ ਇੱਕ ਵੀ ਅਜਿਹੀ ਨੇਲ ਪੋਲਿਸ਼ ਨਹੀਂ ਹੈ ਜਿਸ ਵਿੱਚ ਰਸਾਇਣ ਨਾ ਹੋਣ। ਇੱਥੋਂ ਤਕ ਕਿ ਜੋ ਕੁਦਰਤੀ ਦੱਸੀਆਂ ਜਾਣ ਵਾਲੀਆਂ ਨੇਲ ਪੇਂਟਾਂ ਹੁੰਦੀਆਂ ਹਨ, ਉਨ੍ਹਾਂ ਵਿੱਚ ਵੀ ਗਾੜਾਪਣ (ਕਨਸਿਸਟੈਂਸੀ) ਬਣਾਈ ਰੱਖਣ ਲਈ ਕੈਮੀਕਲ ਮਿਲਾਏ ਜਾਂਦੇ ਹਨ। ਇਸਦਾ ਮਤਲਬ ਇਹ ਹੋਇਆ ਕਿ ਕੋਈ ਵੀ ਨੇਲ ਪੋਲਿਸ਼ ਚੰਗੀ ਨਹੀਂ ਹੈ।
ਨੇਲ ਪੋਲਿਸ਼ ਵਿੱਚ ਮੌਜੂਦ ਕੈਮੀਕਲ
ਐਕਸਪਰਟ ਦੱਸਦੀਆਂ ਹਨ ਕਿ ਸਾਰੀਆਂ ਨੇਲ ਪੇਂਟਾਂ ਵਿੱਚ ਨੁਕਸਾਨਦਾਇਕ ਤੱਤ ਹੁੰਦੇ ਹਨ, ਜਿਵੇਂ ਕਿ ਫਾਰਮੈਲਡਿਹਾਈਡ, ਟੋਲਿਊਇਨ ਅਤੇ ਫਥੈਲੇਟਸ। ਡੀਬੀਪੀ (DBP) ਅਤੇ ਕੈਂਫੋਰ ਵਰਗੇ ਟੌਕਸਿਨ ਇਨ੍ਹਾਂ ਨੇਲ ਪੇਂਟਾਂ ਨੂੰ ਹੋਰ ਵੀ ਜ਼ਿਆਦਾ ਖ਼ਤਰਨਾਕ ਬਣਾਉਂਦੇ ਹਨ। ਇਨ੍ਹਾਂ ਨੂੰ ਲਗਾਉਣ ਨਾਲ ਸਿਰਫ਼ ਕੈਂਸਰ ਹੀ ਨਹੀਂ, ਸਗੋਂ ਹਾਰਮੋਨਲ ਗੜਬੜ, ਐਲਰਜੀ, ਸਾਹ ਲੈਣ ਵਿੱਚ ਦਿੱਕਤ ਅਤੇ ਨਰਵਸ ਸਿਸਟਮ ਤੱਕ ਨੁਕਸਾਨ ਹੋ ਸਕਦਾ ਹੈ। ਨਾ ਸਿਰਫ਼ ਨੇਲ ਪੇਂਟ, ਸਗੋਂ ਅੱਜਕੱਲ੍ਹ ਚੱਲ ਰਹੇ ਨੇਲ ਐਕਸਟੈਂਸ਼ਨ ਵੀ ਕੈਂਸਰ ਵਰਗੀ ਘਾਤਕ ਬਿਮਾਰੀ ਦਾ ਕਾਰਨ ਬਣ ਸਕਦੇ ਹਨ।
ਨੇਲ ਪੋਲਿਸ਼ ਦੇ ਨੁਕਸਾਨ
ਇਸ ਨਾਲ ਮੁੱਖ ਤੌਰ 'ਤੇ ਤਿੰਨ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ:
ਹਾਰਮੋਨਲ ਗੜਬੜ:
ਨੇਲ ਪੇਂਟ ਵਿੱਚ ਮੌਜੂਦ ਕੈਮੀਕਲ ਸਰੀਰ ਦੇ ਹਾਰਮੋਨ ਵਿਚ ਉਤਾਰ-ਚੜਾਅ ਪੈਦਾ ਕਰ ਦਿੰਦੇ ਹਨ। ਇਸ ਕਰਕੇ ਔਰਤਾਂ ਨੂੰ ਡਿਪ੍ਰੈਸ਼ਨ, ਚਿੰਤਾ (ਐਂਜ਼ਾਇਟੀ) ਅਤੇ ਮੂਡ ਸਵਿੰਗਜ਼ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਾਹ ਲੈਣ ਦੀਆਂ ਸਮੱਸਿਆਵਾਂ:
ਨੇਲ ਪੋਲਿਸ਼ ਅਤੇ ਉਸ ਦੇ ਰਿਮੂਵਰ ਵਿੱਚ ਇਕ ਤਿੱਖੀ ਗੰਧ ਹੁੰਦੀ ਹੈ, ਜਿਸਨੂੰ ਵਾਸ਼ਪ (fumes) ਕਿਹਾ ਜਾਂਦਾ ਹੈ। ਜੇਕਰ ਇਨ੍ਹਾਂ ਦੇ ਸੰਪਰਕ 'ਚ ਲੰਬੇ ਸਮੇਂ ਤੱਕ ਰਿਹਾ ਜਾਵੇ, ਤਾਂ ਇਹ ਸਾਹ ਲੈਣ ਦੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਇਹ ਫੇਫੜਿਆਂ ਅਤੇ ਸਾਹ ਦੀਆਂ ਨਲੀਆਂ 'ਤੇ ਮਾੜਾ ਅਸਰ ਪਾਂਦੀ ਹੈ, ਜਿਸ ਨਾਲ ਅਸਥਮਾ ਵੀ ਹੋ ਸਕਦਾ ਹੈ।
ਬਾਂਝਪਣ ਦੀ ਸਮੱਸਿਆ
ਨੇਲ ਪੇਂਟ ਵਿੱਚ ਹਾਨੀਕਾਰਕ ਰਸਾਇਣ ਹੁੰਦੇ ਹਨ। ਜਦੋਂ ਅਸੀਂ ਇਹਨਾਂ ਨੂੰ ਆਪਣੀਆਂ ਉਂਗਲਾਂ 'ਤੇ ਲਗਾਉਂਦੇ ਹਾਂ, ਤਾਂ ਇਸ ਦੇ ਕਣ ਨਹੁੰਆਂ ਅਤੇ ਚਮੜੀ ਰਾਹੀਂ ਸਰੀਰ ਦੇ ਅੰਦਰ ਚਲੇ ਜਾਂਦੇ ਹਨ। ਇਸ ਕਾਰਨ ਇਹ ਸਾਡੇ ਪ੍ਰਜਨਨ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਲਈ, ਔਰਤਾਂ ਨੂੰ ਗਰਭਵਤੀ ਹੋਣ ਵਿੱਚ ਵੀ ਸਮੱਸਿਆ ਆ ਸਕਦੀ ਹੈ।
ਕੈਂਸਰ ਨਾਲ ਸੰਬੰਧ:
ਨੇਲ ਪੋਲਿਸ਼ ਹਾਨੀਕਾਰਕ ਤੱਤਾਂ ਦਾ ਇਕ ਮਿਸ਼ਰਣ ਹੁੰਦੀ ਹੈ। ਜੋ ਔਰਤਾਂ ਬਾਰ-ਬਾਰ ਨੇਲ ਪੇਂਟ ਲਗਾਉਂਦੀਆਂ ਹਨ ਅਤੇ ਲਗਾਤਾਰ ਨੇਲ ਐਕਸਟੈਂਸ਼ਨ ਜਾਂ ਮੈਨੀਕਿਊਰ ਕਰਵਾਉਂਦੀਆਂ ਹਨ, ਉਨ੍ਹਾਂ ਵਿੱਚ ਸਕਿਨ ਕੈਂਸਰ ਹੋਣ ਦੀ ਸੰਭਾਵਨਾ ਜ਼ਰੂਰ ਹੋ ਸਕਦੀ ਹੈ।
ਨੇਲ ਪੇਂਟ ਲਗਾਉਣ ਦਾ ਸਹੀ ਤਰੀਕਾ ਕੀ ਹੈ?
ਐਕਸਪਰਟ ਦੱਸਦੀਆਂ ਹਨ ਕਿ ਨੇਲ ਪੇਂਟ ਦਾ ਇਸਤੇਮਾਲ ਨਹੁੰ 'ਤੇ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ।
ਜੋ ਔਰਤਾਂ ਨਹੁੰ ਚਬਾਉਂਦੀਆਂ ਹਨ, ਉਨ੍ਹਾਂ ਨੂੰ ਵੀ ਨੇਲ ਪੇਂਟ ਨਹੀਂ ਲਗਾਉਣੀ ਚਾਹੀਦੀ।
ਜੇ ਨੇਲ ਪੇਂਟ ਵਰਤਣੀ ਵੀ ਹੋਵੇ, ਤਾਂ ਅਜਿਹੀਆਂ ਪੇਂਟਾਂ ਦੀ ਚੋਣ ਕਰੋ ਜਿਨ੍ਹਾਂ ਵਿੱਚ ਕੈਮੀਕਲ ਦੀ ਮਾਤਰਾ ਬਹੁਤ ਘੱਟ ਹੋਵੇ।
ਜੇ ਕਿਸੇ ਨੂੰ ਆਪਣੇ ਨਹੁੰ ਚਮਕਦਾਰ ਰੱਖਣੇ ਹੋਣ, ਤਾਂ ਉਹ ਟਰਾਂਸਪੇਰੈਂਟ ਨੇਲ ਪੇਂਟ ਦੀ ਥਾਂ ਓਲਿਵ ਆਇਲ (ਜ਼ੈਤੂਨ ਦਾ ਤੇਲ) ਲਗਾ ਸਕਦੇ ਹਨ।
ਜੇ ਤੁਸੀਂ ਨੇਲ ਐਕਸਟੈਂਸ਼ਨ ਕਰਵਾਣੀ ਸੋਚ ਰਹੇ ਹੋ, ਤਾਂ ਪਹਿਲਾਂ ਆਪਣੇ ਹੱਥਾਂ 'ਤੇ ਢੰਗ ਨਾਲ ਸਨਸਕਰੀਨ ਲਗਾ ਲਓ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















